ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ 2023 ਦਾ ਉਦਘਾਟਨ ਕੀਤਾ


ਨੌਰਥ ਅਤੇ ਸਾਊਥ ਬਲਾਕ ਵਿੱਚ ਆਗਾਮੀ ਨੈਸ਼ਨਲ ਮਿਊਜ਼ੀਅਮ ਦੇ ਵਰਚੁਅਲ ਵਾਕਥਰੂ ਦਾ ਉਦਘਾਟਨ ਕੀਤਾ

ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦੇ ਸ਼ੁਭੰਕਰ, ਗ੍ਰਾਫਿਕ ਨਾਵ0A32 –“ਏ ਡੇਅ ਐਟ ਦ ਮਿਊਜ਼ੀਅਮ”, ਡਾਇਰੈਕਟਰੀ ਆਵ੍ ਇੰਡੀਅਨ ਮਿਊਜ਼ੀਅਮਸ, ਕਰਤਵਯ ਪਥ ਦੇ ਪੌਕਿਟ ਮੈਪ ਅਤੇ ਮਿਊਜ਼ੀਅਮ ਕਾਰਡਾਂ ਤੋਂ ਪਰਦਾ ਹਟਾਇਆ

“ਮਿਊਜ਼ੀਅਮ ਤੋਂ ਸਾਨੂੰ ਇੱਕ ਤਰਫ਼ ਅਤੀਤ ਤੋਂ ਪ੍ਰੇਰਣਾ ਮਿਲਦੀ ਹੈ, ਤਾਂ ਦੂਸਰੀ ਤਰਫ਼ ਭਵਿੱਖ ਦੇ ਪ੍ਰਤੀ ਕਰਤੱਵ ਦਾ ਬੋਧ ਵੀ ਹੁੰਦਾ ਹੈ”

"ਦੇਸ਼ ਵਿੱਚ ਇੱਕ ਨਵਾਂ ਸੱਭਿਆਚਾਰਕ ਇਨਫ੍ਰਾਸਟ੍ਰਕਚਰ ਵਿਕਸਿਤ ਕੀਤਾ ਰਿਹਾ ਹੈ"

“ਸਰਕਾਰ ਹਰੇਕ ਰਾਜ ਅਤੇ ਸਮਾਜ ਦੇ ਹਰੇਕ ਵਰਗ ਦੀ ਵਿਰਾਸਤ ਦੇ ਨਾਲ-ਨਾਲ ਸਥਾਨਕ ਅਤੇ ਗ੍ਰਾਮੀਣ ਮਿਊਜ਼ੀਅਮਸ ਦੀ ਸੰਭਾਲ਼ ਦੇ ਲਈ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ"

“ਪੀੜ੍ਹੀਆਂ ਤੋਂ ਸੰਭਾਲ਼ੇ ਭਗਵਾਨ ਬੁੱਧ ਦੇ ਅਨੁਯਾਈਆਂ ਨੂੰ ਹੁਣ ਦੁਨੀਆ ਭਰ ਵਿੱਚ ਭਗਵਾਨ ਬੁੱਧ ਦੇ ਭਗਤਾਂ ਨੂੰ ਇੱਕ ਸੂਤਰ ਵਿੱਚ ਜੋੜ ਰਹੇ ਹਨ”

“ਸਾਡੀ ਵਿਰਾਸਤ, ਵਿਸ਼ਵ ਏਕਤਾ ਦੀ ਅਗ੍ਰਦੂਤ ਬਣ ਸਕਦੀ ਹੈ”

“ਸਮਾਜ ਵਿੱਚ ਇਤਿਹਾਸਿਕ ਮਹੱਤਵ ਦੀਆਂ ਵਸਤੂਆਂ ਦੀ ਸੰਭਾਲ਼ ਕਰਨ ਦੀ ਭਾਵਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ”

“ਪਰਿਵਾਰਾਂ, ਸਕੂਲਾਂ, ਸੰਸਥਾਵਾਂ ਅਤੇ ਸ਼ਹਿਰਾਂ ਦੇ ਆਪਣੇ ਮਿਊਜ਼ੀਅਮ ਹੋਣੇ ਚਾਹੀਦੇ ਹਨ”

“ਯੁਵਾ, ਆਲਮੀ ਸੱਭਿਆਚਾਰ ਨਾਲ ਜੁੜੇ ਕਾਰਜਾਂ ਦੇ ਮਾਧਿਅਮ ਬਣ ਸਕਦੇ ਹਨ”

“ਕਿਸੇ ਵੀ ਦੇਸ਼ ਦੇ ਕਿਸੇ ਵੀ ਮਿਊਜ਼ੀਅਮ ਵਿੱਚ

Posted On: 18 MAY 2023 12:47PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਪ੍ਰਗਤੀ ਮੈਦਾਨ ਵਿੱਚ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ 2023 ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨੌਰਥ ਅਤੇ ਸਾਊਥ ਬਲਾਕ ਵਿੱਚ ਆਗਾਮੀ ਨੈਸ਼ਨਲ ਮਿਊਜ਼ੀਅਮ ਦੇ ਵਰਚੁਅਲ ਵਾਕਥਰੂ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਟੈਕਨੋ ਮੇਲਾ, ਕੰਜ਼ਰਵੇਸ਼ਨ ਲੈਬ

ਅਤੇ ਪ੍ਰਦਰਸ਼ਨੀਆਂ ਨੂੰ ਵੀ ਦੇਖਿਆ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ, 47ਵੇਂ ਇੰਟਰਨੈਸ਼ਨਲ ਮਿਊਜ਼ੀਅਮ ਦਿਵਸ ਦਾ ਉਤਸਵ ਮਨਾਉਣ ਦੇ ਕ੍ਰਮ ਵਿੱਚ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਥੀਮ ਹੈ- 'ਮਿਊਜ਼ੀਅਮਸ, ਸਸਟੇਨੇਬਿਲਿਟੀ ਐਂਡ ਵੈੱਲ ਬਿਇੰਗ'।

 

 

ਇਕੱਠ ਨੂੰ ਸੰਬੋਧਨ ਕਰਦੇ ਹੋਏ,  ਪ੍ਰਧਾਨ ਮੰਤਰੀ ਨੇ ਇੰਟਰਨੈਸ਼ਨਲ ਮਿਊਜ਼ੀਅਮ ਦਿਵਸ ਦੇ ਅਵਸਰ ‘ਤੇ ਸਭ ਨੂੰ ਵਧਾਈਆਂ ਦਿੱਤੀਆਂ। ਇਸ ਅਵਸਰ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਜਦੋਂ ਭਾਰਤ ਸੁਤੰਤਰਤਾ ਦੇ 75 ਵਰ੍ਹੇ ਪੂਰੇ ਹੋਣ ‘ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦੇ ਅਵਸਰ ‘ਤੇ ਇਤਿਹਾਸ ਦੇ ਵਿਭਿੰਨ ਅਧਿਆਇ, ਟੈਕਨੋਲੋਜੀ ਦੇ ਸਮਾਵੇਸ਼ ਦੇ ਨਾਲ, ਜੀਵੰਤ ਹੋ ਰਹੇ ਹਨ।

 

ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਇੱਕ ਮਿਊਜ਼ੀਅਮ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਅਸੀਂ ਅਤੀਤ ਨਾਲ ਜੁੜਦੇ ਹਾਂ। ਮਿਊਜ਼ੀਅਮ ਤੱਥ ਅਤੇ ਸਬੂਤ-ਅਧਾਰਿਤ ਵਾਸਤਵਿਕਤਾ ਪੇਸ਼ ਕਰਦੇ ਹਨ। ਮਿਊਜ਼ੀਅਮ ਤੋਂ ਸਾਨੂੰ ਇੱਕ ਤਰਫ਼ ਅਤੀਤ ਤੋਂ ਪ੍ਰੇਰਣਾ ਮਿਲਦੀ ਹੈ, ਤਾਂ ਦੂਸਰੀ ਤਰਫ਼ ਭਵਿੱਖ ਦੇ ਪ੍ਰਤੀ ਕਰਤੱਵ ਦਾ ਬੋਧ ਵੀ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਥੀਮ 'ਮਿਊਜ਼ੀਅਮਸ,ਸਸਟੇਨੇਬਿਲਿਟੀ ਐਂਡ ਵੈੱਲ ਬਿਇੰਗ' ਵਰਤਮਾਨ ਵਿਸ਼ਵ ਦੀਆਂ ਪ੍ਰਾਥਮਿਕਤਾਵਾਂ ‘ਤੇ ਚਾਨਣਾ ਪਾਉਂਦਾ ਹੈ ਅਤੇ ਇਸ ਆਯੋਜਨ ਨੂੰ ਹੋਰ ਵੀ ਪ੍ਰਾਸੰਗਿਕ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਆਸ਼ਾ ਵਿਅਕਤ ਕੀਤੀ ਕਿ ਅੱਜ ਦੇ ਪ੍ਰਯਾਸ, ਯੁਵਾ ਪੀੜ੍ਹੀ ਨੂੰ ਉਨ੍ਹਾਂ ਦੀ ਵਿਰਾਸਤ ਬਾਰੇ ਬਿਹਤਰ ਤਰੀਕੇ ਨਾਲ ਪਰੀਚਿਤ ਕਰਵਾਉਣਗੇ।

 

ਪ੍ਰਧਾਨ ਮੰਤਰੀ ਨੇ ਅੱਜ ਦੇ ਆਯੋਜਨ ਸਥਲ ‘ਤੇ ਪਹੁੰਚਣ ਤੋਂ ਪਹਿਲਾਂ ਮਿਊਜ਼ੀਅਮ ਦੀ ਆਪਣੀ ਯਾਤਰਾ ਦਾ ਵੀ ਉਲੇਖ ਕੀਤਾ ਤੇ ਯੋਜਨਾ ਅਤੇ ਨਿਸ਼ਪਾਦਨ ਦੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨਾਲ ਸੈਲਾਨੀ ਦੇ ਮਨ ‘ਤੇ ਇੱਕ ਬੜਾ ਪ੍ਰਭਾਵ ਪੈਦਾ ਕਰਨ ਵਿੱਚ ਮਦਦ ਮਿਲੀ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅੱਜ ਦਾ ਆਯੋਜਨ, ਭਾਰਤ ਵਿੱਚ ਮਿਊਜ਼ੀਅਮਸ ਦੀ ਦੁਨੀਆ ਦੇ ਲਈ ਇੱਕ ਮਹੱਤਵਪੂਰਨ ਅਵਸਰ ਸਿੱਧ ਹੋਵੇਗਾ।

 

 

ਇਹ ਰੇਖਾਂਕਿਤ ਕਰਦੇ ਹੋਏ ਕਿ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਦੇ ਕਾਲਖੰਡ ਵਿੱਚ ਦੇਸ਼ ਦੀ ਬਹੁਤ ਸਾਰੀ ਧਰੋਹਰ ਗੁੰਮ ਗਈ, ਪ੍ਰਾਚੀਨ ਪਾਂਡੂਲਿਪੀਆਂ ਅਤੇ ਲਾਇਬ੍ਰੇਰੀਆਂ ਨੂੰ ਜਲਾ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਨਾ ਕੇਵਲ ਭਾਰਤ ਦਾ ਨੁਕਸਾਨ ਹੈ, ਬਲਕਿ ਪੂਰੀ ਦੁਨੀਆ ਦਾ ਵੀ ਨੁਕਸਾਨ ਹੈ। ਉਨ੍ਹਾਂ ਨੇ ਸੁਤੰਤਰਤਾ ਦੇ ਬਾਅਦ ਦੇਸ਼ ਦੀ ਲੰਬੇ ਸਮੇਂ ਤੋਂ ਖੋਈ ਹੋਈ ਵਿਰਾਸਤ ਨੂੰ ਪੁਨਰਜੀਵਿਤ ਕਰਨ ਅਤੇ ਸੰਭਾਲਣ ਦੀ ਦਿਸ਼ਾ  ਵਿੱਚ ਪ੍ਰਯਾਸਾਂ ਦੀ ਕਮੀ ‘ਤੇ ਖੇਦ ਵਿਅਕਤ ਕੀਤਾ ਅਤੇ ਕਿਹਾ ਕਿ ਨਾਗਰਿਕਾਂ ਦੇ ਦਰਮਿਆਨ ਜਾਗਰੂਕਤਾ ਦੀ ਕਮੀ ਨਾਲ ਇਸ ਦਾ ਹੋਰ ਵੀ ਬੜਾ ਪ੍ਰਭਾਵ ਪਿਆ। ਆਜ਼ਾਦੀ ਕੇ ਅੰਮ੍ਰਿਤ ਕਾਲ ਦੇ ਦੌਰਾਨ ‘ਪੰਚ ਪ੍ਰਣ’ ਜਾਂ ਦੇਸ਼ ਦੁਆਰਾ ਲਏ ਗਏ ਪੰਜ ਸੰਕਲਪਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ‘ਆਪਣੀ ਵਿਰਾਸਤ ‘ਤੇ ਮਾਣ ਕਰਨ’ ‘ਤੇ ਜ਼ੋਰ ਦਿੱਤਾ ਅਤੇ ਰੇਖਾਂਕਿਤ ਕੀਤਾ ਕਿ ਦੇਸ਼ ਵਿੱਚ ਇੱਕ ਨਵਾਂ  ਕਲਚਰਲ ਇਨਫ੍ਰਾਸਟ੍ਰਕਚਰ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਵਿੱਚ, ਕੋਈ ਵੀ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦੇ ਨਾਲ-ਨਾਲ ਦੇਸ਼ ਦੀ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

 

 ਉਨ੍ਹਾਂ ਨੇ ਦੱਸਿਆ ਕਿ ਸਰਕਾਰ ਹਰੇਕ ਰਾਜ ਅਤੇ ਸਮਾਜ ਦੇ ਹਰੇਕ ਵਰਗ ਦੀ ਵਿਰਾਸਤ ਦੇ ਨਾਲ-ਨਾਲ ਸਥਾਨਕ ਅਤੇ ਗ੍ਰਾਮੀਣ ਮਿਊਜ਼ੀਅਮਸ ਦੀ ਸੰਭਾਲ਼ ਦੇ ਲਈ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਉਲੇਖ ਕੀਤਾ ਕਿ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਜਨਜਾਤੀ ਭਾਈਚਾਰੇ ਦੇ ਯੋਗਦਾਨ ਨੂੰ ਅਮਰ ਬਣਾਉਣ ਦੇ ਲਈ ਦਸ ਵਿਸ਼ੇਸ਼ ਮਿਊਜ਼ੀਅਮਸ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਜਨਜਾਤੀ ਵਿਵਿਧਤਾ ਦੀ ਵਿਆਪਕ ਝਲ਼ਕ ਪ੍ਰਦਾਨ ਕਰਨ ਦੇ ਲਈ ਦੁਨੀਆ ਦੀਆਂ ਸਭ ਤੋਂ ਅਨੂਠੀ ਪਹਿਲਾਂ ਵਿੱਚੋਂ ਇੱਕ ਹੋਵੇਗੀ। ਦੇਸ਼ ਦੀ ਵਿਰਾਸਤ ਦੀ ਸੰਭਾਲ਼ ਕਰਨ ਦੀ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦਾਂਡੀ ਪਥ ਦਾ ਉਲੇਖ ਕੀਤਾ, ਜਿੱਥੇ ਨਮਕ ਸੱਤਿਆਗ੍ਰਹਿ (Salt Satyagraha) ਦੇ ਦੌਰਾਨ ਮਹਾਤਮਾ ਗਾਂਧੀ ਨੇ ਪੈਦਲ-ਯਾਤਰਾ ਕੀਤੀ ਸੀ।

 

 

ਉਨ੍ਹਾਂ ਨੇ ਉਸ ਥਾਂ ‘ਤੇ ਬਣੇ ਸਮਾਰਕ ਦਾ ਵੀ ਉਲੇਖ ਕੀਤਾ, ਜਿੱਥੇ ਗਾਂਧੀਜੀ ਨੇ ਨਮਕ ਕਾਨੂੰਨ ਤੋੜਿਆ ਸੀ। ਉਨ੍ਹਾਂ ਨੇ ਦਿੱਲੀ ਵਿੱਚ 5, ਅਲੀਪੁਰ ਰੋਡ ‘ਤੇ ਡਾ. ਬੀ ਆਰ ਅੰਬੇਡਕਰ ਦੇ ਮਹਾਪਰਿਨਿਵਾਰਣ ਸਥਲ ਦੇ ਨੈਸ਼ਨਲ ਮੈਮੋਰੀਅਲ ਦੇ ਰੂਪ ਵਿੱਚ ਮੁੜ-ਵਿਕਸਿਤ ਕੀਤੇ ਜਾਣ ਦਾ ਵੀ ਉਲੇਖ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਪੰਚ ਤੀਰਥ ਦਾ ਵੀ ਵਿਕਾਸ ਕੀਤਾ ਗਿਆ ਹੈ। ਮਹੂ ਵਿੱਚ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ; ਲੰਦਨ ਵਿੱਚ, ਜਿੱਥੇ ਉਹ ਰਹਿੰਦੇ ਸਨ; ਨਾਗਪੁਰ ਵਿੱਚ, ਜਿੱਥੇ ਉਨ੍ਹਾਂ ਨੇ ਦੀਖਿਆ ਲਈ ਅਤੇ ਮੁੰਬਈ ਵਿੱਚ ਚੈਤਯ ਭੂਮੀ, ਜਿੱਥੇ ਅੱਜ ਉਨ੍ਹਾਂ ਦੀ ਸਮਾਧੀ ਮੌਜੂਦ ਹੈ। ਉਨ੍ਹਾਂ ਨੇ ਸਰਦਾਰ ਪਟੇਲ ਦੀ ਸਟੈਊ ਆਵ੍ ਯੂਨਿਟੀ, ਪੰਜਾਬ ਵਿੱਚ ਜਲਿਆਂਵਾਲਾ ਬਾਗ਼, ਗੁਜਰਾਤ ਵਿੱਚ ਗੋਵਿੰਦ ਗੁਰੂ ਜੀ ਦੇ ਸਮਾਰਕ, ਵਾਰਾਣਸੀ ਵਿੱਚ ਮਨ ਮਹਲ ਮਿਊਜ਼ੀਅਮ ਅਤੇ ਗੋਆ ਵਿੱਚ ਈਸਾਈ ਕਲਾ ਮਿਊਜ਼ੀਅਮ ਦੀ ਵੀ ਉਦਾਹਰਣ ਦਿੱਤੀ। ਉਨ੍ਹਾਂ ਨੇ ਦਿੱਲੀ ਵਿੱਚ ਦੇਸ਼ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀ ਯਾਤਰਾ ਅਤੇ ਯੋਗਦਾਨ ਨੂੰ ਸਮਰਪਿਤ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਵੀ ਜ਼ਿਕਰ ਕੀਤਾ ਅਤੇ ਮਹਿਮਾਨਾਂ ਨੂੰ ਇੱਕ ਵਾਰ ਇਸ ਮਿਊਜ਼ੀਅਮ ਦੀ ਯਾਤਰਾ ਕਰਨ ਦੀ ਬੇਨਤੀ ਕੀਤੀ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਦੇਸ਼ ਆਪਣੀ ਵਿਰਾਸਤ ਦਾ ਸੰਭਾਲ਼ ਕਰਨਾ ਸ਼ੁਰੂ ਕਰਦਾ ਹੈ, ਤਾਂ ਉਹ ਹੋਰ ਦੇਸ਼ਾਂ ਦੇ ਨਾਲ ਨਿਕਟਤਾ ਨੂੰ ਵੀ ਹੁਲਾਰਾ ਦਿੰਦਾ ਹੈ। ਉਨ੍ਹਾਂ ਨੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੂੰ ਪੀੜ੍ਹੀਆਂ ਤੋਂ ਸੁਰੱਖਿਅਤ ਕੀਤਾ ਗਿਆ ਹੈ ਅਤੇ ਹੁਣ ਇਹ ਦੁਨੀਆ ਭਰ ਵਿੱਚ ਭਗਵਾਨ ਬੁੱਧ ਦੇ ਅਨੁਯਾਈਆਂ ਨੂੰ ਇੱਕ ਸੂਤਰ ਵਿੱਚ ਜੋੜ ਰਹੇ ਹਨ। ਉਨ੍ਹਾਂ ਨੇ ਪਿਛਲੀ ਬੁੱਧ ਪੂਰਣਿਮਾ ‘ਤੇ ਚਾਰ ਪਵਿੱਤਰ ਅਵਸ਼ੇਸ਼ਾਂ ਨੂੰ ਮੰਗੋਲੀਆ ਭੇਜਣ ਤੇ ਸ੍ਰੀ ਲੰਕਾ ਤੋਂ ਪਵਿੱਤਰ ਅਵਸ਼ੇਸ਼ਾਂ ਦੇ ਕੁਸ਼ੀਨਗਰ ਵਿੱਚ ਆਗਮਨ ਦਾ ਉਲੇਖ ਕੀਤਾ। ਇਸੇ ਤਰ੍ਹਾਂ, ਗੋਆ ਦੇ ਸੇਂਟ ਕੇਟੇਵਾਨ ਦੀ ਵਿਰਾਸਤ ਭਾਰਤ ਦੇ ਪਾਸ ਸੁਰੱਖਿਅਤ ਹੈ। ਉਨ੍ਹਾਂ ਨੇ ਸੇਂਟ ਕੇਟੇਵਾਨ ਦੇ ਅਵਸ਼ੇਸ਼ ਨੂੰ ਜੌਰਜੀਆ ਭੇਜਣ ਦੇ ਅਵਸਰ ‘ਤੇ ਉਸ ਦੇਸ਼ ਦੇ ਉਤਸ਼ਾਹ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ, “ਸਾਡੀ ਵਿਰਾਸਤ ਵਿਸ਼ਵ ਏਕਤਾ ਦੀ ਅਗ੍ਰਦੂਤ ਬਣ ਜਾਂਦੀ ਹੈ।”

 

 

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਮਿਊਜ਼ੀਅਮਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੰਸਾਧਨਾਂ ਦੀ ਸੰਭਾਲ਼ ਵਿੱਚ ਸਰਗਰਮ ਭਾਗੀਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮਿਊਜ਼ੀਅਮ ਪ੍ਰਿਥਵੀ ‘ਤੇ ਆਈਆਂ ਕਈ ਆਫ਼ਤਾਂ ਦੇ ਸੰਕੇਤਾਂ ਨੂੰ ਸੰਭਾਲ਼ ਅਤੇ ਪ੍ਰਸਤੁਤ ਕਰ ਸਕਦੇ ਹਨ ਅਤੇ ਇਸ ਦੇ ਨਾਲ ਹੀ ਪ੍ਰਿਥਵੀ ਦੇ ਬਦਲਦੇ ਰੂਪ ਦੀ ਵੀ ਪ੍ਰਸਤੁਤੀ ਦਿੱਤੀ ਜਾ ਸਕਦੀ ਹੈ।

 

 

ਐਕਸਪੋ ਦੇ ਗੈਸਟ੍ਰੋਨੌਮਿਕ ਸੈਕਸ਼ਨ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਯਾਸਾਂ ਦੇ ਕਾਰਨ ਆਯੁਰਵੇਦ ਅਤੇ ਸ਼੍ਰੀ ਅੰਨ ਮੋਟੇ ਅਨਾਜਾਂ ਦੀ ਵਧਦੀ ਮਕਬੂਲੀਅਤ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸ਼੍ਰੀ ਅੰਨ ਅਤੇ ਹੋਰ ਅਨਾਜਾਂ ਦੀ ਯਾਤਰਾ ਨੂੰ ਲੈ ਕੇ ਨਵੇਂ ਮਿਊਜ਼ੀਅਮ ਬਣਾਏ ਜਾ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਭ, ਸੰਭਵ ਹੋ ਸਕਦਾ ਹੈ, ਜਦੋਂ ਇਤਿਹਾਸਿਕ ਮਹੱਤਵ ਦੀਆਂ ਚੀਜ਼ਾਂ ਨੂੰ ਸਹੇਜ ਕੇ ਰੱਖਣਾ ਦੇਸ਼ ਦਾ ਸੁਭਾਅ ਬਣ ਜਾਵੇ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਹਰੇਕ ਪਰਿਵਾਰ ਆਪਣਾ ਇੱਕ ਪਰਿਵਾਰਕ ਮਿਊਜ਼ੀਅਮ ਬਣਾਵੇ। ਉਨ੍ਹਾਂ ਨੇ ਕਿਹਾ ਕਿ ਅੱਜ ਦੀਆਂ ਸਾਧਾਰਣ ਜਿਹੀਆਂ ਬਾਤਾਂ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਭਾਵਨਾਤਮਕ ਸੰਪਤੀ ਸਿੱਧ ਹੋਣਗੀਆਂ। ਉਨ੍ਹਾਂ ਨੇ ਸਕੂਲਾਂ ਅਤੇ ਹੋਰ ਸੰਸਥਾਵਾਂ ਨੂੰ ਆਪਣੇ ਖ਼ੁਦ ਦੇ ਅਜਾਇਬ ਘਰ ਬਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸ਼ਹਿਰਾਂ ਨੂੰ ਸਿਟੀ ਮਿਊਜ਼ੀਅਮ ਬਣਾਉਣ ਦੇ ਲਈ ਵੀ ਕਿਹਾ। ਇਹ ਸਭ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵਿਸ਼ਾਲ ਇਤਿਹਾਸਿਕ ਸੰਪਦਾ ਦਾ ਸਿਰਜਣਾ ਕਰਨਗੇ।

 

ਉਨ੍ਹਾਂ ਨੇ ਕਿਹਾ ਕਿ ਮਿਊਜ਼ੀਅਮ ਨੌਜਵਾਨਾਂ ਦੇ ਲਈ ਇੱਕ ਕਰੀਅਰ ਵਿਕਲਪ ਬਣਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨ੍ਹਾਂ ਨੌਜਵਾਨਾਂ ਨੂੰ ਕੇਵਲ ਮਿਊਜ਼ੀਅਮ ਦੇ ਕਰਮਚਾਰੀਆਂ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ ਹੈ, ਬਲਕਿ ਇਨ੍ਹਾਂ ਨੂੰ ਇਤਿਹਾਸ ਅਤੇ ਵਾਸਤੂ-ਕਲਾ ਜਿਹੇ ਵਿਸ਼ਿਆਂ ਨਾਲ ਜੁੜੇ ਨੌਜਵਾਨਾਂ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ, ਜੋ ਵਿਸ਼ਵ ਪੱਧਰ ‘ਤੇ ਸੱਭਿਆਚਾਰਕ ਕਾਰਜਾਂ ਦੇ ਮਾਧਿਅਮ ਬਣ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਯੁਵਾ ਦੇਸ਼ ਦੀ ਵਿਰਾਸਤ ਨੂੰ ਵਿਦੇਸ਼ਾਂ ਤੱਕ ਲੈ ਜਾਣ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਅਤੀਤ ਬਾਰੇ ਜਾਣਨ ਵਿੱਚ ਕਾਫੀ ਪ੍ਰਭਾਵੀ ਸਿੱਧ ਹੋਣਗੇ।

 

ਪ੍ਰਧਾਨ ਮੰਤਰੀ ਨੇ ਤਸਕਰੀ ਅਤੇ ਕਲਾਕ੍ਰਿਤੀਆਂ ਨੂੰ ਆਪਣਾ ਬਣਾਉਣ ਨਾਲ ਜੁੜੀਆਂ ਸਮੂਹਿਕ ਚੁਣੌਤੀਆਂ ਦਾ ਉਲੇਖ ਕੀਤਾ ਅਤੇ ਕਿਹਾ ਕਿ ਭਾਰਤ ਜਿਹੀ ਪ੍ਰਾਚੀਨ ਸੰਸਕ੍ਰਿਤੀ ਵਾਲੇ ਦੇਸ਼ ਸੈਂਕੜੇ ਵਰ੍ਹਿਆਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਈ ਕਲਾਕ੍ਰਿਤੀਆਂ ਨੂੰ ਅਨੈਤਿਕ ਤਰੀਕੇ ਨਾਲ ਦੇਸ਼ ਤੋਂ ਬਾਹਰ ਲੈ ਲਿਜਾਇਆ ਗਿਆ। ਉਨ੍ਹਾਂ ਨੇ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਸਮਾਪਤ ਕਰਨ ਦੇ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਤਾਕੀਦ ਕੀਤੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਦੁਨੀਆ ਵਿੱਚ ਭਾਰਤ ਦੀ ਵਧਦੀ ਪ੍ਰਤਿਸ਼ਠਾ ਦੇ ਦਰਮਿਆਨ ਵਿਭਿੰਨ ਦੇਸ਼ਾਂ ਨੇ ਭਾਰਤ ਦੀ ਵਿਰਾਸਤ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ।

 

ਉਨ੍ਹਾਂ ਨੇ ਬਨਾਰਸ ਤੋਂ ਚੋਰੀ ਕੀਤੀ ਗਈ ਮਾਂ ਅੰਨਪੂਰਣਾ ਦੀ ਮੂਰਤੀ, ਗੁਜਰਾਤ ਤੋਂ ਚੋਰੀ ਹੋਈ ਮਹਿਸ਼ਾਸੁਰਮਰਦਿਨੀ ਦੀ ਮੂਰਤੀ, ਚੋਲ ਸਾਮਰਾਜ ਦੌਰਾਨ ਬਣੀ ਨਟਰਾਜ ਦੀ ਮੂਰਤੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਨਾਮ ਤੋਂ ਸਜੀ ਤਲਵਾਰ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਜ਼ਾਦੀ ਦੇ ਬਾਅਦ ਦੇ ਕਈ ਦਹਾਕਿਆਂ ਵਿੱਚ 20 ਤੋਂ ਵੀ ਘੱਟ ਕਲਾਕ੍ਰਿਤੀਆਂ ਭਾਰਤ ਵਾਪਸ ਆਈਆਂ, ਜਦਕਿ ਪਿਛਲੇ 9 ਵਰ੍ਹਿਆਂ ਵਿੱਚ ਲਗਭਗ 240 ਪ੍ਰਾਚੀਨ ਕਲਾਕ੍ਰਿਤੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਭਾਰਤ ਵਾਪਸ ਲਿਆਂਦੀਆਂ ਗਈਆਂ ਹਨ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ 9 ਵਰ੍ਹਿਆਂ ਵਿੱਚ ਭਾਰਤ ਤੋਂ ਸੱਭਿਆਚਾਰਕ ਕਲਾਕ੍ਰਿਤੀਆਂ ਦੀ ਤਸਕਰੀ ਵਿੱਚ ਵੀ ਕਾਫੀ ਕਮੀ ਆਈ ਹੈ। ਸ਼੍ਰੀ ਮੋਦੀ ਨੇ ਦੁਨੀਆ ਭਰ ਦੇ ਕਲਾ ਪਾਰਖੀਆਂ, ਵਿਸ਼ੇਸ਼ ਤੌਰ ‘ਤੇ ਅਜਾਇਬ ਘਰਾਂ ਨਾਲ ਜੁੜੇ ਲੋਕਾਂ ਨੂੰ ਇਸ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਕਿਸੇ ਵੀ ਦੇਸ਼ ਦੇ ਕਿਸੇ ਵੀ ਅਜਾਇਬ ਘਰ ਵਿੱਚ ਅਜਿਹੀ ਕੋਈ ਕਲਾਕ੍ਰਿਤੀ ਨਹੀਂ ਹੋਣੀ ਚਾਹੀਦੀ ਹੈ, ਜੋ ਉੱਥੇ ਅਨੈਤਿਕ ਤਰੀਕੇ ਨਾਲ ਪਹੁੰਚੀ ਹੋਵੇ। ਸਾਨੂੰ ਇਸ ਨੂੰ ਸਾਰੇ ਅਜਾਇਬ ਘਰਾਂ ਦੇ ਲਈ ਇੱਕ ਨੈਤਿਕ ਪ੍ਰਤੀਬੱਧਤਾ ਬਣਾਉਣਾ ਚਾਹੀਦਾ ਹੈ।” ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਆਪਣੇ ਸੰਬੋਧਨ ਦਾ ਸਮਾਪਨ ਕੀਤਾ ਕਿ “ਅਸੀਂ ਆਪਣੀ ਵਿਰਾਸਤ ਦੀ ਸੰਭਾਲ਼ ਕਰਾਂਗੇ ਅਤੇ ਇੱਕ ਨਵੀਂ ਵਿਰਾਸਤ ਵੀ ਬਣਾਵਾਂਗੇ।”

 

ਇਸ ਅਵਸਰ ‘ਤੇ ਕੇਂਦਰੀ ਸੱਭਿਆਚਾਰ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ, ਕੇਂਦਰੀ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਤੇ ਲੌਵਰ ਅਬੂ ਧਾਬੀ ਦੇ ਡਾਇਰੈਕਟਰ, ਸ਼੍ਰੀ ਮੈਨੁਅਲ ਰਬਾਟੇ ਵੀ ਉਪਸਥਿਤ ਸਨ।

 

ਪਿਛੋਕੜ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ, 47ਵੇਂ ਇੰਟਰਨੈਸ਼ਨਲ ਮਿਊਜ਼ੀਅਮ ਦਿਵਸ (ਆਈਐੱਮਡੀ) ਮਨਾਉਣ ਦੇ ਕ੍ਰਮ ਵਿੱਚ, ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਰ੍ਹੇ ਦੇ ਲਈ ਆਈਐੱਮਡੀ ਦਾ ਥੀਮ ਹੈ- 'ਮਿਊਜ਼ੀਅਮਸ,ਸਸਟੇਨੇਬਿਲਿਟੀ ਐਂਡ ਵੈੱਲ ਬਿਇੰਗ। ਮਿਊਜ਼ੀਅਮ ਪ੍ਰੋਫੈਸ਼ਨਲਾਂ ਦੇ ਨਾਲ ਮਿਊਜ਼ੀਅਮਸ ਬਾਰੇ ਇੱਕ  ਸੰਪੂਰਨ ਸੰਵਾਦ ਸ਼ੁਰੂ ਕਰਨ ਦੇ ਲਈ ਮਿਊਜ਼ੀਅਮ ਐਕਸਪੋ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ, ਤਾਕਿ ਉਹ ਭਾਰਤ ਦੀ ਸੱਭਿਆਚਾਰਕ ਕੂਟਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸੱਭਿਆਚਾਰਕ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਹੋ ਸਕਣ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਨੌਰਥ ਅਤੇ ਸਾਊਥ ਬਲਾਕ ਵਿੱਚ ਆਗਾਮੀ ਨੈਸ਼ਨਲ ਮਿਊਜ਼ੀਅਮ ਦੇ ਵਰਚੁਅਲ ਵਾਕਥਰੂ ਦਾ ਉਦਘਾਟਨ ਕੀਤਾ। ਮਿਊਜ਼ੀਅਮ ਭਾਰਤ ਦੇ ਅਤੀਤ ਨਾਲ ਸਬੰਧਿਤ ਉਨ੍ਹਾਂ ਇਤਿਹਾਸਿਕ ਘਟਨਾਵਾਂ, ਸ਼ਖ਼ਸੀਅਤਾਂ, ਵਿਚਾਰਾਂ ਅਤੇ ਉਪਲਬਧੀਆਂ ਨੂੰ ਰੇਖਾਂਕਿਤ ਕਰਨ ਅਤੇ ਪ੍ਰਦਰਸ਼ਿਤ ਕਰਨ ਦਾ ਇੱਕ ਵਿਆਪਕ ਪ੍ਰਯਾਸ ਹੈ, ਜਿਨ੍ਹਾਂ ਨੇ ਭਾਰਤ ਦੇ ਵਰਤਮਾਨ ਦੇ ਨਿਰਮਾਣ ਵਿੱਚ ਯੋਗਦਾਨ ਦਿੱਤਾ ਹੈ।

 

 ਪ੍ਰਧਾਨ ਮੰਤਰੀ ਨੇ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦੇ ਸ਼ੁਭੰਕਰ (ਮਾਸਕਟ), ਗ੍ਰਾਫਿਕ ਨੌਵਲ –“ਏ ਡੇਅ ਐਟ ਮਿਊਜ਼ੀਅਮ”, ਡਾਇਰੈਕਟਰੀ ਆਵ੍ ਇੰਡੀਅਨ ਮਿਊਜ਼ੀਅਮ, ਕਰਤਵਯ ਪਥ ਪੌਕਿਟ ਮੈਪ ਅਤੇ ਮਿਊਜ਼ੀਅਮ ਕਾਰਡਾਂ ਤੋਂ ਵੀ ਪਰਦਾ ਹਟਾਇਆ।

 

ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ ਦਾ ਸ਼ੁਭੰਕਰ ਚੇਨਾਂਪਟਨਮ ਕਲਾ ਸ਼ੈਲੀ ਵਿੱਚ ਲਕੜੀ ਤੋਂ ਬਣੀ ਨ੍ਰਿਤ (ਡਾਂਸ) ਕਰਦੀ ਬਾਲਿਕਾ ਦਾ ਸਮਕਾਲੀਨ ਸੰਸਕਰਣ ਹੈ। ਗ੍ਰਾਫਿਕ ਨਾਵਲ ਨੈਸ਼ਨਲ ਮਿਊਜ਼ੀਅਮ ਵਿੱਚ ਆਉਣ ਵਾਲੇ ਬੱਚਿਆਂ ਦੇ ਇੱਕ ਸਮੂਹ ਨੂੰ ਚਿਤ੍ਰਿਤ ਕਰਦਾ ਹੈ, ਜਿੱਥੇ ਉਹ ਮਿਊਜ਼ੀਅਮ ਵਿੱਚ ਉਪਲਬਧ ਕਰੀਅਰ ਦੇ ਵਿਭਿੰਨ ਅਵਸਰਾਂ ਬਾਰੇ ਗਿਆਨ ਪ੍ਰਾਪਤ ਕਰਦੇ ਹਨ। ਡਾਇਰੈਕਟਰੀ ਆਵ੍ ਇੰਡੀਅਨ ਮਿਊਜ਼ੀਅਮਸ, ਭਾਰਤੀ ਮਿਊਜ਼ੀਅਮਸ ਦਾ ਇੱਕ ਵਿਆਪਕ ਸਰਵੇਖਣ ਹੈ। ਕਰਤਵਯ ਪਥ ਦਾ ਪੌਕਿਟ ਮੈਪ ਵਿਭਿੰਨ ਸੱਭਿਆਚਾਰਕ ਸਥਾਨਾਂ ਅਤੇ ਸੰਸਥਾਵਾਂ ‘ਤੇ ਚਾਨਣਾ ਪਾਉਂਦਾ ਹੈ ਅਤੇ ਇਹ ਪ੍ਰਤਿਸ਼ਠਿਤ ਮਾਰਗਾਂ ਦੇ ਇਤਿਹਾਸ ਦੀ ਵੀ ਜਾਣਕਾਰੀ ਦਿੰਦਾ ਹੈ। ਮਿਊਜ਼ੀਅਮ ਕਾਰਡ, ਦੇਸ਼ ਭਰ ਵਿੱਚ ਪ੍ਰਤਿਸ਼ਠਿਤ ਮਿਊਜ਼ੀਅਮਸ ਦੇ ਸਚਿੱਤਰ ਅਗਲੇ ਹਿੱਸਿਆਂ ਦੇ ਨਾਲ 75 ਕਾਰਡਾਂ ਦਾ ਇੱਕ ਸਮੂਹ ਹੈ। ਇਹ ਸਭ ਉਮਰ ਦੇ ਲੋਕਾਂ ਦੇ ਲਈ ਮਿਊਜ਼ੀਅਮਾਂ ਨੂੰ ਪੇਸ਼ ਕਰਨ ਦਾ ਇੱਕ ਅਭਿਨਵ ਤਰੀਕਾ ਹੈ ਅਤੇ ਹਰੇਕ ਕਾਰਡ ਵਿੱਚ ਅਜਾਇਬ ਘਰਾਂ ਬਾਰੇ ਸੰਖੇਪ ਜਾਣਕਾਰੀ ਵੀ ਮੌਜੂਦ ਹੈ।

 

ਦੁਨੀਆ ਭਰ ਦੇ ਸੱਭਿਆਚਾਰਕ ਕੇਂਦਰਾਂ ਅਤੇ ਮਿਊਜ਼ੀਅਮਾਂ ਦੇ ਅੰਤਰਰਾਸ਼ਟਰੀ ਵਫ਼ਦਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

 

*****


ਡੀਐੱਸ/ਟੀਐੱਸ



(Release ID: 1928425) Visitor Counter : 94