ਰਸਾਇਣ ਤੇ ਖਾਦ ਮੰਤਰਾਲਾ
ਕੇਂਦਰੀ ਰਸਾਇਣ ਅਤੇ ਫਰਟੀਲਾਈਜ਼ਰ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਕਿਸਾਨਾਂ ਦੇ ਲਈ ਵਿਸ਼ੇਸ਼ ਪੈਕੇਜ ਦੇ ਐਲਾਨ ‘ਤੇ ਵਰਚੁਅਲੀ ਗੱਲਬਾਤ ਕੀਤੀ
“ਕੀਟਨਾਸ਼ਕ ਦੇ ਦੁਸ਼ਪ੍ਰਭਾਵ ਨੂੰ ਘੱਟ ਕਰਨ ਦੇ ਲਈ ਜੈਵਿਕ ਖੇਤੀ ਨੂੰ ਹੁਲਾਰਾ ਦੇਣਾ ਹੋਵੇਗਾ ਅਤੇ ਰਸਾਇਣਕ ਫਰਟੀਲਾਈਜ਼ਰਾਂ ਦੇ ਉਪਯੋਗ ਨੂੰ ਘੱਟ ਕਰਨਾ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ”
ਰਾਜਾਂ ਨੇ ਸਮੇਂ ‘ਤੇ ਫਰਟੀਲਾਈਜ਼ਰ ਦੀ ਉਪਲਬਧਤਾ ਦੇ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ
Posted On:
30 JUN 2023 6:30PM by PIB Chandigarh
“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀਸੀਈਏ) ਨੇ 3,68,676.7 ਕਰੋੜ ਰੁਪਏ ਦੇ ਕੁੱਲ ਖਰਚ ਦੇ ਨਾਲ ਕਿਸਾਨਾਂ ਦੇ ਲਈ ਨਵੀਆਂ ਯੋਜਨਾਵਾਂ ਦੇ ਲਈ ਵਿਸ਼ੇਸ਼ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ। ਇਹ ਪੈਕੇਜ ਟਿਕਾਊ ਖੇਤੀਬਾੜੀ ਨੂੰ ਹੁਲਾਰਾ ਦੇ ਕੇ ਕਿਸਾਨਾਂ ਦੀ ਸਮੁੱਚੀ ਭਲਾਈ ਅਤੇ ਉਨ੍ਹਾਂ ਦੀ ਆਰਥਿਕ ਬਿਹਤਰੀ ‘ਤੇ ਕੇਂਦ੍ਰਿਤ ਹੈ। ਇਹ ਪਹਿਲ ਕਿਸਾਨਾਂ ਦੀ ਆਮਦਨ ਨੂੰ ਵਧਾਵੇਗੀ, ਕੁਦਰਤੀ ਤੇ ਜੈਵਿਕ ਖੇਤੀ ਨੂੰ ਮਜ਼ਬੂਤੀ ਦੇਵੇਗੀ, ਮਿੱਟੀ ਦੀ ਉਤਪਾਦਕਤਾ ਨੂੰ ਮੁੜ-ਸੁਰਜੀਤ ਕਰੇਗੀ ਅਤੇ ਨਾਲ ਹੀ ਖੁਰਾਕ ਸੁਰੱਖਿਆ ਵੀ ਸੁਨਿਸ਼ਚਿਤ ਕਰੇਗੀ।” ਇਹ ਗੱਲ ਕੇਂਦਰੀ ਰਸਾਇਣ ਅਤੇ ਫਰਟੀਲਾਈਜ਼ਰ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ ਕਹੀ।
ਇਸ ਵਰਚੁਅਲ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਤੇ 20 ਤੋਂ ਅਧਿਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀ ਸ਼ਾਮਲ ਹੋਏ। ਮੀਟਿੰਗ ਵਿੱਚ ਮੌਜੂਦ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨੇ ਕੇਂਦਰੀ ਫਰਟੀਲਾਈਜ਼ਰ ਤੇ ਰਸਾਇਣ ਮੰਤਰੀ ਤੇ ਕੇਂਦਰ ਸਰਕਾਰ ਤੋਂ ਸਮੇਂ-ਸਮੇਂ ‘ਤੇ ਮਿਲਣ ਵਾਲੇ ਸਹਿਯੋਗ ਦੇ ਲਈ ਅਤੇ ਇਸ ਪੈਕੇਜ ਦੇ ਲਈ ਧੰਨਵਾਦ ਕੀਤਾ।
ਡਾ. ਮਾਂਡਵੀਆ ਨੇ ਕਿਹਾ ਕਿ ਸੀਸੀਈਏ ਨੇ ਕਿਸਾਨਾਂ ਨੂੰ ਟੈਕਸਾਂ ਅਤੇ ਨੀਮ ਕੋਟਿੰਗ ਸ਼ੁਲਕਾਂ ਨੂੰ ਛੱਡ ਕੇ 266.70 ਰੁਪਏ ਪ੍ਰਤੀ 45 ਕਿਲੋਗ੍ਰਾਮ ਦੀ ਬੋਰੀ ਦੀ ਬਰਾਬਰ ਕੀਮਤ ‘ਤੇ ਯੂਰੀਆ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਯੂਰੀਆ ਸਬਸਿਡੀ ਯੋਜਨਾ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੈਕੇਜ ਵਿੱਚ ਤਿੰਨ ਵਰ੍ਹਿਆਂ ਦੇ ਲਈ (2022-23 ਤੋਂ 2024-25) ਯੂਰੀਆ ਸਬਸਿਡੀ ਨੂੰ ਲੈ ਕੇ 3,68,676.7 ਕਰੋੜ ਰੁਪਏ ਅਲਾਟ ਕਰਨ ਦੇ ਲਈ ਪ੍ਰਤੀਬਧਤਾ ਵਿਅਕਤ ਕੀਤੀ ਗਈ ਹੈ। ਇਹ ਪੈਕੇਜ ਹਾਲ ਹੀ ਵਿੱਚ ਅਨੁਮੋਦਿਤ 2023-24 ਦੇ ਖਰੀਫ ਮੌਸਮ ਦੇ ਲਈ 38,000 ਕਰੋੜ ਰੁਪਏ ਦੀ ਪੋਸ਼ਕ ਤਤਵ ਅਧਾਰਿਤ ਸਬਸਿਡੀ (ਐੱਨਬੀਐੱਸ) ਦੇ ਇਲਾਵਾ ਹੈ। ਕਿਸਾਨਾਂ ਨੂੰ ਯੂਰੀਆ ਦੀ ਖਰੀਦ ਦੇ ਲਈ ਇਲਾਵਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਇਸ ਨਾਲ ਉਨ੍ਹਾਂ ਦੀ ਇਨਪੁਟ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।
ਵਰਤਮਾਨ ਵਿੱਚ, ਯੂਰੀਆ ਦੀ ਐੱਮਆਰਪੀ 266.70 ਰੁਪਏ ਪ੍ਰਤੀ 45 ਕਿਲੋਗ੍ਰਾਮ ਯੂਰੀਆ ਦੀ ਬੋਰੀ ਹੈ (ਨੀਮ ਕੋਟਿੰਗ ਸ਼ੁਲਕ ਅਤੇ ਲਾਗੂ ਟੈਕਸਾਂ ਨੂੰ ਛੱਡ ਕੇ) ਜਦਕਿ ਬੈਗ ਦੀ ਅਸਲ ਕੀਮਤ ਲਗਭਗ 2200 ਰੁਪਏ ਹੈ। ਇਹ ਯੋਜਨਾ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦੁਆਰਾ ਬਜਟੀ ਸਹਾਇਤਾ ਦੇ ਮਾਧਿਅਮ ਨਾਲ ਵਿੱਤਪੋਸ਼ਿਤ ਹੈ। ਯੂਰੀਆ ਸਬਸਿਡੀ ਯੋਜਨਾ ਦੇ ਜਾਰੀ ਰਹਿਣ ਨਾਲ ਯੂਰੀਆ ਦਾ ਸਵਦੇਸ਼ੀ ਉਤਪਾਦਨ ਵੀ ਅਧਿਕਤਮ ਹੋਵੇਗਾ।
ਮਾਣਯੋਗ ਫਰਟੀਲਾਈਜ਼ਰ ਅਤੇ ਰਸਾਇਣ ਮੰਤਰੀ ਨੇ ਕਿਹਾ ਕਿ ਧਰਤੀ ਮਾਤਾ ਨੇ ਹਮੇਸ਼ਾ ਮਾਨਵ ਜਾਤੀ ਨੂੰ ਭਰਪੂਰ ਮਾਤਰਾ ਵਿੱਚ ਜੀਵਿਕਾ ਦੇ ਸਰੋਤ ਪ੍ਰਦਾਨ ਕੀਤੇ ਹਨ। ਇਹ ਸਮੇਂ ਦੀ ਮੰਗ ਹੈ ਕਿ ਖੇਤੀ ਦੇ ਅਧਿਕ ਕੁਦਰਤੀ ਤਰੀਕਿਆਂ ਅਤੇ ਰਸਾਇਣਕ ਫਰਟੀਲਾਈਜ਼ਰਾਂ ਦੇ ਸੰਤੁਲਿਤ/ਟਿਕਾਊ ਉਪਯੋਗ ਨੂੰ ਹੁਲਾਰਾ ਦਿੱਤਾ ਜਾਵੇ। ਕੁਦਰਤੀ/ਜੈਵਿਕ ਖੇਤੀ, ਵਿਕਲਪਕ ਫਰਟੀਲਾਈਜ਼ਰਾਂ, ਨੈਨੋ ਫਰਟੀਲਾਈਜ਼ਰਾਂ ਅਤੇ ਬਾਇਓ ਫਰਟੀਲਾਈਜ਼ਰਾਂ ਨੂੰ ਹੁਲਾਰਾ ਦੇਣ ਨਾਲ ਸਾਡੀ ਧਰਤੀ ਮਾਤਾ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਵਿਕਲਪਕ ਫਰਟੀਲਾਈਜ਼ਰ ਅਤੇ ਰਸਾਇਣਕ ਫਰਟੀਲਾਈਜ਼ਰ ਦੇ ਸੰਤੁਲਿਤ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਰਾਜਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ‘ਧਰਤੀ ਮਾਤਾ ਦੀ ਉਪਜਾਊ ਸ਼ਕਤੀ ਦੀ ਬਹਾਲੀ, ਜਾਗਰੂਕਤਾ, ਪੋਸ਼ਣ ਅਤੇ ਸੁਧਾਰ ਲਈ ਪ੍ਰਧਾਨ ਮੰਤਰੀ ਪ੍ਰੋਗਰਾਮ (ਪੀਐੱਮ-ਪ੍ਰਣਾਮ)’ ਸ਼ੁਰੂ ਕੀਤਾ ਗਿਆ ਹੈ। ਡਾ. ਮਾਂਡਵੀਆ ਨੇ ਸਾਰੇ ਰਾਜਾਂ ਨੂੰ ਤਾਕੀਦ ਕੀਤੀ ਕਿ ਸਾਰਿਆਂ ਨੂੰ ਸੰਯੁਕਤ ਤੌਰ ‘ਤੇ ਜੈਵਿਕ ਖੇਤੀ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਾਨਵ ਜੀਵਨ ‘ਤੇ ਕੀਟਨਾਸ਼ਕ ਤੋਂ ਹੋਣ ਵਾਲੇ ਦੁਸ਼ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਗੋਬਰਧਨ ਪਲਾਂਟਾਂ ਨਾਲ ਜੈਵਿਕ ਫਰਟੀਲਾਈਜ਼ਰਾਂ ਨੂੰ ਹੁਲਾਰਾ ਦੇਣ ਦੇ ਲਈ ਬਜ਼ਾਰ ਵਿਕਾਸ ਸਹਾਇਤਾ (ਐੱਮਡੀਏ) ਦੇ ਲਈ 1451.84 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਗੋਬਰਧਨ ਪਹਿਲ ਦੇ ਤਹਿਤ ਸਥਾਪਿਤ ਬਾਇਓਗੈਸ ਪਲਾਂਟ/ਕੰਪ੍ਰੈਸਡ ਬਾਇਓ ਗੈਸ (ਸੀਬੀਜੀ) ਪਲਾਂਟਾਂ ਨਾਲ ਉਪ-ਉਤਪਾਦ ਦੇ ਰੂਪ ਵਿੱਚ ਉਤਪਾਦਿਤ ਜੈਵਿਕ ਫਰਟੀਲਾਈਜ਼ਰ ਭਾਵ ਲਿਕਵਿਡ ਜੈਵਿਕ ਖਾਦ (ਐੱਫਓਐੱਮ)/ਤਰਲ ਐੱਫਓਐੱਮ/ਫਾਸਫੇਟ ਯੁਕਤ ਜੈਵਿਕ ਖਾਦ (ਪੀਆਰਓਐੱਮ) ਦੀ ਮਾਰਕੀਟਿੰਗ ਦਾ ਸਮਰਥਨ ਕਰਨ ਦੇ ਲਈ 1500 ਰੁਪਏ ਪ੍ਰਤੀ ਮੀਟ੍ਰਿਕ ਟਨ ਦੇ ਰੂਪ ਵਿੱਚ ਐੱਮਡੀਏ ਯੋਜਨਾ ਸ਼ਾਮਲ ਹੈ।
ਅਜਿਹੇ ਜੈਵਿਕ ਫਰਟੀਲਾਈਜ਼ਰਾਂ ਨੂੰ ਭਾਰਤੀ ਬ੍ਰਾਂਡ ਐੱਫਓਐੱਮ, ਐੱਲਐੱਫਓਐੱਮ ਅਤੇ ਪੀਆਰਓਐੱਮ ਦੇ ਨਾਮ ਨਾਲ ਬ੍ਰਾਂਡ ਕੀਤਾ ਜਾਵੇਗਾ। ਇਹ ਇੱਕ ਤਰਫ਼ ਫਸਲ ਦੇ ਬਾਅਦ ਬਚੀ ਰਹਿੰਦ-ਖੂੰਹਦ ਦਾ ਪ੍ਰਬੰਧ ਕਰਨ ਅਤੇ ਪਰਾਲੀ ਜਲਾਉਣ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਸੁਵਿਧਾ ਪ੍ਰਦਾਨ ਕਰੇਗੀ, ਵਾਤਾਵਰਣ ਨੂੰ ਸਵੱਛ ਅਤੇ ਸੁਰੱਖਿਅਤ ਰੱਖਣ ਵਿੱਚ ਵੀ ਮਦਦ ਕਰੇਗਾ। ਨਾਲ ਹੀ ਕਿਸਾਨਾਂ ਨੂੰ ਆਮਦਨ ਦਾ ਇੱਕ ਹੋਰ ਸਰੋਤ ਪ੍ਰਦਾਨ ਕਰੇਗਾ। ਇਹ ਜੈਵਿਕ ਫਰਟੀਲਾਈਜ਼ਰ ਕਿਸਾਨਾਂ ਨੂੰ ਕਿਫਾਇਤੀ ਕੀਮਤਾਂ ‘ਤੇ ਮਿਲਣਗੇ।
ਮਿੱਟੀ ਵਿੱਚ ਸਲਫਰ ਦੀ ਕਮੀ ਨੂੰ ਦੂਰ ਕਰਨ ਅਤੇ ਕਿਸਾਨਾਂ ਦੀ ਇਨਪੁਟ ਲਾਗਤ ਨੂੰ ਘੱਟ ਕਰਨ ਦੇ ਲਈ ਸਲਫਰ ਕੋਟੇਡ ਯੂਰੀਆ (ਯੂਰੀਆ ਗੋਲਡ) ਦੀ ਸ਼ੁਰੂਆਤ ਕੀਤੀ ਗਈ। ਦੇਸ਼ ਵਿੱਚ ਪਹਿਲੀ ਵਾਰ ਸਲਫਰ ਕੋਟੇਡ ਯੂਰੀਆ (ਯੂਰੀਆ ਗੋਲਡ) ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵਰਤਮਾਨ ਵਿੱਚ ਉਪਯੋਗ ਹੋਣ ਵਾਲੇ ਨੀਮ ਕੋਟੇਡ ਯੂਰੀਆ ਤੋਂ ਅਧਿਕ ਕਿਫਾਇਤੀ ਅਤੇ ਬਿਹਤਰ ਹੈ। ਇਹ ਦੇਸ਼ ਵਿੱਚ ਮਿੱਟੀ ਵਿੱਚ ਸਲਫਰ ਦੀ ਕਮੀ ਨੂੰ ਦੂਰ ਕਰੇਗਾ। ਇਹ ਕਿਸਾਨਾਂ ਦੀ ਇਨਪੁਟ ਲਾਗਤ ਵੀ ਬਚਾਵੇਗਾ ਅਤੇ ਉਤਪਾਦਨ ਤੇ ਉਤਪਾਦਕਤਾ ਵਿੱਚ ਵਾਧੇ ਦੇ ਨਾਲ ਕਿਸਾਨਾਂ ਦੀ ਆਮਦਨ ਵੀ ਵਧਾਵੇਗਾ।
ਡਾ. ਮਾਂਡਵੀਆ ਨੇ ਸਾਰੇ ਰਾਜਾਂ ਨੂੰ ਤਾਕੀਦ ਕੀਤੀ ਕਿ ਸਾਰਿਆਂ ਨੂੰ ਸੰਯੁਕਤ ਤੌਰ ‘ਤੇ ਜੈਵਿਕ ਖੇਤੀ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਾਨਵ ਜੀਵਨ ‘ਤੇ ਕੀਟਨਾਸ਼ਕ ਤੋਂ ਹੋਣ ਵਾਲੇ ਦੁਸ਼ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।
*****
ਐੱਮਵੀ
(Release ID: 1936624)
Visitor Counter : 143