ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅਮਰਨਾਥ ਯਾਤਰਾ ਦੇ ਦੌਰਾਨ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ
ਉਨ੍ਹਾਂ ਨੇ ਸ਼ਰਧਾਲੂਆਂ ਦੇ ਲਈ ਮੈਡੀਕਲ ਸਬੰਧੀ ਦੇਖਭਾਲ਼ ਅਤੇ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਜੰਮੂ ਅਤੇ ਕਸ਼ਮੀਰ ਨੂੰ ਹਰਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ
ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਯਾਤਰਾ ਦੇ ਦੌਰਾਨ ਸਾਰੇ ਭਗਤਾਂ ਨੂੰ ਸਰਬਉੱਤਮ ਸਿਹਤ ਸੇਵਾਵਾਂ ਅਤੇ ਮੈਡੀਕਲ ਸੁਵਿਧਾਵਾਂ ਮਿਲਣ: ਡਾ. ਮਨਸੁਖ ਮਾਂਡਵੀਯਾ
ਬਾਲਟਾਲ ਅਤੇ ਚੰਦਨਵਾੜੀ ਵਿੱਚ 100-ਬਿਸਤਰਿਆਂ ਵਾਲੇ ਹਸਪਤਾਲ ਸਥਾਪਿਤ: ਇਹ ਹਸਪਤਾਲ 24*7 ਘੰਟੇ ਕਾਰਜਸ਼ੀਲ ਰਹਿਣਗੇ
ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਟੀਮ ਤੈਨਾਤ ਕੀਤੀ ਜਾ ਰਹੀ ਹੈ
प्रविष्टि तिथि:
27 JUN 2023 4:29PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਇੱਥੇ ਸਿਹਤ ਮੰਤਰਾਲੇ ਅਤੇ ਡੀਜੀਐੱਚਐੱਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਸਿਹਤ ਸੇਵਾਵਾਂ ਅਤੇ ਲੋੜੀਂਦੀਆਂ ਗੁਣਵੱਤਾ ਵਾਲੀਆਂ ਸਿਹਤ ਸੁਵਿਧਾਵਾਂ ਦੇ ਪ੍ਰਾਵਧਾਨ ਦੀ ਸਮੀਖਿਆ ਕੀਤੀ।
ਉਨ੍ਹਾਂ ਨੇ ਅਧਾਰ ਕੈਂਪ (ਬੇਸ ਕੈਂਪ) ਅਤੇ ਯਾਤਰਾ ਦੇ ਰਸਤੇ ਵਿੱਚ ਉਪਲਬਧ ਕਰਵਾਈ ਜਾ ਰਹੀ ਮੈਡੀਕਲ ਸਬੰਧੀ ਦੇਖਭਾਲ਼ ਅਤੇ ਹੋਰ ਸਿਹਤ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਕੇਂਦਰੀ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਯਾਤਰੀਆਂ ਦੇ ਲਈ ਜ਼ਰੂਰੀ ਸਿਹਤ ਸੁਵਿਧਾਵਾਂ ਅਤੇ ਮੈਡੀਕਲ ਸੇਵਾਵਾ ਸੁਨਿਸ਼ਚਿਤ ਕਰਨ ਵਿੱਚ ਕੇਂਦਰ-ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਨੂੰ ਪੂਰੀ ਸਹਾਇਤਾ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਹੈ ਤਾਕਿ ਇਸ ਕਠਿਨ ਯਾਤਰਾ ਦੇ ਦੌਰਾਨ ਯਾਤਰੀਪੂਰੀ ਤਰ੍ਹਾਂ ਸਵਸਥ ਰਹਿਣ ਅਤੇ ਉਨ੍ਹਾਂ ਦੀ ਸਰੀਰਕ ਸਥਿਤੀ ਚੰਗੀ ਬਣੀ ਰਹੇ। ਕੇਂਦਰੀ ਮੰਤਰੀ ਨੇ ਕਿਹਾ, “ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਯਾਤਰਾ ਦੇ ਦੌਰਾਨ ਸਾਰੇ ਭਗਤਾਂ ਨੂੰ ਸਰਬਉੱਤਮ ਸਿਹਤ ਸੇਵਾਵਾਂ ਅਤੇ ਮੈਡੀਕਲ ਸੁਵਿਧਾਵਾਂ ਮਿਲਣ।”


ਅਮਰਨਾਥ ਯਾਤਰਾ ਭੂ-ਜਲਵਾਯੂ ਸਬੰਧੀ ਚੁਣੌਤੀਆਂ, ਖਾਸ ਤੌਰ ’ਤੇ ਉਚਾਈ ਵਾਲੇ ਸਥਾਨਾਂ ’ਤੇ ਹੋਣ ਵਾਲੀਆਂ ਵਿਭਿੰਨ ਸਮੱਸਿਆਵਾਂ ਦੀ ਦ੍ਰਿਸ਼ਟੀ ਤੋਂ ਅਸਾਧਾਰਣ ਹੈ। ਕੇਂਦਰੀ ਸਿਹਤ ਮੰਤਰੀ ਦੇ ਨਿਰਦੇਸ਼ ਅਨੁਸਾਰ, ਸਿਹਤ ਮੰਤਰਾਲਾ ਇਸ ਯਾਤਰਾ ਦੇ ਦੌਰਾਨ ਲੋੜੀਂਦੀ ਸਿਹਤ ਸਬੰਧੀ ਜ਼ਰੂਰਤਾਂ ਨੂੰ ਬਿਹਤਰ ਬਣਾਉਣ ਅਤੇ ਉਸ ਦਾ ਪਹਿਲਾਂ ਅਨੁਮਾਨ ਲਗਾਉਣ ਦੇ ਪ੍ਰਯਾਸਾਂ ਦੇ ਤਹਿਤ ਸਿਹਤ ਸਬੰਧੀ ਦੇਖਭਾਲ਼ ਦੀ ਉਪਯੁਕਤ ਵਿਵਸਥਾ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀ ਸਰਕਾਰ ਦੀ ਪੂਰੀ ਸਹਾਇਤਾ ਕਰ ਰਿਹਾ ਹੈ।
ਕੇਂਦਰੀ ਸਿਹਤ ਮੰਤਰਾਲੇ ਦੁਆਰਾ ਆਧਾਰ ਕੈਂਪ (ਬੇਸ ਕੈਂਪ) ਅਤੇ ਯਾਤਰਾ ਦੇ ਰਸਤੇ ਵਿੱਚ ਜ਼ਰੂਰੀ ਬੁਨਿਆਦੀ ਢਾਂਚੇ ਦੇ ਨਾਲ ਮੈਡੀਕਲ ਸੁਵਿਧਾਵਾਂ ਸਥਾਪਿਤ ਕੀਤੀਆਂ ਗਈਆਂ ਹਨ।
ਬਾਲਟਾਲ ਅਤੇ ਚੰਦਨਵਾੜੀ ਵਿੱਚ 100-ਬਿਸਤਰਿਆਂ ਵਾਲੇ ਹਸਪਤਾਲਾਂ ਦੀ ਸਥਾਪਨਾ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਬਾਲਟਾਲ ਅਤੇ ਚੰਦਨਵਾੜੀ ਤੋਂ ਹੋ ਕੇ ਜਾਣ ਵਾਲੇ ਦੋਂ ਅਕਸ਼ ਮਾਰਗਾਂ ’ਤੇ ਡੀਆਰਡੀਓ ਦੁਆਰਾ ਦੋ 100-ਬਿਸਤਰਿਆਂ ਵਾਲੇ ਹਸਪਤਾਲਾਂ ਦੀ ਸਥਾਪਨਾ ਦੇ ਲਈ ਪੂਰਨ ਵਿੱਤ ਪੋਸ਼ਣ ਅਤੇ ਸਹਾਇਤਾ ਪ੍ਰਦਾਨ ਕੀਤੀ ਹੈ। ਇਨ੍ਹਾਂ ਦੋਨਾਂ ਹਸਪਤਾਲਾਂ ਵਿੱਚ ਕੰਮਕਾਜ ਸ਼ੁਰੂ ਹੋ ਚੁੱਕਿਆ ਹੈ। ਇਨ੍ਹਾਂ ਹਸਪਤਾਲਾਂ ਵਿੱਚ ਇਸ ਯਾਤਰਾ ਦੇ ਲਈ ਤੈਨਾਤ ਕਰਮਚਾਰੀਆਂ ਦੀ ਰਿਹਾਇਸ਼ੀ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਨ੍ਹਾਂ ਹਸਪਤਾਲਾਂ ਵਿੱਚ ਲੈਬ ਸੁਵਿਧਾਵਾਂ, ਰੇਡੀਓ, ਡਾਇਗਨੋਸਿਸ, ਇਸਤਰੀ ਰੋਗ, ਆਈਸੀਯੂ, ਹਾਈਪ੍ਰਬੇਰਿਕ ਆਕਸੀਜਨ ਚੈਂਬਰ ਸਹਿਤ ਨਿਦਾਨ ਅਤੇ ਉਪਚਾਰ ਦੀਆਂ ਸਭ ਸੁਵਿਧਾਵਾਂ ਉਪਲਬਧ ਹੋਣਗੀਆਂ।
ਇਹ ਦੋਨੋਂ ਹਸਪਤਾਲ 24x7 ਘੰਟੇ ਕਾਰਜਸ਼ੀਲ ਰਹਿਣਗੇ ਅਤੇ ਇੱਕ ਸੁਤੰਤਰ ਟ੍ਰਾਮਾ ਯੂਨਿਟ ਦੇ ਨਾਲ ਮਾਹਿਰ ਡਾਕਟਰਾਂ ਦੁਆਰਾ ਸੰਚਾਲਿਤ ਹੋਣਗੇ।




ਸਿਹਤ ਕਰਮੀਆਂ ਦੀ ਪ੍ਰਤੀਨਿਯੁਕਤੀ
ਡੀਜੀਐੱਚਐੱਸ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ) ਨੇ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਤੋਂ ਨਾਮਜ਼ਦਗੀ ਮੰਗ ਕੇ ਸਿਹਤ ਕਰਮੀਆਂ ਦੀ ਪ੍ਰਤੀਨਿਯੁਕਤੀ ਵੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਟੀਮਾਂ ਨੂੰ 4 ਬੈਚ/ਸ਼ਿਫਟ ਵਿੱਚ ਤੈਨਾਤ ਕੀਤਾ ਜਾਵੇਗਾ। ਉਚਾਈ ਵਾਲੇ ਸਥਾਨਾਂ ’ਤੇ ਹੋਣ ਵਾਲੀ ਬਿਮਾਰੀ ਅਤੇ ਐਮਰਜੈਂਸੀ ਸਥਿਤੀ ਦੇ ਪ੍ਰਬੰਧਨ ਬਾਰੇ ਪ੍ਰਤੀਨਿਯੁਕਤੀ ਦੇ ਲਈ ਚੁਣੇ ਗਏ ਡਾਕਟਰਾਂ/ਪੈਰਾਮੈਡੀਕਸ ਦੀ ਸਮਰੱਥਾ ਦਾ ਨਿਰਮਾਣ ਕੇਂਦਰ-ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਨਾਲ ਤਾਲਮੇਲ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਕੀਤਾ ਜਾ ਰਿਹਾ ਹੈ। ਡੀਟੀਈਜੀਐੱਚਐੱਸ ਦੀ ਐਮਰਜੈਂਸੀ ਮੈਡੀਕਲ ਰਾਹਤ ਡਿਵੀਜ਼ਨ ਦੀ ਇੱਕ ਟੀਮ ਇਸ ਵਰ੍ਹੇ ਦੀ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਦੇ ਲਈ ਮੌਜੂਦਾ ਸਥਾਨਕ ਮੈਡੀਕਲ ਬੁਨਿਆਦੀ ਢਾਂਚੇ/ਸੁਵਿਧਾਵਾਂ ਅਤੇ ਅਸਥਾਈ ਹਸਪਤਾਲਾਂ ਦਾ ਸਥਾਨ ’ਤੇ ਜਾ ਕੇ ਮੁੱਲਾਂਕਣ ਕਰ ਰਹੀ ਹੈ।
ਵੈੱਬ ਪੋਰਟਲ/ਆਈਟੀ ਐਪਲੀਕੇਸ਼ਨ
ਬਿਹਤਰ ਐਮਰਜੈਂਸੀ ਤਿਆਰੀ, ਬਿਮਾਰੀਆਂ ਦੇ ਪੈਟਰਨ ਨੂੰ ਸਮਝਣ ਅਤੇ ਸਿਹਤ ਸਬੰਧੀ ਸਮੱਸਿਆਵਾਂ ਦੀ ਨਿਗਰਾਨੀ ਲਈ ਇਸ ਯਾਤਰਾ ਦੇ ਦੌਰਾਨ ਇੱਕ ਅਨੁਕੂਲਿਤ ਵੈੱਬ-ਸਮਰੱਥ ਵਾਸਤਵਿਕ ਸਮੇਂ ਵਿੱਚ ਡੇਟਾ ਕਲੈਕਸ਼ਨ ਦਾ ਮੌਡਲਿਊ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ)-ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨਸੀਡੀਸੀ) ਦੇ ਏਕੀਕ੍ਰਿਤ ਸਿਹਤ ਸੂਚਨਾ ਪਲੈਟਫਾਰਮ (ਆਈਐੱਚਆਈਪੀ) ਪੋਰਟਲ ਦੇ ਜ਼ਰੀਏ ਵਿਕਸਿਤ ਕੀਤਾ ਜਾ ਰਿਹਾ ਹੈ।
ਜਾਗਰੂਕਤਾ ਸਬੰਧੀ ਸਲਾਹ-ਮਸ਼ਵਰਾ
ਸਿਹਤ ਮੰਤਰਾਲੇ ਨੇ ਤੀਰਥ ਯਾਤਰੀਆਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਕੀ ਕਰਨ ਅਤੇ ਕੀ ਨਾ ਕਰਨ ਦੇ ਰੂਪ ਵਿੱਚ ਸਲਾਹ-ਮਸ਼ਵਰਾ ਵਿਕਸਿਤ ਕੀਤਾ ਹੈ। ਲੋੜੀਂਦੇ ਮੈਡੀਕਲ ਪ੍ਰਬੰਧਨ ਦੇ ਲਈ ਉਚਾਈ ਵਾਲੇ ਸਥਾਨਾਂ ’ਤੇ ਹੋਣ ਵਾਲੀ ਐਮਰਜੈਂਸੀ ਸਥਿਤੀਆਂ ਦੇ ਮੈਡੀਕਲ ਪ੍ਰਬੰਧਨ ਦੇ ਲਈ ਐੱਸਓਪੀ ਵੀ ਤਿਆਰ ਕੀਤੇ ਗਏ ਹਨ।
****
ਐੱਮਵੀ
(रिलीज़ आईडी: 1935882)
आगंतुक पटल : 161