ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਯੂਨਾਈਟੇਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ/ਇੰਡੀਆ ਦੇ ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ


ਸਹਿਮਤੀ ਪੱਤਰ ਵਿੱਚ ਸਵੱਛ ਊਰਜਾ ਅਤੇ ਊਰਜਾ ਕੁਸ਼ਲ ਸਮਾਧਾਨਾਂ ‘ਤੇ ਯੂਐੱਸਏਆਈਡੀ(USAID)/ਭਾਰਤ ਦੇ ਨਾਲ ਸਹਿਯੋਗ ਦੀ ਸੰਭਾਵਨਾ ‘ਤੇ ਵਿਚਾਰ

ਨੈੱਟ ਜ਼ੀਰੋ ਕਾਰਬਨ ਉਤਸਰਜਣ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਰੇਲਵੇ ਦੇ ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ ਦਾ ਪ੍ਰਯਤਨ ਕੀਤਾ ਗਿਆ ਹੈ

Posted On: 23 JUN 2023 9:49AM by PIB Chandigarh

ਭਾਰਤੀ ਰੇਲਵੇ 2030 ਤੱਕ ਨੈੱਟ ਜ਼ੀਰੋ ਕਾਰਬਨ ਉਤਸਰਜਣ ਦੀ ਉਪਲਬਧੀ ਦੇ ਲਈ ਸਰਗਰਮ ਤੌਰ ‘ਤੇ ਕੰਮ ਕਰ ਰਿਹਾ ਹੈ। ਰੇਲਵੇ ਨੇ ਇਸ ਦੇ ਲਈ ਬਹੁਆਯਾਮੀ ਰਣਨੀਤੀ ਬਣਾਈ ਹੈ।

ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਲਈ ਭਾਰਤੀ ਰੇਲਵੇ ਕਈ ਉਪਾਅ ਕਰ ਰਹੀ ਹੈ। ਇਸ ਦੇ ਅਨੁਰੂਪ ਨਵਿਆਉਣਯੋਗ ਊਰਜਾ ਅਤੇ ਊਰਜਾ ਕੁਸ਼ਲਤਾ ‘ਤੇ ਸਹਿਯੋਗ ਦੇ ਲਈ 14 ਜੂਨ, 2023 ਨੂੰ ਭਾਰਤੀ ਰੇਲਵੇ, ਭਾਰਤ ਸਰਕਾਰ ਅਤੇ ਯੂਨਾਈਟੇਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ/ਇੰਡੀਆ (ਯੂਐੱਸਏਆਈਡੀ/ਇੰਡੀਆ) ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ। ਐੱਮਓਯੂ ‘ਤੇ ਸ਼੍ਰੀ ਨਵੀਨ ਗੁਲਾਟੀ, ਮੈਂਬਰ, (ਟ੍ਰੈਕਸ਼ਨ ਰੋਲਿੰਗ ਸਟਾਕ) ਰੇਲਵੇ ਬੋਰਡ, ਭਾਰਤੀ ਰੇਲਵੇ ਅਤੇ ਸੁਸ਼੍ਰੀ ਇਸਬੇਲ ਕੋਲਮੈਨ, ਡਿਪਟੀ ਐਡਮਿਨਿਸਟ੍ਰੇਟਰ, ਯੂਐੱਸਏਆਈਡੀ ਨੇ ਸ਼੍ਰੀ ਅਨਿਲ ਕੁਮਾਰ ਲਾਹੋਟੀ, ਚੇਅਰਮੈਨ ਤੇ ਸੀਈਓ, ਰੇਲਵੇ ਬੋਰਡ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ।

ਯੂਐੱਸਏਆਈਡੀ, ਅਮਰੀਕੀ ਸਰਕਾਰ ਦੀ ਇੱਕ ਏਜੰਸੀ ਹੈ ਜੋ ਅੰਤਰਰਾਸ਼ਟਰੀ ਵਿਕਾਸ ਦਾ ਸਮਰਥਨ ਕਰਦੀ ਹੈ ਅਤੇ ਆਰਥਿਕ ਵਿਕਾਸ, ਖੇਤੀਬਾੜੀ ਅਤੇ ਵਪਾਰ, ਸਵੱਛ ਊਰਜਾ, ਜਲਵਾਯੂ ਪਰਿਵਰਤਨ ਮਿਟਿਗੇਸ਼ਨ (mitigation) ਅਤੇ ਅਨੁਕੂਲਨ, ਗਲੋਬਲ ਹੈਲਥ, ਲੋਕਤੰਤਰ ਅਤੇ ਕਨਫਲਿਕਟ ਮਿਟੀਗੇਸ਼ਨ ਐਂਡ ਮੈਨੇਜਮੈਂਟ ਅਤੇ ਮਨੁੱਖੀ ਸਹਾਇਤਾ ਨੂੰ ਸਮਰਥਨ ਦੇ ਕੇ ਆਪਣੇ ਮਿਸ਼ਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਂਦੀ ਹੈ।

ਐੱਮਓਯੂ ਦੇ ਮਾਧਿਅਮ ਨਾਲ ਭਾਰਤੀ ਰੇਲਵੇ ਨੂੰ ਤਕਨੀਕੀ ਸਹਾਇਤਾ ਅਤੇ ਸਮਰਥਨ ਪ੍ਰਦਾਨ ਕੀਤਾ ਜਾਵੇਗਾ। ਐੱਮਓਯੂ ਵਿੱਚ ਮੁੱਖ ਤੌਰ ‘ਤੇ ਨਿਮਨਲਿਖਿਤ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਲੇਕਿਨ, ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹੈ-

  1. ਭਾਰਤੀ ਰੇਲਵੇ ਦੇ ਲਈ ਸਵੱਛ ਊਰਜਾ ਸਹਿਤ ਦੀਰਘਕਾਲਿਕ ਊਰਜਾ ਯੋਜਨਾ।

  2. ਭਾਰਤੀ ਰੇਲਵੇ ਦੇ ਭਵਨਾਂ ਦੇ ਲਈ ਇੱਕ ਕੁਸ਼ਲ ਊਰਜਾ ਨੀਤੀ ਅਤੇ ਕਾਰਜ ਯੋਜਨਾ ਦਾ ਵਿਕਾਸ।

  3. ਭਾਰਤੀ ਰੇਲਵੇ ਦੇ ਨੈੱਟ ਜ਼ੀਰੋ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਦੇ ਲਈ ਸਵੱਛ ਊਰਜਾ ਦੀ ਖਰੀਦ ਯੋਜਨਾ।

  4. ਰੈਗੂਲੇਟਰੀ ਅਤੇ ਲਾਗੂਕਰਨ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਤਕਨੀਕੀ ਸਹਾਇਤਾ

  5. ਵਿਵਸਥਾ ਅਨੁਕੂਲ, ਵੱਡੇ ਪੈਮਾਨੇ ‘ਤੇ ਨਵਿਆਉਣਯੋਗ ਖਰੀਦ ਦੇ ਲਈ ਸਮਰਥਨ ਲਈ ਬੋਲੀ ਲਗਾਉਣ ਦੀ ਪ੍ਰਕਿਰਿਆ ਦੀ ਯੋਜਨਾ ਅਤੇ ਪ੍ਰਬੰਧਨ।

  6. ਈ-ਮੋਬੀਲਿਟੀ ਨੂੰ ਹੁਲਾਰਾ ਦੇਣ ਵਿੱਚ ਭਾਰਤੀ ਰੇਲਵੇ ਦਾ ਸਮਰਥਨ ਕਰਨਾ।

  7. ਖੇਤਰੀ ਦੌਰਿਆਂ ਅਤੇ ਸਟਡੀ ਦੌਰਿਆਂ (ਘਰੇਲੂ ਅਤੇ ਅੰਤਰਰਾਸ਼ਟਰੀ ਸਹਿਤ) ਚੁਣੇ ਹੋਏ ਖੇਤਰਾਂ ਵਿੱਚ ਸੰਯੁਕਤ ਤੌਰ ‘ਤੇ ਪ੍ਰੋਗਰਾਮਾਂ, ਸੰਮੇਲਨਾਂ ਅਤੇ ਕੁਸ਼ਲਤਾ ਅੱਪਗ੍ਰੇਡ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨਾ।

ਯੂਐੱਸਏਆਈਡੀ, ਭਾਰਤ ਦੇ ਨਾਲ ਭਾਰਤੀ ਰੇਲਵੇ ਦਾ ਇਹ ਸਹਿਯੋਗ ਭਾਰਤੀ ਰੇਲਵੇ ਨੂੰ 2030 ਤੱਕ ਨੈੱਟ ਜ਼ੀਰੋ ਕਾਰਬਨ ਉਤਸਰਜਣ ਹਾਸਲ ਕਰਨ ਵਿੱਚ ਕਾਫੀ ਮਦਦ ਕਰੇਗਾ।

 

     

*****

ਵਾਈਬੀ/ਪੀਐੱਸ



(Release ID: 1934780) Visitor Counter : 91