ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਯੂਏਈ ਦੇ ਰਾਸ਼ਟਰਪਤੀ ਨਾਲ ਮੁਲਾਕਾਤ

Posted On: 15 JUL 2023 6:06PM by PIB Chandigarh

 

ਪ੍ਰਧਾਨ ਮੰਤਰੀ ਨੇ 15 ਜੁਲਾਈ, 2023 ਨੂੰ ਅਬੂ ਧਾਬੀ ਵਿੱਚ ਪ੍ਰਤੀਨਿਧੀਮੰਡਲ ਪੱਧਰ ਅਤੇ ਆਹਮਣੇ-ਸਾਹਮਣੇ ਦੀ ਵਾਰਤਾ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ।

 

ਦੋਨਾਂ ਰਾਜਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਫਿਨਟੈੱਕ, ਊਰਜਾ, ਨਵਿਆਉਣਯੋਗ ਊਰਜਾ, ਜਲਵਾਯੂ ਕਾਰਵਾਈ, ਉੱਚਤਰ ਸਿੱਖਿਆ ਅਤੇ ਲੋਕਾਂ ਦੇ ਪਰੰਪਰਾਗਤ ਸਬੰਧਾਂ ਸਹਿਤ ਦੁਵੱਲੀ ਸਾਂਝੇਦਾਰੀ ਦੇ ਵਿਭਿੰਨ ਆਯਾਮਾਂ ‘ਤੇ ਵਿਆਪਕ ਚਰਚਾ ਕੀਤੀ। ਇਸ ਚਰਚਾ ਵਿੱਚ ਖੇਤਰੀ ਅਤੇ ਆਲਮੀ ਮੁੱਦੇ ਵੀ ਸ਼ਾਮਲ ਰਹੇ।

 

ਦੋਨਾਂ ਰਾਜਨੇਤਾਵਾਂ ਨੇ ਤਿੰਨ ਮਹੱਤਵਪੂਰਨ ਦਸਤਾਵੇਜਾਂ ਦੇ ਅਦਾਨ-ਪ੍ਰਦਾਨ ਦਾ ਅਵਲੋਕਨ ਕੀਤਾ:

ਸੀਮਾ ਪਾਰ ਲੈਣ-ਦੇਣ ਦੇ ਲਈ ਸਥਾਨਕ ਮੁਦਰਾਵਾਂ (ਭਾਰਤੀ ਰੁਪਏ-ਏਈਡੀ) ਦੇ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਇੱਕ ਸੰਰਚਨਾ ਦੀ ਸਥਾਪਨਾ ਲਈ ਭਾਰਤੀ ਰਿਜ਼ਰਵ ਬੈਂਕ ਅਤੇ ਯੂਏਈ ਸੈਂਟ੍ਰਲ ਬੈਂਕ ਵਿਚਾਲੇ ਸਹਿਮਤੀ ਪੱਤਰ।


 

ਭੁਗਤਾਨ ਅਤੇ ਮੈਸੇਜਿੰਗ ਸਿਸਟਮ ਨੂੰ ਇੰਟਰਲਿੰਕ ਕਰਨ ‘ਤੇ ਦੁਵੱਲੇ ਸਹਿਯੋਗ ਦੇ ਲਈ ਭਾਰਤੀ ਰਿਜ਼ਰਵ ਬੈਂਕ ਅਤੇ ਯੂਏਈ ਸੈਂਟ੍ਰਲ ਬੈਂਕ ਦਰਮਿਆਨ ਸਹਿਮਤੀ ਪੱਤਰ।

ਆਈਆਈਟੀ ਦਿੱਲੀ - ਅਬੂ ਧਾਬੀ, ਸੰਯੁਕਤ ਅਰਬ ਅਮੀਰਾਤ ਦੀ ਸਥਾਪਨਾ ਦੀ ਯੋਜਨਾ ਦੇ ਲਈ ਭਾਰਤ ਦੇ ਸਿੱਖਿਆ ਮੰਤਰਾਲਾ, ਅਬੂ ਧਾਬੀ ਦੇ ਸਿੱਖਿਆ ਅਤੇ ਗਿਆਨ ਵਿਭਾਗ ਤੇ ਆਈਆਈਟੀ ਦਿੱਲੀ ਦਰਮਿਆਨ ਸਹਿਮਤੀ ਪੱਤਰ।

ਮੀਟਿੰਗ ਦੇ ਬਾਅਦ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ। ਜਲਵਾਯੂ ਪਰਿਵਰਤਨ ‘ਤੇ ਵੀ ਇੱਕ ਅਲੱਗ ਸੰਯੁਕਤ ਬਿਆਨ ਜਾਰੀ ਕੀਤਾ ਗਿਆ।

 

*********

ਡੀਐੱਸ/ਏਕੇ


(Release ID: 1939932) Visitor Counter : 111