ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਿਡਨੀ ਵਿੱਚ ਬਿਜ਼ਨਸ ਰਾਊਂਡਟੇਬਲ ਨੂੰ ਸੰਬੋਧਨ ਕੀਤਾ
Posted On:
24 MAY 2023 3:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਡਨੀ ਵਿੱਚ ਚੋਟੀ ਦੀਆਂ ਆਸਟ੍ਰੇਲੀਅਨ ਕੰਪਨੀਆਂ ਦੇ ਸੀਈਓਜ਼ ਨਾਲ ਇੱਕ ਵਪਾਰਕ ਗੋਲਮੇਜ਼ (ਬਿਜ਼ਨਸ ਰਾਊਂਡਟੇਬਲ) ਨੂੰ ਸੰਬੋਧਨ ਕੀਤਾ।
ਭਾਗ ਲੈਣ ਵਾਲੇ ਸੀਈਓਜ਼ ਨੇ ਸਟੀਲ, ਬੈਂਕਿੰਗ, ਊਰਜਾ, ਮਾਈਨਿੰਗ ਅਤੇ ਆਈਟੀ ਸਮੇਤ ਵਿਭਿੰਨ ਸੈਕਟਰਾਂ ਵਿੱਚ ਕੰਮ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਦੀ ਨੁਮਾਇੰਦਗੀ ਕੀਤੀ। ਗੋਲਮੇਜ਼ ਵਿੱਚ ਆਸਟ੍ਰੇਲੀਆ ਦੀਆਂ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਵਪਾਰ ਕਰਨ ਵਿੱਚ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਕਈ ਆਰਥਿਕ ਸੁਧਾਰਾਂ ਅਤੇ ਪਹਿਲਾਂ ਨੂੰ ਉਜਾਗਰ ਕੀਤਾ। ਇਨ੍ਹਾਂ ਵਿੱਚ, ਬੁਨਿਆਦੀ ਢਾਂਚੇ ਦੇ ਕਨੈਕਟੀਵਿਟੀ ਪ੍ਰੋਜੈਕਟਾਂ ਪ੍ਰਤੀ ਇੰਟੀਗ੍ਰੇਟਿਡ ਪਹੁੰਚ ਲਈ ਮਿਸ਼ਨ ਗਤੀ ਸ਼ਕਤੀ; ਜਨ ਧਨ-ਆਧਾਰ-ਮੋਬਾਈਲ ਤ੍ਰਿਏਕ; ਰਾਸ਼ਟਰੀ ਸਿੱਖਿਆ ਨੀਤੀ; ਹਾਈਡ੍ਰੋਜਨ ਮਿਸ਼ਨ 2050; ਪੀਐੱਲਆਈ ਸਕੀਮ; ਪੁਲਾੜ ਅਤੇ ਭੂ-ਸਥਾਨਕ ਖੇਤਰ ਦੇ ਸੈਕਟਰ ਵਿੱਚ ਪ੍ਰਾਈਵੇਟ ਨਿਵੇਸ਼ ਦੀ ਸ਼ੁਰੂਆਤ; ਮੈਡੀਕਲ ਉਪਕਰਣਾਂ ਦੇ ਨਿਰਮਾਣ ਦੀ ਨਵੀਂ ਨੀਤੀ; ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ, ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਸੀਈਓਜ਼ ਨੂੰ ਭਾਰਤ ਦੁਆਰਾ ਡਿਜੀਟਲ ਬੁਨਿਆਦੀ ਢਾਂਚੇ, ਆਈਟੀ, ਫਿਨਟੈੱਕ, ਟੈਲੀਕੌਮ, ਸੈਮੀਕੰਡਕਟਰ, ਸਪੇਸ, ਗ੍ਰੀਨ ਹਾਈਡ੍ਰੋਜਨ ਸਮੇਤ ਅਖੁੱਟ ਊਰਜਾ, ਸਿੱਖਿਆ, ਫਾਰਮਾ, ਮੈਡੀਕਲ ਉਪਕਰਣਾਂ ਦੇ ਨਿਰਮਾਣ ਸਮੇਤ ਸਿਹਤ ਸੰਭਾਲ਼, ਮਹੱਤਵਪੂਰਨ ਖਣਿਜਾਂ ਸਮੇਤ ਮਾਈਨਿੰਗ, ਟੈਕਸਟਾਈਲ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਆਦਿ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਦਾ ਲਾਭ ਲੈਣ ਲਈ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਸੀਈਓਜ਼ ਨੂੰ ਆਪਣੇ ਭਾਰਤੀ ਹਮਰੁਤਬਾ ਨਾਲ ਆਪਸੀ ਲਾਭਦਾਇਕ ਭਾਈਵਾਲੀ ਬਣਾਉਣ ਲਈ ਉਤਸ਼ਾਹਿਤ ਕੀਤਾ।
ਗੋਲਮੇਜ਼ ਵਿੱਚ ਹਿੱਸਾ ਲੈਣ ਵਾਲੇ ਸੀਈਓ ਹਨ:
ਐੱਸ ਨੰ.
|
ਕੰਪਨੀ
|
ਐਗਜ਼ੀਕਿਊਟਿਵ
|
1.
|
ਕਾਮਨਵੈਲਥ ਬੈਂਕ ਆਵੑ ਆਸਟ੍ਰੇਲੀਆ
|
ਸ਼੍ਰੀ ਮੈਟ ਕੋਮਿਨ, ਪ੍ਰੈਜ਼ੀਡੈਂਟ ਅਤੇ ਸੀਈਓ
|
2.
|
ਰੀਓ ਟਿੰਟੋ
|
ਸੁਸ਼੍ਰੀ ਕੈਲੀ ਪਾਰਕਰ, ਸੀਈਓ
|
3.
|
ਨੈਸ਼ਨਲ ਆਸਟ੍ਰੇਲੀਆ ਬੈਂਕ
|
ਸ਼੍ਰੀ ਫਿਲਿਪ ਕ੍ਰੋਨਿਕਨ, ਚੇਅਰਮੈਨ ਅਤੇ ਨੌਨ-ਐਗਜ਼ੀਕਿਊਟਿਵ ਡਾਇਰੈਕਟਰ
|
4.
|
ਆਸਟ੍ਰੇਲੀਅਨ ਉਦਯੋਗ ਬੈਂਕ
|
ਸ਼੍ਰੀ ਇਨਸ ਵਿਲੋਕਸ, ਸੀਈਓ
|
5.
|
ਬੀਐੱਚਪੀ
|
ਸੁਸ਼੍ਰੀ ਗੇਰਾਲਡੀਨ ਸਲੈਟਰੀ, ਪ੍ਰੈਜ਼ੀਡੈਂਟ ਆਸਟ੍ਰੇਲੀਆ
|
6.
|
ਐਟਲਸੀਅਨ
|
ਸ਼੍ਰੀ ਸਕੌਟ ਫਾਰਕੁਹਾਰ, ਕੋ-ਸੀਈਓ ਅਤੇ ਸਹਿ-ਸੰਸਥਾਪਕ
|
7.
|
ਸਿਡਨੀ ਯੂਨੀਵਰਸਿਟੀ
|
ਪ੍ਰੋ. ਮਾਰਕ ਸਕੌਟ ਏਓ, ਵਾਈਸ-ਚਾਂਸਲਰ ਅਤੇ ਪ੍ਰੈਜ਼ੀਡੈਂਟ
|
8.
|
ਓਰਿਕਾ
|
ਸ਼੍ਰੀ ਸੰਜੀਵ ਗਾਂਧੀ, ਮੈਨੇਜਿੰਗ ਡਾਇਰੈਕਟਰ ਅਤੇ ਸੀਈਓ
|
9.
|
ਕੋਚਲੀਅਰ
|
ਸ਼੍ਰੀ ਡਿਗ ਹੋਵਿਟ, ਚੇਅਰ
|
10.
|
ਬਿਜ਼ਨਸ ਕੌਂਸਲ ਆਵੑ ਆਸਟ੍ਰੇਲੀਆ
|
ਸੁਸ਼੍ਰੀ ਜੈਨੀਫਰ ਵੈਸਟਾਕੋਟ, ਸੀਈਓ
|
11.
|
ਵਿਸਟੈੱਕ
|
ਸ਼੍ਰੀ ਰਿਚਰਡ ਵ੍ਹਾਈਟ, ਸੀਈਓ ਅਤੇ ਸੰਸਥਾਪਕ
|
12.
|
ਏਅਰਟ੍ਰੰਕ
|
ਸ਼੍ਰੀ ਰੌਬਿਨ ਖੁਡਾ, ਸੰਸਥਾਪਕ ਅਤੇ ਸੀਈਓ
|
13.
|
ਐਂਟੁਰਾ
|
ਸੁਸ਼੍ਰੀ ਟੈਮੀ ਚੂ, ਮੈਨੇਜਿੰਗ ਡਾਇਰੈਕਟਰ
|
14.
|
ਕੁਇੰਟਿਸ ਸੈਂਡਲਵੁੱਡ
|
ਸ਼੍ਰੀ ਰਿਚਰਡ ਹੈਨਫਰੇ, ਸੀਈਓ
|
15.
|
ਯੂਐੱਨਐੱਸਡਬਲਿਊ
|
ਪ੍ਰੋ. ਅਟਿਲਾ ਬਰੰਗਜ਼, ਵਾਈਸ ਚਾਂਸਲਰ ਅਤੇ ਸੀਈਓ
|
16.
|
ਰੀਚਾਰਜ ਇੰਡਸਟਰੀਜ਼
|
ਸ਼੍ਰੀ ਰੌਬਰਟ ਫਿਟਜ਼ਪੈਟਰਿਕ, ਸੀਈਓ
|
17.
|
ਯੂਨੀਵਰਸਿਟੀਜ਼ ਆਸਟ੍ਰੇਲੀਆ
|
ਸੁਸ਼੍ਰੀ ਕੈਟਰੀਓਨਾ ਜੈਕਸਨ, ਚੀਫ਼ ਐਗਜ਼ੀਕਿਊਟਿਵ
|
18.
|
ਆਸਟ੍ਰੇਲੀਆ-ਭਾਰਤ ਸਬੰਧਾਂ ਲਈ ਕੇਂਦਰ
|
ਸੁਸ਼੍ਰੀ ਸਵਾਤੀ ਦਵੇ, ਚੇਅਰ, ਸਲਾਹਕਾਰ ਬੋਰਡ
|
19.
|
ਨਵਿਤਾਸ ਗਰੁਪ
|
ਸ਼੍ਰੀ ਸਕੌਟ ਜੋਨਸ, ਸੀਈਓ
|
***********
ਡੀਐੱਸ/ਐੱਸਟੀ
(Release ID: 1928668)
Visitor Counter : 103
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam