ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ‘ਡਰੱਗਜ਼ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ਤੇ ਖੇਤਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ।
ਕਾਨਫਰੰਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਵਿੱਚ NCB ਦੁਆਰਾ ਸਾਰੇ ਰਾਜਾਂ ਦੇ ANTF ਦੇ ਨਾਲ ਤਾਲਮੇਲ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 1 ਲੱਖ 44 ਹਜ਼ਾਰ ਕਿਲੋਗ੍ਰਾਮ ਤੋਂ ਵਧ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾਵੇਗਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਨਸ਼ਾ ਮੁਕਤ ਭਾਰਤ ਬਣਾਉਣ ਦੇ ਲਈ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ
1 ਜੂਨ, 2022 ਤੋਂ 15 ਜੁਲਾਈ, 2023 ਤੱਕ NCB ਦੀਆਂ ਸਾਰੀਆਂ ਖੇਤਰੀ ਇਕਾਈਆਂ ਅਤੇ ਰਾਜਾਂ ਦੇ ANTF ਨੇ ਮਿਲ ਕੇ ਲਗਭਗ 9,580 ਕਰੋੜ ਰੁਪਏ ਮੁੱਲ ਦੇ ਕਰੀਬ 8,76,554 ਕਿਲੋ ਗ੍ਰਾਮ ਜ਼ਬਤ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਵਿੱਚ ਸਹਾਇਤਾ ਪ੍ਰਾਪਤ ਕੀਤੀ ਹੈ, ਜੋ ਟੀਚੇ ਤੋਂ 11 ਗੁਣਾਂ ਤੋਂ ਵੀ ਵਧ ਹਨ
ਸੋਮਵਾਰ, 17 ਜੁਲਾਈ ਨੂੰ ਹੋਣ ਵਾਲੇ ਖ਼ਾਤਮੇ ਦੇ ਨਾਲ ਹੀ ਇੱਕ ਸਾਲ ਵਿੱਚ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਕਰੀਬ 10 ਲੱਖ ਕਿਲੋਗ੍ਰਾਮ ਹੋ ਜਾਵੇਗੀ ਜਿਸ ਦਾ ਮੁੱਲ ਲਗਭਗ 12 ਹਜ਼ਾਰ ਕਰੋੜ ਰੁਪਏ ਹੈ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੇ ਨਸ਼ਾ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਹ ਵਿਸ਼ੇਸ਼ ਖ਼ਾਤਮਾਂ ਮੁਹਿੰਮ ਇਸੇ ਉਤਸ਼ਾਹ ਅਤੇ ਤਤਪਰਤਾ ਨਾਲ ਅੱਗੇ ਵੀ ਸਰਗਰਮੀ ਨਾਲ ਜਾਰੀ ਰਹੇਗੀ
Posted On:
16 JUL 2023 2:39PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ‘ਡੱਰਗਜ਼ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ’ਤੇ ਖੇਤਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਕਾਨਫਰੰਸ ਦੌਰਾਨ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਨਾਰਕੋਟਿਕਸ ਕੰਟ੍ਰੋਲ ਬਿਊਰੋ (NCB) ਦੁਆਰਾ ਸਾਰੇ ਰਾਜਾਂ ਦੇ ਐਂਟੀ ਨਾਰਕੋਟਿਕਸ ਟਾਸਕ ਫ਼ੋਰਸ (ANTF) ਦੇ ਨਾਲ ਤਾਲਮੇਲ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 2,416 ਕਰੋੜ ਰੁਪਏ ਮੁੱਲ ਦੇ 1 ਲੱਕ 44 ਹਜ਼ਾਰ ਕਿਲੋਗ੍ਰਾਮ ਤੋਂ ਵਧ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾਵੇਗਾ। ਨਸ਼ਟ ਕੀਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਵਿੱਚ ਐੱਨਸੀਬੀ ਦੀ ਹੈਦਰਾਬਾਦ ਯੂਨਿਟ ਦੁਆਰਾ 6590 ਕਿਲੋਗ੍ਰਾਮ, ਇੰਦੌਰ ਦੁਆਰਾ 822 ਕਿਲੋਗ੍ਰਾਮ ਅਤੇ ਜੰਮੂ ਦੁਆਰਾ 356 ਕਿਲੋਗ੍ਰਾਮ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾਣਗੇ।
ਇਸ ਦੇ ਨਾਲ ਹੀ ਵੱਖ-ਵੱਖ ਰਾਜਾਂ ਦੀਆਂ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਆਸਾਮ ਵਿੱਚ 1,486 ਕਿਲੋਗ੍ਰਾਮ, ਚੰਡੀਗੜ੍ਹ ਵਿੱਚ 229 ਕਿਲੋਗ੍ਰਾਮ, ਗੋਆ ਵਿੱਚ 25 ਕਿਲੋਗ੍ਰਾਮ, ਗੁਜਰਾਤ ਵਿੱਚ 4,277 ਕਿਲੋਗ੍ਰਾਮ, ਹਰਿਆਣਾ ਵਿੱਚ 2,458 ਕਿਲੋਗ੍ਰਾਮ, ਜੰਮੂ ਅਤੇ ਕਸ਼ਮੀਰ ਵਿੱਚ 4,069 ਕਿਲੋਗ੍ਰਾਮ, ਮੱਧ ਪ੍ਰਦੇਸ਼ ਵਿੱਚ 1,03,884 ਕਿਲੋਗ੍ਰਾਮ, ਮਹਾਰਾਸ਼ਟਰ ਵਿੱਚ 159 ਕਿਲੋਗ੍ਰਾਮ, ਤ੍ਰਿਪੁਰਾ ਵਿੱਚ 1,803 ਕਿਲੋਗ੍ਰਾਮ ਅਤੇ ਉੱਤਰ ਪ੍ਰਦੇਸ਼ ਵਿੱਚ 4,049 ਕਿਲੋਗ੍ਰਾਮ ਸਮੇਤ ਕੁੱਲ 1,44,122 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦਾ ਖ਼ਾਤਮਾ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਨਸ਼ਾ ਮੁਕਤ ਭਾਰਤ ਬਣਾਉਣ ਲਈ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ। 01 ਜੂਨ 2022 ਤੋਂ 15 ਜੁਲਾਈ, 2023 ਤੱਕ NCB ਦੀਆਂ ਸਾਰੀਆਂ ਖੇਤਰੀ ਇਕਾਈਆਂ ਅਤੇ ਰਾਜਾਂ ਦੇ ANTF ਨੇ ਮਿਲ ਕੇ ਕਰੀਬ 8,76,554 ਕਿਲੋਗ੍ਰਾਮ ਜ਼ਬਤ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜੋ ਟੀਚੇ ਤੋਂ 11 ਗੁਣਾ ਤੋਂ ਵੀ ਵਧ ਹੈ। ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਮੁੱਲ ਲਗਭਗ 9,580 ਕਰੋੜ ਰੁਪਏ ਹੈ।
ਸੋਮਵਾਰ, 17 ਜੁਲਾਈ ਨੂੰ ਹੋਣ ਵਾਲੇ ਖ਼ਾਤਮੇ ਦੇ ਨਾਲ ਹੀ ਇੱਕ ਸਾਲ ਵਿੱਚ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਕਰੀਬ 10 ਲੱਖ ਕਿਲੋਗ੍ਰਾਮ ਹੋ ਜਾਵੇਗੀ ਜਿਸਦਾ ਮੁੱਲ ਲਗਭਗ 12 ਹਜ਼ਾਰ ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਨਸ਼ਾ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਹ ਵਿਸ਼ੇਸ਼ ਖ਼ਾਤਮਾ ਮੁਹਿੰਮ ਇਸੇ ਉਤਸ਼ਾਹ ਅਤੇ ਤਤਪਰਤਾ ਨਾਲ ਅੱਗੇ ਵੀ ਸਰਗਰਮੀ ਨਾਲ ਜਾਰੀ ਰਹੇਗੀ।
*****
ਆਰਕੇ/ਏਵਾਈ/ਏਕੇਐੱਸ/ਆਰਆਰ/ਏਐੱਸ
(Release ID: 1940105)
Visitor Counter : 127