ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੰਜ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

Posted On: 27 JUN 2023 10:01PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੇ ਪੰਜ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਪੰਜ ਵੰਦੇ ਭਾਰਤ ਟ੍ਰੇਨਾਂ ਭੋਪਾਲ (ਰਾਣੀ ਕਮਲਾਪਤੀ)-ਇੰਦੌਰ ਵੰਦੇ ਭਾਰਤ ਐਕਸਪ੍ਰੈੱਸਭੋਪਾਲ (ਰਾਣੀ ਕਮਲਾਪਤੀ)- ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਅਤੇ ਗੋਆ (ਮਡਗਾਓਂ)-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਹਨ।

ਪ੍ਰਧਾਨ ਮੰਤਰੀ ਨੇ ਰਾਣੀ ਕਲਮਾਪਤੀ-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ ਦੇ ਪਹਿਲੇ ਕੋਚ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਟ੍ਰੇਨ ਵਿੱਚ ਯਾਤਰਾ ਕਰ ਰਹੇ ਬੱਚਿਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

ਅੱਜ ਭੋਪਾਲ ਵਿੱਚ ਪੰਜ ਵੰਦੇ ਭਾਰਤ ਟ੍ਰੇਨਾਂ ਨੂੰ ਇਕੱਠਿਆਂ ਸ਼ੁਰੂ ਕਰਨ ਦਾ ਸੁਭਾਗ ਮਿਲਿਆ। ਇਹ ਦਿਖਾਉਂਦਾ ਹੈ ਕਿ ਦੇਸ਼ਭਰ ਵਿੱਚ ਇਨਫ੍ਰਾਸਟ੍ਰਕਚਰ ਅਤੇ ਕਨੈਕਟੀਵਿਟੀ ਦੇ ਤੇਜ਼ ਵਿਕਾਸ ਨੂੰ ਲੈ ਕੇ ਸਾਡੀ ਸਰਕਾਰ ਕਿਤਨੀ ਪ੍ਰਤੀਬੱਧ ਹੈ।

ਭੋਪਾਲ (ਰਾਣੀ ਕਮਲਾਪਤੀ)-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਯਾਤਰਾ ਕਰਨ ਵਾਲੇ ਇੰਦੌਰ ਦੇ ਸਾਂਸਦ ਸ਼੍ਰੀ ਸ਼ੰਕਰ ਲਾਲਵਾਨੀ ਦੇ ਟਵੀਟ ਦਾ ਜਵਾਬ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਸ ਨਾਲ ਉਜੈਨ ਜਾਣ ਵਾਲੇ ਤੀਰਥ-ਯਾਤਰੀਆਂ ਦੇ ਲਈ ਯਾਤਰਾ ਅਸਾਨ ਹੋ ਜਾਵੇਗੀ।

ਉਨ੍ਹਾਂ ਨੇ ਟਵੀਟ ਕੀਤਾ- ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਇੰਦੌਰ-ਭੋਪਾਲ ਦੇ ਦਰਮਿਆਨ ਸ਼ੁਰੂ ਹੋਈ ਵੰਦੇ ਭਾਰਤ ਟ੍ਰੇਨ ਦੀਆਂ ਬਹੁਤ-ਬਹੁਤ ਵਧਾਈਆਂ। ਇਸ ਨਾਲ ਜਿੱਥੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਯਾਤਰਾ ਦਾ ਲਾਭ ਮਿਲੇਗਾਉੱਥੇ  ਹੀ ਧਾਰਮਿਕ ਨਗਰੀ ਉਜੈਨ ਦੀ ਯਾਤਰਾ ਤੇ ਜਾਣ ਵਾਲੇ ਤੀਰਥ-ਯਾਤਰੀਆਂ ਨੂੰ ਵੀ ਅਸਾਨੀ ਹੋਵੇਗੀ।

ਜਬਲਪੁਰ ਤੋਂ ਸਾਂਸਦ ਸ਼੍ਰੀ ਰਾਕੇਸ਼ ਸਿਘ ਦੇ ਟਵੀਟ ਦਾ ਜਵਾਬ ਦਿੰਦੇ ਹੋਏਜਿਨ੍ਹਾਂ ਨੇ ਜਬਲਪੁਰ ਵਿੱਚ ਭੋਪਾਲ (ਰਾਣੀ ਕਮਲਾਪਤੀ)-ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ ਦਾ ਸੁਆਗਤ ਕੀਤਾਪ੍ਰਧਾਨ ਮੰਤਰੀ ਨੇ ਟਵੀਟ ਕੀਤਾ-ਦੇਸ਼ ਦੀ ਸ਼ਾਨ ਵੰਦੇ ਭਾਰਤ ਟ੍ਰੇਨ ਨਾਲ ਇੱਕ ਪਾਸੇ ਜਿੱਥੇ ਮੱਧ ਪਦੇਸ਼ ਦੀ ਸੱਭਿਆਚਾਰਕ ਰਾਜਧਾਨੀ ਜਬਲਪੁਰ ਅਤੇ ਰਾਜ ਦੀ ਰਾਜਧਾਨੀ ਭੋਪਾਲ ਦੇ ਦਰਮਿਆਨ ਕਨੈਕਟੀਵਿਟੀ ਵਧੇਗੀਉੱਥੇ  ਹੀ  ਇਸ ਨਾਲ ਟੂਰਿਜ਼ਮ ਵਧੇਗਾ ਅਤੇ ਤੀਰਥ-ਯਾਤਰੀਆਂ ਲਈ  ਯਾਤਰਾ ਕਰਨਾ ਅਸਾਨ ਹੋਵੇਗਾ।

ਰਾਂਚੀ ਤੋਂ ਸਾਂਸਦ ਸ਼੍ਰੀ ਸੰਜੈ ਸੇਠ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ ਖਣਿਜ ਸਮ੍ਰਿੱਧ ਝਾਰਖੰਡ ਅਤੇ ਬਿਹਾਰ ਦੀ ਸਮ੍ਰਿੱਧੀ ਵਿੱਚ ਮਦਦ ਕਰੇਗੀ।

ਰਾਂਚੀ-ਪਟਨਾ ਦੇ ਦਰਮਿਆਨ ਨਵੀਂ ਵੰਦੇ ਭਾਰਤ ਟ੍ਰੇਨ ਨਾ ਸਿਰਫ਼ ਲੋਕਾਂ ਦੀ ਯਾਤਰਾ ਨੂੰ ਹੋਰ ਅਸਾਨ ਬਣਾਏਗੀਬਲਕਿ ਇਹ ਖਣਿਜ ਸੰਪਦਾ ਨਾਲ ਸਮ੍ਰਿੱਧ ਝਾਰਖੰਡ ਅਤੇ ਬਿਹਾਰ ਦੀ ਆਰਥਿਕ ਪ੍ਰਗਤੀ ਵਿੱਚ ਵੀ ਮਦਦਗਾਰ ਹੋਵੇਗੀ।

ਗੋਆ (ਮਡਗਾਓਂ) -ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਦੇ ਸਬੰਧ ਵਿੱਚ ਗੋਆ ਦੇ ਮੁੱਖ ਮੰਤਰੀਡਾ. ਪ੍ਰਮੋਦ ਸਾਵੰਤ ਦੇ ਟਵੀਟ ਦਾ ਜਵਾਬ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਟਵੀਟ ਕੀਤਾ-

ਵੰਦੇ ਭਾਰਤ ਟ੍ਰੇਨ ਅਧਿਕ ਟੂਰਿਸਟਾਂ ਨੂੰ ਗੋਆ ਦੀ ਪ੍ਰਾਕ੍ਰਿਤਿਕ ਸੁੰਦਰਤਾ ਨੂੰ ਦੇਖਣ ਦੇ ਸਮਰੱਥ ਬਣਾਵੇਗੀ। ਇਹ ਕੋਂਕਣ ਤਟ ਤੇ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗੀ।

ਕੇਂਦਰੀ ਮੰਤਰੀਸ਼੍ਰੀ ਪ੍ਰਹਲਾਦ ਜੋਸ਼ੀ ਅਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ ਨੇ ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਯਾਤਰਾ ਕੀਤੀ।

 ਸ਼੍ਰੀ ਜੋਸ਼ੀ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ-

ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਪੂਰੇ ਕਰਨਾਟਕ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਲਿਆਵੇਗੀ। ਇਹ ਰਾਜ ਵਿੱਚ  ਕਮਰਸ (ਵਣਜ) ਅਤੇ ਟੂਰਜ਼ਿਮ ਵਿੱਚ ਵੀ ਸੁਧਾਰ ਲਿਆਵੇਗੀ।

 ** ** ** ** **

ਡੀਐੱਸ/ਏਕੇ


(Release ID: 1935886) Visitor Counter : 98