ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ, ਐਂਟੋਨੀਓ ਗੁਟੇਰੇਸ ਨੇ ਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ
प्रविष्टि तिथि:
21 JUN 2023 8:43PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੋਗ ਦੇ ਮਹੱਤਵ ‘ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ, ਸ਼੍ਰੀ ਐਂਟੋਨੀਓ ਗੁਟੇਰੇਸ ਨਾਲ ਸਹਿਮਤੀ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਇਹ ਵੀ ਕਾਮਨਾ ਕੀਤੀ ਕਿ ਯੋਗ ਦਿਵਸ ਸਾਨੂੰ ਸਾਰਿਆਂ ਨੂੰ ਹੋਰ ਨਜ਼ਦੀਕ ਲਿਆਵੇ ਅਤੇ ਸਾਡੀ ਪ੍ਰਿਥਵੀ ਦੀ ਸਿਹਤ ਵਿੱਚ ਸੁਧਾਰ ਕਰੇ।
ਇੱਕ ਟਵੀਟ ਵਿੱਚ,ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਕਿਹਾ ਕਿ ਇੱਕ ਵਿਭਾਜਿਤ ਦੁਨੀਆ ਵਿੱਚ, ਯੋਗ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ, ਜਿਨ੍ਹਾਂ ਦੇ ਲਈ ਇਹ ਸ਼ਕਤੀ, ਸਦਭਾਵ ਅਤੇ ਸ਼ਾਂਤੀ ਦਾ ਸਰੋਤ ਹੈ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
‘‘ਯੋਗ ਦੇ ਮਹੱਤਵ ‘ਤੇ @UN ਦੇ ਜਨਰਲ ਸਕੱਤਰ @antonioguterres ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਕਾਮਨਾ ਹੈ ਕਿ ਯੋਗ ਦਿਵਸ ਸਾਨੂੰ ਸਾਰਿਆਂ ਨੂੰ ਹੋਰ ਨਜ਼ਦੀਕ ਲਿਆਵੇ ਅਤੇ ਸਾਡੇ ਗ੍ਰਹਿ (planet) ਦੀ ਸਿਹਤ ਵਿੱਚ ਸੁਧਾਰ ਕਰੇ।’’
******
ਡੀਐੱਸ/ਐੱਸਟੀ
(रिलीज़ आईडी: 1934768)
आगंतुक पटल : 138
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam