ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਘੇ ਅਮਰੀਕੀ ਸਿੱਖਿਆ-ਸ਼ਾਸਤਰੀਆਂ ਦੇ ਇੱਕ ਸਮੂਹ ਦੇ ਨਾਲ ਮੀਟਿੰਗ ਕੀਤੀ
Posted On:
21 JUN 2023 9:01AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਜ ਅਮਰੀਕਾ ਦੇ ਨਿਊਯਾਰਕ ਵਿੱਚ ਉੱਘੇ ਅਮਰੀਕੀ ਸਿੱਖਿਆ-ਸ਼ਾਸਤਰੀਆਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ। ਸਿੱਖਿਆ-ਸ਼ਾਸਤਰੀ, ਖੇਤੀਬਾੜੀ, ਮਾਰਕਿਟਿੰਗ, ਇੰਜੀਨੀਅਰਿੰਗ, ਸਿਹਤ, ਵਿਗਿਆਨ ਅਤੇ ਟੈਕਨੋਲੋਜੀ ਦੇ ਵਿਭਿੰਨ ਖੇਤਰਾਂ ਨਾਲ ਜੁੜੇ ਸਨ।
ਉਨ੍ਹਾਂ ਨੇ ਭਾਰਤ ਦੀ ਨਵੀਂ ਸਿੱਖਿਆ ਨੀਤੀ ਦੇ ਤਹਿਤ ਖੋਜ ਸਹਿਯੋਗ ਅਤੇ ਆਪਸੀ ਅਕਾਦਮਿਕ ਅਦਾਨ-ਪ੍ਰਦਾਨ ਵਧਾਉਣ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ।
ਸਿੱਖਿਆ ਸ਼ਾਸਤਰੀਆਂ ਨੇ ਪ੍ਰਧਾਨ ਮੰਤਰੀ ਦੇ ਨਾਲ ਆਪਣੀ ਮੁਹਾਰਤ ਨਾਲ ਸਬੰਧਿਤ ਖੇਤਰਾਂ ਬਾਰੇ ਪਰਿਪੇਖ ਅਤੇ ਅਨੁਭਵ ਸਾਂਝੇ ਕੀਤੇ।
ਵਾਰਤਾਲਾਪ ਵਿੱਚ ਸ਼ਾਮਲ ਹੋਣ ਵਾਲੇ ਸਿੱਖਿਆ-ਸ਼ਾਸਤਰੀਆਂ ਦੇ ਵਿਵਰਣ ਇਸ ਪ੍ਰਕਾਰ ਹਨ:
• ਸੁਸ਼੍ਰੀ ਚੰਦ੍ਰਿਕਾ ਟੰਡਨ,ਚੇਅਰ ਆਵ੍ ਦ ਬੋਰਡ, ਐੱਨਵਾਈਯੂ ਟੰਡਨ ਸਕੂਲ ਆਵ੍ ਇੰਜੀਨੀਅਰਿੰਗ
• ਡਾ: ਨੀਲੀ ਬੇਂਦਾਪੁਡੀ, ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਪ੍ਰਧਾਨ
• ਡਾ ਪ੍ਰਦੀਪ ਖੋਸਲਾ, ਚਾਂਸਲਰ, ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਡਿਏਗੋ (San Diego)
• ਡਾ. ਸਤੀਸ਼ ਤ੍ਰਿਪਾਠੀ, ਬਫ਼ੇਲੋ ਵਿਖੇ ਯੂਨੀਵਰਸਿਟੀ ਦੇ ਪ੍ਰਧਾਨ (President of the University at Buffalo)
• ਪ੍ਰੋਫੈਸਰ ਜਗਮੋਹਨ ਰਾਜੂ, ਮਾਰਕਿਟਿੰਗ ਪ੍ਰੋਫੈਸਰ, ਵ੍ਹਾਰਟਨ ਸਕੂਲ ਆਵ੍ ਬਿਜ਼ਨਸ (Wharton School of Business), ਪੈਨਸਿਲਵੇਨੀਆ ਯੂਨੀਵਰਸਿਟੀ।
• ਡਾ. ਮਾਧਵ ਵੀ. ਰਾਜਨ, ਡੀਨ, ਬੂਥ ਸਕੂਲ ਆਵ੍ ਬਿਜ਼ਨਸ, ਸ਼ਿਕਾਗੋ ਯੂਨੀਵਰਸਿਟੀ
• ਪ੍ਰੋਫੈਸਰ ਰਤਨ ਲਾਲ, ਸੌਇਲ ਸਾਇੰਸ ਦੇ ਪ੍ਰਤਿਸ਼ਠਿਤ ਯੂਨੀਵਰਸਿਟੀ ਪ੍ਰੋਫੈਸਰ ; ਸੀਐੱਫਏਈਐੱਸ ਰਤਨ ਲਾਲ ਸੈਂਟਰ ਫੌਰ ਕਾਰਬਨ ਮੈਨੇਜਮੈਂਟ ਐਂਡ ਸੀਕੁਐਸਟ੍ਰੇਸ਼ਨ, ਓਹੀਓ ਸਟੇਟ ਯੂਨੀਵਰਸਿਟੀ ਦੇ ਡਾਇਰੈਕਟਰ
• ਡਾ. ਅਨੁਰਾਗ ਮਾਇਰਾਲ, ਕਾਰਡੀਓਵੈਸਕੁਲਰ ਮੈਡੀਸਿਨ ਦੇ ਸਹਾਇਕ ਪ੍ਰੋਫੈਸਰ(Adjunct Professor of Cardiovascular Medicine),
ਸਟੈਨਫੋਰਡ ਯੂਨੀਵਰਸਿਟੀ ਐਂਡ ਸੈਂਟਰ ਫੌਰ ਇਨੋਵੇਸ਼ਨ ਐਂਡ ਗਲੋਬਲ ਹੈਲਥ, ਸਟੈਨਫੋਰਡ ਯੂਨੀਵਰਸਿਟੀ ਵਿੱਚ ਅਭਿਨਵ ਟੈਕਨੋਲੋਜੀ ਅਤੇ ਪ੍ਰਭਾਵ ਦੇ ਫੈਕਲਟੀ ਫੈਲੋ ਅਤੇ ਪ੍ਰਮੁੱਖ ਭੂਮਿਕਾਕਾਰ( Faculty Fellow and Lead for Technology Innovation & Impact at Center for Innovation & Global Health, Stanford University)।
************
ਡੀਐੱਸ/ਏਕੇ
(Release ID: 1934674)
Visitor Counter : 87
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam