ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਮਿਸਰ ਦੇ ਗ੍ਰੈਂਡ ਮੁਫ਼ਤੀ ਨਾਲ ਮੁਲਾਕਾਤ
प्रविष्टि तिथि:
25 JUN 2023 5:18AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਸਰ ਦੀ ਆਪਣੀ ਸਰਕਾਰੀ ਯਾਤਰਾ ਦੇ ਦੌਰਾਨ 24 ਜੂਨ 2023 ਨੂੰ ਮਿਸਰ ਦੇ ਗ੍ਰੈਂਡ ਮੁਫ਼ਤੀ ਮਹਾਮਹਿਮ ਡਾ. ਸ਼ੌਕੀ ਇਬ੍ਰਾਹਿਮ ਅੱਲਮ (Dr. Shawky Ibrahim Allam) ਨਾਲ ਮੁਲਾਕਾਤ ਕੀਤੀ।
ਗ੍ਰੈਂਡ ਮੁਫ਼ਤੀ ਨੇ ਹਾਲ ਦੀ ਆਪਣੀ ਭਾਰਤ ਯਾਤਰਾ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ ਅਤੇ ਭਾਰਤ ਤੇ ਮਿਸਰ ਦਰਮਿਆਨ ਮਜ਼ਬੂਤ ਸੱਭਿਆਚਾਰਕ ਸਬੰਧਾਂ ਤੇ ਦੋਨਾਂ ਦੇਸ਼ਾਂ ਦੇ ਦਰਮਿਆਨ ਪਰੰਪਰਾਗਤ ਸਬੰਧਾਂ ‘ਤੇ ਚਾਨਣਾ ਪਾਇਆ। ਗ੍ਰੈਂਡ ਮੁਫ਼ਤੀ ਨੇ ਸਮਾਵੇਸ਼ ਅਤੇ ਬਹੁਲਵਾਦ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਵੀ ਕੀਤੀ।
ਚਰਚਾ ਦੇ ਕੇਂਦਰ ਵਿੱਚ ਸਮਾਜ ਵਿੱਚ ਸਮਾਜਿਕ ਤੇ ਧਾਰਮਿਕ ਸਦਭਾਵਨਾ ਅਤੇ ਉਗਰਵਾਦ ਤੇ ਕੱਟਰਪੰਥ ਤੋਂ ਨਿਪਟਣ ਨਾਲ ਜੁੜੇ ਮੁੱਦਿਆਂ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਮਿਸਰ ਨੇ ਸਮਾਜਿਕ ਨਿਆਂ ਮੰਤਰਾਲੇ ਦੇ ਅਧੀਨ ਦਾਰ-ਅਲ-ਇਫਤਾ ਵਿੱਚ ਆਈਟੀ ਨਾਲ ਸਬੰਧਿਤ ਇੱਕ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰੇਗਾ।
**********
ਡੀਐੱਸ
(रिलीज़ आईडी: 1935203)
आगंतुक पटल : 136
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam