ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 13 ਜੁਲਾਈ 2023 ਨੂੰ ਗੁਰੂਗ੍ਰਾਮ, ਹਰਿਆਣਾ ਵਿੱਚ "ਐੱਨਐੱਫਟੀ, ਏਆਈ ਅਤੇ ਮੈਟਾਵਰਸ ਦੇ ਯੁੱਗ ਵਿੱਚ ਅਪਰਾਧ ਅਤੇ ਸੁਰੱਖਿਆ ਬਾਰੇ ਜੀ-20 ਕਾਨਫਰੰਸ" ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ


ਗ੍ਰਹਿ ਮੰਤਰੀ ਭਾਰਤ ਦੀਆਂ 7 ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ ਸਾਈਬਰ ਵਾਲੰਟੀਅਰ ਸਕੁਐਡ ਨੂੰ ਹਰੀ ਝੰਡੀ ਦੇਣਗੇ, ਸ਼੍ਰੀ ਅਮਿਤ ਸ਼ਾਹ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ ਅਤੇ ਕਾਨਫਰੰਸ ਮੈਡਲੀਅਨ ਜਾਰੀ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸਾਈਬਰ ਸੇਫ ਇੰਡੀਆ ਦਾ ਨਿਰਮਾਣ ਗ੍ਰਹਿ ਮੰਤਰਾਲੇ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ

13-14 ਜੁਲਾਈ ਨੂੰ ਹੋਣ ਵਾਲੀ ਦੋ-ਰੋਜ਼ਾ ਕਾਨਫਰੰਸ ਵਿੱਚ ਜੀ-20 ਦੇਸ਼ਾਂ ਦੇ 900 ਤੋਂ ਵੱਧ ਪ੍ਰਤੀਭਾਗੀ, 9 ਵਿਸ਼ੇਸ਼ ਸੱਦੇ ਵਾਲੇ ਦੇਸ਼, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਟੈਕਨੋਲੌਜੀ ਆਗੂ ਅਤੇ ਭਾਰਤ ਅਤੇ ਦੁਨੀਆ ਭਰ ਦੇ ਡੋਮੇਨ ਮਾਹਰ ਇੱਕ ਮੰਚ 'ਤੇ ਇਕੱਠੇ ਹੋਣਗੇ

ਇਹ ਕਾਨਫਰੰਸ ਇੱਕ ਸੁਰੱਖਿਅਤ ਸਾਈਬਰਸਪੇਸ ਬਣਾਉਣ ਅਤੇ ਸਾਈਬਰ ਸੁਰੱਖਿਆ ਚਿੰਤਾਵਾਂ ਨੂੰ ਤਰਜੀਹ ਦੇਣ ਲਈ ਇੱਕ ਆਲਮੀ ਸਾਂਝੇਦਾਰੀ ਬਣਾਉਣ ਦੇ ਇੱਕ ਮੌਕੇ ਵਜੋਂ ਕਲਪਿਤ ਕੀਤਾ ਗਿਆ ਹੈ, ਇਹ ਵਿਸ਼ਵ ਭਰ ਦੇ ਦੂਰਦਰਸ਼ੀਆਂ ਨਾਲ ਅਤਿ-ਆਧੁਨਿਕ ਵਿਚਾਰਾਂ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਨੈੱਟਵਰਕਿੰਗ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗੀ

ਆਈਸੀਟੀ ਸਪੇਸ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ/ਉਦਯੋਗਾਂ ਵਲੋਂ ਪੇਸ਼ ਕੀਤੇ ਜਾ ਰਹੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਤਪਾਦਾਂ ਅਤੇ ਸੇਵਾਵਾਂ ਨੂੰ ਦਰਸਾਉਣ ਲਈ 6 ਤਕਨੀਕੀ ਸੈਸ਼ਨ ਅਤੇ ਪ੍ਰਦਰਸ਼ਨੀਆਂ ਹੋਣਗੀਆਂ

Posted On: 11 JUL 2023 5:11PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 13 ਜੁਲਾਈ 2023 ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿੱਚ "ਐੱਨਐੱਫਟੀ, ਏਆਈ ਅਤੇ ਮੈਟਵਰਸ ਦੇ ਯੁੱਗ ਵਿੱਚ ਅਪਰਾਧ ਅਤੇ ਸੁਰੱਖਿਆ ਬਾਰੇ ਜੀ-20 ਕਾਨਫਰੰਸ" ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਗ੍ਰਹਿ ਮੰਤਰੀ ਭਾਰਤ ਦੇ 7 ਪ੍ਰਮੁੱਖ ਵਿਦਿਅਕ ਅਦਾਰਿਆਂ ਦੇ ਸਾਈਬਰ ਵਾਲੰਟੀਅਰ ਸਕੁਐਡ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਹ ਵਿਸ਼ੇਸ਼ ਤੌਰ 'ਤੇ ਪਛਾਣੇ ਗਏ ਵਾਲੰਟੀਅਰ ਸਮਾਜ ਵਿੱਚ ਸਾਈਬਰ ਜਾਗਰੂਕਤਾ ਪੈਦਾ ਕਰਨ, ਨੁਕਸਾਨਦੇਹ ਸਮੱਗਰੀ ਦੀ ਪਛਾਣ ਕਰਨ ਅਤੇ ਰਿਪੋਰਟ ਕਰਨ ਅਤੇ ਸਮਾਜ ਨੂੰ ਸਾਈਬਰ ਸੁਰੱਖਿਅਤ ਬਣਾਉਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰਨਗੇ। ਸ਼੍ਰੀ ਅਮਿਤ ਸ਼ਾਹ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ ਅਤੇ ਕਾਨਫਰੰਸ ਮੈਡਲੀਅਨ ਜਾਰੀ ਕਰਨਗੇ। 13-14 ਜੁਲਾਈ 2023 ਨੂੰ ਹੋਣ ਵਾਲੀ ਦੋ ਦਿਨਾ ਕਾਨਫਰੰਸ ਵਿੱਚ ਜੀ-20 ਦੇਸ਼ਾਂ ਦੇ 900 ਤੋਂ ਵੱਧ ਪ੍ਰਤੀਭਾਗੀਆਂ, 9 ਵਿਸ਼ੇਸ਼ ਸੱਦਾ ਦੇਣ ਵਾਲੇ ਦੇਸ਼ਾਂ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਟੈਕਨੋਲੌਜੀ ਆਗੂਆਂ ਅਤੇ ਭਾਰਤ ਅਤੇ ਦੁਨੀਆ ਭਰ ਦੇ ਡੋਮੇਨ ਮਾਹਰਾਂ ਨੂੰ ਇੱਕ ਮੰਚ ਇਕੱਠਾ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸਾਈਬਰ ਸੇਫ ਇੰਡੀਆ ਦਾ ਨਿਰਮਾਣ ਗ੍ਰਹਿ ਮੰਤਰਾਲੇ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਇਸ ਕਾਨਫਰੰਸ ਦੀ ਇੱਕ ਸੁਰੱਖਿਅਤ ਸਾਈਬਰਸਪੇਸ ਬਣਾਉਣ ਅਤੇ ਸਾਈਬਰ ਸੁਰੱਖਿਆ ਚਿੰਤਾਵਾਂ ਨੂੰ ਤਰਜੀਹ ਦੇਣ ਲਈ ਇੱਕ ਆਲਮੀ ਭਾਈਵਾਲੀ ਬਣਾਉਣ ਦੇ ਇੱਕ ਮੌਕੇ ਵਜੋਂ ਕਲਪਨਾ ਕੀਤੀ ਗਈ ਹੈ। ਇਹ ਕਾਰਵਾਈ ਸਾਈਬਰ ਸੁਰੱਖਿਆ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗੀ ਅਤੇ ਨਾਨ ਫੰਗੀਬਲ ਟੋਕਨਜ਼ (ਐੱਨਐੱਫਟੀ), ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮੈਟਾਵਰਸ ਵਰਗੀਆਂ ਨਵੀਆਂ ਅਤੇ ਉੱਭਰ ਰਹੀਆਂ ਤਕਨੀਕਾਂ ਦੇ ਸੰਦਰਭ ਵਿੱਚ ਸਾਈਬਰ ਅਪਰਾਧ ਦਾ ਮੁਕਾਬਲਾ ਕਰਨ ਦੇ ਉਪਾਵਾਂ 'ਤੇ ਧਿਆਨ ਕੇਂਦਰਿਤ ਕਰੇਗੀ।

ਸਾਈਬਰ ਸੁਰੱਖਿਆ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਦਾ ਇੱਕ ਜ਼ਰੂਰੀ ਪਹਿਲੂ ਬਣ ਗਿਆ ਹੈ, ਜਿਸ ਲਈ ਇਸ ਦੇ ਆਰਥਿਕ ਅਤੇ ਭੂ-ਰਾਜਨੀਤਿਕ ਪ੍ਰਭਾਵਾਂ ਦੇ ਕਾਰਨ ਉਚਿਤ ਫੋਕਸ ਦੀ ਲੋੜ ਹੈ। ਜੀ-20 ਫੋਰਮ 'ਤੇ ਸਾਈਬਰ ਸੁਰੱਖਿਆ 'ਤੇ ਵਧਿਆ ਫੋਕਸ ਨਾਜ਼ੁਕ ਜਾਣਕਾਰੀ ਦੇ ਬੁਨਿਆਦੀ ਢਾਂਚੇ ਅਤੇ ਡਿਜੀਟਲ ਜਨਤਕ ਪਲੇਟਫਾਰਮਾਂ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਵਿੱਚ ਸਕਾਰਾਤਮਕ ਯੋਗਦਾਨ ਪਾ ਸਕਦਾ ਹੈ। ਜੀ-20 ਫੋਰਮ 'ਤੇ ਸਾਈਬਰ ਸੁਰੱਖਿਆ ਅਤੇ ਸਾਈਬਰ ਅਪਰਾਧ ਦੀ ਰੋਕਥਾਮ 'ਤੇ ਵਿਚਾਰ-ਵਟਾਂਦਰੇ ਨਾਲ ਸੂਚਨਾ ਸਾਂਝਾਕਰਨ ਢਾਂਚੇ ਦੇ ਵਿਕਾਸ ਵਿੱਚ ਵੀ ਮਦਦ ਮਿਲੇਗੀ।

"ਐੱਨਐੱਫਟੀ, ਏਆਈ ਅਤੇ ਮੈਟਾਵਰਸ ਦੇ ਯੁੱਗ ਵਿੱਚ ਅਪਰਾਧ ਅਤੇ ਸੁਰੱਖਿਆ 'ਤੇ ਜੀ 20 ਕਾਨਫਰੰਸ" ਵਿਸ਼ਵ ਭਰ ਦੇ ਦੂਰਦਰਸ਼ੀ ਵਿਚਾਰਾਂ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਨੈੱਟਵਰਕਿੰਗ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗੀ। ਕਾਨੂੰਨੀ ਭਾਈਚਾਰੇ, ਅਕਾਦਮਿਕਤਾ, ਸਿਖਲਾਈ ਸੰਸਥਾਵਾਂ, ਵਿੱਤੀ ਮੱਧਵਰਤੀਆਂ, ਫਿਨਟੈੱਕ, ਸੋਸ਼ਲ ਮੀਡੀਆ ਮੱਧਵਰਤੀਆਂ, ਸੂਚਨਾ ਅਤੇ ਸੰਚਾਰ ਟੈਕਨੋਲੌਜੀ , ਸਾਈਬਰ ਫੋਰੈਂਸਿਕ, ਰੈਗੂਲੇਟਰ, ਸਟਾਰਟਅੱਪ, ਓਵਰ ਦ ਟਾਪ (ਓਟੀਟੀ) ਸੇਵਾ ਪ੍ਰਦਾਤਾ, ਈ-ਕਾਮਰਸ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਸ਼ਵ ਪੱਧਰ 'ਤੇ ਮੰਨੇ-ਪ੍ਰਮੰਨੇ ਸਾਈਬਰ ਮਾਹਰ, ਮਹਿਮਾਨ ਬੁਲਾਰੇ ਅਤੇ ਹੋਰ ਕਾਨਫਰੰਸ ਵਿੱਚ ਹਿੱਸਾ ਲੈਣਗੇ। ਸਾਰੇ ਕੇਂਦਰੀ ਮੰਤਰਾਲਿਆਂ, ਸੰਸਥਾਵਾਂ ਅਤੇ ਏਜੰਸੀਆਂ ਦੇ ਪ੍ਰਤੀਨਿਧੀ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ, ਪ੍ਰਸ਼ਾਸਕ ਅਤੇ ਪੁਲਿਸ ਦੇ ਡਾਇਰੈਕਟਰ ਜਨਰਲ ਵੀ ਕਾਨਫਰੰਸ ਵਿੱਚ ਹਿੱਸਾ ਲੈਣਗੇ।

ਕਾਨਫਰੰਸ ਦੀ ਸ਼ੁਰੂਆਤ 13 ਜੁਲਾਈ 2023 ਨੂੰ ਇੱਕ ਪੂਰਨ ਸੈਸ਼ਨ ਨਾਲ ਹੋਵੇਗੀ ਜਿਸ ਤੋਂ ਬਾਅਦ ਉਦਘਾਟਨੀ ਸੈਸ਼ਨ ਹੋਵੇਗਾ। ਦੋ ਦਿਨਾ ਕਾਨਫਰੰਸ ਦੌਰਾਨ ਹੇਠ ਲਿਖੇ ਵਿਸ਼ਿਆਂ 'ਤੇ 6 ਤਕਨੀਕੀ ਸੈਸ਼ਨ ਹੋਣਗੇ:

  1. ਇੰਟਰਨੈੱਟ ਗਵਰਨੈਂਸ - ਰਾਸ਼ਟਰੀ ਜ਼ਿੰਮੇਵਾਰੀ ਅਤੇ ਗਲੋਬਲ ਕਾਮਨਜ਼

  2. ਡਿਜੀਟਾਈਜ਼ੇਸ਼ਨ ਦੇ ਬੇਮਿਸਾਲ ਪੈਮਾਨੇ ਦੇ ਦਰਮਿਆਨ ਡੀਪੀਆਈ ਨੂੰ ਸੁਰੱਖਿਅਤ ਕਰਨਾ: ਡਿਜ਼ਾਈਨ, ਆਰਕੀਟੈਕਚਰ, ਨੀਤੀਆਂ ਅਤੇ ਤਿਆਰੀ

  3. ਵਿਸਤ੍ਰਿਤ ਹਕੀਕਤ, ਮੈਟਾਵਰਸ ਅਤੇ ਡਿਜੀਟਲ ਮਾਲਕੀ ਦਾ ਭਵਿੱਖ- ਕਾਨੂੰਨੀ ਅਤੇ ਰੈਗੂਲੇਟਰੀ ਫਰੇਮਵਰਕ

  4. ਏਆਈ: ਚੁਣੌਤੀਆਂ, ਮੌਕੇ ਅਤੇ ਜ਼ਿੰਮੇਵਾਰ ਵਰਤੋਂ

  5. ਬਿੰਦੂਆਂ ਨੂੰ ਜੋੜਨਾ: ਕ੍ਰਿਪਟੋ ਕਰੰਸੀ ਅਤੇ ਡਾਰਕਨੈੱਟ ਦੀਆਂ ਚੁਣੌਤੀਆਂ

  6. ਆਈਸੀਟੀ ਦੀ ਅਪਰਾਧਿਕ ਵਰਤੋਂ: ਅੰਤਰਰਾਸ਼ਟਰੀ ਸਹਿਯੋਗ ਲਈ ਇੱਕ ਫਰੇਮਵਰਕ ਵਿਕਸਿਤ ਕਰਨਾ

ਕਾਨਫਰੰਸ ਦੇ ਨਾਲ-ਨਾਲ, ਆਈਸੀਟੀ ਸਪੇਸ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ/ਉਦਯੋਗਾਂ ਦੁਆਰਾ ਪੇਸ਼ ਕੀਤੇ ਜਾ ਰਹੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਤਪਾਦਾਂ ਅਤੇ ਸੇਵਾਵਾਂ ਨੂੰ ਦਿਖਾਉਣ ਲਈ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਕਾਨਫਰੰਸ 14 ਜੁਲਾਈ ਨੂੰ ਸਮਾਪਤੀ ਸੈਸ਼ਨ ਨਾਲ ਖਤਮ ਹੋਵੇਗੀ, ਜਿਸ ਨੂੰ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੌਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਸੰਬੋਧਨ ਕਰਨਗੇ।

ਇਹ ਕਾਨਫਰੰਸ ਗ੍ਰਹਿ ਮੰਤਰਾਲੇ ਵਲੋਂ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੌਜੀ ਮੰਤਰਾਲੇ , ਵਿਦੇਸ਼ ਮੰਤਰਾਲੇ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ, ਦੂਰਸੰਚਾਰ ਵਿਭਾਗ ਅਤੇ ਕੇਂਦਰੀ ਜਾਂਚ ਬਿਊਰੋ ਤੋਂ ਇਲਾਵਾ ਇੰਟਰਪੋਲ ਅਤੇ ਸੰਯੁਕਤ ਰਾਸ਼ਟਰ ਆਫਿਸ ਆਨ ਡਰੱਗਜ਼ ਐਂਡ ਕ੍ਰਾਈਮ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਹੋਰ ਭਾਈਵਾਲਾਂ ਵਿੱਚ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ (ਆਰਆਰਯੂ), ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ (ਐੱਨਐੱਫਐੱਸਯੂ), ਡੇਟਾ ਸੁਰੱਖਿਆ ਕੌਂਸਲ ਆਫ਼ ਇੰਡੀਆ (ਡੀਐੱਸਸੀਆਈ), ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ (ਐੱਨਐੱਲਐੱਸਆਈਯੂ) ਬੰਗਲੌਰ ਅਤੇ ਅੰਮ੍ਰਿਤਾ ਵਿਸ਼ਵ ਵਿਦਿਆਪੀਠਮ ਸ਼ਾਮਲ ਹਨ।

*****

ਆਰਕੇ/ਏਵਾਈ/ਐੱਸਐੱਮ/ਏਕੇਐੱਸ/ਆਰਆਰ/ਏਐੱਸ



(Release ID: 1938998) Visitor Counter : 129