ਸਹਿਕਾਰਤਾ ਮੰਤਰਾਲਾ
azadi ka amrit mahotsav

ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਸਹਿਕਾਰ ਤੋਂ ਸਮ੍ਰਿੱਧੀ’ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਸਰਕਾਰ ਨੇ ਪੰਜ ਹੋਰ ਮਹੱਤਵਪੂਰਨ ਫੈਸਲੇ ਲਏ

Posted On: 08 JUN 2023 3:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਸਹਿਕਾਰ ਤੋਂ ਸਮ੍ਰਿੱਧੀ’ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਸਰਕਾਰ ਨੇ ਪੰਜ ਹੋਰ ਮਹੱਤਵਪੂਰਨ ਫੈਸਲੇ ਲਏ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਕੈਮੀਕਲ (ਰਸਾਇਣ) ਅਤੇ ਫਰਟੀਲਾਈਜ਼ਰ (ਖਾਦ) ਮੰਤਰੀ ਸ਼੍ਰੀ ਮਨਸੁਖ ਐੱਸ ਮਾਂਡਵੀਆ ਦੇ ਨਾਲ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਇਹ ਫੈਸਲੇ ਕੀਤੇ ਗਏ। ਮੀਟਿੰਗ ਵਿੱਚ ਸਹਿਕਾਰਤਾ ਮੰਤਰਾਲੇ ਅਤੇ ਖਾਦ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਮੀਟਿੰਗ ਵਿੱਚ ਇਹ 5 ਅਹਿਮ ਫੈਸਲੇ ਲਏ ਗਏ -

1 ਦੇਸ਼ ਭਰ ਵਿੱਚ ਲਗਭਗ ਇੱਕ ਲੱਖ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਕੋਆਪ੍ਰੇਟਿਵ ਸੋਸਾਇਟੀਆਂ ਮੌਜੂਦ ਹਨ। ਮੈਪਿੰਗ ਦੇ ਅਧਾਰ ‘ਤੇ ਫਰਟੀਲਾਈਜ਼ਰ ਰਿਟੇਲਰਸ ਦੇ ਰੂਪ ਵਿੱਚ ਕੰਮ ਨਹੀਂ ਕਰ ਰਹੇ, ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (ਪੀਏਸੀਐੱਸ) ਦੀ ਪਹਿਚਾਣ ਕੀਤੀ ਜਾਵੇਗੀ ਅਤੇ ਵਿਵਹਾਰਕਤਾ ਦੇ ਅਧਾਰ 'ਤੇ ਉਨ੍ਹਾਂ ਨੂੰ ਪੜਾਅਬੱਧ ਤਰੀਕੇ ਨਾਲ ਖੁਦਰਾ ਵਿਕ੍ਰੇਤਾ ਦੇ ਰੂਪ ਵਿੱਚ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।

2 ਜੋ ਪੀਏਸੀਐੱਸ ਹੁਣ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ (PMKSK) ਦੇ ਰੂਪ ਵਿੱਚ ਕਾਰਜ ਨਹੀਂ ਕਰ ਰਹੇ ਹਨ, ਉਹਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ (ਪੀਐੱਮਕੇਐੱਸਕੇ) ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।

  1. ਜੈਵਿਕ ਖਾਦਾਂ, ਵਿਸ਼ੇਸ਼ ਰੂਪ ਨਾਲ ਫਰਮੈਂਟਿਡ ਜੈਵਿਕ ਖਾਦ (FoM) /ਤਰਲ ਫਰਮੈਂਟਿਡ ਜੈਵਿਕ ਖਾਦ (LFOM) / ਫਾਸ੍ਫੇਟ ਸਮ੍ਰਿੱਧ ਜੈਵਿਕ ਖਾਦ (PROM) ਦੀ ਮਾਰਕੀਟਿੰਗ ਵਿੱਚ ਪੈਕਸ ਨੂੰ ਜੋੜਿਆ ਜਾਵੇਗਾ।

 

  1. ਉਰਵਰਕ ਵਿਭਾਗ ਦੀ ਮਾਰਕਿਟ ਡਿਵੈਲਪਮੈਂਟ ਅਸਿਸਟੈਂਸ (ਐੱਮਡੀਏ) ਯੋਜਨਾ ਦੇ ਤਹਿਤ ਉਰਵਰਕ ਕੰਪਨੀਆਂ ਛੋਟੇ ਬਾਇਓ-ਆਰਗੈਨਿਕ ਉਤਪਾਦਕਾਂ ਲਈ ਇੱਕ ਐਗਰੀਗੇਟਰ ਦੇ ਰੂਪ ਵਿੱਚ ਕੰਮ ਕਰਕੇ ਅੰਤਿਮ ਉਤਪਾਦਾਂ ਦੀ ਮਾਰਕੀਟਿੰਗ ਕਰਨਗੀਆਂ, ਇਸ ਸਪਲਾਈ ਅਤੇ ਮਾਰਕੀਟਿੰਗ ਲੜੀ ਵਿੱਚ ਥੋਕ/ਖੁਦਰਾ ਵਿਕ੍ਰੇਤਾਵਾਂ ਦੇ ਰੂਪ ਵਿੱਚ ਪੈਕਸ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

  2. ਉਰਵਰਕ ਅਤੇ ਕੀਟਨਾਸ਼ਕਾਂ ਦੇ ਛਿੜਕਾਵ ਲਈ ਪੈਕਸ ਨੂੰ ਡਰੋਨ ਉੱਦਮੀਆਂ ਦੇ ਰੂਪ ਵਿੱਚ ਵੀ ਕੰਮ ਲਿਆ ਜਾ ਸਕਦਾ ਹੈ, ਨਾਲ ਹੀ, ਡਰੋਨ ਦੀ ਉਪਯੋਗ ਜਾਇਦਾਦ ਦੇ ਸਰਵੇਖਣ ਲਈ ਵੀ ਕੀਤਾ ਜਾ ਸਕਦਾ ਹੈ।

ਇਨ੍ਹਾਂ ਫੈਸਲਿਆਂ ਦੇ ਲਾਭ:

ਇਨ੍ਹਾਂ ਅਹਿਮ ਨਿਰਣਿਆਂ ਨਾਲ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ ਦੇ ਕਾਰਜ ਖੇਤਰ ਵਿੱਚ ਵਿਸਤਾਰ ਹੋਵੇਗਾ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ, ਨਾਲ ਹੀ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਦੇ ਵੀ ਮੌਕੇ ਵਧਣਗੇ ਅਤੇ ਕਿਸਾਨਾਂ ਨੂੰ ਖਾਦ, ਕੀਟਨਾਸ਼ਕ, ਬੀਜ ਅਤੇ ਖੇਤੀ ਮਸ਼ੀਨਰੀ ਆਦਿ ਸਥਾਨਕ ਪੱਧਰ ‘ਤੇ ਹੀ ਉਪਲਬਧ ਹੋ ਸਕੇਗੀ।

 

************

ਆਰਕੇ/ਏਵਾਈ/ਏਕੇਐੱਸ/ਏਵਾਈ


(Release ID: 1931014) Visitor Counter : 144