ਰੇਲ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਪੰਜ ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ


ਮੱਧ ਪ੍ਰਦੇਸ਼, ਗੋਆ, ਝਾਰਖੰਡ, ਬਿਹਾਰ, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ ਰਾਜਧਾਨੀਆਂ ਨੂੰ ਜੋੜਨ ਵਾਲੀਆਂ ਰਾਣੀ ਕਮਲਾਪਤੀ-ਜਬਲਪੁਰ, ਰਾਣੀ ਕਮਲਾਪਤੀ-ਇੰਦੌਰ, ਗੋਆ (ਮਡਗਾਓਂ)-ਮੁੰਬਈ, ਰਾਂਚੀ-ਪਟਨਾ ਅਤੇ ਧਾਰਵਾੜ-ਬੰਗਲੁਰੂ ਦਰਮਿਆਨ ਵੰਦੇ ਭਾਰਤ ਟ੍ਰੇਨਾਂ ਚਲਾਈਆਂ ਗਈਆਂ

ਹੁਣ, ਦੇਸ਼ ਵਿੱਚ ਕੁੱਲ 23 ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ

ਵਿਭਿੰਨ ਰੂਟਾਂ 'ਤੇ ਮੌਜੂਦਾ ਸਮੇਂ ਵਿੱਚ ਚੱਲ ਰਹੀ ਸਭ ਤੋਂ ਤੇਜ਼ ਟ੍ਰੇਨ ਦੇ ਮੁਕਾਬਲੇ ਇਹ ਟ੍ਰੇਨਾਂ ਯਾਤਰਾ ਦੇ ਸਮੇਂ ਵਿੱਚ ਕਈ ਘੰਟੇ ਬਚਾ ਰਹੀਆਂ ਹਨ

ਵੰਦੇ ਭਾਰਤ ਐਕਸਪ੍ਰੈੱਸ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰੇਗੀ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ

Posted On: 27 JUN 2023 4:11PM by PIB Chandigarh

ਭਾਰਤੀ ਰੇਲਵੇ ਨੇ ਅੱਜ ਇੱਕ ਇਤਿਹਾਸਕ ਦਿਨ ਦੇਖਿਆ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭੋਪਾਲ ਵਿੱਚ ਰਾਣੀ ਕਮਲਾਪਤੀ ਸਟੇਸ਼ਨ ਤੋਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਦੇ ਪੰਜ ਨਵੇਂ ਅਤੇ ਅਪਗ੍ਰੇਡ ਕੀਤੇ ਸੰਸਕਰਣਾਂ ਨੂੰ ਹਰੀ ਝੰਡੀ ਦਿਖਾਈ ਇਸ ਸਮਾਗਮ ਦੌਰਾਨ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਰੇਲ, ਸੰਚਾਰ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ, ਜਨ ਪ੍ਰਤੀਨਿਧੀ ਅਤੇ ਵਿਸ਼ੇਸ਼ ਮਹਿਮਾਨ ਵੀ ਸਮਾਗਮ ਵਾਲੀ ਥਾਂ 'ਤੇ ਮੌਜੂਦ ਸਨ

 

ਆਰਾਮਦਾਇਕ ਅਤੇ ਵਿਸਤ੍ਰਿਤ ਰੇਲ ਯਾਤਰਾ ਅਨੁਭਵ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦੇ ਹੋਏ, ਪੰਜ ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਰਾਣੀ ਕਮਲਾਪਤੀ-ਜਬਲਪੁਰ, ਰਾਣੀ ਕਮਲਾਪਤੀ-ਇੰਦੌਰ, ਗੋਆ (ਮਡਗਾਂਵ)-ਮੁੰਬਈ, ਰਾਂਚੀ-ਪਟਨਾ ਅਤੇ ਧਾਰਵਾੜ-ਬੰਗਲੁਰੂ ਦਰਮਿਆਨ ਚੱਲ ਰਹੀਆਂ ਹਨ ਅੱਜ ਹਰੀ ਝੰਡੀ ਦਿਖਾ ਕੇ ਰਵਾਨਾ ਹੋਈਆਂ ਇਹ ਵੰਦੇ ਭਾਰਤ ਟ੍ਰੇਨਾਂ ਰਾਜਾਂ ਦੀਆਂ ਰਾਜਧਾਨੀਆਂ ਅਤੇ ਹੋਰ ਸ਼ਹਿਰਾਂ ਦਰਮਿਆਨ ਕਨੈਕਟੀਵਿਟੀ ਨੂੰ ਬਿਹਤਰ ਬਣਾਉਣਗੀਆਂ, ਯਾਤਰਾ ਦਾ ਸਮਾਂ ਘਟਾਉਣਗੀਆਂ ਅਤੇ ਯਾਤਰਾ ਦੇ ਆਰਾਮ ਨੂੰ ਵਧਾਉਣਗੀਆਂ ਇਹ ਵੰਦੇ ਭਾਰਤ ਟ੍ਰੇਨਾਂ ਸਾਡੇ ਦੇਸ਼ ਦੇ ਹਰ ਕੋਨੇ ਵਿੱਚ ਇੱਕ ਨਵੇਂ ਭਾਰਤ - ਵਿਕਸਿਤ ਭਾਰਤ ਦਾ ਸੰਦੇਸ਼ ਲੈ ਕੇ ਜਾ ਰਹੀਆਂ ਹਨ

 

ਰਾਣੀ ਕਮਲਾਪਤੀ-ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ

 

ਰਾਣੀ ਕਮਲਾਪਤੀ - ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਨਰਸਿੰਘਪੁਰ, ਪਿਪਰੀਆ ਅਤੇ ਨਰਮਦਾਪੁਰਮ ਰੇਲਵੇ ਸਟੇਸ਼ਨਾਂ 'ਤੇ ਸਟੋਪੇਜ ਦੇ ਨਾਲ ਉਸੇ ਦਿਨ ਜਬਲਪੁਰ ਸਟੇਸ਼ਨ ਪਹੁੰਚੇਗੀ

 

ਵੰਦੇ ਭਾਰਤ ਟ੍ਰੇਨ ਦੇ ਚੱਲਣ ਨਾਲ ਮੱਧ ਪ੍ਰਦੇਸ਼ ਦੀ ਸੱਭਿਆਚਾਰਕ ਰਾਜਧਾਨੀ ਜਬਲਪੁਰ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਅਤੇ ਨੇੜਲੇ ਧਾਰਮਿਕ ਸਥਾਨਾਂ ਅਤੇ ਟੂਰਿਸਟ ਸਥਾਨਾਂ ਨਾਲ ਕਨੈਕਟੀਵਿਟੀ ਵਧੇਗੀ ਅਤੇ ਇਸ ਖੇਤਰ ਦਾ ਸਰਵਪੱਖੀ ਵਿਕਾਸ ਵੀ ਹੋਵੇਗਾ

 

ਰਾਣੀ ਕਮਲਾਪਤੀ-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ

 

ਭੋਪਾਲ - ਇੰਦੌਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਭੋਪਾਲ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਉਜੈਨ ਰੇਲਵੇ ਸਟੇਸ਼ਨ 'ਤੇ ਰੁਕਣ ਦੇ ਨਾਲ ਉਸੇ ਦਿਨ ਇੰਦੌਰ ਸਟੇਸ਼ਨ ਪਹੁੰਚੇਗੀ ਰਾਣੀ ਕਮਲਾਪਤੀ ਤੋਂ ਇੰਦੌਰ ਦਰਮਿਆਨ ਵੰਦੇ ਭਾਰਤ ਟ੍ਰੇਨ ਚੱਲਣ ਨਾਲ ਅਸਾਨ ਅਤੇ ਤੇਜ਼ ਯਾਤਰਾ ਦੀ ਸੁਵਿਧਾ ਮਿਲੇਗੀ, ਅਤੇ ਇਹ ਇਨ੍ਹਾਂ ਖੇਤਰਾਂ ਦੇ ਸੱਭਿਆਚਾਰ, ਟੂਰਿਸਟ ਅਤੇ ਤੀਰਥ ਅਸਥਾਨਾਂ ਨੂੰ ਜੋੜਨ ਦਾ ਇੱਕ ਮਹੱਤਵਪੂਰਨ ਮਾਧਿਅਮ ਬਣ ਜਾਵੇਗਾ ਵੰਦੇ ਭਾਰਤ ਐਕਸਪ੍ਰੈੱਸ ਇੱਕ ਸੁਹਾਵਣੇ ਅਤੇ ਬਿਹਤਰ ਰੇਲ ਯਾਤਰਾ ਦਾ ਅਨੁਭਵ ਵੀ ਪ੍ਰਦਾਨ ਕਰੇਗੀ

 

ਗੋਆ (ਮਡਗਾਂਵ)-ਮੁੰਬਈ ਵੰਦੇ ਭਾਰਤ ਐਕਸਪ੍ਰੈਸ

 

ਗੋਆ (ਮਡਗਾਂਵ)- ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਛਤਰਪਤੀ ਸ਼ਿਵਾਜੀ ਟਰਮੀਨਸ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਦਾਦਰ, ਠਾਣੇ, ਪਨਵੇਲ, ਖੇੜ, ਰਤਨਾਗਿਰੀ, ਕਨਕਾਵਲੀ ਅਤੇ ਥੀਵਿਮ ਰੇਲਵੇ ਸਟੇਸ਼ਨਾਂ 'ਤੇ ਸਟੋਪੇਜ ਦੇ ਨਾਲ ਉਸੇ ਦਿਨ ਮਡਗਾਂਵ ਸਟੇਸ਼ਨ ਪਹੁੰਚੇਗੀ

 

ਅਤਿ-ਆਧੁਨਿਕ ਵੰਦੇ ਭਾਰਤ ਐਕਸਪ੍ਰੈਸ ਕੋਂਕਣ ਖੇਤਰ ਦੇ ਲੋਕਾਂ ਨੂੰ ਸਪੀਡ ਅਤੇ ਆਰਾਮ ਨਾਲ ਯਾਤਰਾ ਕਰਨ ਦੇ ਸਾਧਨ ਪ੍ਰਦਾਨ ਕਰੇਗੀ ਇਸ ਨਾਲ ਇਲਾਕੇ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਰੂਟ 'ਤੇ ਨਵੀਂ ਵੰਦੇ ਭਾਰਤ ਟ੍ਰੇਨ ਸੈਲਾਨੀਆਂ ਦੀ ਸੁਵਿਧਾ ਲਈ ਨਵਾਂ ਪਹਿਲੂ ਵਧਾਏਗੀ

 

ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ

 

ਰਾਂਚੀ- ਪਟਨਾ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਪਟਨਾ ਤੋਂ ਰਵਾਨਾ ਹੋਵੇਗੀ ਅਤੇ ਗਯਾ, ਕੋਡਰਮਾ, ਹਜ਼ਾਰੀਬਾਗ, ਬਰਕਾਕਾਨਾ ਅਤੇ ਮੇਸਰਾ ਰੇਲਵੇ ਸਟੇਸ਼ਨਾਂ 'ਤੇ ਸਟੋਪੇਜ ਦੇ ਨਾਲ ਉਸੇ ਦਿਨ ਰਾਂਚੀ ਸਟੇਸ਼ਨ ਪਹੁੰਚੇਗੀ

 

ਭਰਪੂਰ ਮਾਤਰਾ ਵਿੱਚ ਖਣਿਜ ਸੰਸਾਧਨਾਂ ਨਾਲ ਸਮ੍ਰਿੱਧ, ਰਾਂਚੀ ਖਣਿਜ ਅਧਾਰਿਤ ਉਦਯੋਗਾਂ ਲਈ ਇੱਕ ਆਦਰਸ਼ ਸਥਾਨ ਹੈ ਪਟਨਾ ਦੇ ਨਾਲ ਤੇਜ਼ ਕਨੈਕਟੀਵਿਟੀ ਲਈ ਇਹ ਟ੍ਰੇਨ ਸਥਾਨਕ ਵਪਾਰੀਆਂ ਅਤੇ ਕਾਰੋਬਾਰੀਆਂ ਲਈ ਫਾਇਦੇਮੰਦ ਹੋਵੇਗੀ

 

ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ

 

ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਕੇਐੱਸਆਰ ਬੰਗਲੁਰੂ ਸਿਟੀ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਧਾਰਵਾੜ ਸਟੇਸ਼ਨ ਪਹੁੰਚੇਗੀ, ਅਤੇ ਯਾਤਰਾ ਦੌਰਾਨ ਯਸ਼ਵੰਤਪੁਰ, ਦਾਵਾਂਗੇਰੇ ਅਤੇ ਹੁਬਲੀ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ

ਕਰਨਾਟਕ ਵਿੱਚ, ਧਾਰਵਾੜ - ਬੈਂਗਲੁਰੂ ਵੰਦੇ ਭਾਰਤ ਟ੍ਰੇਨ ਵਿਦਿਆ ਕਾਸ਼ੀ ਧਾਰਵਾੜ, ਵਣਿਜਿਆ ਨਗਰੀ, ਹੁਬਲੀ ਅਤੇ ਬੰਗਲੁਰੂ ਨੂੰ ਜੋੜੇਗੀ ਇਹ ਵੰਦੇ ਭਾਰਤ ਟ੍ਰੇਨ ਉੱਤਰੀ ਕਰਨਾਟਕ ਨੂੰ ਦੱਖਣੀ ਕਰਨਾਟਕ ਨਾਲ ਜੋੜੇਗੀ

 

ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਬਹੁਤ ਸਾਰੀਆਂ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਦੀਆਂ ਹਨ ਜੋ ਯਾਤਰੀਆਂ ਨੂੰ ਵਿਸ਼ਵ ਪੱਧਰੀ ਆਰਾਮਦਾਇਕ ਯਾਤਰਾ ਦਾ ਅਨੁਭਵ ਅਤੇ ਕਵਚ ਟੈਕਨੋਲੋਜੀ ਸਮੇਤ ਆਧੁਨਿਕ ਅਤਿ-ਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਪ੍ਰਦਾਨ ਕਰਨਗੀਆਂ ਹਰੇਕ ਟ੍ਰੇਨ ਨੂੰ 160 ਕਿਲੋਮੀਟਰ ਪ੍ਰਤੀ ਘੰਟੇ ਦੀ ਓਪਰੇਟਿੰਗ ਸਪੀਡ ਲਈ ਪੂਰੀ ਤਰ੍ਹਾਂ ਸਸਪੈਂਡਡ ਟ੍ਰੈਕਸ਼ਨ ਮੋਟਰਾਂ ਵਾਲੀਆਂ ਬੋਗੀਆਂ ਦਿੱਤੀਆਂ ਗਈਆਂ ਹਨ ਉੱਨਤ ਅਤਿ-ਆਧੁਨਿਕ ਸਸਪੈਂਸ਼ਨ ਸਿਸਟਮ ਮੁਸਾਫਰਾਂ ਲਈ ਨਿਰਵਿਘਨ ਅਤੇ ਸੁਰੱਖਿਅਤ ਯਾਤਰਾ ਅਤੇ ਵਧੇ ਹੋਏ ਸਵਾਰੀ ਆਰਾਮ ਨੂੰ ਯਕੀਨੀ ਬਣਾਉਂਦਾ ਹੈ

 

ਇਨ੍ਹਾਂ ਟ੍ਰੇਨਾਂ ਨੂੰ ਪਾਵਰ ਕਾਰ ਅਤੇ ਐਡਵਾਂਸ ਰੀਜਨਰੇਟਿਵ ਬ੍ਰੇਕਿੰਗ ਸਿਸਟਮ ਨਾਲ ਲਗਭਗ 30 ਫੀਸਦੀ ਬਿਜਲੀ ਦੀ ਬਚਤ ਕਰਕੇ ਭਾਰਤੀ ਰੇਲਵੇ ਦੇ ਗ੍ਰੀਨ ਫੁੱਟਪ੍ਰਿੰਟ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ

 

*********

 

ਵਾਈਬੀ




(Release ID: 1935770) Visitor Counter : 86