ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦਹੁਰਾਈ

Posted On: 09 JUN 2023 9:09PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਲ ਜੀਵਨ ਮਿਸ਼ਨ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦਹੁਰਾਈ ਹੈ ਅਤੇ ਜਨਤਕ ਸਿਹਤ ਦੇ ਖੇਤਰ ਵਿੱਚ ਸਵੱਛ ਜਲ ਤੱਕ ਪਹੁੰਚ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਹੈ।

ਇੱਕ ਟਵੀਟ ਥ੍ਰੈੱਡ ਵਿੱਚ, ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਦੇ ਅਨੁਸਾਰ ਯੂਨੀਵਰਸਲ ਨਲ ਜਲ ਕਵਰੇਜ਼ ਦੇ ਮਾਧਿਅਮ ਨਾਲ 4 ਲੱਖ ਲੋਕਾਂ ਨੂੰ ਡਾਇਰੀਆ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਚਾਇਆ ਜਾ ਸਕੇਗਾ।

ਕੇਂਦਰੀ ਮੰਤਰੀ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 ‘‘ਜਲ ਜੀਵਨ ਮਿਸ਼ਨ ਦੀ ਪਰਿਕਲਪਨਾ ਇਹ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ ਕਿ ਹਰੇਕ ਭਾਰਤਵਾਸੀ ਦੀ ਸਵੱਛ ਅਤੇ ਸੁਰੱਖਿਅਤ ਜਲ ਤੱਕ ਪਹੁੰਚ ਹੋਵੇ, ਜੋ ਜਨਤਕ ਸਿਹਤ ਦਾ ਇੱਕ ਮਹਤੱਵਪੂਰਨ ਅਧਾਰ ਹੈ। ਅਸੀਂ ਇਸ ਮਿਸ਼ਨ ਨੂੰ ਮਜ਼ਬੂਤ ਕਰਨਾ ਅਤੇ ਆਪਣੀ ਸਿਹਤ ਸੇਵਾ ਪ੍ਰਣਾਲੀ ਨੂੰ ਹੁਲਾਰਾ ਦੇਣਾ ਜਾਰੀ ਰੱਖਾਂਗੇ।’’

 

 

*****

ਡੀਐੱਸ/ਐੱਸਟੀ   



(Release ID: 1932182) Visitor Counter : 67