ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਓਡੀਸ਼ਾ ਦੇ ਬਾਲਾਸੋਰ ਦੇ ਆਪਣੇ ਦੌਰੇ ਦੇ ਦੌਰਾਨ ਮੀਡੀਆ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 03 JUN 2023 7:03PM by PIB Chandigarh

ਇੱਕ ਭਿਅੰਕਰ ਹਾਦਸਾ ਹੋਇਆ। ਅਸਹਿਯੋਗ ਵੇਦਨਾ ਮੈਂ ਅਨੁਭਵ ਕਰ ਰਿਹਾ ਹਾਂ ਅਤੇ ਅਨੇਕ ਰਾਜਾਂ  ਦੇ ਨਾਗਰਿਕ ਇਸ ਯਾਤਰਾ ਵਿੱਚ ਕੁਝ ਨਾ ਕੁਝ ਉਨ੍ਹਾਂ ਨੇ ਗਵਾਇਆ ਹੈ।  ਜਿਨ੍ਹਾਂ ਲੋਕਾਂ ਨੇ ਆਪਣਾ ਜੀਵਨ ਗਵਾਇਆ ਹੈ,  ਇਹ ਬਹੁਤ ਬੜਾ ਦਰਦਨਾਕ ਅਤੇ ਵੇਦਨਾ ਨਾਲ ਤੋਂ ਵੀ ਪਰੇ ਮਨ ਨੂੰ ਵਿਚਲਿਤ ਕਰਨ ਵਾਲਾ ਹੈ। 

ਜਿਨ੍ਹਾਂ ਪਰਿਵਾਰਜਨਾਂ ਨੂੰ injury ਹੋਈ ਹੈ ਉਨ੍ਹਾਂ ਦੇ ਲਈ ਵੀ ਸਰਕਾਰ ਉਨ੍ਹਾਂ ਦੀ ਉੱਤਮ ਸਿਹਤ ਦੇ ਲਈ ਕੋਈ ਕੋਰ- ਕਸਰ ਨਹੀਂ ਛੱਡੇਗੀ। ਜੋ ਪਰਿਜਨ ਅਸੀਂ ਖੋਏ ਹਨ ਉਹ ਤਾਂ ਵਾਪਸ ਨਹੀਂ ਲਿਆ ਸਕਾਂਗੇ,  ਲੇਕਿਨ ਸਰਕਾਰ ਉਨ੍ਹਾਂ ਦੇ ਦੁਖ ਵਿੱਚ,  ਪਰਿਜਨਾਂ ਦੇ ਦੁਖ ਵਿੱਚ ਉਨ੍ਹਾਂ ਦੇ  ਨਾਲ ਹੈ।  ਸਰਕਾਰ ਦੇ ਲਈ ਇਹ ਘਟਨਾ ਅਤਿਅੰਤ ਗੰਭੀਰ  ਹੈ,  ਹਰ ਪ੍ਰਕਾਰ ਦੀ ਜਾਂਚ  ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ,  ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ,  ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। 

ਮੈਂ ਉੜੀਸਾ ਸਰਕਾਰ ਦਾ ਵੀ,  ਇੱਥੋਂ ਦੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਦਾ ਜਿਨ੍ਹਾਂ ਨੇ ਜਿਸ ਤਰ੍ਹਾਂ ਨਾਲ ਇਸ ਪਰਿਸਥਿਤੀ ਵਿੱਚ ਆਪਣੇ ਪਾਸ ਜੋ ਵੀ ਸੰਸਾਧਨ ਸਨ ਲੋਕਾਂ ਦੀ ਮਦਦ ਕਰਨ ਦਾ ਪ੍ਰਯਾਸ ਕੀਤਾ।  ਇੱਥੋਂ ਦੇ ਨਾਗਰਿਕਾਂ ਦਾ ਵੀ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਇਸ ਸੰਕਟ ਦੀ ਘੜੀ ਵਿੱਚ ਚਾਹੇ ਬ‍ਲੱਡ ਡੋਨੇਸ਼ਨ ਦਾ ਕੰਮ ਹੋਵੇ,  ਚਾਹੇ rescue operation ਵਿੱਚ ਮਦਦ ਦੀ ਬਾਤ ਹੋਵੇ,  ਜੋ ਵੀ ਉਨ੍ਹਾਂ ਤੋਂ ਬਣ ਪੈਂਦਾ ਸੀ ਕਰਨ ਦਾ ਪ੍ਰਯਾਸ ਕੀਤਾ ਹੈ।  ਖਾਸ ਕਰਕੇ ਇਸ ਖੇਤਰ  ਦੇ ਯੁਵਕਾਂ ਨੇ ਰਾਤ ਭਰ ਮਿਹਨਤ ਕੀਤੀ ਹੈ। 

ਮੈਂ ਇਸ ਖੇਤਰ ਦੇ ਨਾਗਰਿਕਾਂ ਨੂੰ ਵੀ ਆਦਰਪੂਰਵਕ ਨਮਨ ਕਰਦਾ ਹਾਂ ਕਿ ਉਨ੍ਹਾਂ ਦੇ ਸਹਿਯੋਗ ਦੇ ਕਾਰਨ ਅਪਰੇਸ਼ਨ ਨੂੰ ਤੇਜ਼ ਗਤੀ ਨਾਲ ਅੱਗੇ ਵਧਾ ਪਾਏ।  ਰੇਲਵੇ ਨੇ ਆਪਣੀ ਪੂਰੀ ਸ਼ਕਤੀ,  ਪੂਰੀਆਂ ਵਿਵਸ‍ਥਾਵਾਂ rescue operation ਵਿੱਚ ਅੱਗੇ ਰਿਲੀਵ ਦੇ ਲਈ ਅਤੇ ਜਲ‍ਦੀ ਤੋਂ ਜਲ‍ਦੀ track restore ਹੋਵੇ,  ਯਾਤਯਾਤ ਦਾ ਕੰਮ ਤੇਜ਼ ਗਤੀ ਨਾਲ ਫਿਰ ਤੋਂ ਆਏ,  ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਤੋਂ ਸੁਵਿਚਾਰਿਤ ਰੂਪ ਨਾਲ ਪ੍ਰਯਾਸ ਅੱਗੇ ਵਧਾਇਆ ਹੈ । 

ਲੇਕਿਨ ਇਸ ਦੁਖ ਦੀ ਘੜੀ ਵਿੱਚ ਮੈਂ ਅੱਜ ਸ‍ਥਾਨ ‘ਤੇ ਜਾ ਕੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਆਇਆ ਹਾਂ।  ਹਸਪਤਾਲ ਵਿੱਚ ਵੀ ਜੋ ਘਾਇਲ ਨਾਗਰਿਕ ਸਨ,  ਉਨ੍ਹਾਂ ਨਾਲ ਮੈਂ ਬਾਤ ਕੀਤੀ ਹੈ।  ਮੇਰੇ ਪਾਸ ਸ਼ਬਦ ਨਹੀਂ ਹਨ ਇਸ ਵੇਦਨਾ ਨੂੰ ਪ੍ਰਗਟ ਕਰਨ ਦੇ ਲਈ ।  ਲੇਕਿਨ ਪਰਮਾਤਮਾ ਸਾਨੂੰ ਸਭ ਨੂੰ ਸ਼ਕਤੀ  ਦੇਵੇ ਕਿ ਅਸੀਂ ਜਲ‍ਦੀ ਤੋਂ ਜਲ‍ਦੀ ਇਸ ਦੁਖ ਦੀ ਘੜੀ ਤੋਂ ਨਿਕਲੀਏ।  ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਇਨ੍ਹਾਂ ਘਟਨਾਵਾਂ ਤੋਂ ਵੀ ਬਹੁਤ ਕੁਝ ਸਿੱਖਾਂਗੇ ਅਤੇ ਆਪਣੀਆਂ ਵਿਵਸਥਾਵਾਂ ਨੂੰ ਵੀ ਹੋਰ ਜਿਤਨਾ ਨਾਗਰਿਕਾਂ ਦੀ ਰੱਖਿਆ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਅੱਗੇ ਵਧਾਵਾਂਗੇ ।  ਦੁਖ ਦੀ ਘੜੀ ਹੈ ,  ਅਸੀਂ ਸਭ ਪ੍ਰਾਰਥਨਾ ਕਰੀਏ ਇਨ੍ਹਾਂ ਪਰਿਜਨਾਂ ਦੇ ਲਈ । 

 

***

ਡੀਐੱਸ/ਵੀਜੇ/ਐੱਨਐੱਸ


(Release ID: 1929795) Visitor Counter : 121