ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਅਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਲਈ ਟਰਾਫੀ ਦਾ ਉਦਘਾਟਨ ਕੀਤਾ


ਇਸ ਮੌਕੇ 'ਪਾਸ ਦ ਬਾਲ ਟਰਾਫੀ ਟੂਰ' ਮੁਹਿੰਮ ਵੀ ਸ਼ੁਰੂ ਕੀਤੀ ਗਈ

ਭਾਰਤ ਚੌਥੀ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਜਿੱਤ ਕੇ ਇਤਿਹਾਸ ਰਚੇਗਾ : ਸ਼੍ਰੀ ਅਨੁਰਾਗ ਸਿੰਘ ਠਾਕੁਰ

Posted On: 13 JUL 2023 4:33PM by PIB Chandigarh

ਯੁਵਾ ਮਾਮਲੇ ਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ, ਚੇਨਈ 2023 ਲਈ ਵੱਕਾਰੀ ਟਰਾਫੀ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਨੇ ਇਸ ਮੌਕੇ 'ਪਾਸ ਦ ਬਾਲ ਟਰਾਫੀ ਟੂਰ' ਮੁਹਿੰਮ ਦੀ ਸ਼ੁਰੂਆਤ ਵੀ ਕੀਤੀ।

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ, ਚੇਨਈ 2023 3 ਅਗਸਤ, 2023 ਨੂੰ ਸ਼ੁਰੂ ਹੋਵੇਗੀ ਜਿੱਥੇ ਭਾਰਤ, ਕੋਰੀਆ, ਮਲੇਸ਼ੀਆ, ਜਾਪਾਨ, ਪਾਕਿਸਤਾਨ ਅਤੇ ਚੀਨ ਖਿਤਾਬ ਲਈ ਮੁਕਾਬਲਾ ਕਰਨਗੇ। 

 

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ, ਚੇਨਈ 2023, 3 ਅਗਸਤ, 2023 ਤੋਂ ਸ਼ੁਰੂ ਹੋਵੇਗੀ ਜਿੱਥੇ ਭਾਰਤ, ਕੋਰੀਆ, ਮਲੇਸ਼ੀਆ, ਜਾਪਾਨ, ਪਾਕਿਸਤਾਨ ਅਤੇ ਚੀਨ ਖਿਤਾਬ ਲਈ ਮੁਕਾਬਲਾ ਕਰਨਗੇ।

 

 

ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਟਰਾਫੀ ਟੂਰ ਮਹੱਤਵਪੂਰਨ ਹੈ ਕਿਉਂਕਿ ਇਹ ਉਤਸ਼ਾਹ ਪੈਦਾ ਕਰਦਾ ਹੈ, ਜਾਗਰੂਕਤਾ ਪੈਦਾ ਕਰਦਾ ਹੈ, ਇਹ ਨੌਜਵਾਨ ਖਿਡਾਰੀਆਂ ਨੂੰ ਟਰਾਫੀ ਦੇਖਣ ਅਤੇ ਇੱਕ ਦਿਨ ਟੀਮ ਇੰਡੀਆ ਦਾ ਹਿੱਸਾ ਬਣਨ ਦਾ ਸੁਪਨਾ ਲੈਣ ਦਾ ਸੱਦਾ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਚੌਥੀ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਜਿੱਤ ਕੇ ਇਤਿਹਾਸ ਰਚੇਗਾ। 

 

 

ਉਨ੍ਹਾਂ ਕਿਹਾ ਕਿ ਚੇਨਈ ਬਹੁਤ ਵਧੀਆ ਮੇਜ਼ਬਾਨ ਸਾਬਤ ਹੋਵੇਗਾ ਅਤੇ ਸਾਡੀ ਸਰਕਾਰ ਸਹਿਕਾਰੀ ਸੰਘਵਾਦ ਅਤੇ ਪ੍ਰਤੀਯੋਗੀ ਸੰਘਵਾਦ ਵਿੱਚ ਵਿਸ਼ਵਾਸ ਰੱਖਦੀ ਹੈ, ਜੋ ਕਿ ਖੇਡਾਂ 'ਤੇ ਵੀ ਲਾਗੂ ਹੁੰਦੀ ਹੈ। ਆਪਸੀ ਸਹਿਯੋਗ ਨਾਲ ਇਸ ਈਵੈਂਟ ਨੂੰ ਵੱਡੀ ਸਫ਼ਲਤਾ ਮਿਲੇਗੀ ਅਤੇ ਸਾਰੇ ਦੇਸ਼ਾਂ ਦੇ ਖਿਡਾਰੀ ਭਾਰਤ ਦੀਆਂ ਚੰਗੀਆਂ ਯਾਦਾਂ ਨੂੰ ਵਾਪਸ ਲੈ ਜਾਣਗੇ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ ਸਰਵੋਤਮ ਟੀਮ ਨੂੰ ਜਿੱਤ ਹਾਸਲ ਹੋਵੇ ਅਤੇ ਬਿਹਤਰੀਨ ਪ੍ਰਦਰਸ਼ਨ ਸਾਹਮਣੇ ਆਵੇ। ਉਨ੍ਹਾਂ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਲਈ ਹਾਕੀ ਇੰਡੀਆ ਅਤੇ ਸੰਸਥਾ ਨਾਲ ਜੁੜੇ ਸਾਰੇ ਹਿੱਤਧਾਰਕਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। 

 

ਇਸ ਸਮਾਗਮ ਵਿੱਚ ਹਾਕੀ ਇੰਡੀਆ ਦੇ ਪ੍ਰਧਾਨ, ਪਦਮ ਸ਼੍ਰੀ ਡਾ. ਦਿਲੀਪ ਕੁਮਾਰ ਟਿਰਕੀ, ਹਾਕੀ ਇੰਡੀਆ ਦੇ ਸਕੱਤਰ ਜਨਰਲ ਸ਼੍ਰੀ ਭੋਲਾ ਨਾਥ ਸਿੰਘ, ਹਾਕੀ ਇੰਡੀਆ ਦੇ ਖਜ਼ਾਨਚੀ ਅਤੇ ਹਾਕੀ ਯੂਨਿਟ ਦੇ ਪ੍ਰਧਾਨ ਅਤੇ ਤਾਮਿਲਨਾਡੂ (ਮੇਜ਼ਬਾਨ ਰਾਜ) ਦੇ ਅਧਿਕਾਰੀ ਵੀ ਹਾਜ਼ਰ ਸਨ।

 

ਇਸ ਮੌਕੇ ਹਰਬਿੰਦਰ ਸਿੰਘ, ਅਸ਼ੋਕ ਦੀਵਾਨ, ਜ਼ਫਰ ਇਕਬਾਲ, ਰੋਮੀਓ ਜੇਮਸ, ਐੱਮਪੀ ਸਿੰਘ, ਐੱਚਪੀਐੱਸ ਚਿਮਨੀ ਅਤੇ ਵਿਨੀਤ ਕੁਮਾਰ ਸਮੇਤ ਭਾਰਤੀ ਹਾਕੀ ਓਲੰਪੀਅਨ ਅਤੇ ਹੋਰ ਖਿਡਾਰੀ ਵੀ ਮੌਜੂਦ ਸਨ।

 

ਈਵੈਂਟ ਤੋਂ ਬਾਅਦ, ਟਰਾਫੀ ਪੂਰੇ ਤਾਮਿਲਨਾਡੂ ਰਾਜ ਦੇ ਜ਼ਿਲ੍ਹਿਆਂ ਦਾ ਦੌਰਾ ਕਰਨ ਤੋਂ ਪਹਿਲਾਂ, ਦਿੱਲੀ, ਚੰਡੀਗੜ੍ਹ, ਗੁਵਾਹਾਟੀ, ਪਟਨਾ, ਭੁਵਨੇਸ਼ਵਰ, ਰਾਂਚੀ, ਬੰਗਲੌਰ, ਤ੍ਰਿਵੇਂਦਰਮ ਅਤੇ ਮੇਜ਼ਬਾਨ ਸ਼ਹਿਰ ਚੇਨਈ ਸਮੇਤ ਭਾਰਤ ਦੇ ਕਈ ਸ਼ਹਿਰਾਂ ਵਿੱਚ ਯਾਤਰਾ ਕਰੇਗੀ। 'ਪਾਸ ਦ ਬਾਲ ਟਰਾਫੀ ਟੂਰ' ਮੁਹਿੰਮ ਦਾ ਉਦੇਸ਼ ਹਾਕੀ ਪ੍ਰਸ਼ੰਸਕਾਂ ਵਿੱਚ ਉਮੀਦ ਪੈਦਾ ਕਰਨਾ ਅਤੇ ਭਾਰਤੀ ਪੁਰਸ਼ ਹਾਕੀ ਟੀਮ ਲਈ ਸਮਰਥਨ ਪ੍ਰਾਪਤ ਕਰਨ ਲਈ ਇੱਕ ਸ਼ਾਨਦਾਰ ਮਾਹੌਲ ਪੈਦਾ ਕਰਨਾ ਹੈ।

 

 

 

ਏਸ਼ੀਅਨ ਚੈਂਪੀਅਨਜ਼ ਟਰਾਫੀ, ਜੋ ਕਿ ਮੰਨੇ-ਪ੍ਰਮੰਨੇ ਟਰਾਫੀ ਡਿਜ਼ਾਈਨਰ ਸੰਜੇ ਸ਼ਰਮਾ ਦੁਆਰਾ ਤਿਆਰ ਕੀਤੀ ਗਈ ਹੈ, ਨੂੰ ਪਿੱਤਲ, ਐਲੂਮੀਨੀਅਮ ਅਤੇ ਤਾਂਬੇ ਦੇ ਸੁਮੇਲ ਨਾਲ ਹੱਥ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਨਿੱਕਲ ਅਤੇ ਸੋਨੇ ਨਾਲ ਸ਼ਾਨਦਾਰ ਢੰਗ ਨਾਲ ਪਲੇਟ ਕੀਤਾ ਗਿਆ ਹੈ। ਹਰ ਇੱਕ ਕ੍ਰਿਸਟਲ ਜੋ ਮੁਕੁਟ ਨੂੰ ਸ਼ਿੰਗਾਰਦਾ ਹੈ, ਅਤੇ ਨਾਲ ਹੀ ਇਸਦੇ ਸ਼ਾਨਦਾਰ ਡਿਜ਼ਾਈਨ ਨੂੰ, ਇਸ ਦੀ ਸ਼ਾਨ ਨੂੰ ਇੱਕ ਵਿਲੱਖਣ ਛੋਹ ਦਿੰਦੇ ਹੋਏ, ਵੱਕਾਰੀ ਟਰਾਫੀ ਨੂੰ ਪਸੰਦ ਅਨੁਸਾਰ ਬਣਾਇਆ ਗਿਆ ਹੈ।

 

ਇਹ ਟੂਰਨਾਮੈਂਟ 3 ਅਗਸਤ ਤੋਂ 12 ਅਗਸਤ 2023 ਤੱਕ ਚੇਨਈ, ਤਾਮਿਲਨਾਡੂ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਭਾਰਤ, ਕੋਰੀਆ, ਮਲੇਸ਼ੀਆ, ਜਾਪਾਨ, ਪਾਕਿਸਤਾਨ ਅਤੇ ਚੀਨ ਖਿਤਾਬ ਲਈ ਮੁਕਾਬਲਾ ਕਰਨਗੇ ਅਤੇ ਸਟਾਰ ਸਪੋਰਟਸ, ਡਿਜ਼ਨੀ + ਹੌਟਸਟਾਰ 'ਤੇ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਇਸ ਨੂੰ ਭਾਰਤ ਤੋਂ ਬਾਹਰ ਦੇਖਣ ਲਈ ਵਾਚ ਹਾਕੀ 'ਤੇ ਲਾਈਵ ਸਟ੍ਰੀਮ ਵੀ ਕੀਤਾ ਜਾਵੇਗਾ। ਮੀਡੀਆ ਦੁਆਰਾ ਐਕਰੀਡਿਸ਼ਨ ਲਈ https://accred.media.dnanetworks.in/Asian-Champions-Trophy/act/app 'ਤੇ ਅਰਜ਼ੀ ਦਿੱਤੀ ਜਾ ਸਕਦੀ ਹੈ।


 

 ********


ਐੱਨਬੀ/ਐੱਸਕੇ



(Release ID: 1939353) Visitor Counter : 115