ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 30 ਜੂਨ ਨੂੰ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਯੂਨੀਵਰਸਿਟੀ ਦੀ ਟੈਕੋਨੋਲੋਜੀ ਦੀ ਫੈਕਲਟੀ ਦੇ ਭਵਨ, ਕੰਪਿਊਟਰ ਸੈਂਟਰ ਅਤੇ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਰੱਖਣਗੇ

Posted On: 28 JUN 2023 6:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਜੂਨ, 2023 ਨੂੰ ਸਵੇਰੇ ਲਗਭਗ 11 ਵਜੇ ਦਿੱਲੀ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਦੇ ਮਲਟੀਪਰਪਜ਼ ਹਾਲ ਵਿੱਚ ਆਯੋਜਿਤ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਦਿੱਲੀ ਯੂਨੀਵਰਸਿਟੀ ਦੇ ਕੰਪਿਊਟਰ ਸੈਂਟਰ ਅਤੇ ਟੈਕਨੋਲੋਜੀ ਦੀ ਫੈਕਲਟੀ ਦੇ ਭਵਨ ਅਤੇ ਯੂਨੀਵਰਸਿਟੀ ਦੇ ਨੌਰਥ ਕੈਂਪਸ ਵਿੱਚ ਬਣਨ ਵਾਲੇ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਰੱਖਣਗੇ।

 

ਦਿੱਲੀ ਯੂਨੀਵਰਸਿਟੀ ਦੀ ਸਥਾਪਨਾ 1 ਮਈ 1922 ਨੂੰ ਹੋਈ ਸੀ। ਪਿਛਲੇ ਸੌ ਵਰ੍ਹਿਆਂ ਦੇ ਦੌਰਾਨ, ਇਸ ਯੂਨੀਵਰਸਿਟੀ ਦਾ ਬਹੁਤ ਵਿਕਾਸ ਤੇ ਵਿਸਤਾਰ ਹੋਇਆ ਹੈ ਅਤੇ ਹੁਣ ਇਸ ਵਿੱਚ 86 ਵਿਭਾਗ, 90 ਕਾਲਜ, 6 ਲੱਖ ਤੋਂ ਅਧਿਕ ਵਿਦਿਆਰਥੀ ਹਨ ਅਤੇ ਇਸ ਨੇ ਰਾਸ਼ਟਰ ਨਿਰਮਾਣ ਵਿੱਚ ਬਹੁਤ ਯੋਗਦਾਨ ਦਿੱਤਾ ਹੈ।

                  

  ***  ***  ***  ***

 

ਡੀਐੱਸ/ਐੱਲਪੀ



(Release ID: 1936320) Visitor Counter : 83