ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਮਹਿਸਾਣਾ ਵਿੱਚ ਦੁੱਧਸਾਗਰ ਖੋਜ ਅਤੇ ਵਿਕਾਸ ਸੰਘ ਦੁਆਰਾ ਚਲਾਏ ਜਾ ਰਹੇ ਸ਼੍ਰੀ ਮੋਤੀਭਾਈ ਆਰ ਚੌਧਰੀ ਸਾਗਰ ਸੈਨਿਕ ਸਕੂਲ ਦਾ ਨੀਂਹ ਪੱਥਰ ਰੱਖਿਆ
ਇਹ ਸੈਨਿਕ ਸਕੂਲ ਨਾ ਸਿਰਫ ਉੱਤਰੀ ਗੁਜਰਾਤ ਬਲਕਿ ਪੂਰੇ ਦੇਸ਼ ਦੇ ਬੱਚਿਆਂ ਲਈ ਫੌਜ ਵਿਚ ਭਰਤੀ ਹੋਣ ਦਾ ਆਸਾਨ ਅਤੇ ਪਹੁੰਚਯੋਗ ਸਾਧਨ ਬਣੇਗਾ
ਸ਼੍ਰੀ ਮੋਤੀਭਾਈ ਚੌਧਰੀ ਦੇ ਜੀਵਨ ਤੋਂ ਇੱਕ ਆਦਰਸ਼ ਵਰਕਰ ਦੇ ਜਨਤਕ ਜੀਵਨ ਅਤੇ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੀ ਸ਼ਖਸੀਅਤ ਬਾਰੇ ਸਿੱਖਣਾ ਚਾਹੀਦਾ ਹੈ
ਸ਼੍ਰੀ ਮੋਤੀਭਾਈ ਆਰ. ਚੌਧਰੀ ਨੇ ਪਿਛਲੇ ਕਈ ਦਹਾਕਿਆਂ ਤੋਂ ਪਸ਼ੂ ਪਾਲਕਾਂ ਅਤੇ ਖਾਸ ਤੌਰ 'ਤੇ ਗਾਂਧੀਨਗਰ ਦੇ ਚੌਧਰੀ ਭਾਈਚਾਰੇ ਦੀਆਂ ਔਰਤਾਂ ਲਈ ਰੋਜ਼ੀ-ਰੋਟੀ ਦੇ ਸਾਧਨ ਪੈਦਾ ਕਰਕੇ ਦੁੱਧਸਾਗਰ ਡੇਅਰੀ ਦੇ ਨਾਂ ਨੂੰ ਸਹੀ ਅਰਥਾਂ ਵਿੱਚ ਸਾਕਾਰ ਕੀਤਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 9 ਸਾਲਾਂ ਵਿੱਚ ਨਾ ਸਿਰਫ਼ ਦੇਸ਼ ਨੂੰ ਸੁਰੱਖਿਅਤ ਅਤੇ ਵਿਕਸਤ ਕੀਤਾ ਹੈ, ਸਗੋਂ ਉਨ੍ਹਾਂ ਨੇ ਭਾਰਤ ਨੂੰ ਵਿਸ਼ਵ ਭਰ ਵਿੱਚ ਮਾਣ ਵੀ ਦਿਵਾਇਆ ਹੈ
ਮੋਦੀ ਸਰਕਾਰ ਨੇ ਸਭ ਤੋਂ ਪਛੜੇ ਅਤੇ ਗਰੀਬ ਲੋਕਾਂ ਨੂੰ ਸਹਿਕਾਰਤਾ ਲਹਿਰ ਅਤੇ ਦੇਸ਼ ਦੇ ਵਿਕਾਸ ਨਾਲ ਜੋੜ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਹੈ
Posted On:
04 JUL 2023 4:10PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਹਿਕਾਰੀ ਸੰਸਥਾਵਾਂ, ਕਾਰਪੋਰੇਟ ਲੋਕਾਂ ਅਤੇ ਗੈਰ-ਸਰਕਾਰੀ ਸੰਸਥਾਵਾਂ (ਐੱਨਜੀਓ) ਨੂੰ ਵੱਡੇ ਪੱਧਰ 'ਤੇ ਨਾਲ ਲੈ ਕੇ ਦੇਸ਼ ਦੇ ਵਿਕਾਸ ਲਈ ਯਤਨ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਸੱਦਾ ਦਿੱਤਾ ਕਿ ਪੀਪੀਪੀ ਮਾਡਲ 'ਤੇ ਦੇਸ਼ ਵਿੱਚ 100 ਸੈਨਿਕ ਸਕੂਲ ਹੋਣੇ ਚਾਹੀਦੇ ਹਨ ਅਤੇ ਇਸ ਦਿਸ਼ਾ ਵਿੱਚ ਅੱਜ ਇੱਥੇ 20ਵੇਂ ਸੈਨਿਕ ਸਕੂਲ ਦਾ ਭੂਮੀਪੂਜਨ ਕੀਤਾ ਗਿਆ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਮਹਿਸਾਣਾ ਵਿੱਚ ਦੁੱਧਸਾਗਰ ਖੋਜ ਅਤੇ ਵਿਕਾਸ ਸੰਘ ਦੁਆਰਾ ਚਲਾਏ ਜਾ ਰਹੇ ਸ਼੍ਰੀ ਮੋਤੀਭਾਈ ਆਰ ਚੌਧਰੀ ਸਾਗਰ ਸੈਨਿਕ ਸਕੂਲ ਦਾ ਨੀਂਹ ਪੱਥਰ ਰੱਖਿਆ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਮੋਤੀਭਾਈ ਆਰ. ਚੌਧਰੀ ਨੇ ਪਿਛਲੇ ਕਈ ਦਹਾਕਿਆਂ ਤੋਂ ਪਸ਼ੂ ਪਾਲਕਾਂ ਅਤੇ ਖਾਸ ਕਰਕੇ ਗਾਂਧੀਨਗਰ ਦੇ ਚੌਧਰੀ ਭਾਈਚਾਰੇ ਦੀਆਂ ਔਰਤਾਂ ਲਈ ਰੋਜ਼ੀ-ਰੋਟੀ ਦੇ ਸਾਧਨ ਪੈਦਾ ਕਰਕੇ ਸਹੀ ਅਰਥਾਂ ਵਿੱਚ ਦੁੱਧਸਾਗਰ ਡੇਅਰੀ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਤੀਭਾਈ ਦੀ ਅਗਵਾਈ ਹੇਠ ਇਹ ਦੁੱਧਸਾਗਰ ਡੇਅਰੀ ਕਈ ਔਖੇ ਦੌਰਾਂ ਵਿੱਚੋਂ ਲੰਘ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਤ੍ਰਿਭੁਵਨਭਾਈ ਪਟੇਲ ਦੇ ਮਾਰਗਦਰਸ਼ਨ ਅਤੇ ਸ਼੍ਰੀ ਮੋਤੀਭਾਈ ਦੇ ਯੋਗਦਾਨ ਨਾਲ, ਉੱਤਰੀ ਗੁਜਰਾਤ ਦੇ ਤਿੰਨ ਜ਼ਿਲ੍ਹਿਆਂ – ਬਨਾਸਕਾਂਠਾ, ਸਾਬਰਕਾਂਠਾ ਅਤੇ ਮਹਿਸਾਣਾ ਵਿੱਚ ਦੁੱਧ ਦਾ ਉਤਪਾਦਨ ਸ਼ੁਰੂ ਹੋਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਕਿਸੇ ਨੂੰ ਇਹ ਜਾਣਨ ਲਈ ਮੋਤੀਭਾਈ ਚੌਧਰੀ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ ਕਿ ਇੱਕ ਆਦਰਸ਼ ਵਰਕਰ ਨੂੰ ਉਸਦੇ ਜਨਤਕ ਜੀਵਨ ਵਿੱਚ ਕਿਵੇਂ ਦਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਸ਼ਖਸੀਅਤ ਕਿਵੇਂ ਹੋਣੀ ਚਾਹੀਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਮੋਤੀਭਾਈ ਚੌਧਰੀ ਸਾਗਰ ਸੈਨਿਕ ਸਕੂਲ ਦਾ ਭੂਮੀਪੂਜਨ ਕੀਤਾ ਗਿਆ ਹੈ ਅਤੇ ਇਹ ਸੈਨਿਕ ਸਕੂਲ ਨਾ ਸਿਰਫ ਉੱਤਰੀ ਗੁਜਰਾਤ ਸਗੋਂ ਪੂਰੇ ਦੇਸ਼ ਦੇ ਬੱਚਿਆਂ ਲਈ ਫੌਜ ਵਿੱਚ ਭਰਤੀ ਹੋਣ ਦਾ ਆਸਾਨ ਅਤੇ ਪਹੁੰਚਯੋਗ ਸਾਧਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਬੱਚੇ ਇਸ ਸਕੂਲ ਵਿੱਚ ਪੜ੍ਹਦੇ ਹਨ ਅਤੇ ਫੌਜ ਵਿੱਚ ਜਾਂਦੇ ਹਨ, ਉਹ ਦੇਸ਼ ਭਗਤੀ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨਗੇ ਅਤੇ ਜੋ ਲੋਕ ਨਾਗਰਿਕ ਜੀਵਨ ਬਤੀਤ ਕਰਨਗੇ, ਉਹ ਇਸ ਸਕੂਲ ਤੋਂ ਆਪਣੇ ਜੀਵਨ ਵਿੱਚ ਦੇਸ਼ ਭਗਤੀ ਦੇ ਸੱਭਿਆਚਾਰ ਨੂੰ ਗ੍ਰਹਿਣ ਕਰਨਗੇ ਅਤੇ ਇੱਕ ਚੰਗੇ ਨਾਗਰਿਕ ਬਣਨਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 9 ਸਾਲਾਂ ਵਿੱਚ ਨਾ ਸਿਰਫ਼ ਦੇਸ਼ ਨੂੰ ਸੁਰੱਖਿਅਤ ਅਤੇ ਵਿਕਸਤ ਕੀਤਾ ਹੈ, ਸਗੋਂ ਉਨ੍ਹਾਂ ਨੇ ਭਾਰਤ ਨੂੰ ਵਿਸ਼ਵ ਭਰ ਵਿੱਚ ਮਾਣ ਵੀ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਇਕੱਲਿਆਂ ਹੀ ਆਪਣੇ ਸਿਰ ਲੈਂਦੀਆਂ ਸਨ,ਜਿਸ ਕਾਰਨ ਵਿਕਾਸ ਦੀ ਰਫ਼ਤਾਰ ਮੱਠੀ ਰਹੀ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਡੇ ਪੱਧਰ ‘ਤੇ ਸਹਿਕਾਰੀ ਸੰਸਥਾਵਾਂ, ਕਾਰਪੋਰੇਟ ਲੋਕਾਂ ਅਤੇ ਗੈਰ ਸਰਕਾਰੀ ਸੰਗਠਨਾਂ (ਐਨਜੀਓ) ਨੂੰ ਨਾਲ ਲੈ ਕੇ ਦੇਸ਼ ਦੇ ਵਿਕਾਸ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੀਪੀਪੀ ਮਾਡਲ 'ਤੇ ਦੇਸ਼ ਵਿੱਚ 100 ਸੈਨਿਕ ਸਕੂਲ ਬਣਨ ਦਾ ਸੱਦਾ ਦਿੱਤਾ ਸੀ ਅਤੇ ਇਸ ਦਿਸ਼ਾ ਵਿੱਚ ਅੱਜ ਇੱਥੇ 20ਵੇਂ ਸੈਨਿਕ ਸਕੂਲ ਦਾ ਭੂਮੀਪੂਜਨ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਜਲ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਉੱਤਰੀ ਗੁਜਰਾਤ ਨੂੰ ਬਚਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਨੇ ਵੱਖ-ਵੱਖ ਯੋਜਨਾਵਾਂ ਰਾਹੀਂ ਨਰਮਦਾ ਅਤੇ ਮਹਿਸਾਗਰ ਦਾ ਪਾਣੀ ਉੱਤਰੀ ਗੁਜਰਾਤ ਤੱਕ ਪਹੁੰਚਾਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਸੁਜਲਾਮ ਸੁਫਲਾਮ ਯੋਜਨਾ ਨੇ ਉੱਤਰੀ ਗੁਜਰਾਤ ਵਿੱਚ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਕੰਮ ਕੀਤਾ ਹੈ ਅਤੇ ਅਜਿਹਾ ਕਰਨ ਨਾਲ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਲਾਭ ਹੋਇਆ ਹੈ ਅਤੇ ਪਸ਼ੂ ਪਾਲਕਾਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੇਂਡੂ ਖੇਤਰਾਂ ਦੇ ਲੱਖਾਂ ਲੋਕਾਂ ਦੀਆਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੰਮ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਸੈਨਿਕ ਸਕੂਲ ਗਿਆਨ, ਸੁਰੱਖਿਆ, ਬਹਾਦਰੀ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਕੰਮ ਕਰੇਗਾ ਅਤੇ ਬਹੁਤ ਸਾਰੇ ਨੌਜਵਾਨਾਂ ਦੇ ਜੀਵਨ ਵਿੱਚ ਨਵੀਂ ਰੋਸ਼ਨੀ ਲਿਆਏਗਾ। ਉਨ੍ਹਾਂ ਦੱਸਿਆ ਕਿ ਸਾਲ 2022-23 ਵਿੱਚ 50 ਅਤੇ ਸਾਲ 2023-24 ਵਿੱਚ 55 ਕੈਡਿਟਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪੜ੍ਹ ਰਹੇ ਨੌਜਵਾਨ ਸਖ਼ਤ ਰੁਟੀਨ ਦਾ ਪਾਲਣ ਕਰਦੇ ਹੋਏ ਭਾਰਤ ਮਾਤਾ ਦੀ ਸੇਵਾ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ ਅਤੇ ਭਾਰਤ ਨੂੰ ਹੋਰ ਮਜ਼ਬੂਤ ਬਣਾਉਣਗੇ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ‘ਸ਼ਬਦ ਮੋਤੀ’ ਪੁਸਤਕ ਵੀ ਰਿਲੀਜ਼ ਕੀਤੀ ਗਈ ਹੈ, ਜੋ ਮੋਤੀ ਭਾਈ ਦੇ ਜੀਵਨ ਨੂੰ ਸਮਝਣ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਮੋਤੀ ਭਾਈ ਦਾ ਜੀਵਨ ਨੌਜਵਾਨਾਂ ਅਤੇ ਕਿਸ਼ੋਰਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਸਾਣਾ ਡੇਅਰੀ ਬੜੇ ਉਤਸ਼ਾਹ ਨਾਲ ਅੱਗੇ ਵਧ ਰਹੀ ਹੈ ਅਤੇ ਇਹ ਲਗਭਗ 5 ਲੱਖ ਕਿਸਾਨਾਂ ਦੀ ਰੋਜ਼ੀ-ਰੋਟੀ ਦਾ ਸਾਧਨ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮਹਿਸਾਣਾ ਡੇਅਰੀ ਨੇ ਚੌਧਰੀ ਸਮਾਜ, ਚੌਧਰੀ ਸਮਾਜ ਦੀਆਂ ਔਰਤਾਂ ਅਤੇ ਠਾਕੋਰ ਸਮਾਜ ਦੇ ਭਾਈਚਾਰਿਆਂ ਨੂੰ ਵੀ ਇਕਜੁੱਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਿਸਾਣਾ ਡੇਅਰੀ ਦੇ ਸੰਸਥਾਪਕ ਸ਼੍ਰੀ ਮਾਨ ਸਿੰਘ ਦੀ ਕਲਪਨਾ ਸੀ ਕਿ ਸਮਾਜ ਦੇ ਬਹੁਤ ਸਾਰੇ ਵਰਗਾਂ ਨੂੰ ਡੇਅਰੀ ਖੇਤਰ ਤੋਂ ਆਪਣੀ ਰੋਜ਼ੀ-ਰੋਟੀ ਕਮਾਉਣੀ ਚਾਹੀਦੀ ਹੈ ਅਤੇ ਅੱਜ ਉਸੇ ਸੰਕਲਪ ਨੂੰ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮਾਨ ਸਿੰਘ ਭਾਈ ਡੇਅਰੀ ਅਤੇ ਫੂਡ ਇੰਸਟੀਚਿਊਟ ਐਂਡ ਟੈਕਨਾਲੋਜੀ ਤੋਂ ਪਾਸ ਆਊਟ ਹੋਏ ਬਹੁਤ ਸਾਰੇ ਨੌਜਵਾਨ ਡੇਅਰੀ ਤਕਨਾਲੋਜੀ ਦੇ ਖੇਤਰ ਵਿੱਚ ਨਾ ਸਿਰਫ਼ ਗੁਜਰਾਤ ਵਿੱਚ ਸਗੋਂ ਪੂਰੇ ਭਾਰਤ ਵਿੱਚ ਸ਼ਾਨਦਾਰ ਕੰਮ ਕਰ ਰਹੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਕੀਤੀ ਅਤੇ ਲੋਕਾਂ ਨੂੰ “ਸਹਿਕਾਰ ਸੇ ਸਮ੍ਰਿਧੀ” ਦਾ ਮੰਤਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਭ ਤੋਂ ਪਛੜੇ ਅਤੇ ਗਰੀਬ ਲੋਕਾਂ ਨੂੰ ਵੀ ਸਹਿਕਾਰਤਾ ਲਹਿਰ ਅਤੇ ਦੇਸ਼ ਦੇ ਵਿਕਾਸ ਨਾਲ ਜੋੜ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਡੇਅਰੀ ਖੇਤਰ ਵਿੱਚ ਕਈ ਨਵੀਆਂ ਸ਼ੁਰੂਆਤਾਂ ਹੋਣ ਜਾ ਰਹੀਆਂ ਹਨ।
****
ਅਰਕੇ/ਏਵਾਈ/ਏਕੇਐੱਸ/ਏਐੱਸ
(Release ID: 1937752)
Visitor Counter : 110