ਸੱਭਿਆਚਾਰ ਮੰਤਰਾਲਾ
azadi ka amrit mahotsav

ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੁਸਾਇਟੀ ਦਾ ਨਾਮ ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਸੁਸਾਇਟੀ ਰੱਖਿਆ ਗਿਆ

प्रविष्टि तिथि: 16 JUN 2023 11:54AM by PIB Chandigarh

ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੁਸਾਇਟੀ ਦੀ ਇੱਕ ਵਿਸ਼ੇਸ਼ ਬੈਠਕ ਵਿੱਚ ਇਸ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਸੁਸਾਇਟੀ’ ਕਰਨ ਦਾ ਫ਼ੈਸਲਾ ਲਿਆ ਗਿਆ। ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਰਕਸ਼ਾ ਮੰਤਰੀ  ਸ਼੍ਰੀ ਰਾਜਨਾਥ ਸਿੰਘ ਨੇ ਕੀਤੀ,  ਜੋ ਸੁਸਾਇਟੀ ਦੇ ਉਪ-ਪ੍ਰਧਾਨ ਵੀ ਹਨ ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 2016 ਵਿੱਚ ਤਿੰਨ ਮੂਰਤੀ ਪਰਿਸਰ,  ਨਵੀਂ ਦਿੱਲੀ ਵਿੱਚ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਇੱਕ ਮਿਊਜ਼ੀਅਮ ਸਥਾਪਿਤ ਕਰਨ ਦਾ ਵਿਚਾਰ ਰੱਖਿਆ ਸੀ।  ਐੱਨਐੱਮਐੱਮਐੱਲ ਦੀ ਕਾਰਜਕਾਰੀ ਪਰਿਸ਼ਦ ਨੇ 25-11-2016 ਨੂੰ ਆਯੋਜਿਤ ਆਪਣੀ 162ਵੀਂ ਬੈਠਕ ਵਿੱਚ ਤਿੰਨ ਮੂਰਤੀ ਅਸਟੇਟ ਵਿੱਚ ਸਾਰੇ ਪ੍ਰਧਾਨ ਮੰਤਰੀਆਂ ਦੇ ਮਿਊਜ਼ੀਅਮ ਦੇ ਨਿਰਮਾਣ ਪ੍ਰੋਜੈਕਟ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।  ਤਿੰਨ ਮੂਰਤੀ ਅਸਟੇਟ ਵਿੱਚ ਸਾਰੇ ਪ੍ਰਧਾਨ ਮੰਤਰੀਆਂ  ਦੇ ਮਿਊਜ਼ੀਅਮ  ਦੇ ਨਿਰਮਾਣ ਦੇ ਪ੍ਰੋਜੈਕਟ ਪੂਰੇ ਹੋ ਗਏ ਅਤੇ ਪ੍ਰਧਾਨ ਮੰਤਰੀ ਮਿਊਜ਼ੀਅਮ ਨੂੰ 21 ਅਪ੍ਰੈਲ 2022 ਤੋਂ ਆਮ ਜਨਤਾ ਦੇ ਲਈ ਖੋਲ੍ਹ ਦਿੱਤਾ ਗਿਆ ਹੈ।

ਕਾਰਜਕਾਰੀ ਪਰਿਸ਼ਦ ਨੇ ਬਾਅਦ ਵਿੱਚ ਮਹਿਸੂਸ ਕੀਤਾ ਕਿ ਸੰਸਥਾਨ ਦੇ ਨਾਮ ਵਿੱਚ ਵਰਤਮਾਨ ਗਤੀਵਿਧੀਆਂ ਨੂੰ ਪ੍ਰਤੀਬਿੰਬਿਤ ਹੋਣਾ ਚਾਹੀਦਾ ਹੈ,  ਜਿੱਥੇ ਹੁਣ ਇੱਕ ਅਜਿਹਾ ਮਿਊਜ਼ੀਅਮ ਵੀ ਸ਼ਾਮਿਲ ਹੈ ਜੋ ਸੁਤੰਤਰ ਭਾਰਤ ਵਿੱਚ ਲੋਕਤੰਤਰ ਦੀ ਸਮੂਹਿਕ ਯਾਤਰਾ ਨੂੰ ਦਰਸਾਉਂਦਾ ਹੈ ਮਿਊਜ਼ੀਅਮ ਵੀ ਸ਼ਾਮਿਲ ਹੈ ਜੋ ਸੁਤੰਤਰ ਭਾਰਤ ਵਿੱਚ ਲੋਕਤੰਤਰ ਦੀ ਸਮੂਹਿਕ ਯਾਤਰਾ ਨੂੰ ਦਰਸਾਉਂਦਾ ਹੈ ਅਤੇ ਹਰੇਕ ਪ੍ਰਧਾਨ ਮੰਤਰੀ ਦੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਨੂੰ ਪ੍ਰਦਰਸ਼ਿਤ ਕਰਦਾ ਹੈ। ਮਿਊਜ਼ੀਅਮ ਪੁਨਰਨਿਰਮਿਤ ਅਤੇ ਨਵੀਨੀਕ੍ਰਿਤ ਨਹਿਰੂ ਮਿਊਜ਼ੀਅਮ ਭਵਨ ਤੋਂ ਸ਼ੁਰੂ ਹੁੰਦਾ ਹੈ ਅਤੇ ਸ਼੍ਰੀ ਜਵਾਹਰਲਾਲ ਨਹਿਰੂ  ਦੇ ਜੀਵਨ ਅਤੇ ਯੋਗਦਾਨ ਨੂੰ ਅੱਪਡੇਟ ਟੈਕਨੋਲੋਜੀ ਦੇ ਨਾਲ ਉੱਨਤ ਰੂਪ ਨਾਲ ਪ੍ਰਦਰਸ਼ਿਤ ਕਰਦਾ ਹੈ। ਨਵੇਂ ਭਵਨ ਵਿੱਚ ਸਥਿਤ ਇਹ ਮਿਊਜ਼ੀਅਮ ਦਰਸਾਉਂਦਾ ਹੈ ਕਿ ਕਿਵੇਂ ਸਾਡੇ ਪ੍ਰਧਾਨ ਮੰਤਰੀਆਂ ਨੇ ਵਿਭਿੰਨ ਚੁਣੌਤੀਆਂ ਦੇ ਦਰਮਿਆਨ ਵਿੱਚੋਂ ਦੇਸ਼ ਨੂੰ ਕੱਢਦੇ ਹੋਏ ਦੇਸ਼  ਦੇ ਸਰਬਪੱਖੀ ਵਿਕਾਸ ਨੂੰ ਸੁਨਿਸ਼ਚਿਤ ਕੀਤਾ ਹੈ।  ਇਹ ਸਾਰੇ ਪ੍ਰਧਾਨ ਮੰਤਰੀਆਂ ਨੂੰ ਮਾਨਤਾ ਦਿੰਦਾ ਹੈ,  ਜਿਸ ਦੇ ਨਾਲ ਸਹੀ ਮਾਅਨਿਆਂ ਵਿੱਚ ਸੰਸਥਾਗਤ ਸਮ੍ਰਿਤੀਆਂ ਦਾ ਲੋਕਤੰਤ੍ਰੀਕਰਣ ਹੋਇਆ ਹੈ।

ਕਾਰਜਕਾਰੀ ਪਰਿਸ਼ਦ ਦੇ ਚੇਅਰਮੈਨ,  ਸ਼੍ਰੀ ਨ੍ਰਪੇਂਦਰ ਮਿਸ਼ਰਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਨਾਮ ਪਰਿਵਰਤਨ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ  ਮਿਊਜ਼ੀਅਮ ਲੋਕਤੰਤਰ  ਦੇ ਪ੍ਰਤੀ ਰਾਸ਼ਟਰ ਦੀ ਗਹਿਰੀ ਪ੍ਰਤੀਬੱਧਤਾ ਨੂੰ ਵਿਅਕਤ ਕਰਦਾ ਹੈ ਅਤੇ ਇਸ ਲਈ ਸੰਸਥਾਨ ਦਾ ਨਾਮ ਇਸ ਦੇ ਨਵੇਂ ਰੂਪ ਨੂੰ ਪ੍ਰਤੀਬਿੰਬਿਤ ਕਰਨਾ ਚਾਹੀਦਾ ਹੈ।

ਰਕਸ਼ਾ ਮੰਤਰੀ  ਅਤੇ ਸੁਸਾਇਟੀ  ਦੇ ਉਪ-ਪ੍ਰਧਾਨ ਸ਼੍ਰੀ ਰਾਜਨਾਥ ਸਿੰਘ,  ਨੇ ਆਪਣੇ ਸੰਬੋਧਨ ਵਿੱਚ ਨਾਮ ਵਿੱਚ ਪਰਿਵਰਤਨ ਦੇ ਪ੍ਰਸਤਾਵ ਦਾ ਸੁਆਗਤ ਕੀਤਾ,  ਕਿਉਂਕਿ ਆਪਣੇ ਨਵੇਂ ਰੂਪ ਵਿੱਚ ਇਹ ਸੰਸਥਾਨ ਸ਼੍ਰੀ ਜਵਾਹਰਲਾਲ ਨਹਿਰੂ ਤੋਂ ਲੈ ਕੇ ਸ਼੍ਰੀ ਨਰੇਂਦਰ ਮੋਦੀ ਤੱਕ ਸਾਰੇ ਪ੍ਰਧਾਨ ਮੰਤਰੀਆਂ  ਦੇ ਯੋਗਦਾਨ ਅਤੇ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਵਿਭਿੰਨ ਚੁਣੌਤੀਆਂ ਨਾਲ ਨਜਿੱਠਣ ਦੀ ਉਨ੍ਹਾਂ ਦੀ ਰਣਨੀਤੀ ਨੂੰ ਪ੍ਰਦਰਸ਼ਿਤ ਕਰਦਾ ਹੈ ।

ਪ੍ਰਧਾਨ ਮੰਤਰੀ ਪਦ ਨੂੰ ਇੱਕ ਸੰਸਥਾ ਦੱਸਦੇ ਹੋਏ ਅਤੇ ਵਿਭਿੰਨ ਪ੍ਰਧਾਨ ਮੰਤਰੀਆਂ ਦੀ ਯਾਤਰਾ ਦੀ ਤੁਲਨਾ ਇੰਦਰਧਨੁਸ ਦੇ ਵਿਭਿੰਨ ਰੰਗਾਂ ਨਾਲ ਕਰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇੱਕ ਇੰਦਰਧਨੁਸ ਨੂੰ ਸੁੰਦਰ ਬਣਾਉਣ  ਲਈ ਉਸ ਵਿੱਚ ਸਾਰੇ ਰੰਗਾਂ ਦਾ ਆਨੁਪਾਤਿਕ ਰੂਪ ਨਾਲ ਪ੍ਰਤੀਨਿਧੀਤਵ ਕੀਤਾ ਜਾਣਾ ਚਾਹੀਦਾ ਹੈ ।  ਇਸ ਪ੍ਰਕਾਰ ਸਾਡੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸਨਮਾਨ ਦੇਣ ਲਈ ਇਸ ਪ੍ਰਸਤਾਵ ਦੇ ਦੁਆਰਾ ਇਸ ਨੂੰ ਨਵਾਂ ਨਾਮ ਦਿੱਤਾ ਗਿਆ ਹੈ ਅਤੇ ਇਹ ਲੋਕੰਤਰਿਕ ਵੀ ਹੈ ।

 

*****

ਐੱਨਬੀ/ਐੱਸਕੇ


(रिलीज़ आईडी: 1932942) आगंतुक पटल : 161
इस विज्ञप्ति को इन भाषाओं में पढ़ें: English , Urdu , Urdu , हिन्दी , Marathi , Manipuri , Bengali , Gujarati , Tamil , Telugu , Kannada