ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਅਤੇ ਸਾਬਰਮਤੀ ਰਿਵਰਫ੍ਰੰਟ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਸਾਬਰਮਤੀ ਰਿਵਰਫ੍ਰੰਟ ’ਤੇ ਭਾਰਤ ਵਿੱਚ ਨਿਰਮਿਤ ‘ਅਕਸ਼ਰ’ ਰਿਵਰ ਕਰੂਜ’ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਪਿਛਲੇ 9 ਸਾਲਾਂ ਵਿੱਚ ਦੁਨੀਆ ਵਿੱਚ ਹਰ ਖੇਤਰ ਵਿੱਚ ਭਾਰਤ ਨੂੰ ਪ੍ਰਥਮ ਸਥਾਨ ’ਤੇ ਪਹੁੰਚਾਉਣ ਦੇ ਲਈ ਕੀਤੇ ਜਾ ਰਹੇ ਪ੍ਰਯਾਸਾਂ ਦੇ ਪਰਿਣਾਮ ਹੁਣ ਦਿਖਣ ਲੱਗੇ ਹਨ

ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 9 ਸਾਲਾਂ ਵਿੱਚ ਗ਼ਰੀਬ ਕਲਿਆਣ, ਭਾਰਤ ਗੌਰਵ, ਭਾਰਤ ਉਤਕ੍ਰਿਸ਼ਟ ਅਤੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਜ਼ਰੀਏ ਪੂਰੇ ਭਾਰਤ ਦੇ ਵਿਕਾਸ ਨੂੰ ਨਵਾਂ ਆਕਾਰ ਦਿੱਤਾ ਹੈ

ਮੋਦੀ ਜੀ ਨੇ ਅਨੇਕਾਂ ਇਨੀਸ਼ੀਏਟਿਵਸ ਲੈ ਕੇ ਗੁਜਰਾਤ ਦੇ ਟੂਰਿਜ਼ਮ ਨੂੰ ਨਵਾਂ ਆਕਾਰ ਦੇਣ ਦਾ ਕੰਮ ਕੀਤਾ ਹੈ

ਸ਼੍ਰੀ ਨਰੇਂਦਰ ਮੋਦੀ ਜੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਉਦੋਂ ਪੂਰੇ ਭਾਰਤ ਵਿੱਚ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਰਿਵਰਫ੍ਰੰਟ ਦੀ ਕਲਪਨਾ ਕਰਕੇ ਉਸ ਨੂੰ ਬਣਾਇਆ

ਸਾਬਰਮਤੀ ਰਿਵਰਫ੍ਰੰਟ ਭਾਰਤ ਹੀ ਨਹੀਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਚੁੱਕਿਆ ਹੈ

ਇਸ ਰਿਵਰਫ੍ਰੰਟ ਦੇ ਕਾਰਨ ਨਾ ਸਿਰਫ਼ ਜਲ ਪੱਧਰ ਉੱਤੇ ਆਇਆ ਹੈ ਬਲਕਿ ਇਹ ਸੀਨੀਅਰ ਨਾਗਰਿਕਾਂ, ਬੱਚਿਆਂ ਅਤੇ ਨੌਜਵਾਨਾਂ ਸਮੇਤ ਸਭ ਦੇ ਲਈ ਅਨੇਕ ਪ੍ਰਕਾਰ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਕੇ ਉੱਭਰਿਆ ਹੈ

ਇਰ ਰਿਵਰਫ੍ਰੰਟ ਦੇ ਨਾਲ ਭਾਰਤ ਵਿੱਚ ਨਿਰਮਿਤ ਇਹ ‘ਅਕਸ਼ਰ ਰਿਵਰ ਕਰੂਜ’ ਜੁੜ ਰਿਹਾ ਹੈ, ਇਹ ਰਿਵਰ ਕਰੂਜ ਅਹਿਮਦਾਬਾਦ ਦੇ ਲੋਕਾਂ ਨਾਲ ਹੀ ਇੱਥੇ ਆਉਣ ਵਾਲੇ ਟੂਰਿਸਟਾਂ ਦੇ ਲਈ ਪ੍ਰਮੁੱਖ ਆਕਰਸ਼ਣ ਦਾ ਕੇਂਦਰ ਹੋਵੇਗਾ

Posted On: 02 JUL 2023 2:31PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਮਿਊਸੀਂਪਲ ਕਾਪਪੋਰੇਸ਼ਨ ਅਤੇ ਸਾਬਰਮਤੀ ਰਿਵਰਫ੍ਰੰਟ ਡਿਵੈਲਮੈੰਟ ਕਾਪੋਰੇਸ਼ਨ ਲਿਮਿਟਿਡ ਦੁਆਰਾ ਸਾਬਰਮਤੀ ਰਿਵਰਫ੍ਰੰਟ ’ਤੇ ਭਾਰਤ ਵਿੱਚ ਨਿਰਮਿਤ ‘ਅਕਸ਼ਰ ਰਿਵਰ ਕਰੂਜ’ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼ੁਰੂਆਤ ਕੀਤੀ।

https://static.pib.gov.in/WriteReadData/userfiles/image/image001GJGW.jpg

ਇਸ ਅਵਸਰ ֹਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇਸ ਅਕਸ਼ਰ ਰਿਵਰ ਕਰੂਜ ਦੇ ਜ਼ਰੀਏ ਗੁਜਰਾਤ ਸਰਕਾਰ ਅਤੇ ਮਿਊਸੀਂਪਲ ਕਾਪੋਰੇਸ਼ਨ, ਅਹਿਮਦਾਬਾਦ ਸ਼ਹਿਦ ਦੇ ਸਭ ਨਾਗਰਿਕਾਂ ਦੇ ਇੱਕ ਨਵੀਂ ਭੇਂਟ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਦ ਪੂਰੇ ਭਾਰਤ ਵਿੱਚ ਉਨ੍ਹਾਂ ਨੇ ਹੀ ਸਭ ਤੋਂ ਪਹਿਲ ਰਿਵਰਫ੍ਰੰਟ ਦੀ ਕਲਪਨਾ ਕੀਤੀ ਸੀ ਅਤੇ ਉਸ ਦੀ ਪਲਾਨਿੰਗ ਕਰਕੇ ਉਸ ਨੂੰ ਪੂਰਾ ਕਰਨ ਦਾ ਕੰਮ ਵੀ ਉਨ੍ਹਾਂ ਦੇ ਹੀ ਕਾਰਜਕਾਲ ਵਿੱਚ ਹੋਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਇਹ ਰਿਵਰਫ੍ਰੰਟ ਨਾ ਸਿਰਫ਼ ਅਹਿਮਦਾਬਾਦ ਬਲਕਿ ਪੂਰੇ ਭਾਰਤ ਅਤੇ ਦੁਨੀਆ ਵਿੱਚ ਪ੍ਰਸਿੱਧ ਹੋ ਚੁੱਕਿਆ ਹੈ ਅਤੇ ਟੂਰਿਜ਼ਮ ਦਾ ਇੱਕ ਆਕਰਸ਼ਕ ਕੇਂਦਰ ਬਣ ਚੁੱਕਿਆ ਹੈ।

https://static.pib.gov.in/WriteReadData/userfiles/image/image002OX9Y.jpg

ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਨੇ ਕਿਹਾ ਕਿ ਇਸ ਰਿਵਰਫ੍ਰੰਟ ਦੇ ਕਾਰਨ ਨਾ ਸਿਰਫ ਜਲ ਪੱਧਰ ਉੱਤੇ ਆਇਆ ਹੈ ਕਿ ਬਲਕਿ ਇਹ ਸੀਨੀਅਰ ਨਾਗਰਿਕਾਂ, ਬੱਚਿਆਂ ਅਤੇ ਨੌਜਵਾਨਾਂ ਸਹਿਤ ਸਭ ਦੇ ਲਈ ਅਨੇਕ ਪ੍ਰਕਾਰ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਕੇ ਉੱਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਰਿਵਰਫ੍ਰੰਟ ਦੇ ਨਾਲ ਅੱਜ ਇੱਕ ਨਵੀਂ ਚੀਜ਼ ਜੁੜਨ ਜਾ ਰਹੀ ਹੈ, ਅਕਸ਼ਰ ਰਿਵਰ ਕਰੂਜ। ਇਹ ਲਕਜਰੀ ਰਿਵਰ ਕਰੂਜ ਅਹਿਮਦਾਬਾਦ ਦੇ ਸਭ ਨਾਗਰਿਕਾਂ ਦੇ ਲਈ ਇੱਕ ਨਵਾਂ ਆਕਰਸ਼ਣ ਦਾ ਕੇਂਦਰ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਅਹਿਮਦਾਬਾਦ ਮਿਊਸੀਂਪਲ ਕਾਪੋਰੇਸ਼ਨ ਅਤੇ ਸਾਬਰਮਤੀ ਰਿਵਰਫ੍ਰੰਟ ਡਿਵਲਮੈਂਟ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਪਬਲਿਕ ਪ੍ਰਾਈਵੇਟ ਪਾਰਟਰਨਸ਼ਿਪ ਦੇ ਤਹਿਤ ਵਿਕਸਿਤ ਕੀਤਾ ਗਿਆ ਹੈ।

ਇਹ ਕਰੂਜ ਮੇਕ-ਇਨ-ਇੰਡੀਆ ਦੇ ਤਹਿਤ 15 ਕਰੋੜ ਦੀ ਲਾਗਤ ਨਾਲ ਭਾਰਤ ਵਿੱਚ ਤਿਆਰ ਹੋਈ ਪਹਿਲੀ ਪੈਸੇਂਜਰ ਕੇਟਾਮਰੀਨ ਹੈ ਜਿਸ ਵਿੱਚ ਦੋ ਇੰਜਣ ਲੱਗੇ ਹਨ ਅਤੇ ਇਹ ਸੁਰੱਖਿਅਤ ਤਰੀਕੇ ਨਾਲ ਡੇਢ ਘੰਟ ਦੀ ਯਾਤਰਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 30 ਮੀਟਰ ਲੰਬਾ ਇਹ ਕਰੂਜ ਅਹਿਮਦਾਬਾਦ ਦੇ ਸਾਰੇ ਨਾਗਰਿਕਾਂ ਅਤੇ ਇੱਥੇ ਆਉਣ ਵਾਲੇ ਦੇਸ਼ ਭਰ ਦੇ ਨਾਗਰਿਕਾਂ  ਦੇ ਲਈ ਆਕਰਸ਼ਣ ਦਾ ਕੇਂਦਰ ਬਣੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ 165 ਯਾਤਰੀਆਂ ਦੀ ਸਮਰੱਥਾ ਦੇ ਨਾਲ ਰੇਸਤਰਾਂ ਵਾਲੇ ਇਸ ਕਰੂਜ ਦੀ ਯਾਤਰਾ ਲੋਕਾਂ ਨੂੰ ਆਪਣੇ ਵੱਲੋ ਜ਼ਰੂਰ ਆਕਰਸ਼ਿਤ ਕਰੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹ ਕਿ 180 ਲਾਈਫ ਸੇਫਟੀ ਜੈਕੇਟ, ਫਾਇਰ ਸੇਫਟੀ ਅਤੇ ਐਮਰਜੈਂਸੀ ਰੈਸਕਿਊ ਬੋਟ ਨਾਲ ਲੈੱਸ ਇਸ ਕਰੂਜ ਦਾ ਡਿਜਾਇਨ ਨਾਗਰਿਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਕਾਰਜਕਾਲ ਦੇ ਦੌਰਾਨ ਉਨ੍ਹਾਂ ਨੇ ਅਹਿਮਦਾਬਾਦ ਅਤੇ ਗੁਜਰਾਤ ਦੇ ਟੂਰਿਜ਼ਮ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਟੂਰਿਜ਼ਮ ਦੇ ਖੇਤਰ ਵਿੱਚ ਲਏ ਗਏ ਕਈ ਇਨਸ਼ੀਏਟਿਵਸ ਦੇ ਮਾਧਿਅਮ ਗੁਜਰਾਤ ਅਤੇ ਇਥੋਂ ਦੇ 2 ਪ੍ਰਮੁੱਖ ਟੂਰਿਜ਼ਮ ਦੇ ਕੇਂਦਰਾਂ ਨੂੰ ਦੇਸ਼ ਦੇ ਟੂਰਿਜ਼ਮ ਦੇ ਨਕਸ਼ੇ ’ਤੇ ਰੱਖਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਆਉਣ ਵਾਲੇ ਲੱਖਾਂ ਪ੍ਰਵਾਸੀਆਂ ਦੇ ਲਈ ਕਰੋੜਾਂ ਰੁਪਏ ਦਾ ਨਿਵੇਸ਼ ਕਰਕੇ ਇੱਕ ਈਕੋਸਿਸਟਮ ਬਣਾਇਆ ਗਿਆ ਸਭ ਤੀਰਥਾਂ ਅਤੇ ਸੀਮਾਵਾਂ ਨਾਲ ਜੋੜਨ ਦੇ ਲਈ ਚੰਗੀਆਂ ਸੜਕਾਂ ਬਣਾਈਆਂ ਗਈਂ ਅਤੇ ਹਵਾਈ ਅੱਡਿਆਂ ਨਾਲ ਟੂਰਿਜ਼ਮ ਸਥਾਲਾਂ ਤੱਕ ਦੀਆਂ ਸੜਕਾਂ ਨੂੰ ਵੀ ਟੂਰਿਸਟਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ।

https://static.pib.gov.in/WriteReadData/userfiles/image/image003EPE6.jpg

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੰਬਾਜੀ ਵਿੱਚ ਲਾਈਟ ਐਂਡ ਸਾਉਂਡ ਸ਼ੋਅ ਸ਼ੁਰੂ ਕੀਤਾ ਗਿਆ, ਪਾਵਾਗੜ੍ਹ ਦੇ ਮੰਦਿਰ ਦਾ 500 ਸਾਲ ਦੇ ਬਾਅਦ ਝੰਡਾ ਲਹਿਰਾਇਆ ਗਿਆ, ਮਾਧਵਪੁਰ ਦੇ ਮੇਰੇ ਨੂੰ ਰਾਸ਼ਟਰੀ ਮੇਲੇ ਦਾ ਸਰੂਪ ਦਿੱਤਾ, ਕੱਛ ਵਿੱਚ ਟੈਂਟ ਸਿਟੀ ਬਣਾ ਕੇ ਸਫੈਦ ਰਣ ਵਿੱਚ ਦੁਨੀਆਭਰ ਦੇ ਟੂਰਿਸਟਾਂ ਦੇ ਰਹਿਣ ਦੀ ਵਿਵਵਥਾ ਕੀਤੀ ਗਈ ਅਤੇ ਅਹਿਮਦਾਬਾਦ ਵਿੱਚ ਕਾਂਕਰਿਯਾ ਤਾਲਾਬ ਅਤੇ ਹੁਣ ਉਹ ਰਿਵਰਫ੍ਰੰਟ ਬਣਾ ਕੇ ਇੱਕ ਬਹੁਤ ਬੜੇ ਟੂਰਿਜ਼ਮ ਈਕੋਸਿਸਟਮ ਦਾ ਨਿਰਮਾਣ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਹਦ ਦਰਸ਼ਨ ਪ੍ਰੋਗਰਾਮ ਦੇ ਤਹਿਤ ਨਡਾਬੇਟ ਅਤੇ ਉੱਥਿ ਕਠਿਨ ਪਰਿਸਥਿਤੀਆਂ ਵਿੱਚ ਸੁਰੱਖਿਆ ਬਲਾਂ ਦੁਆਰਾ ਕੀਤੇ ਜਾ ਰਹੇ ਕਰਤੱਵ ਨਿਰਵਾਹਨ ਦਾ ਗੁਜਰਾਤ ਦੇ ਨੌਜਵਾਨਾਂ ਨੂੰ ਅਨੁਭਵ ਕਰਵਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਟੂਰਿਜ਼ਮ ਦੇ ਖੇਤਰ ਵਿੱਚ ਵਿਕਾਸ ਨੂੰ ਬਹੁਤ ਅੱਗੇ ਵਧਾਇਆ ਹੈ ਜਿਸ ਨਾਲ ਦੇਸ਼ ਅਤੇ ਦੁਨੀਆ ਤੋਂ ਗੁਜਰਾਤ ਆਉਣ ਵਾਲੇ ਪ੍ਰਵਾਸੀਆਂ ਦੀ ਸੰਖਿਆ ਬਹੁਤ ਵਧੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਬੜਾ ਕ੍ਰਿਕਟ ਸਡੇਟੀਅਮ ਵੀ ਅਹਿਮਦਾਬਾਦ ਵਿੱਚ ਹੈ, ਉੱਥੇ ਨਿਯਮਿਤ ਰੂਪ ਨਾਲ ਕ੍ਰਿਕਟ ਮੈਚ ਹੁੰਦੇ ਹਨ ਅਤੇ ਇਸ ਦੇ ਕਾਰਨ ਇੱਥੇ ਸਪੋਰਟਸ ਟੂਰਿਜ਼ਮ ਵਿੱਚ ਵੀ ਵਾਧਾ ਹੋਇਆ ਹੈ। ਇਸ ਦੇ ਇਲਾਵਾ ਇੱਥੇ ਹੁਣ ਬਹੁਤ ਵੱਡੀ ਸਪੋਰਟ ਸਿਟੀ ਨੂੰ ਵੀ ਅਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਕਈ ਪ੍ਰਕਾਰ ਦੇ ਇਨੀਸ਼ਿਏਟਿਵਸ ਲੈ ਕੇ ਗੁਜਰਾਤ ਦੇ ਟੂਰਿਜ਼ਮ ਨੂੰ ਇੱਕ ਨਵਾਂ ਆਕਾਰ ਦੇਣ ਦਾ ਕੰਮ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪਿਛਲੇ 9 ਸਾਲਾਂ ਵਿੱਚ ਦੁਨੀਆ ਵਿੱਚਹਰ ਖੇਤਰ ਵਿੱਚ ਭਾਰਤ ਨੂੰ ਪ੍ਰਥਮ ਸਥਾਨ ’ਤੇ ਪਹੁੰਚਾਉਣ ਦੇ ਲਈਜੋਪ੍ਰਯਾਸ ਕੀਤਾ ਹਨ, ਹੁਣ ਉਨ੍ਹਾਂ ਦੇ ਪਰਿਣਾਮ ਦਿਖਣ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲਿ 9 ਸਾਲਿਂ ਵਿੱਚ ਗ਼ਰੀਬ ਕਲਿਆਣ, ਭਾਰਤ ਗੌਰਵ, ਭਾਰਤ ਉਤਕ੍ਰਿਸ਼ਟ ਅਤੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਮਾਧਿਅਮ ਨਾਲ ਪੂਰੇ ਭਾਰਤ ਦੇ ਵਿਕਾਸ ਨੂੰ ਨਵਾਂ ਆਕਾਰ ਦਿੱਤਾ ਹੈ।

 

*****

 

ਆਰਕੇ/ਏਵਾਈ/ਏਕੇਐੱਸ/ਏਐੱਸ



(Release ID: 1937135) Visitor Counter : 103