ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ 9ਵਾਂ ਵਾਰਸ਼ਿਕ ਅੰਤਰਰਾਸ਼ਟਰੀ ਯੋਗ ਦਿਵਸ
Posted On:
21 JUN 2023 7:58PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 21 ਜੂਨ, 2023 ਨੂੰ ਨਿਊਯਾਰਕ ਸ਼ਹਿਰ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਪ੍ਰਤਿਸ਼ਠਿਤ ਨੌਰਥ ਲਾਅਨ ਵਿੱਚ 9ਵੇਂ ਵਾਰਸ਼ਿਕ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕੀਤੀ।
ਇਸ ਵਰ੍ਹੇ ਦਾ ਥੀਮ ‘‘ਵਸੁਧੈਵ ਕੁਟੁੰਬਕਮ ਦੇ ਲਈ ਯੋਗ’’ ਹੈ। ‘‘ਵਸੁਧੈਵ ਕੁਟੁੰਬਕਮ’’ ਯਾਨੀ ‘‘ਇੱਕ ਪ੍ਰਿਥਵੀ-ਇੱਕ ਪਰਿਵਾਰ- ਇੱਕ ਭਵਿੱਖ’’।
ਇਸ ਸਮਾਗਮ ਵਿੱਚ 135 ਤੋਂ ਅਧਿਕ ਦੇਸ਼ਾਂ ਦੇ ਯੋਗ ਦੇ ਪ੍ਰਤੀ ਉਤਸ਼ਾਹਿਤ ਹਜ਼ਾਰਾਂ ਲੋਕਾਂ ਦੀ ਜ਼ਬਰਦਸਤ ਰੁਚੀ ਦੇਖੀ ਗਈ, ਜਿਸ ਨੇ ਇੱਕ ਯੋਗ ਸੈਸ਼ਨ ਵਿੱਚ ਅਧਿਕਤਮ ਸੰਖਿਆ ਵਿੱਚ ਦੇਸ਼ਾਂ ਦੇ ਲੋਕਾਂ ਦੁਆਰਾ ਭਾਗੀਦਾਰੀ ਦੇ ਲਈ ਗਿਨੀਜ਼ ਵਰਲਡ ਰਿਕਾਰਡ ਸਥਾਪਿਤ ਕੀਤਾ। ਸੰਯੁਕਤ ਰਾਸ਼ਟਰ ਜਨਰਲ-ਸਕੱਤਰ ਸ਼੍ਰੀ ਐਂਟੋਨੀਓ ਗੁਟੇਰੇਸ (Mr. Antonio Guterres) ਦਾ ਇੱਕ ਵੀਡੀਓ ਸੰਦੇਸ਼ ਵੀ ਚਲਾਇਆ ਗਿਆ।
ਇਸ ਸਮਾਗਮ ਵਿੱਚ 77ਵੀਂ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਪ੍ਰਧਾਨ ਸ਼੍ਰੀ ਸਾਬਾ ਕੋਰੋਸੀ, ਨਿਊਯਾਰਕ ਸਿਟੀ ਦੇ ਮੇਅਰ ਸ਼੍ਰੀ ਏਰਿਕ ਐਡਮਸ (Eric Adams), ਸੰਯੁਕਤ ਰਾਸ਼ਟਰ ਦੀ ਡਿਪਟੀ ਸਕੱਤਰ ਜਨਰਲ ਅਤੇ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਗਰੁੱਪ ਦੀ ਪ੍ਰਧਾਨ, ਸੁਸ਼੍ਰੀ ਅਮੀਨਾ ਜੇ. ਮੁਹੰਮਦ ਸਹਿਤ ਕਈ ਮਹੱਤਵਪੂਰਨ ਪਤਵੰਤਿਆਂ ਅਤੇ ਜੀਵਨ ਦੇ ਸਾਰੇ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ-ਡਿਪਲੋਮੈਟਸ, ਅਧਿਕਾਰੀਆਂ, ਸਿੱਖਿਆ-ਸ਼ਾਸਤਰੀਆਂ, ਸਿਹਤ ਪੇਸ਼ੇਵਰਾਂ, ਟੈਕਨੋਕ੍ਰੈਟਸ, ਉਦਯੋਗ ਜਗਤ ਦੇ ਦਿੱਗਜਾਂ, ਮੀਡੀਆ ਦੀਆਂ ਹਸਤੀਆਂ, ਕਲਾਕਾਰਾਂ, ਅਧਿਆਤਮਿਕ ਆਗੂਆਂ ਅਤੇ ਯੋਗ ਸਾਧਕਾਂ ਨੇ ਹਿੱਸਾ ਲਿਆ।
ਯੋਗ ਸੈਸ਼ਨ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ, ਜਿਸ ਦਾ ਉਦਘਾਟਨ ਦਸੰਬਰ, 2022 ਵਿੱਚ ਭਾਰਤ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪ੍ਰਧਾਨਗੀ ਦੇ ਦੌਰਾਨ ਕੀਤਾ ਗਿਆ ਸੀ। ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਨੌਰਥ ਲਾਅਨ ਵਿੱਚ ਸਥਿਤ ਪੀਸਕੀਪਿੰਗ ਮੈਮੋਰੀਅਲ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ।
****
ਡੀਐੱਸ/ਏਕੇ
(Release ID: 1934554)
Visitor Counter : 130
Read this release in:
English
,
Manipuri
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam