ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ

Posted On: 15 JUL 2023 6:54AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਏਲੇਸੀ ਪੈਲੇਸ ਵਿੱਚ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਵਿਅਕਤੀਗਤ ਵਾਰਤਾ ਕੀਤੀ ਅਤੇ ਸ਼ਿਸ਼ਟਮੰਡਲ ਪੱਧਰੀ ਚਰਚਾ ਵਿੱਚ ਹਿੱਸਾ ਲਿਆ।

 

ਦੋਨਾਂ ਰਾਜਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ, ਸਿਵਿਲ ਨਿਊਕਲੀਅਰ, ਵਿਗਿਆਨ ਅਤੇ ਟੈਕਨੋਲੋਜੀ, ਊਰਜਾ, ਵਪਾਰ ਅਤੇ ਨਿਵੇਸ਼, ਪੁਲਾੜ, ਜਲਵਾਯੂ ਪਰਿਵਰਤਨ ਤੇ ਲੋਕਾਂ ਵਿਚਾਲੇ ਮੇਲ-ਮਿਲਾਪ ਸਹਿਤ ਦੁਵੱਲੇ ਸਹਿਯੋਗ ਦੇ ਵਿਸਤ੍ਰਿਤ ਖੇਤਰਾਂ ਦੇ ਸਬੰਧ ਵਿੱਚ ਡੂੰਘੀ ਚਰਚਾ ਕੀਤੀ।

ਮੁਲਾਕਾਤ ਦੇ ਦੌਰਾਨ ਜੀ-20 ਵਿੱਚ ਭਾਰਤ ਦੀ ਪ੍ਰਧਾਨਗੀ, ਹਿੰਦ-ਪ੍ਰਸ਼ਾਂਤ ਤੇ ਆਪਸੀ ਹਿਤਾਂ ਦੇ ਖੇਤਰੀ ਅਤੇ ਗਲੋਬਲ ਵਿਸ਼ਿਆਂ ‘ਤੇ ਵੀ ਚਰਚਾ ਕੀਤੀ ਗਈ।

“ਹੋਰੀਜ਼ਨ 2047: ਚਾਰਟਿੰਗ ਦ ਫਿਊਚਰ ਆਵ੍ ਇੰਡੀਆ-ਫਰਾਂਸ ਸਟ੍ਰੈਟੇਜਿਕ ਪਾਰਟਨਰਸ਼ਿਪ” (ਹੋਰੀਜ਼ਨ 2047: ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੇ ਭਵਿੱਖ ਦੀ ਰੂਪ-ਰੇਖਾ) ਸਹਿਤ ਪਰਿਣਾਮ-ਅਧਾਰਿਤ ਮਹੱਤਵਆਕਾਂਖੀ ਦਸਤਾਵੇਜ਼ਾਂ ਨੂੰ ਅੰਗੀਕਾਰ ਕੀਤਾ ਗਿਆ।

 ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਤੰਬਰ 2023 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਜੀ-20 ਦੇ ਲੀਡਰਾਂ ਦੇ ਸਮਿਟ ਵਿੱਚ ਰਾਸ਼ਟਰੀ ਮੈਕਰੋਂ ਦਾ ਸੁਆਗਤ ਕਰਨ ਦੀ ਉਡੀਕ ਕਰਨਗੇ।

***

ਡੀਐੱਸ/ਏਕੇ(Release ID: 1939775) Visitor Counter : 98