ਆਯੂਸ਼
ਉਪ ਰਾਸ਼ਟਰਪਤੀ ਗੈਰਿਸਨ ਗਰਾਊਂਡ, ਜਬਲਪੁਰ, ਮੱਧ ਪ੍ਰਦੇਸ਼ ਵਿਖੇ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੁੱਖ ਸਮਾਗਮ ਵਿੱਚ 15,000 ਤੋਂ ਵਧ ਯੋਗ ਪ੍ਰੇਮੀਆਂ ਦੀ ਅਗਵਾਈ ਕਰਨਗੇ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਤੋਂ ਯੋਗ ਦੇ ਆਲਮੀ ਉਤਸਵ ਦੀ ਅਗਵਾਈ ਕਰਨਗੇ
ਇਸ ਸਾਲ ਦਾ ਅੰਤਰਰਾਸ਼ਟਰੀ ਯੋਗ ਦਿਵਸ ਓਸ਼ਨ ਰਿੰਗ ਆਵ੍ ਯੋਗ, ਆਰਕਟਿਕ ਤੋਂ ਅੰਟਾਰਕਟਿਕਾ, ਯੋਗ ਭਾਰਤਮਾਲਾ, ਯੋਗ ਸਾਗਰਮਾਲਾ ਅਤੇ ਹਰ ਆਂਗਨ ਯੋਗ ਦਾ ਸਾਕਸ਼ੀ (ਗਵਾਹ) ਬਣੇਗਾ
Posted On:
20 JUN 2023 2:38PM by PIB Chandigarh
9ਵੇਂ ਅੰਤਰਰਾਸ਼ਟਰੀ ਯੋਗ ਦਿਵਸ 2023 ਦੇ ਰਾਸ਼ਟਰੀ ਉਤਸਵ ਦੀ ਅਗਵਾਈ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 21 ਜੂਨ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਕਰਨਗੇ। ਇਸ ਮੌਕੇ 'ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਛਗਨਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਆਯੁਸ਼ ਅਤੇ ਪੋਰਟਸ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਆਯੁਸ਼ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦਰਭਾਈ ਅਤੇ ਹੋਰ ਪਤਵੰਤੇ ਮੌਜੂਦ ਰਹਿਣਗੇ ਅਤੇ ਸਾਧਾਰਣ ਯੋਗ ਪ੍ਰੋਟੋਕੋਲ ਵੀ ਕਰਨਗੇ।
ਮੁੱਖ ਪ੍ਰੋਗਰਾਮ ਵਿੱਚ ਲਗਭਗ 15,000 ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਵਰ੍ਹੇ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ‘ਵਸੂਧੈਵ ਕੁਟੁੰਬਕਮ ਦੇ ਲਈ ਯੋਗ’ ਹੈ ਜੋ ਭਾਰਤੀ ਸਮਾਜਿਕ-ਸੱਭਿਆਚਾਰਕ ਵਿਰਾਸਤ ਦਾ ਸੰਕੇਤ ਦਿੰਦਾ ਹੈ।
ਮਾਣਯੋਗ ਪ੍ਰਧਾਨ ਮੰਤਰੀ ਦੀ ਪਹਿਲ ਦੇ ਕਾਰਨ ਯੋਗ ਪਿਛਲੇ 9 ਵਰ੍ਹਿਆਂ ਵਿੱਚ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚ ਗਿਆ ਹੈ। ਇਸ ਵਰ੍ਹੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਮਰੀਕਾ ਦੇ ਨਿਊਯੌਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਯੋਗ ਦੀ ਅਗਵਾਈ ਕਰਨਗੇ, ਜਿਸ ਵਿੱਚ ਯੋਗ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦਿਖਾਉਣ ਲਈ 180 ਤੋਂ ਵਧ ਦੇਸ਼ਾਂ ਦੇ ਸ਼ਾਮਲ ਹੋਣ ਦੀ ਆਸ ਹੈ। ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੋ ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ‘ਮੈਂ 21 ਜੂਨ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਸੰਯੁਕਤ ਰਾਸ਼ਟਰ ਲੀਡਰਸ਼ਿਪ ਅਤੇ ਅੰਤਰਰਾਸ਼ਟਰੀ ਸਮੁਦਾਇ ਦੇ ਮੈਂਬਰਾਂ ਨਾਲ ਅੰਤਰਰਾਸ਼ਟਰੀ ਯੋਗ ਦਿਵਸ 2023 ਮਨਾਵਾਂਗਾ। ਮੈਂ ਉਸ ਸਥਾਨ ‘ਤੇ ਇਸ ਵਿਸ਼ੇਸ਼ ਉਤਸਵ ਦਾ ਇੰਤਜ਼ਾਰ ਕਰ ਰਿਹਾ ਹਾਂ, ਜਿਸ ਨੇ ਦਸੰਬਰ, 2014 ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਾਨਤਾ ਦੇਣ ਦੇ ਭਾਰਤ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਸੀ।
ਅੰਤਰਰਾਸ਼ਟਰੀ ਯੋਗ ਦਿਵਸ 2023 ਦੀ ਤਿਆਰੀ 13 ਮਾਰਚ, 2023 ਨੂੰ ਸ਼ੁਰੂ ਹੋਈ ਸੀ। ਇਸ ਵਿੱਚ ਮਾਣਯੋਗ ਆਯੁਸ਼ ਮੰਤਰੀ ਦੁਆਰਾ 100 ਦਿਨਾਂ ਦਾ ਕਾਊਂਟਡਾਊਨ (ਪੁੱਠੀ ਗਿਣਤੀ) ਸ਼ੁਰੂ ਕੀਤੀ ਗਈ ਸੀ, ਤਦ ਤੋਂ ਸਰਕਾਰੀ ਸੰਸਥਾਵਾਂ ਸਹਿਤ ਸਾਰੇ ਹਿਤਧਾਰਕਾਂ ਦੁਆਰਾ ਹਰੇਕ ਦਿਨ ਕਾਊਂਟਡਾਊਨ (ਪੁੱਠੀ ਗਿਣਤੀ) ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਇੱਕ ਜਨ ਅੰਦੋਲਨ ਬਣ ਗਿਆ ਹੈ, ਜਿਸ ਦੀ ਸਮਾਪਤੀ 21 ਜੂਨ 2023 ਨੂੰ ਹੋਵੇਗੀ।
ਇਸ ਵਰ੍ਹੇ ਦੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਓਸ਼ਨ ਰਿੰਗ ਆਵ੍ ਯੋਗ ਜਿਹੀ ਅਨੋਖੀ ਵਿਸ਼ੇਸ਼ਤਾ ਦੇਖਣ ਨੂੰ ਮਿਲੇਗੀ, ਜਿੱਥੇ ਭਾਰਤੀ ਜਲ ਸੈਨਾ ਅਤੇ ਵਪਾਰਕ ਜਹਾਜ਼ (ਮਰਚੈਂਟ ਜਹਾਜ਼) ਵੱਖ-ਵੱਖ ਮਹਾਸਾਗਰਾਂ ਵਿੱਚ ਮਿੱਤਰ ਦੇਸ਼ਾਂ ਦੀਆਂ ਬੰਦਰਗਾਹਾਂ/ਜਹਾਜ਼ਾਂ 'ਤੇ ਸੀਵਾਈਪੀ (ਕੌਮਨ ਯੋਗ ਪ੍ਰੋਟੋਕੋਲ) ਦਾ ਆਯੋਜਨ ਕਰਨਗੇ।
ਆਰਕਟਿਕ ਤੋਂ ਅੰਟਾਰਕਟਿਕਾ ਤੱਕ ਯੋਗ ਇੱਕ ਹੋਰ ਵਿਸ਼ੇਸ਼ਤਾ ਹੈ, ਜਿਸ ਵਿੱਚ ਵਿਦੇਸ਼ ਮੰਤਰਾਲਾ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਤੋਂ ਇਲਾਵਾ, ਪ੍ਰਾਈਮ ਮੈਰਿਡਿਅਨ ਲਾਈਨ ਵਿੱਚ ਅਤੇ ਉਸ ਦੇ ਆਲੇ-ਦੁਆਲੇ ਆਉਣ ਵਾਲੇ ਦੇਸ਼ਾਂ ਵਿੱਚ ਕੌਮਨ ਯੋਗ ਪ੍ਰੋਟੋਕੋਲ (ਸੀਵਾਈਪੀ) ਦਾ ਆਯੋਜਿਤ ਕਰਨ ਲਈ ਆਯੁਸ਼ ਮੰਤਰਾਲੇ ਦੇ ਨਾਲ ਤਾਲਮੇਲ ਕਰ ਰਿਹਾ ਹੈ। ਉੱਤਰੀ ਧਰੁਵ ਅਤੇ ਦੱਖਣੀ ਧਰੁਵ ਖੇਤਰਾਂ 'ਤੇ, ਵਿਦੇਸ਼ ਮੰਤਰਾਲੇ ਦੇ ਤਾਲਮੇਲ ਨਾਲ ਆਰਕਟਿਕ ਵਿੱਚ ਭਾਰਤੀ ਖੋਜ ਅਧਾਰ- ਹਿਮਾਦ੍ਰਿ ਅਤੇ ਅੰਟਾਰਕਟਿਕਾ ਵਿੱਚ ਭਾਰਤੀ ਖੋਜ ਅਧਾਰ – ਭਾਰਤੀ ਵਿੱਚ ਯੋਗ ਆਯੋਜਿਤ ਕੀਤਾ ਜਾਵੇਗਾ।
ਯੋਗ ਭਾਰਤਮਾਲਾ ਦੀ ਵੀ ਪਰਿਕਲਪਨਾ ਕੀਤੀ ਗਈ ਹੈ, ਜਿੱਥੇ ਆਈਟੀਬੀਪੀ, ਬੀਐੱਸਐੱਫ, ਬੀਆਰਓ ਦੇ ਨਾਲ ਭਾਰਤੀ ਹਥਿਆਰਬੰਦ ਬਲ ਇਕਜੁੱਟ ਹੋ ਕੇ ਯੋਗ ਪ੍ਰਦਰਸ਼ਨ ਦੀ ਇੱਕ ਚੇਨ ਬਣਾਉਣਗੇ। ਯੋਗ ਸਾਗਰਮਾਲਾ ਭਾਰਤੀ ਤਟ ਰੇਖਾ ਦੇ ਕੋਲ ਯੋਗ ਦਾ ਸਾਕਸ਼ੀ (ਗਵਾਹ) ਬਣੇਗਾ। ਮਾਣਯੋਗ ਰੱਖਿਆ ਮੰਤਰੀ ਦੀ ਅਗਵਾਈ ਵਿੱਚ ਆਈਐੱਨਐੱਸ ਵਿਕ੍ਰਾਂਤ ਦੇ ਫਲਾਈਟ ਡੇਕ ‘ਤੇ ਯੋਗ ਪ੍ਰਦਰਸ਼ਨ ਹੋਵੇਗਾ।
ਇਸ ਵਰ੍ਹੇ ਰਾਸ਼ਟਰੀ ਪੱਧਰ 'ਤੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਗ੍ਰਾਮੀਣ ਪੱਧਰ 'ਤੇ ਯੋਗ ਦੇ ਨਿਰੀਖਣ ਨੂੰ ਸਮਰੱਥ ਬਣਾ ਕੇ "ਹਰ ਆਂਗਨ ਯੋਗ" ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਪਿੰਡਾਂ ਦੇ ਸਰਪੰਚਾਂ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ 21 ਜੂਨ ਨੂੰ ਆਪਣੇ ਪਿੰਡ ਵਾਸੀਆਂ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ। ਕੋਈ ਵੀ ਵਿਅਕਤੀ ਆਪਣੇ ਨਜ਼ਦੀਕੀ ਆਂਗਣਵਾੜੀਆਂ, ਸਿਹਤ ਅਤੇ ਵੈਲਨੈੱਸ ਸੈਂਟਰਾਂ ਅਤੇ ਸਕੂਲਾਂ ਵਿੱਚ ਨਿਰੀਖਣ ਲਈ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਰਾਸ਼ਟਰੀ ਆਯੁਸ਼ ਮਿਸ਼ਨ, ਆਯੁਸ਼ ਗ੍ਰਾਮ ਦੇ ਤਹਿਤ ਲਗਭਗ 2 ਲੱਖ ਕੌਮਨ ਸਰਵਿਸ ਸੈਂਟਰ, ਆਯੁਸ਼ ਹੈਲਥ ਐਂਡ ਵੈਲਨੈੱਸ ਸੈਂਟਰ, ਅੰਤਰਰਾਸ਼ਟਰੀ ਯੋਗ ਦਿਵਸ ਦੇ ਸਮਾਗਮ ਵਿੱਚ ਹਿੱਸਾ ਲੈਣਗੇ। ਲੋਕ 50,000 ਅੰਮ੍ਰਿਤ ਸਰੋਵਰ ਦੇ ਨੇੜੇ ਯੋਗ ਕਰਨ ਲਈ ਇਕੱਠੇ ਹੋਣਗੇ।
ਆਯੁਸ਼ ਮੰਤਰਾਲੇ ਨੇ ਇੰਡੀਅਨ ਕੌਂਸਲ ਫੌਰ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ) ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ MyGov.in ਪਲੈਟਫਾਰਮ ‘ਤੇ ਇੱਕ ਫੋਟੋਗ੍ਰਾਫੀ ਪ੍ਰਤੀਯੋਗਤਾ ‘‘ਯੋਗ ਮਾਈ ਪ੍ਰਾਈਡ’’ ਦੀ ਮੇਜ਼ਬਾਨੀ ਕੀਤੀ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਭਾਗੀ ਤਸਵੀਰ ਦੇ ਲਈ ਉਪਯੁਕਤ ਕੈਪਸ਼ਨ ਦੇ ਨਾਲ ‘‘ਯੋਗਾਸਨ’’ ਕਰਦੇ ਹੋਏ ਆਪਣੀ ਇੱਕ ਤਸਵੀਰ ਅਪਲੋਡ ਕਰ ਸਕਦੇ ਹਨ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤੀਭਾਗੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਵਰ੍ਹੇ ਆਯੁਸ਼ ਮੰਤਰਾਲੇ ਦੁਆਰਾ ਵਰਕਸਪੇਸ (ਕਾਰਜਸਥਲ) 'ਤੇ ਵਾਈ-ਬ੍ਰੇਕ (ਯੋਗਾ ਬ੍ਰੇਕ) ਵੀ ਸ਼ੁਰੂ ਕੀਤਾ ਗਿਆ, ਜਿਸ ਦਾ ਉਦੇਸ਼ ਕੰਮ ਵਾਲੀ ਥਾਂ (ਕਾਰਜਸਥਲ) 'ਤੇ ਤਣਾਓ ਨੂੰ ਘੱਟ ਕਰਨਾ, ਤਰੋਤਾਜ਼ਾ ਕਰਨਾ ਅਤੇ ਰਿ-ਫੋਕਸ ਕਰਨਾ ਹੈ। ਇਸ ਵਰ੍ਹੇ ਵਾਈ ਬ੍ਰੇਕ @ ਵਰਕਸਪੇਸ- ਯੋਗਾ ਇਨ ਚੇਅਰ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕੁਰਸੀ 'ਤੇ ਬੈਠ ਕੇ ਕੀਤਾ ਜਾ ਸਕਦਾ ਹੈ। ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਕੁਰਸੀ 'ਤੇ ਬੈਠ ਕੇ ਯੋਗ ਦਾ ਅਭਿਆਸ ਕਰਨ ਲਈ ਕਹਿਣ।
ਅੰਤਰਰਾਸ਼ਟਰੀ ਯੋਗ ਦਿਵਸ ਸਰਕਾਰ ਦੇ ਸਮੁੱਚੇ ਦ੍ਰਿਸ਼ਟੀਕੋਣ ਦੇ ਅਨੁਸਾਰ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਦੇ ਸਾਰੇ ਪ੍ਰਮੁੱਖ ਮੰਤਰਾਲੇ, ਰਾਜ ਸਰਕਾਰਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੋਹਰੀ ਯੋਗ ਸੰਸਥਾਵਾਂ ਅਤੇ ਸੰਗਠਨ, ਯੂਨੀਵਰਸਿਟੀਆਂ, ਹਥਿਆਰਬੰਦ ਬਲ, ਐੱਨਐੱਸਐੱਸ ਅਤੇ ਐੱਨਵਾਈਕੇ ਸਵੈ ਸੇਵਕ ਅਤੇ ਹੋਰ ਹਿਤਧਾਰਕ ਪਹਿਲਾਂ ਤੋਂ ਹੀ ਅੰਤਰਰਾਸ਼ਟਰੀ ਯੋਗ ਦਿਵਸ-2023 ਦੀਆਂ ਵਿਭਿੰਨ ਰਨ-ਅੱਪ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ। ਭਾਰਤੀ ਮਿਸ਼ਨਾਂ ਅਤੇ ਦੂਤਾਵਾਸਾਂ ਦੇ ਨਾਲ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਵੀ 21 ਜੂਨ, 2023 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਹਿੱਸਾ ਲੈਣਗੇ।
*****
ਐੱਸਕੇ
(Release ID: 1934068)