ਪ੍ਰਧਾਨ ਮੰਤਰੀ ਦਫਤਰ

ਸੰਯੁਕਤ ਰਾਜ ਅਮਰੀਕਾ ਅਤੇ ਮਿਸਰ ਦੀ ਆਪਣੀ ਯਾਤਰਾ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ

Posted On: 20 JUN 2023 7:15AM by PIB Chandigarh

ਮੈਂ ਰਾਸ਼ਟਰਪਤੀ ਸ਼੍ਰੀ ਜੋਸੇਫ ਜੇ. ਬਾਇਡਨ (Joseph Biden) ਅਤੇ ਪ੍ਰਥਮ ਮਹਿਲਾ ਡਾ. ਜਿਲ ਬਾਇਡਨ (First Lady Dr. Jill Biden) ਦੇ ਨਿਮੰਤਰਣ (ਸੱਦੇ) ‘ਤੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ‘ਤੇ ਜਾ ਰਿਹਾ ਹਾਂ। ਇਹ ਵਿਸ਼ੇਸ਼ ਨਿਮੰਤਰਣ (ਸੱਦਾ) ਸਾਡੇ ਲੋਕਤੰਤਰਾਂ ਦੇ ਦਰਮਿਆਨ ਸਾਂਝੇਦਾਰੀ ਦੀ ਸ਼ਕਤੀ ਅਤੇ ਜੀਵੰਤਤਾ ਦਾ ਪ੍ਰਤੀਬਿੰਬ ਹੈ।


ਮੈਂ ਨਿਊਯਾਰਕ ਵਿੱਚ ਆਪਣੀ ਯਾਤਰਾ ਸ਼ੁਰੂ ਕਰਾਂਗਾ, ਜਿੱਥੇ ਮੈਂ 21 ਜੂਨ ਨੂੰ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰਸ ਵਿੱਚ ਸੰਯੁਕਤ ਰਾਸ਼ਟਰ ਦੀ ਅਗਵਾਈ ਅਤੇ ਅੰਤਰਰਾਸ਼ਟਰੀ ਸਮੁਦਾਇ ਦੇ ਮੈਂਬਰਾਂ ਦੇ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਵਾਂਗਾ। ਮੈਂ ਉਸੇ ਸਥਾਨ ‘ਤੇ ਇਸ ਵਿਸ਼ੇਸ਼ ਉਤਸਵ ਦੀ ਉਡੀਕ ਕਰ ਰਿਹਾ ਹਾਂ ਜਿਸ ਨੇ ਦਸੰਬਰ, 2014 ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਾਨਤਾ ਦੇਣ ਦੇ ਭਾਰਤ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਸੀ।

ਉਸ ਦੇ ਬਾਅਦ ਮੈਂ ਵਾਸ਼ਿੰਗਟਨ ਡੀ.ਸੀ (ਡਿਸਟ੍ਰਿਕਟ ਆਵ੍ ਕੋਲੰਬੀਆ) ਦੀ ਯਾਤਰਾ ਕਰਾਂਗਾ। ਰਾਸ਼ਟਰਪਤੀ ਸ਼੍ਰੀ ਬਾਇਡਨ ਅਤੇ ਮੈਨੂੰ ਸਤੰਬਰ 2021 ਵਿੱਚ ਸੰਯੁਕਤ ਰਾਸ਼ਟਰ ਅਮਰੀਕਾ ਦੀ ਆਪਣੀ ਪਿਛਲੀ ਸਰਕਾਰੀ ਯਾਤਰਾ ਦੇ ਬਾਅਦ ਤੋਂ ਕਈ ਵਾਰ ਮਿਲਣ ਦਾ ਅਵਸਰ ਮਿਲਿਆ ਹੈ। ਇਹ ਯਾਤਰਾ ਸਾਡੀ ਸਾਂਝੇਦਾਰੀ ਦੀ ਗਹਿਰਾਈ ਅਤੇ ਵਿਵਿਧਤਾ ਨੂੰ ਸਮ੍ਰਿੱਧ ਕਰਨ ਦਾ ਅਵਸਰ ਹੋਵੇਗੀ।

ਭਾਰਤ-ਅਮਰੀਕਾ ਸਬੰਧ ਬਹੁਆਯਾਮੀ ਹਨ, ਜਿਸ ਵਿੱਚ ਸਾਰੇ ਖੇਤਰਾਂ ਵਿੱਚ ਗਹਿਰਾ ਜੁੜਾਅ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਵਸਤੂ ਅਤੇ ਸੇਵਾਵਾਂ ਵਿੱਚ ਭਾਰਤ ਦਾ ਸਭ ਤੋਂ ਬੜਾ ਵਪਾਰ ਭਾਗੀਦਾਰ ਹੈ। ਅਸੀਂ ਵਿਗਿਆਨ ਅਤੇ ਟੈਕਨੋਲੋਜੀ, ਸਿੱਖਿਆ, ਸਿਹਤ, ਰੱਖਿਆ ਅਤੇ ਸੁਰੱਖਿਆ ਖੇਤਰਾਂ ਵਿੱਚ ਨਿਕਟਤਾਪੂਰਵਕ ਸਹਿਯੋਗ ਕਰਦੇ ਹਾਂ। ਕ੍ਰਿਟੀਕਲ ਐਂਡ ਇਮਰਜਿੰਗ ਟੈਕਨੋਲੋਜੀਜ਼ ਦੀ ਪਹਿਲ ਨੇ ਨਵੇਂ ਆਯਾਮ ਜੋੜੇ ਹਨ ਅਤੇ ਰੱਖਿਆ ਉਦਯੋਗਿਕ ਸਹਿਯੋਗ, ਪੁਲਾੜ, ਦੂਰਸੰਚਾਰ, ਕੁਆਂਟਮ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਬਾਇਓਟੈੱਕ ਖੇਤਰਾਂ ਵਿੱਚ ਸਹਿਯੋਗ ਨੂੰ ਵਿਆਪਕ ਬਣਾਇਆ ਹੈ। ਸਾਡੇ ਦੋਨੋਂ ਦੇਸ਼ ਮੁਕਤ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਦੇ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੇ ਲਈ ਵੀ ਸਹਿਯੋਗ ਕਰ ਰਹੇ ਹਨ।

ਰਾਸ਼ਟਰਪਤੀ ਸ਼੍ਰੀ ਬਾਇਡਨ ਅਤੇ ਹੋਰ ਸੀਨੀਅਰ ਅਮਰੀਕੀ ਨੇਤਾਵਾਂ ਦੇ ਨਾਲ ਮੇਰੀ ਚਰਚਾ ਸਾਡੇ ਦੁਵੱਲੇ ਸਹਿਯੋਗ ਦੇ ਨਾਲ-ਨਾਲ ਜੀ20, ਕਵਾਡ ਅਤੇ ਆਈਪੀਈਐੱਫ (G20, Quad and IPEF) ਜਿਹੇ ਬਹੁਪੱਖੀ ਮੰਚਾਂ ‘ਤੇ ਮਜ਼ਬੂਤੀ ਪ੍ਰਦਾਨ ਕਰੇਗੀ।

ਮੈਨੂੰ ਕਈ ਪਤਵੰਤੇ ਵਿਅਕਤੀਆਂ ਦੇ ਨਾਲ ਰਾਸ਼ਟਰਪਤੀ ਸ਼੍ਰੀ ਬਾਇਡਨ ਅਤੇ ਪ੍ਰਥਮ ਮਹਿਲਾ ਡਾ. ਜਿਲ ਬਾਇਡਨ ਦੇ ਸਰਕਾਰੀ ਭੋਜ (State Banquet) ਵਿੱਚ ਸ਼ਾਮਲ ਹੋਣ ਦਾ ਵੀ ਸੁਭਾਗ ਪ੍ਰਾਪਤ ਹੋਵੇਗਾ।


ਅਮਰੀਕੀ ਕਾਂਗਰਸ ਨੇ ਹਮੇਸ਼ਾ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਦੋ-ਦਲੀ (bi-partisan) ਸਮਰਥਨ ਪ੍ਰਦਾਨ  ਹੈ। ਆਪਣੀ ਯਾਤਰਾ ਦੇ ਦੌਰਾਨ, ਮੈਂ ਕਾਂਗਰਸ ਦੀ ਲੀਡਰਸ਼ਿਪ (Congressional leadership)
ਦੇ ਨਿਮੰਤਰਣ (ਸੱਦੇ) ‘ਤੇ ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕਰਾਂਗਾ।

ਜਨ-ਜਨ ਦੇ ਦਰਮਿਆਨ ਮਜ਼ਬੂਤ ਸੰਪਰਕ ਸਾਡੇ ਦੇਸ਼ਾਂ ਦੇ ਦਰਮਿਆਨ ਵਿਸ਼ਵਾਸ ਵਿਕਸਿਤ ਕਰਨ ਵਿੱਚ ਸਹਾਇਕ ਰਹੇ ਹਨ। ਮੈਂ ਜੀਵੰਤ ਭਾਰਤੀ-ਅਮਰੀਕੀ ਸਮੁਦਾਇ ਨੂੰ ਮਿਲਣ ਦੇ ਲਈ ਉਤਸੁਕ ਹਾਂ ਜੋ ਸਾਡੇ ਸਮਾਜਾਂ ਦੀ ਬਿਹਤਰੀਨ ਪ੍ਰਤੀਨਿਧਤਾ ਕਰਦਾ ਹੈ। ਮੈਂ ਦੋਨੋਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਉੱਪਰ ਉਠਾਉਣ ਅਤੇ ਰੈਜ਼ਿਲਿਐਂਟ (ਲਚੀਲੀਆਂ)ਗਲੋਬਲ ਸਪਲਾਈ ਚੇਨਸ ਦੇ ਨਿਰਮਾਣ ਦੇ ਅਵਸਰਾਂ ‘ਤੇ ਚਰਚਾ ਕਰਨ ਦੇ ਲਈ ਕੁਝ ਪ੍ਰਮੁੱਖ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨੂੰ ਵੀ ਮਿਲਾਂਗਾ।

ਮੈਨੂੰ ਵਿਸ਼ਵਾਸ ਹੈ ਕਿ ਅਮਰੀਕਾ ਦੀ ਮੇਰੀ ਯਾਤਰਾ ਲੋਕਤੰਤਰ, ਵਿਵਿਧਤਾ ਅਤੇ ਸੁਤੰਤਰਤਾ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਾਡੇ ਸਬੰਧਾਂ ਨੂੰ ਮਜ਼ਬੂਤ ਕਰੇਗੀ। ਸਾਂਝੀਆਂ ਆਲਮੀ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਅਸੀਂ ਇਕੱਠੇ ਮਜ਼ਬੂਤੀ ਨਾਲ ਖੜ੍ਹੇ ਹਾਂ।

ਮੈਂ ਰਾਸ਼ਟਰਪਤੀ ਸ਼੍ਰੀ ਅਬਦੇਲ ਫਤਹ ਅਲ-ਸਿਸੀ ਦੇ ਨਿਮੰਤਰਣ (ਸੱਦੇ) ‘ਤੇ ਵਾਸ਼ਿੰਗਟਨ ਡੀ.ਸੀ  ਤੋਂ ਕਾਹਿਰਾ (Cairo) ਦੀ ਯਾਤਰਾ ਕਰਾਂਗਾ। ਮੈਂ ਇੱਕ ਕਰੀਬੀ ਅਤੇ ਮੈਤ੍ਰੀਪੂਰਨ ਦੇਸ਼ ਦੀ ਸਰਕਾਰੀ ਯਾਤਰਾ (State Visit) ‘ਤੇ ਪਹਿਲੀ ਵਾਰ ਜਾਣ ਨੂੰ ਲੈ ਕੇ ਉਤਸ਼ਾਹਿਤ ਹਾਂ।

ਸਾਨੂੰ ਇਸ ਵਰ੍ਹੇ ਆਪਣੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਰਾਸ਼ਟਰਪਤੀ ਸ਼੍ਰੀ ਸਿਸੀ ਦਾ ਸੁਆਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕੁਝ ਮਹੀਨਿਆਂ ਦੇ ਅੰਤਰਾਲ ਵਿੱਚ ਇਹ ਦੋ ਯਾਤਰਾਵਾਂ ਮਿਸਰ ਨਾਲ ਸਾਡੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਸਾਂਝੇਦਾਰੀ ਦਾ ਪ੍ਰਤੀਬਿੰਬ ਹਨ, ਜਿਸ ਨੂੰ ਰਾਸ਼ਟਰਪਤੀ ਸਿਸੀ ਦੀ ਯਾਤਰਾ ਦੇ ਦੌਰਾਨ ਇੱਕ ‘ਰਣਨੀਤਕ ਸਾਂਝੇਦਾਰੀ’ ਤੱਕ ਵਧਾਇਆ ਗਿਆ ਸੀ।


ਮੈਂ ਦੋਹਾਂ ਦੇਸ਼ਾਂ ਦੇ ਦਰਮਿਆਨ ਸਭਿੱਅਤਾਗਤ ਅਤੇ ਬਹੁਆਯਾਮੀ ਸਾਂਝੇਦਾਰੀ ਨੂੰ ਹੋਰ ਗਤੀ ਪ੍ਰਦਾਨ ਕਰਨ ਦੇ ਲਈ ਰਾਸ਼ਟਰਪਤੀ ਸ਼੍ਰੀ ਸਿਸੀ ਅਤੇ ਮਿਸਰ ਸਰਕਾਰ ਦੇ ਸੀਨੀਅਰ ਮੈਂਬਰਾਂ ਦੇ ਨਾਲ ਆਪਣੀ ਚਰਚਾ ਦੇ ਲਈ ਉਤਸੁਕ ਹਾਂ। ਮੈਨੂੰ ਮਿਸਰ ਵਿੱਚ ਜੀਵੰਤ ਭਾਰਤੀ ਸਮੁਦਾਇ (ਇੰਡੀਅਨ ਡਾਇਸਪੋਰਾ)ਦੇ ਨਾਲ ਬਾਤਚੀਤ ਕਰਨ ਦਾ ਵੀ ਅਵਸਰ ਮਿਲੇਗਾ।

 

***********

ਡੀਐੱਸ/ਐੱਸਟੀ   



(Release ID: 1933633) Visitor Counter : 126