ਕੋਲਾ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਮੰਤਰੀ ਮੰਡਲ ਨੇ ‘ਕੋਇਲਾ ਅਤੇ ਲਿਗਨਾਈਟ ਖੋਜ ਸਕੀਮ’ਦੀ ਕੇਂਦਰੀ ਸੈਕਟਰ ਯੋਜਨਾ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ

Posted On: 07 JUN 2023 3:01PM by PIB Chandigarh

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਅੱਜ 15ਵੇਂ ਵਿੱਤ ਕਮਿਸ਼ਨ ਚੱਕਰ ਦੇ ਨਾਲ ਸਾਲ 2021-22 ਤੋਂ 2025-26 ਤੱਕ 2980 ਕਰੋੜ ਰੁਪਏ ਦੇ ਅਨੁਮਾਨਿਤ ਖਰਚੇ ਦੇ ਨਾਲ “ਕੋਇਲਾ ਅਤੇ ਲਿਗਨਾਈਟ ਖੋਜ ਸਕੀਮ” ਦੀ ਕੇਂਦਰੀ ਸੈਕਟਰ ਯੋਜਨਾ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਯੋਜਨਾ ਦੇ ਤਹਿਤ ਕੋਇਲਾ ਅਤੇ ਲਿਗਨਾਈਟ ਦੀ ਖੋਜ ਦੋ ਵਿਆਪਕ ਪੜਾਵਾਂ ਵਿੱਚ ਕੀਤੀ ਜਾਂਦੀ ਹੈ: (i) ਪ੍ਰਮੋਸ਼ਨਲ (ਖੇਤਰੀ) ਖੋਜ ਅਤੇ (ii) ਗੈਰ-ਕੋਲ ਇੰਡੀਆ ਲਿਮਟਿਡ ਬਲਾਕਾਂ ਵਿੱਚ ਵਿਸਤ੍ਰਿਤ ਖੋਜ।

ਇਹ ਮਨਜ਼ੂਰੀ ਪ੍ਰੋਮੋਸ਼ਨਲ (ਖੇਤਰੀ) ਖੋਜ ਲਈ 1650 ਕਰੋੜ ਰੁਪਏ ਅਤੇ ਗੈਰ-ਸੀਆਈਐੱਲ ਖੇਤਰਾਂ ਵਿੱਚ ਵਿਸਤ੍ਰਿਤ ਡ੍ਰਿਲਿੰਗ ਲਈ 1330 ਕਰੋੜ ਰੁਪਏ ਦੀ ਲਾਗਤ ਪ੍ਰਦਾਨ ਕਰੇਗੀ। ਲਗਭਗ, 1300 ਵਰਗ ਕਿਲੋਮੀਟਰ ਖੇਤਰ ਖੇਤਰੀ ਖੋਜ ਦੇ ਅਧੀਨ ਅਤੇ ਲਗਭਗ 650 ਵਰਗ ਕਿਲੋਮੀਟਰ ਖੇਤਰ ਨੂੰ ਵਿਸਤ੍ਰਿਤ ਖੋਜ ਦੇ ਅਧੀਨ ਕਵਰ ਕੀਤਾ ਜਾਵੇਗਾ।

ਕੋਇਲਾ ਅਤੇ ਲਿਗਨਾਈਟ ਦੀ ਖੋਜ ਦੇਸ਼ ਵਿੱਚ ਉਪਲਬਧ ਕੋਇਲੇ ਦੇ ਸਰੋਤਾਂ ਨੂੰ ਸਾਬਤ ਕਰਨ ਅਤੇ ਅੰਦਾਜ਼ਾ ਲਗਾਉਣ ਲਈ ਜ਼ਰੂਰੀ ਹੈ, ਜੋ ਕੋਇਲਾ ਮਾਈਨਿੰਗ ਸ਼ੁਰੂ ਕਰਨ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ ਖੋਜਾਂ ਰਾਹੀਂ ਤਿਆਰ ਕੀਤੀਆਂ ਭੂ-ਵਿਗਿਆਨਕ ਰਿਪੋਰਟਾਂ ਦੀ ਵਰਤੋਂ ਨਵੇਂ ਕੋਇਲਾ ਬਲਾਕਾਂ ਦੀ ਨਿਲਾਮੀ ਲਈ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਸਫਲ ਅਲਾਟਮੈਂਟ ਤੋਂ ਲਾਗਤ ਵਸੂਲੀ ਜਾਂਦੀ ਹੈ।

*****

ਡੀਐੱਸ/ਐੱਸਕੇਐੱਸ (Release ID: 1930526) Visitor Counter : 98