ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 MAY 2023 3:41PM by PIB Chandigarh

ਲੋਕ ਸਭਾ ਦੇ ਸਪੀਕਰ ਆਦਰਯੋਗ ਸ਼੍ਰੀ ਓਮ ਬਿਰਲਾ  ਜੀ,  ਰਾਜ ਸਭਾ ਦੇ ਉਪ ਸਭਾਪਤੀ ਸ਼੍ਰੀ ਹਰਿਵੰਸ਼ ਜੀ,  ਮਾਣਯੋਗ ਸਾਂਸਦਗਣ,  ਸਾਰੇ ਸੀਨੀਅਰ ਜਨਪ੍ਰਤੀਨਿਧੀ,  ਵਿਸ਼ਿਸ਼ਟ ਅਤਿਥੀ,  ਹੋਰ ਸਾਰੇ ਮਹਾਨੁਭਾਵ,  ਅਤੇ ਮੇਰੇ ਪਿਆਰੇ ਦੇਸ਼ਵਾਸੀਓ!

 

ਹਰ ਦੇਸ਼ ਦੀ ਵਿਕਾਸ ਯਾਤਰਾ ਵਿੱਚ ਕੁਝ ਪਲ ਐਸੇ ਆਉਂਦੇ ਹਨ,  ਜੋ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ।  ਕੁਝ ਤਾਰੀਖਾਂ,  ਸਮੇਂ  ਦੇ ਲਲਾਟ ‘ਤੇ ਇਤਿਹਾਸ ਦਾ ਅਮਿਟ ਹਸਤਾਖਰ ਬਣ ਜਾਂਦੀਆਂ ਹਨ।  ਅੱਜ 28 ਮਈ,  2023 ਦਾ ਇਹ ਦਿਨ, ਐਸਾ ਹੀ ਸ਼ੁਭ ਅਵਸਰ ਹੈ।  ਦੇਸ਼ ਆਜ਼ਾਦੀ  ਦੇ 75 ਸਾਲ ਹੋਣ ‘ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ।  ਇਸ ਅੰਮ੍ਰਿਤ ਮਹੋਤਸਵ ਵਿੱਚ ਭਾਰਤ ਦੇ ਲੋਕਾਂ ਨੇ ਆਪਣੇ ਲੋਕਤੰਤਰ ਨੂੰ ਸੰਸਦ  ਦੇ ਇਸ ਨਵੇਂ ਭਵਨ ਦਾ ਉਪਹਾਰ ਦਿੱਤਾ ਹੈ।  ਅੱਜ ਸਵੇਰੇ ਹੀ,  ਸੰਸਦ ਭਵਨ ਪਰਿਸਰ ਵਿੱਚ,  ਸਰਬਪੰਥ ਪ੍ਰਾਰਥਨਾ ਹੋਈ ਹੈ।  ਮੈਂ ਸਾਰੇ ਦੇਸ਼ਵਾਸੀਆਂ ਨੂੰ ਭਾਰਤੀ ਲੋਕਤੰਤਰ  ਦੇ ਇਸ ਸਵਰਣਿਮ ਖਿਨ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਇਹ ਸਿਰਫ਼ ਇੱਕ ਭਵਨ ਨਹੀਂ ਹੈ।  ਇਹ 140 ਕਰੋਡ਼ ਭਾਰਤਵਾਸੀਆਂ ਦੀਆਂ ਆਕਾਂਖਿਆਵਾਂ ਅਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ।  ਇਹ ਵਿਸ਼ਵ ਨੂੰ ਭਾਰਤ ਦੇ ਦ੍ਰਿੜ੍ਹ ਸੰਕਲਪ ਦਾ ਸੰਦੇਸ਼ ਦਿੰਦਾ ਸਾਡੇ ਲੋਕਤੰਤਰ ਦਾ ਮੰਦਿਰ  ਹੈ।  ਇਹ ਨਵਾਂ ਸੰਸਦ ਭਵਨ,  ਯੋਜਨਾ ਨੂੰ ਯਥਾਰਥ ਨਾਲ,  ਨੀਤੀ ਨੂੰ ਨਿਰਮਾਣ ਨਾਲ,  ਇੱਛਾਸ਼ਕਤੀ ਨੂੰ ਕ੍ਰਿਆਸ਼ਕਤੀ ਨਾਲ,  ਸੰਕਲਪ ਨੂੰ ਸਿੱਧੀ ਨਾਲ ਜੋੜਨ ਵਾਲੀ ਅਹਿਮ ਕੜੀ ਸਾਬਤ ਹੋਵੇਗਾ।  ਇਹ ਨਵਾਂ ਭਵਨ,  ਸਾਡੇ ਸੁਤੰਤਰਤਾ ਸੈਨਾਨੀਆਂ  ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮਾਧਿਅਮ ਬਣੇਗਾ।  ਇਹ ਨਵਾਂ ਭਵਨ,  ਆਤਮਨਿਰਭਰ ਭਾਰਤ  ਦੇ ਸੂਰਜ-ਉਦੈ ਦਾ ਸਾਖੀ ਬਣੇਗਾ।  ਇਹ ਨਵਾਂ ਭਵਨ,  ਵਿਕਸਿਤ ਭਾਰਤ  ਦੇ ਸੰਕਲਪਾਂ ਦੀ ਸਿੱਧੀ ਹੁੰਦੇ ਹੋਏ ਦੇਖੇਗਾ।  ਇਹ ਨਵਾਂ ਭਵਨ,  ਨੂਤਨ ਅਤੇ ਪੁਰਾਤਨ  ਦੇ ਸਹਿ- ਅਸਤਿਤਵ ਦਾ ਵੀ ਆਦਰਸ਼ ਹੈ।

ਸਾਥੀਓ,

ਨਵੇਂ ਰਸਤਿਆਂ ‘ਤੇ ਚਲ ਕੇ ਹੀ ਨਵੇਂ ਪ੍ਰਤਿਮਾਨ ਘੜੇ ਜਾਂਦੇ ਹਨ।  ਅੱਜ ਨਵਾਂ ਭਾਰਤ,  ਨਵੇਂ ਲਕਸ਼ ਤੈਅ ਕਰ ਰਿਹਾ ਹੈ,  ਨਵੇਂ ਰਸਤੇ ਘੜ ਰਿਹਾ ਹੈ।  ਨਵਾਂ ਜੋਸ਼ ਹੈ,  ਨਵੀਂ ਉਮੰਗ ਹੈ।  ਨਵਾਂ ਸਫ਼ਰ ਹੈ,  ਨਵੀਂ ਸੋਚ ਹੈ।  ਦਿਸ਼ਾ ਨਵੀਂ ਹੈ,  ਦ੍ਰਿਸ਼ਟੀ ਨਵੀਂ ਹੈ।  ਸੰਕਲਪ ਨਵਾਂ ਹੈ,  ਵਿਸ਼ਵਾਸ ਨਵਾਂ ਹੈ।  ਅਤੇ ਅੱਜ ਫਿਰ ਇੱਕ ਵਾਰ ਫਿਰ ਪੂਰਾ ਵਿਸ਼ਵ,  ਭਾਰਤ ਨੂੰ,  ਭਾਰਤ  ਦੇ ਸੰਕਲਪ ਦੀ ਦ੍ਰਿੜ੍ਹਤਾ ਨੂੰ,  ਭਾਰਤਵਾਸੀਆਂ ਦੀ ਪ੍ਰਖਰਤਾ ਨੂੰ ,  ਭਾਰਤੀ ਜਨਸ਼ਕਤੀ ਦੀ ਜਿਜੀਵਿਸ਼ਾ ਨੂੰ, ਆਦਰ ਅਤੇ ਉਮੀਦ ਦੇ ਭਾਵ ਨੂੰ ਦੇਖ ਰਿਹਾ ਹੈ।  ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਵਿਸ਼ਵ ਅੱਗੇ ਵਧਦਾ ਹੈ।  ਸੰਸਦ ਦਾ ਇਹ ਨਵਾਂ ਭਵਨ,  ਭਾਰਤ  ਦੇ ਵਿਕਾਸ ਨਾਲ, ਵਿਸ਼ਵ  ਦੇ ਵਿਕਾਸ ਦਾ ਵੀ ਆਹਵਾਨ  ਕਰੇਗਾ(ਸੱਦਾ ਦੇਵੇਗਾ)।

ਸਾਥੀਓ,

ਅੱਜ ਇਸ ਇਤਿਹਾਸਿਕ ਅਵਸਰ ‘ਤੇ,  ਕੁਝ ਦੇਰ ਪਹਿਲੇ ਸੰਸਦ ਦੀ ਇਸ ਨਵੀਂ ਇਮਾਰਤ ਵਿੱਚ ਪਵਿੱਤਰ ਸੇਂਗੋਲ ਦੀ ਵੀ ਸਥਾਪਨਾ ਹੋਈ ਹੈ। ਮਹਾਨ ਚੋਲ ਸਾਮਰਾਜ ਵਿੱਚ ਸੇਂਗੋਲ ਨੂੰ, ਕਰਤਵਯ ਪਥ ਦਾ,  ਸੇਵਾਪਥ ਦਾ,  ਰਾਸ਼ਟਰਪਥ ਦਾ ਪ੍ਰਤੀਕ ਮੰਨਿਆ ਜਾਂਦਾ ਸੀ।  ਰਾਜਾ ਜੀ ਅਤੇ ਅਧੀਨਾਮ ਦੇ ਸੰਤਾਂ  ਦੇ ਮਾਰਗਦਰਸ਼ਨ ਵਿੱਚ ਇਹੀ ਸੇਂਗੋਲ ਸੱਤਾ ਦੇ ਤਬਾਦਲੇ(ਹਸਤਾਂਤਰਣ) ਦਾ ਪ੍ਰਤੀਕ ਬਣਿਆ ਸੀ।  ਤਮਿਲ ਨਾਡੂ ਤੋਂ ਵਿਸ਼ੇਸ਼ ਤੌਰ ‘ਤੇ ਆਏ ਹੋਏ ਅਧੀਨਾਮ  ਦੇ ਸੰਤ ਅੱਜ ਸਵੇਰੇ ਸੰਸਦ ਭਵਨ ਵਿੱਚ ਸਾਨੂੰ ਅਸ਼ੀਰਵਾਦ ਦੇਣ ਉਪਸਥਿਤ ਹੋਏ ਸਨ।  ਮੈਂ ਉਨ੍ਹਾਂ ਨੂੰ ਮੁੜ ਸ਼ਰਧਾਪੂਰਵਕ ਨਮਨ ਕਰਦਾ ਹਾਂ।

ਉਨ੍ਹਾਂ  ਦੇ  ਹੀ ਮਾਰਗਦਰਸ਼ਨ ਵਿੱਚ ਲੋਕ ਸਭਾ ਵਿੱਚ ਇਹ ਪਵਿੱਤਰ ਸੇਂਗੋਲ ਸਥਾਪਿਤ ਹੋਇਆ ਹੈ।  ਪਿਛਲੇ ਦਿਨੀਂ ਮੀਡੀਆ ਵਿੱਚ ਇਸ ਦੇ ਇਤਿਹਾਸ ਨਾਲ ਜੁਡ਼ੀ ਬਹੁਤ ਸਾਰੀ ਜਾਣਕਾਰੀ ਉਜਾਗਰ ਹੋਈ ਹੈ।  ਮੈਂ ਇਸ ਦੇ ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ।  ਲੇਕਿਨ ਮੈਂ ਮੰਨਦਾ ਹਾਂ,  ਇਹ ਸਾਡਾ ਸੁਭਾਗ ਹੈ ਕਿ ਇਸ ਪਵਿੱਤਰ ਸੇਂਗੋਲ ਨੂੰ ਅਸੀਂ ਉਸ ਦੀ ਗਰਿਮਾ ਪਰਤਾ ਸਕੇ ਹਾਂ,  ਉਸ ਦੀ ਮਾਣ- ਮਰਯਾਦਾ ਪਰਤਾ ਸਕੇ ਹਾਂ।  ਜਦੋਂ ਵੀ ਇਸ ਸੰਸਦ ਭਵਨ ਵਿੱਚ ਕਾਰਵਾਈ ਸ਼ੁਰੂ ਹੋਵੇਗੀ,  ਇਹ ਸੇਂਗੋਲ ਸਾਨੂੰ ਸਭ ਨੂੰ ਪ੍ਰੇਰਣਾ ਦਿੰਦਾ ਰਹੇਗਾ।

ਸਾਥੀਓ,

ਭਾਰਤ ਇੱਕ ਲੋਕਤਾਂਤਰਿਕ ਰਾਸ਼ਟਰ ਹੀ ਨਹੀਂ ਬਲਕਿ ਲੋਕਤੰਤਰ ਦੀ ਜਨਨੀ ਵੀ ਹੈ,  ਮਦਰ ਆਵ੍ ਡੈਮੋਕ੍ਰੇਸੀ ਵੀ ਹੈ। ਭਾਰਤ ਅੱਜ ਆਲਮੀ ਲੋਕਤੰਤਰ ਦਾ ਵੀ ਬਹੁਤ ਬੜਾ ਅਧਾਰ ਹੈ।  ਲੋਕਤੰਤਰ ਸਾਡੇ ਲਈ ਸਿਰਫ਼ ਇੱਕ ਵਿਵਸਥਾ ਨਹੀਂ,  ਇੱਕ ਸੰਸਕਾਰ ਹੈ,  ਇੱਕ ਵਿਚਾਰ ਹੈ,  ਇੱਕ ਪਰੰਪਰਾ ਹੈ।  ਸਾਡੇ ਵੇਦ ਸਾਨੂੰ ਸਭਾਵਾਂ ਅਤੇ ਸਮਿਤੀਆਂ (ਕਮੇਟੀਆਂ)  ਦੇ ਲੋਕਤਾਂਤਰਿਕ ਆਦਰਸ਼ ਸਿਖਾਉਂਦੇ ਹਨ।  ਮਹਾਭਾਰਤ ਜਿਹੇ ਗ੍ਰੰਥਾਂ ਵਿੱਚ ਗਣਾਂ ਅਤੇ ਗਣਤੰਤਰਾਂ ਦੀ ਵਿਵਸਥਾ ਦਾ ਉਲੇਖ ਮਿਲਦਾ ਹੈ।  ਅਸੀਂ ਵੈਸ਼ਾਲੀ ਜਿਹੇ ਗਣਤੰਤਰਾਂ ਨੂੰ ਜੀ ਕੇ ਦਿਖਾਇਆ ਹੈ।  ਅਸੀਂ ਭਗਵਾਨ ਬਸਵੇਸ਼ਵਰ  ਦੇ ਅਨੁਭਵ ਮੰਟਪਾ ਨੂੰ ਆਪਣਾ ਗੌਰਵ ਮੰਨਿਆ ਹੈ।  ਤਮਿਲ ਨਾਡੂ ਵਿੱਚ ਮਿਲਿਆ 900 ਈਸਵੀ ਦਾ ਸ਼ਿਲਾਲੇਖ ਅੱਜ ਵੀ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ।

 

ਸਾਡਾ ਲੋਕਤੰਤਰ ਹੀ ਸਾਡੀ ਪ੍ਰੇਰਣਾ ਹੈ,  ਸਾਡਾ ਸੰਵਿਧਾਨ ਹੀ ਸਾਡਾ ਸੰਕਲਪ ਹੈ।  ਇਸ ਪ੍ਰੇਰਣਾ,  ਇਸ ਸੰਕਲਪ ਦੀ ਸਭ ਤੋਂ ਸ੍ਰੇਸ਼ਠ ਪ੍ਰਤੀਨਿਧੀ ਅਗਰ ਕੋਈ ਹੈ ਤਾਂ ਇਹ ਸਾਡੀ ਸੰਸਦ ਹੈ।  ਅਤੇ ਇਹ ਸੰਸਦ ਦੇਸ਼ ਦੀ ਜਿਸ ਸਮ੍ਰਿੱਧ ਸੰਸਕ੍ਰਿਤੀ ਦਾ ਪ੍ਰਤੀਨਿਧਤਾ ਕਰਦੀ ਹੈ,  ਉਸ ਦਾ ਉਦਘੋਸ਼(ਐਲਾਨ) ਕਰਦੀ ਹੈ-  ਸ਼ੇਤੇ ਨਿਪਦਯ- ਮਾਨਸਯ ਚਰਾਤਿ ਚਰਤੋ ਭਗ: ਚਰੈਵੇਤਿ,  ਚਰੈਵੇਤਿ- ਚਰੈਵੇਤਿ॥ (शेते निपद्य-मानस्य चराति चरतो भगः चरैवेति, चरैवेति- चरैवेति॥) ਕਹਿਣ ਦਾ ਅਰਥ ਜੋ ਰੁਕ ਜਾਂਦਾ ਹੈ,  ਉਸ ਦਾ ਭਾਗ ਵੀ ਰੁਕ ਜਾਂਦਾ ਹੈ।  ਲੇਕਿਨ ਜੋ ਚਲਦਾ ਰਹਿੰਦਾ ਹੈ,  ਉਸੇ ਦਾ ਭਾਗ ਅੱਗੇ ਵਧਦਾ ਹੈ,  ਬੁਲੰਦੀਆਂ ਨੂੰ ਛੂਹੰਦਾ ਹੈ।  ਅਤੇ ਇਸ ਲਈ,  ਚਲਦੇ ਰਹੋ,  ਚਲਦੇ ਰਹੋ। 

 

ਗ਼ੁਲਾਮੀ  ਦੇ ਬਾਅਦ ਸਾਡੇ ਭਾਰਤ ਨੇ ਬਹੁਤ ਕੁਝ ਗੁਆ ਕੇ ਆਪਣੀ ਨਵੀਂ ਯਾਤਰਾ ਸ਼ੁਰੂ ਕੀਤੀ ਸੀ।  ਉਹ ਯਾਤਰਾ ਕਿਤਨੇ ਹੀ ਉਤਾਰ-ਚੜ੍ਹਾਵਾਂ ਤੋਂ ਹੁੰਦੇ ਹੋਏ,  ਕਿਤਨੀਆਂ ਹੀ ਚੁਣੌਤੀਆਂ ਨੂੰ ਪਾਰ ਕਰਦੇ ਹੋਏ,  ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।  ਆਜ਼ਾਦੀ ਦਾ ਇਹ ਅੰਮ੍ਰਿਤਕਾਲ- ਵਿਰਾਸਤ ਨੂੰ ਸਹੇਜਦੇ ਹੋਏ ਵਿਕਾਸ  ਦੇ ਨਵੇਂ ਆਯਾਮ ਘੜਨ ਦਾ ਅੰਮ੍ਰਿਤਕਾਲ ਹੈ। ਆਜ਼ਾਦੀ ਕਾ ਇਹ ਅੰਮ੍ਰਿਤਕਾਲ- ਦੇਸ਼ ਨੂੰ ਨਵੀਂ ਦਿਸ਼ਾ ਦੇਣ ਦਾ ਅੰਮ੍ਰਿਤਕਾਲ ਹੈ।  ਆਜ਼ਾਦੀ ਕਾ ਇਹ ਅੰਮ੍ਰਿਤਕਾਲ- ਅਨੰਤ ਸੁਪਨਿਆਂ ਨੂੰ, ਅਣਗਣਿਤ ਆਕਾਂਖਿਆਵਾਂ ਨੂੰ ਪੂਰਾ ਕਰਨ ਦਾ ਅੰਮ੍ਰਿਤਕਾਲ ਹੈ।  ਇਸ ਅੰਮ੍ਰਿਤਕਾਲ ਦਾ ਆਹਵਾਨ (ਸੱਦਾ) ਹੈ -

ਮੁਕਤ ਮਾਤ੍ਰਭੂਮੀ ਕੋ ਨਵੀਨ ਮਾਨ ਚਾਹਿਏ।

ਨਵੀਨ ਪਰਵ  ਕੇ ਲਿਏ,  ਨਵੀਨ ਪ੍ਰਾਣ ਚਾਹਿਏ ।

ਮੁਕਤ ਗੀਤ ਹੋ ਰਹਾ,  ਨਵੀਨ ਰਾਗ ਚਾਹਿਏ।

ਨਵੀਨ ਪਰਵ  ਕੇ ਲਿਏ,  ਨਵੀਨ ਪ੍ਰਾਣ ਚਾਹਿਏ । 

(मुक्त मातृभूमि को नवीन मान चाहिए।

नवीन पर्व के लिए, नवीन प्राण चाहिए।

मुक्त गीत हो रहा, नवीन राग चाहिए।

नवीन पर्व के लिए, नवीन प्राण चाहिए।)

ਅਤੇ ਇਸ ਲਈ ਭਾਰਤ ਦੇ ਭਵਿੱਖ ਨੂੰ ਉੱਜਵਲ ਬਣਾਉਣ ਵਾਲੀ ਇਸ ਕਾਰਜਸਥਲੀ ਨੂੰ ਵੀ ਉਤਨਾ ਹੀ ਨਵੀਨ ਹੋਣਾ ਚਾਹੀਦਾ ਹੈ,  ਆਧੁਨਿਕ ਹੋਣਾ ਚਾਹੀਦਾ ਹੈ।

ਸਾਥੀਓ,

ਇੱਕ ਸਮਾਂ ਸੀ,  ਜਦੋਂ ਭਾਰਤ ਦੁਨੀਆ ਦੇ ਸਭ ਤੋਂ ਸਮ੍ਰਿੱਧ ਅਤੇ ਵੈਭਵਸ਼ਾਲੀ ਰਾਸ਼ਟਰਾਂ ਵਿੱਚ ਗਿਣਿਆ ਜਾਂਦਾ ਸੀ।  ਭਾਰਤ  ਦੇ ਨਗਰਾਂ ਤੋਂ ਲੈ ਕੇ ਮਹਿਲਾਂ ਤੱਕ,  ਭਾਰਤ  ਦੇ ਮੰਦਿਰਾਂ ਤੋਂ ਲੈ ਕੇ ਮੂਰਤੀਆਂ ਤੱਕ,  ਭਾਰਤ ਦਾ ਵਾਸਤੂ,  ਭਾਰਤ ਦੀ ਮਾਹਰਤ ਦਾ ਉਦਘੋਸ਼(ਐਲਾਨ) ਕਰਦਾ ਸੀ।  ਸਿੰਧੂ ਸੱਭਿਅਤਾ ਦੇ ਨਗਰ ਨਿਯੋਜਨ ਤੋਂ ਲੈ ਕੇ ਮੌਰਿਆਕਾਲੀਨ ਸਤੰਭਾਂ(ਥੰਮ੍ਹਾਂ) ਅਤੇ ਸਤੂਪਾਂ ਤੱਕ,  ਚੋਲ ਸ਼ਾਸਕਾਂ  ਦੇ ਬਣਾਏ ਸ਼ਾਨਦਾਰ ਮੰਦਿਰਾਂ ਤੋਂ ਲੈ ਕੇ ਜਲ ਭੰਡਾਰਾਂ ਅਤੇ ਵੱਡੇ ਡੈਮਾਂ ਤੱਕ,  ਭਾਰਤ ਦਾ ਕੌਸ਼ਲ, ਵਿਸ਼ਵ ਭਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੈਰਾਨ ਕਰ ਦਿੰਦਾ ਸੀ।  ਲੇਕਿਨ ਸੈਕੜੇ ਸਾਲ ਦੀ ਗ਼ੁਲਾਮੀ ਨੇ ਸਾਡੇ ਤੋਂ ਸਾਡਾ ਇਹ ਗੌਰਵ ਖੋਹ ਲਿਆ।  ਇੱਕ ਐਸਾ ਵੀ ਸਮਾਂ ਆ ਗਿਆ ਜਦੋਂ ਅਸੀਂ ਦੂਸਰੇ ਦੇਸ਼ਾਂ ਵਿੱਚ ਹੋਏ ਨਿਰਮਾਣ ਨੂੰ ਦੇਖ ਕੇ ਮੁਗਧ ਹੋਣ ਲੱਗ ਗਏ।

21ਵੀਂ ਸਦੀ ਦਾ ਨਵਾਂ ਭਾਰਤ,  ਬੁਲੰਦ ਹੌਸਲੇ ਨਾਲ ਭਰਿਆ ਹੋਇਆ ਭਾਰਤ,  ਹੁਣ ਗ਼ੁਲਾਮੀ ਦੀ ਉਸ ਸੋਚ ਨੂੰ ਪਿੱਛੇ ਛੱਡ ਰਿਹਾ ਹੈ।  ਅੱਜ ਭਾਰਤ,  ਪ੍ਰਾਚੀਨ ਕਾਲ ਦੀ ਉਸ ਗੌਰਵਸ਼ਾਲੀ ਧਾਰਾ ਨੂੰ ਇੱਕ ਵਾਰ ਫਿਰ ਆਪਣੀ ਤਰਫ਼ ਮੋੜ ਰਿਹਾ ਹੈ।  ਅਤੇ ਸੰਸਦ ਦੀ ਇਹ ਨਵੀਂ ਇਮਾਰਤ,  ਇਸ ਪ੍ਰਯਾਸ ਦਾ ਜੀਵੰਤ ਪ੍ਰਤੀਕ ਬਣੀ ਹੈ। ਅੱਜ ਨਵੇਂ ਸੰਸਦ ਭਵਨ ਨੂੰ ਦੇਖ ਕੇ ਹਰ ਭਾਰਤੀ ਗੌਰਵ ਨਾਲ ਭਰਿਆ ਹੋਇਆ ਹੈ।  ਇਸ ਭਵਨ ਵਿੱਚ ਵਿਰਾਸਤ ਵੀ ਹੈ,  ਵਾਸਤੂ ਵੀ ਹੈ।  ਇਸ ਵਿੱਚ ਕਲਾ ਵੀ ਹੈ,  ਕੌਸ਼ਲ ਵੀ ਹੈ।  ਇਸ ਵਿੱਚ ਸੰਸਕ੍ਰਿਤੀ ਵੀ ਹੈ,  ਅਤੇ ਸੰਵਿਧਾਨ  ਦੇ ਸਵਰ(ਧੁਨੀ) ਵੀ ਹਨ।

ਤੁਸੀਂ ਦੇਖ ਰਹੇ ਹੋ ਕਿ ਲੋਕ ਸਭਾ ਦਾ ਅੰਦਰੂਨੀ ਹਿੱਸਾ ਇੱਥੇ ਵੀ ਦੇਖਿਆ ,  ਇੱਥੇ ਵੀ ਦੇਖਿਆ,  ਰਾਸ਼ਟਰੀ ਪੰਛੀ ਮੋਰ ‘ਤੇ ਅਧਾਰਿਤ ਹੈ।  ਰਾਜ ਸਭਾ ਦਾ ਅੰਦਰੂਨੀ ਹਿੱਸਾ ਰਾਸ਼ਟਰੀ ਫੁੱਲ ਕਮਲ ‘ਤੇ ਅਧਾਰਿਤ ਹੈ।  ਅਤੇ ਸੰਸਦ  ਦੇ ਪ੍ਰਾਂਗਣ ਵਿੱਚ ਸਾਡਾ ਰਾਸ਼ਟਰੀ ਬਿਰਖ ਬਰਗਦ ਵੀ ਹੈ।  ਸਾਡੇ ਦੇਸ਼  ਦੇ ਅਲੱਗ-ਅਲੱਗ ਹਿੱਸਿਆਂ ਦੀ ਜੋ ਵਿਵਿਧਤਾ ਹੈ,  ਇਸ ਨਵੇਂ ਭਵਨ ਨੇ ਉਨ੍ਹਾਂ ਸਭ ਨੂੰ ਸਮਾਹਿਤ ਕੀਤਾ ਹੈ।  ਇਸ ਵਿੱਚ ਰਾਜਸਥਾਨ ਤੋਂ ਲਿਆਂਦੇ ਗਏ ਗ੍ਰੇਨਾਇਟ ਅਤੇ ਬਲੂਆ ਪੱਥਰ ਲਗਾਏ ਗਏ ਹਨ।  ਇਹ ਜੋ ਲੱਕੜੀ ਦਾ ਕੰਮ ਤੁਸੀਂ ਦੇਖ ਰਹੇ ਹੋ ਨਾ,  ਉਹ ਮਹਾਰਾਸ਼ਟਰ ਤੋਂ ਆਈ ਹੈ।  ਯੂਪੀ ਵਿੱਚ ਭਦੋਹੀ  ਦੇ ਕਾਰੀਗਰਾਂ ਨੇ ਇਸ ਦੇ ਲਈ ਆਪਣੇ ਹੱਥ ਨਾਲ ਕਾਲੀਨਾਂ ਨੂੰ ਬੁਣਿਆ ਹੈ।  ਇੱਕ ਤਰ੍ਹਾਂ,  ਇਸ ਭਵਨ  ਦੇ ਕਣ-ਕਣ ਵਿੱਚ ਸਾਨੂੰ ‘ਏਕ ਭਾਰਤ,  ਸ੍ਰੇਸ਼ਠ ਭਾਰਤ’ ਦੀ ਭਾਵਨਾ  ਦੇ ਦਰਸ਼ਨ ਹੋਣਗੇ।

ਸਾਥੀਓ,

ਸੰਸਦ  ਦੇ ਪੁਰਾਣੇ ਭਵਨ ਵਿੱਚ,  ਸਭ ਦੇ ਲਈ ਆਪਣੇ ਕਾਰਜਾਂ ਨੂੰ ਪੂਰਾ ਕਰਨਾ ਕਿਤਨਾ ਮੁਸ਼ਕਿਲ ਹੋ ਰਿਹਾ ਸੀ,  ਇਹ ਅਸੀਂ ਸਭ ਜਾਣਦੇ ਹਾਂ ।  ਟੈਕਨੋਲੋਜੀ ਨਾਲ ਜੁਡ਼ੀਆਂ ਸਮੱਸਿਆਵਾਂ ਸਨ,  ਬੈਠਣ ਦੀ ਜਗ੍ਹਾ ਨਾਲ ਜੁਡ਼ੀ ਚੁਣੌਤੀ ਸੀ।  ਇਸ ਲਈ ਹੀ ਬੀਤੇ ਡੇਢ ਦੋ ਦਹਾਕਿਆ ਤੋਂ ਇਹ ਚਰਚਾ ਲਗਾਤਾਰ ਹੋ ਰਹੀ ਸੀ ਕਿ ਦੇਸ਼ ਨੂੰ ਇੱਕ ਨਵੇਂ ਸੰਸਦ ਭਵਨ ਦੀ ਜ਼ਰੂਰਤ ਹੈ।  ਅਤੇ ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਸੀਟਾਂ ਦੀ ਸੰਖਿਆ ਵਧੇਗੀ ,  ਸਾਂਸਦਾਂ ਦੀ ਸੰਖਿਆ ਵਧੇਗੀ,  ਉਹ ਲੋਕ ਕਿੱਥੇ ਬੈਠਦੇ ?

 

ਅਤੇ ਇਸ ਲਈ ਇਹ ਸਮੇਂ ਦੀ ਮੰਗ ਸੀ ਕਿ ਸੰਸਦ ਦੀ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਜਾਵੇ।  ਅਤੇ ਮੈਨੂੰ ਖੁਸ਼ੀ ਹੈ ਕਿ ਇਹ ਸ਼ਾਨਦਾਰ ਇਮਾਰਤ ਆਧੁਨਿਕ ਸੁਵਿਧਾਵਾਂ ਨਾਲ ਪੂਰੀ ਤਰ੍ਹਾਂ ਲੈਸ ਹੈ।  ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਵੀ ਇਸ ਹਾਲ ਵਿੱਚ ਸੂਰਜ ਦਾ ਪ੍ਰਕਾਸ਼ ਸਿੱਧੇ ਆ ਰਿਹਾ ਹੈ।  ਬਿਜਲੀ ਘੱਟ ਤੋਂ ਘੱਟ ਖਰਚ ਹੋਵੇ,  ਹਰ ਤਰਫ਼ ਲੇਟੇਸਟ ਟੈਕਨੋਲੋਜੀ ਵਾਲੇ ਗੈਜੇਟਸ ਹੋਣ ,  ਇਨ੍ਹਾਂ ਸਭ ਦਾ ਇਸ ਵਿੱਚ ਪੂਰਾ ਧਿਆਨ ਰੱਖਿਆ ਗਿਆ ਹੈ।

ਸਾਥੀਓ,

ਅੱਜ ਸਵੇਰੇ ਹੀ ਮੈਂ ਇਸ ਸੰਸਦ ਭਵਨ ਨੂੰ ਬਣਾਉਣ ਵਾਲੇ ਸ਼੍ਰਮਿਕਾ(ਮਜ਼ਦੂਰਾਂ)  ਦੇ ਇੱਕ ਸਮੂਹ ਨੂੰ ਮਿਲਿਆ ਹਾਂ । ਇਸ ਸੰਸਦ ਭਵਨ ਨੇ ਕਰੀਬ 60 ਹਜ਼ਾਰ ਸ਼੍ਰਮਿਕਾ(ਮਜ਼ਦੂਰਾਂ) ਨੂੰ ਰੋਜ਼ਗਾਰ ਦੇਣ ਦਾ ਵੀ ਕੰਮ ਕੀਤਾ ਹੈ।  ਉਨ੍ਹਾਂ ਨੇ ਇਸ ਨਵੀਂ ਇਮਾਰਤ ਲਈ ਆਪਣਾ ਪਸੀਨਾ ਬਹਾਇਆ ਹੈ।  ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਦੇ ਸ਼੍ਰਮ(ਇਨ੍ਹਾਂ ਦੀ ਮਿਹਨਤ) ਨੂੰ ਸਮਰਪਿਤ ਇੱਕ ਡਿਜੀਟਲ ਗੈਲਰੀ ਵੀ ਸੰਸਦ ਵਿੱਚ ਬਣਾਈ ਗਈ ਹੈ।  ਅਤੇ ਵਿਸ਼ਵ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ।  ਸੰਸਦ  ਦੇ ਨਿਰਮਾਣ ਵਿੱਚ ਹੁਣ ਉਨ੍ਹਾਂ ਦਾ ਯੋਗਦਾਨ ਵੀ ਅਮਰ ਹੋ ਗਿਆ ਹੈ।

ਸਾਥੀਓ,

ਕੋਈ ਵੀ ਐਕਸਪਰਟ ਅਗਰ ਪਿਛਲੇ ਨੌਂ ਵਰ੍ਹਿਆਂ ਦਾ ਮੁੱਲਾਂਕਣ ਕਰੇ ਤਾਂ ਇਹ ਪਾਏਗਾ ਕਿ ਇਹ ਨੌਂ ਸਾਲ,  ਭਾਰਤ ਵਿੱਚ ਨਵ ਨਿਰਮਾਣ ਦੇ ਰਹੇ ਹਨ,  ਗ਼ਰੀਬ ਕਲਿਆਣ  ਦੇ ਰਹੇ ਹਨ।  ਅੱਜ ਸਾਨੂੰ ਸੰਸਦ ਦੀ ਨਵੀਂ ਇਮਾਰਤ  ਦੇ ਨਿਰਮਾਣ ਦਾ ਗਰਵ(ਮਾਣ) ਹੈ,  ਤਾਂ ਮੈਨੂੰ ਪਿਛਲੇ 9 ਸਾਲ ਵਿੱਚ ਗ਼ਰੀਬਾਂ  ਦੇ 4 ਕਰੋਡ਼ ਘਰ ਬਣਨ ਦਾ ਵੀ ਸੰਤੋਸ਼ ਹੈ।  ਅੱਜ ਜਦੋਂ ਅਸੀਂ ਇਸ ਸ਼ਾਨਦਾਰ ਇਮਾਰਤ ਨੂੰ ਦੇਖ ਕੇ ਆਪਣਾ ਸਿਰ ਉੱਚਾ ਕਰ ਰਹੇ ਹਾਂ,  ਤਾਂ ਮੈਨੂੰ ਪਿਛਲੇ 9 ਸਾਲ ਵਿੱਚ ਬਣੇ 11 ਕਰੋਡ਼ ਸ਼ੌਚਾਲਯਾ(ਪਖਾਨਿਆਂ) ਦਾ ਵੀ ਸੰਤੋਸ਼ ਹੈ, 

ਅੱਜ ਜਦੋਂ ਅਸੀਂ ਇਸ ਸੰਸਦ ਭਵਨ ਵਿੱਚ ਸੁਵਿਧਾਵਾਂ ਦੀ ਬਾਤ ਕਰ ਰਹੇ ਹਾਂ,  ਤਾਂ ਮੈਨੂੰ ਸੰਤੋਸ਼ ਹੈ ਕਿ ਪਿਛਲੇ 9 ਸਾਲ ਵਿੱਚ ਅਸੀਂ ਪਿੰਡਾਂ ਨੂੰ ਜੋੜਨ ਲਈ 4 ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਸੜਕਾਂ ਦਾ ਨਿਰਮਾਣ ਕੀਤਾ।  ਅੱਜ ਜਦੋਂ ਅਸੀਂ ਇਸ ਈਕੋ-ਫ੍ਰੈਂਡਲੀ ਇਮਾਰਤ ਨੂੰ ਦੇਖ ਕੇ ਖੁਸ਼ ਹਾਂ,  ਤਾਂ ਮੈਨੂੰ ਸੰਤੋਸ਼ ਹੈ ਕਿ ਅਸੀਂ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਲਈ 50 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਕੀਤਾ ਹੈ।  ਅੱਜ ਜਦੋਂ ਅਸੀਂ ਇਸ ਨਵੇਂ ਸੰਸਦ ਭਵਨ ਦੀ ਲੋਕ ਸਭਾ ਅਤੇ ਰਾਜ ਸਭਾ ਨੂੰ ਦੇਖ ਕੇ ਉਤਸਵ ਮਨਾ ਰਹੇ ਹਾਂ ਤਾਂ ਮੈਨੂੰ ਸੰਤੋਸ਼ ਹੈ ਕਿ ਅਸੀਂ ਦੇਸ਼ ਵਿੱਚ 30 ਹਜ਼ਾਰ ਤੋਂ ਜ਼ਿਆਦਾ ਨਵੇਂ ਪੰਚਾਇਤ ਭਵਨ ਵੀ ਬਣਾਏ ਹਨ ।  ਯਾਨੀ,  ਪੰਚਾਇਤ ਭਵਨ ਤੋਂ ਲੈ ਕੇ ਸੰਸਦ ਭਵਨ ਤੱਕ,  ਸਾਡੀ ਨਿਸ਼ਠਾ ਇੱਕ ਹੀ ਹੈ,  ਸਾਡੀ ਪ੍ਰੇਰਣਾ ਇੱਕ ਰਹੀ - ਦੇਸ਼ ਦਾ ਵਿਕਾਸ,  ਦੇਸ਼  ਦੇ ਲੋਕਾਂ ਦਾ ਵਿਕਾਸ।

ਸਾਥੀਓ,

ਤੁਹਾਨੂੰ ਧਿਆਨ ਹੋਵੇਗਾ,  15 ਅਗਸਤ ਨੂੰ ਲਾਲ ਕਿਲੇ ਵਿੱਚ ਮੈਂ ਕਿਹਾ ਸੀ- ਯਹੀ ਸਮਯ ਹੈ, ਸਹੀ ਸਮਯ ਹੈ।  ਹਰ ਦੇਸ਼ ਦੇ ਇਤਿਹਾਸ ਵਿੱਚ ਐਸਾ ਸਮਾਂ ਆਉਂਦਾ ਹੈ,  ਜਦੋਂ  ਦੇਸ਼ ਦੀ ਚੇਤਨਾ ਨਵੇਂ ਸਿਰੇ ਤੋਂ ਜਾਗ੍ਰਿਤ ਹੁੰਦੀ ਹੈ।  ਭਾਰਤ ਵਿੱਚ ਆਜ਼ਾਦੀ  ਦੇ 25 ਸਾਲ ਪਹਿਲੇ,  47  ਦੇ ਪਹਿਲੇ 25 ਸਾਲ ਯਾਦ ਕਰੀਏ,  ਆਜ਼ਾਦੀ  ਦੇ 25 ਸਾਲ ਪਹਿਲਾਂ, ਐਸਾ ਹੀ ਸਮਾਂ ਆਇਆ ਸੀ।  ਗਾਂਧੀ ਜੀ  ਦੇ ਅਸਹਿਯੋਗ ਅੰਦੋਲਨ ਨੇ ਪੂਰੇ ਦੇਸ਼ ਨੂੰ ਇੱਕ ਵਿਸ਼ਵਾਸ ਨਾਲ ਭਰ ਦਿੱਤਾ ਸੀ।  ਗਾਂਧੀ ਜੀ ਨੇ ਸਵਰਾਜ  ਦੇ ਸੰਕਲਪ ਨਾਲ ਹਰ ਭਾਰਤਵਾਸੀ ਨੂੰ ਜੋੜ ਦਿੱਤਾ ਸੀ।  ਇਹ ਉਹ ਦੌਰ ਸੀ ਜਦੋਂ ਹਰ ਭਾਰਤੀ,  ਆਜ਼ਾਦੀ ਲਈ ਜੀ ਜਾਨ ਨਾਲ ਜੁਟ ਗਿਆ ਸੀ।  ਇਸ ਦਾ ਨਤੀਜਾ ਅਸੀਂ 1947 ਵਿੱਚ ਭਾਰਤ ਦੀ ਆਜ਼ਾਦੀ  ਦੇ ਤੌਰ ‘ਤੇ ਦੇਖਿਆ ।

 

ਆਜ਼ਾਦੀ ਦਾ ਇਹ ਅੰਮ੍ਰਿਤਕਾਲ ਵੀ ਭਾਰਤ ਦੇ ਇਤਿਹਾਸ ਦਾ ਐਸਾ ਹੀ ਪੜਾਅ ਹੈ।  ਅੱਜ ਤੋਂ 25 ਸਾਲ ਬਾਅਦ,  ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ।  ਸਾਡੇ ਕੋਲ ਵੀ 25 ਸਾਲ ਕਾ ਅੰਮ੍ਰਿਤ ਕਾਲਖੰਡ ਹੈ।  ਇਨ੍ਹਾਂ 25 ਵਰ੍ਹਿਆਂ ਵਿੱਚ ਸਾਨੂੰ ਮਿਲ ਕੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣਾ ਹੈ ।  ਲਕਸ਼ ਬੜਾ ਹੈ,  ਲਕਸ਼ ਕਠਿਨ ਵੀ ਹੈ,  ਲੇਕਿਨ ਹਰ ਦੇਸ਼ਵਾਸੀ ਨੂੰ ਅੱਜ ਇਸ ਦੇ ਲਈ ਜੀ- ਜਾਨ ਨਾਲ ਜੁਟਣਾ ਹੀ ਹੈ,  ਨਵੇਂ ਪ੍ਰਣ ਲੈਣੇ ਹਨ,  ਸੰਕਲਪ ਲੈਣੇ ਹਨ,  ਨਵੀਂ ਗਤੀ ਪਕੜਨੀ ਹੈ।  ਅਤੇ ਇਤਿਹਾਸ ਗਵਾਹ ਹੈ ਕਿ ਸਾਡਾ ਭਾਰਤੀਆਂ ਦਾ ਵਿਸ਼ਵਾਸ,  ਸਿਰਫ਼ ਭਾਰਤ ਤੱਕ ਹੀ ਸੀਮਿਤ ਨਹੀਂ ਰਹਿੰਦਾ।

 

ਸਾਡੀ ਆਜ਼ਾਦੀ ਦੀ ਲੜਾਈ ਨੇ ਦੁਨੀਆ  ਦੇ ਬਹੁਤ ਸਾਰੇ ਦੇਸ਼ਾਂ ਵਿੱਚ ਉਸ ਸਮੇਂ ਇੱਕ ਨਵੀਂ ਚੇਤਨਾ ਜਾਗ੍ਰਿਤ ਕਰ ਦਿੱਤੀ ਸੀ।  ਸਾਡੀ ਆਜ਼ਾਦੀ ਦੀ ਲੜਾਈ ਨਾਲ ਭਾਰਤ ਤਾਂ ਆਜ਼ਾਦ ਹੋਇਆ ਹੀ ਨਾਲ ਹੀ ਕਈ ਦੇਸ਼ ਆਜ਼ਾਦੀ ਦੀ ਰਾਹ ‘ਤੇ ਚਲ ਪਏ।  ਭਾਰਤ  ਦੇ ਵਿਸ਼ਵਾਸ ਨੇ,  ਦੂਸਰੇ ਦੇਸ਼ਾਂ ਦੇ ਵਿਸ਼ਵਾਸ ਨੂੰ ਸਹਾਰਾ ਦਿੱਤਾ ਸੀ।  ਅਤੇ ਇਸ ਲਈ,  ਭਾਰਤ ਜਿਹੇ ਵਿਵਿਧਤਾ ਨਾਲ ਭਰਿਆ ਦੇਸ਼,  ਇਤਨੀ ਬੜੀ ਆਬਾਦੀ ਵਾਲਾ ਦੇਸ਼,  ਇਤਨੀਆਂ ਸਾਰੀਆਂ ਚੁਣੌਤੀਆਂ ਨਾਲ ਲੜਨ ਵਾਲਾ ਦੇਸ਼,  ਜਦੋਂ ਇੱਕ ਵਿਸ਼ਵਾਸ  ਦੇ ਨਾਲ ਅੱਗੇ ਵਧਦਾ ਹੈ,  ਤਾਂ ਇਸ ਤੋਂ ਦੁਨੀਆ  ਦੇ ਅਨੇਕ ਦੇਸ਼ਾਂ ਨੂੰ ਪ੍ਰੇਰਨਾ ਵੀ ਮਿਲਦੀ ਹੈ।  ਭਾਰਤ ਦੀ ਹਰ ਸਫਲਤਾ,  ਆਉਣ ਵਾਲੇ ਦਿਨਾਂ ਵਿੱਚ ਦੁਨੀਆ  ਦੇ ਅਲੱਗ-ਅਲੱਗ ਭੂ-ਭਾਗ ਵਿੱਚ,  ਅਲੱਗ-ਅਲੱਗ ਦੇਸ਼ਾਂ ਦੀ ਸਫਲਤਾ  ਦੇ ਰੂਪ ਵਿੱਚ ਪ੍ਰੇਰਣਾ ਦਾ ਕਾਰਨ ਬਣਨ ਵਾਲੀ ਹੈ।  ਅੱਜ ਜੇ ਭਾਰਤ ਤੇਜ਼ੀ ਨਾਲ ਗ਼ਰੀਬੀ ਦੂਰ ਕਰਦਾ ਹੈ ਤਾਂ ਇਹ ਕਈ ਦੇਸ਼ਾਂ ਨੂੰ ਗ਼ਰੀਬੀ ਤੋਂ ਬਾਹਰ ਆਉਣ ਦੀ ਪ੍ਰੇਰਣਾ ਵੀ ਦਿੰਦਾ ਹੈ।  ਭਾਰਤ ਦਾ ਵਿਕਸਿਤ ਹੋਣ ਦਾ ਸੰਕਲਪ ਕਈ ਹੋਰ ਦੇਸ਼ਾਂ ਦਾ ਸੰਬਲ ਬਣੇਗਾ।  ਇਸ ਲਈ ਭਾਰਤ ਦੀ ਜ਼ਿੰਮੇਦਾਰੀ ਹੋਰ ਵੱਡੀ ਹੋ ਜਾਂਦੀ ਹੈ। 

ਅਤੇ ਸਾਥੀਓ,

ਸਫ਼ਲਤਾ ਦੀ ਪਹਿਲੀ ਸ਼ਰਤ, ਸਫ਼ਲ ਹੋਣ ਦਾ ਵਿਸ਼ਵਾਸ ਹੀ ਹੁੰਦੀ ਹੈ।  ਇਹ ਨਵਾਂ ਸੰਸਦ ਭਵਨ,  ਇਸ ਵਿਸ਼ਵਾਸ ਨੂੰ ਨਵੀਂ ਬੁਲੰਦੀ ਦੇਣ ਵਾਲਾ ਹੈ।  ਇਹ ਵਿਕਸਿਤ ਭਾਰਤ  ਦੇ ਨਿਰਮਾਣ ਵਿੱਚ ਸਾਡੇ ਸਭ ਦੇ ਲਈ ਨਵੀਂ ਪ੍ਰੇਰਣਾ ਬਣੇਗਾ।  ਇਹ ਸੰਸਦ ਭਵਨ ਹਰ ਭਾਰਤੀ  ਦੇ ਕਰਤੱਵ ਭਾਵ ਨੂੰ ਜਾਗ੍ਰਿਤ ਕਰੇਗਾ।  ਮੈਨੂੰ ਵਿਸ਼ਵਾਸ ਹੈ,  ਇਸ ਸੰਸਦ ਵਿੱਚ ਜੋ ਜਨਪ੍ਰਤੀਨਿਧੀ ਬੈਠਣਗੇ,  ਉਹ ਨਵੀਂ ਪ੍ਰੇਰਣਾ ਦੇ ਨਾਲ,  ਲੋਕਤੰਤਰ ਨੂੰ ਨਵੀਂ ਦਿਸ਼ਾ ਦੇਣ ਦਾ ਪ੍ਰਯਾਸ ਕਰਨਗੇ।  ਸਾਨੂੰ Nation First ਦੀ ਭਾਵਨਾ  ਨਾਲ ਅੱਗੇ ਵਧਣਾ ਹੋਵੇਗਾ- ਇਦੰ ਰਾਸ਼ਟਰਯ ਇਦੰ ਨ ਮਮ (इदं राष्ट्राय इदं न मम) ਸਾਨੂੰ ਕਰਤਵਯ ਪਥ ਨੂੰ ਸਰਬਉੱਚ ਰੱਖਣਾ ਹੋਵੇਗਾ- ਕਰਤਵਯਮੇਵ ਕਰਤਵਯੰ,  ਅਕਰਤਵਯੰ ਨ ਕਰਤਵਯੰ( कर्तव्यमेव कर्तव्यं, अकर्तव्यं न कर्तव्यं) ਸਾਨੂੰ ਆਪਣੇ ਵਿਵਹਾਰ ਨਾਲ ਉਦਾਹਰਣ ਪੇਸ਼ ਕਰਨੀ ਹੋਵੇਗੀ-  ਯਦਯਦਾ- ਚਰਤਿ ਸ਼੍ਰੇਸ਼ਠ: ਤੱਤਦੇਵ ਇਤਰੋ ਜਨ: । (- यद्यदा-चरति श्रेष्ठः तत्तदेव इतरो जनः।) ਸਾਨੂੰ ਨਿਰੰਤਰ ਖ਼ੁਦ ਵਿੱਚ ਸੁਧਾਰ ਕਰਦੇ ਰਹਿਣਾ ਹੋਵੇਗਾ-  ਉੱਧਰੇਤ ਆਤਮਨਾ ਆਤਮਾਨਮ। (उद्धरेत् आत्मना आत्मानम्।)  ਸਾਨੂੰ ਆਪਣੇ ਨਵੇਂ ਰਸਤੇ ਖ਼ੁਦ ਬਣਾਉਣੇ ਹੋਣਗੇ-  ਅੱਪ ਦੀਪੋ ਭਵ:  ਸਾਨੂੰ  ਖ਼ੁਦ ਨੂੰ ਖਪਾਉਣਾ ਹੋਵੇਗਾ,  ਤਪਾਉਣਾ ਹੋਵੇਗਾ -  ਤਪਸੋਂ ਹਿ ਪਰਮ ਨਾਸਤਿ,  ਤਪਸਾ ਵਿਨਦਤੇ ਮਹਤ। (तपसों हि परम नास्ति, तपसा विन्दते महत)  ਸਾਨੂੰ ਲੋਕ ਕਲਿਆਣ ਨੂੰ ਹੀ ਆਪਣਾ ਜੀਵਨ ਮੰਤਰ ਬਣਾਉਣਾ ਹੋਵੇਗਾ -  ਲੋਕਹਿਤੰ ਮਮ ਕਰਣੀਯਮ੍, (लोकहितं मम करणीयम्) ਜਦੋਂ ਸੰਸਦ  ਦੇ ਇਸ ਨਵੇਂ ਭਵਨ ਵਿੱਚ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦਾ ਇਮਾਨਦਾਰੀ ਨਾਲ ਨਿਰਬਾਹ ਕਰਾਂਗੇ,  ਤਾਂ ਦੇਸ਼ਵਾਸੀਆਂ ਨੂੰ ਵੀ ਨਵੀਂ ਪ੍ਰੇਰਣਾ ਮਿਲੇਗੀ। 

 

ਸਾਥੀਓ,

ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਨੂੰ ਇਹ ਨਵੀਂ ਸੰਸਦ ਇੱਕ ਨਵੀਂ ਊਰਜਾ ਅਤੇ ਨਵੀਂ ਮਜਬੂਤੀ ਪ੍ਰਦਾਨ ਕਰੇਗੀ।  ਸਾਡੇ ਸ਼੍ਰਮਿਕਾਂ (ਮਜਦੂਰਾਂ) ਨੇ ਆਪਣੇ ਪਸੀਨੇ ਨਾਲ ਇਸ ਸੰਸਦ ਭਵਨ ਨੂੰ ਇਤਨਾ ਸ਼ਾਨਦਾਰ ਬਣਾ ਦਿੱਤਾ ਹੈ।  ਹੁਣ ਅਸੀਂ ਸਾਰੇ ਸਾਂਸਦਾਂ ਦਾ ਜ਼ਿੰਮੇਦਾਰੀ ਹੈ ਕਿ ਇਸ ਨੂੰ ਆਪਣੇ ਸਮਰਪਣ ਨਾਲ ਹੋਰ ਜ਼ਿਆਦਾ ਦਿੱਬ ਬਣਾਉਣਗੇ।  ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਸਾਰੇ 140 ਕਰੋਡ਼ ਭਾਰਤੀਆਂ ਦਾ ਸੰਕਲਪ ਹੀ,  ਇਸ ਨਵੀਂ ਸੰਸਦ ਦੀ ਪ੍ਰਾਣ - ਪ੍ਰਤਿਸ਼ਠਾ ਹੈ। ਇੱਥੇ ਹੋਣ ਵਾਲੇ ਹਰ ਨਿਰਣਾ, ਆਉਣ ਵਾਲੀਆਂ ਸਦੀਆਂ ਨੂੰ ਸਜਾਉਣ - ਸੰਵਾਰਨ ਵਾਲਾ ਹੈ।  ਇੱਥੇ ਹੋਣ ਵਾਲਾ ਹਰ ਨਿਰਣਾ ,  ਆਉਣ ਵਾਲੀਆਂ ਪੀੜ੍ਹੀਆਂ ਨੂੰ ਸਸ਼ਕਤ ਕਰਨ ਵਾਲਾ ਹੋਵੇਗਾ।

ਇੱਥੇ ਹੋਣੇ ਵਾਲਾ ਹਰ ਨਿਰਣਾ,  ਭਾਰਤ ਦੇ ਉੱਜਵਲ ਭਵਿੱਖ ਦਾ ਅਧਾਰ ਬਣੇਗਾ। ਗ਼ਰੀਬ,  ਦਲਿਤ,  ਪਿਛੜੇ,  ਆਦਿਵਾਸੀ,  ਦਿੱਵਯਾਂਗ,  ਸਮਾਜ  ਦੇ ਹਰ ਵੰਚਿਤ ਪਰਿਵਾਰ  ਦੇ ਸਸ਼ਕਤੀਕਰਣ ਦਾ,  ਵੰਚਿਤਾਂ ਨੂੰ ਵਰੀਯਤਾ(ਪਹਿਲ) ਦਾ ਰਸਤਾ ਇੱਥੋਂ ਹੀ ਗੁਜਰਦਾ ਹੈ।  ਇਸ ਨਵੇਂ ਸਾਂਸਦ ਭਵਨ ਦੀ ਹਰ ਇੱਟ,  ਹਰ ਦੀਵਾਰ,  ਇਸ ਦਾ ਕਣ -ਕਣ ਗ਼ਰੀਬ  ਦੇ ਕਲਿਆਣ ਲਈ ਸਮਰਪਿਤ ਹੈ।  ਅਗਲੇ 25 ਵਰ੍ਹਿਆਂ ਵਿੱਚ ਸੰਸਦ  ਦੇ ਇਸ ਨਵੇਂ ਭਵਨ ਵਿੱਚ ਬਣਨ ਵਾਲੇ ਨਵੇਂ ਕਾਨੂੰਨ,  ਭਾਰਤ ਨੂੰ ਵਿਕਸਿਤ ਭਾਰਤ ਬਣਾਉਣਗੇ।

ਇਸ ਸੰਸਦ ਵਿੱਚ ਬਣਨ ਵਾਲੇ ਕਾਨੂੰਨ ਭਾਰਤ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਵਿੱਚ ਮਦਦ ਕਰਨਗੇ।  ਇਸ ਸੰਸਦ ਵਿੱਚ ਬਣਨ ਵਾਲੇ ਕਾਨੂੰਨ ,  ਦੇਸ਼ ਦੇ ਨੌਜਨਾਵਾਂ ਦੇ ਲਈ, ਮਹਿਲਾਵਾਂ ਲਈ ਨਵੇਂ ਅਵਸਰਾਂ ਦਾ ਨਿਰਮਾਣ ਕਰਨਗੇ।  ਮੈਨੂੰ ਵਿਸ਼ਵਾਸ ਹੈ,  ਸੰਸਦ ਦਾ ਇਹ ਨਵਾਂ ਭਵਨ,  ਨਵੇਂ ਭਾਰਤ ਦੀ ਸਿਰਜਣਾ ਦਾ ਅਧਾਰ ਬਣੇਗਾ।  ਇੱਕ ਸਮ੍ਰਿੱਧ ਸਸ਼ਕਤ ਅਤੇ ਵਿਕਸਿਤ ਭਾਰਤ,  ਨੀਤੀ,  ਨਿਆਂ,  ਸੱਚ,  ਮਰਯਾਦਾ ਅਤੇ ਕਰਤਵਯ ਪਥ ‘ਤੇ ਹੋਰ ਸਸ਼ਕਤ ਹੋ ਕੇ ਚਲਣ ਵਾਲਾ ਭਾਰਤ।  ਮੈਂ ਸਾਰੇ ਭਾਰਤ ਵਾਸੀਆਂ ਨੂੰ ਨਵੇਂ ਸੰਸਦ ਭਵਨ ਦੀ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ!

***********

ਡੀਐੱਸ/ਐੱਸਟੀ/ਡੇਕੇ


(Release ID: 1928889) Visitor Counter : 161