ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਵਾਹਾਟੀ ਨੂੰ ਨਿਊ ਜਲਪਾਈਗੁੜੀ ਨਾਲ ਜੋੜਨ ਵਾਲੀ ਅਸਾਮ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ


ਨਵੇਂ ਇਲੈਕਟ੍ਰੀਫਾਈਡ ਸੈਕਸ਼ਨ ਅਤੇ ਨਵੇਂ ਬਣੇ ਡੇਮੂ/ਮੇਮੂ (DEMU/MEMU) ਸ਼ੈੱਡ ਸਮਰਪਿਤ ਕੀਤੇ

"ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨਾਲ ਟੂਰਿਜ਼ਮ ਅਤੇ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ"

ਪਿਛਲੇ 9 ਵਰ੍ਹਿਆਂ ਵਿੱਚ ਨਿਊ ਇੰਡੀਆ ਦੇ ਨਿਰਮਾਣ ਦੀਆਂ ਬੇਮਿਸਾਲ ਉਪਲਬਧੀਆਂ ਰਹੀਆਂ

"ਸਾਡੀ ਸਰਕਾਰ ਨੇ ਗ਼ਰੀਬਾਂ ਦੀ ਭਲਾਈ ਨੂੰ ਪ੍ਰਾਥਮਿਕਤਾ ਦਿੱਤੀ"

"ਬੁਨਿਆਦੀ ਢਾਂਚਾ ਸਾਰਿਆਂ ਲਈ, ਇਸ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ, ਬੁਨਿਆਦੀ ਢਾਂਚੇ ਦਾ ਵਿਕਾਸ ਸੱਚਾ ਸਮਾਜਿਕ ਨਿਆਂ ਅਤੇ ਸੱਚੀ ਧਰਮ ਨਿਰਪੱਖਤਾ ਹੈ"

"ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਨਾਲ ਪੂਰਬ ਅਤੇ ਉੱਤਰ-ਪੂਰਬ ਰਾਜਾਂ ਨੂੰ ਦਾ ਸਭ ਤੋਂ ਵਧ ਲਾਭ"


"ਭਾਰਤੀ ਰੇਲਵੇ ਗਤੀ ਦੇ ਨਾਲ-ਨਾਲ ਲੋਕਾਂ ਦੇ ਦਿਲਾਂ, ਸਮਾਜ ਅਤੇ ਮੌਕਿਆਂ ਨੂੰ ਜੋੜਨ ਦਾ ਮਾਧਿਅਮ ਬਣੀ"

Posted On: 29 MAY 2023 1:16PM by PIB Chandigarh

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਕਾਰਜਾਂ ਦਾ ਮਾਪਦੰਡ ਅਤੇ ਗਤੀਸ਼ੀਲਤਾ ਬੇਮਿਸਾਲ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਪਹਿਲਾਂ ਦੇ ਮੁਕਾਬਲੇ, ਤਿੰਨ ਗੁਣਾ ਤੇਜ਼ੀ ਨਾਲ ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਲਾਈਨਾਂ ਦਾ ਦੋਹਰੀਕਰਣ ਪਹਿਲਾਂ ਦੀ ਤੁਲਨਾ ਵਿੱਚ ਨੌ ਗੁਣਾ ਤੇਜ਼ੀ ਨਾਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਰੇਲਵੇ ਲਾਈਨਾਂ ਦੇ ਦੋਹਰੀਕਰਣ ਦਾ ਕੰਮ ਪਿਛਲੇ 9 ਵਰ੍ਹਿਆਂ ਵਿੱਚ ਸ਼ੁਰੂ ਹੋਇਆ ਹੈ ਅਤੇ ਸਰਕਾਰ ਇਸ ਦਿਸ਼ਾ ਵਿੱਚ ਬਹੁਤ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਵਿਕਾਸ ਦੀ ਗਤੀ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ ਕਿ ਇਸ ਕਾਰਨ ਉੱਤਰ-ਪੂਰਬ ਦੇ ਦੂਰ-ਦੁਰਾਡੇ ਦੇ ਇਲਾਕੇ ਰੇਲਵੇ ਨਾਲ ਜੁੜ ਗਏ। ਉਨ੍ਹਾਂ ਨੇ ਦੱਸਿਆ ਕਿ ਨਾਗਾਲੈਂਡ ਨੂੰ ਲਗਭਗ 100 ਵਰ੍ਹਿਆਂ ਦੇ ਬਾਅਦ ਆਪਣਾ ਦੂਸਰਾ ਰੇਲਵੇ ਸਟੇਸ਼ਨ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਭਾਰਤ ਸੈਮੀ-ਹਾਈਸਪੀਡ ਟ੍ਰੇਨ ਅਤੇ ਤੇਜਸ ਐਕਸਪ੍ਰੈੱਸ ਉਸੇ ਮਾਰਗ ‘ਤੇ ਚੱਲ ਰਹੀਆਂ ਹਨ ਜਿੱਥੇ ਕਦੇ ਧੀਮੀ ਗਤੀ ਨਾਲ ਚਲਣ ਵਾਲੀ ਇੱਕ ਛੋਟੀ ਗੇਜ ਲਾਈਨ ਸੀ। ਉਨ੍ਹਾਂ ਨੇ ਕਿਹਾ ਕਿ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣੇ ਭਾਰਤੀ ਰੇਲਵੇ ਦੇ ਵਿਸਟਾ ਡੋਮ ਕੋਚ ਦਾ ਵੀ ਜ਼ਿਕਰ ਕੀਤਾ।

 

 

 

ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤੀ ਰੇਲਵੇ ਗਤੀ ਦੇ ਨਾਲ-ਨਾਲ ਲੋਕਾਂ ਦੇ ਦਿਲਾਂ, ਸਮਾਜ ਅਤੇ ਅਵਸਰਾਂ ਨੂੰ ਇੱਕ ਸੂਤਰ ਵਿੱਚ ਪਿਰੋਣ ਦਾ ਮਾਧਿਅਮ ਬਣ ਗਈ ਹੈ।’’ ਗੁਵਾਹਾਟੀ ਰੇਲਵੇ ਸਟੇਸ਼ਨ ‘ਤੇ ਪਹਿਲੀ ਗਤੀ ਦੇ ਨਾ ਟ੍ਰਾਂਸਜੈਂਡਰ ਚਾਹ ਦੀ ਦੁਕਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਤੋਂ ਬਿਹਤਰ ਵਿਵਹਾਰ ਦੀ ਉਮੀਦ ਕਰਨ ਵਾਲੇ ਲੋਕਾਂ ਨੂੰ ਸਨਮਾਨ ਦਾ ਜੀਵਨ ਪ੍ਰਦਾਨ ਕਰਨ ਦਾ ਇੱਕ ਪ੍ਰਯਾਸ ਹੈ ‘ਵੰਨ ਸਟੇਸ਼ਨ, ਵੰਨ ਪ੍ਰੋਡਕਟ’ ਯੋਜਨਾ ਦੇ ਤਹਿਤ ਉੱਤਰ-ਪੂਰਬ ਵਿੱਚ ਰੇਲਵੇ ਸਟੇਸ਼ਨਾਂ ‘ਤੇ ਸਟਾਲਸ ਲਗਾਏ ਗਏ ਹਨ। ਜੋ ਵੋਕਲ ਫੌਰ ਲੋਕਲ ‘ਤੇ ਬਲ ਦਿੰਦੇ ਹਨ। ਇਸ ਨਾਲ ਸਥਾਨਕ ਕਾਰੀਗਰਾਂ, ਕਲਾਕਾਰਾਂ, ਸ਼ਿਲਪਕਾਰਾਂ ਨੂੰ ਇੱਕ ਨਵਾਂ ਬਜ਼ਾਰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਉੱਤਰ-ਪੂਰਬ ਦੇ ਸੈਂਕੜੇ ਸਟੇਸ਼ਨਾਂ ‘ਤੇ ਦਿੱਤੀ ਜਾਣ ਵਾਲੀ ਵਾਈ-ਫਾਈ ਸੁਵਿਧਾਵਾਂ ਦੀ ਵੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲਤਾ ਅਤੇ ਗਤੀ ਦੇ ਇਸੇ ਸੰਗਮ ਨਾਲ ਹੀ ਉੱਤਰ-ਪੂਰਬ ਪ੍ਰਗਤੀ ਦੇ ਪਥ ‘ਤੇ ਅੱਗੇ ਵਧੇਗਾ ਅਤੇ ਵਿਕਸਿਤ ਭਾਰਤ ਦਾ ਰਾਹ ਪੱਧਰਾ ਕਰੇਗਾ।

 

ਪਿਛੋਕੜ

 

ਅਤਿਆਧੁਨਿਕ ਵੰਦੇ ਭਾਰਤ ਐਕਸਪ੍ਰੈੱਸ ਉੱਤਰ-ਪੂਰਬ ਦੇ ਲੋਕਾਂ ਨੂੰ ਗਤੀ ਅਤੇ ਸੁਵਿਧਾ ਦੇ ਨਾਲ ਯਾਤਰਾ ਦੀ ਸੁਵਿਧਾ ਪ੍ਰਦਾਨ ਕਰੇਗੀ। ਇਸ ਨਾਲ ਖੇਤਰ ਵਿੱਚ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਗੁਵਾਹਾਟੀ ਨੂੰ ਨਿਊ ਜਲਪਾਈਗੁੜੀ ਨਾਲ ਜੋੜਨ ਵਾਲੀ ਇਹ ਟ੍ਰੇਨ ਯਾਤਰਾ ਸਮੇਂ ਵਿੱਚ ਇੱਕ ਘੰਟੇ ਦੀ ਬੱਚਤ ਕਰੇਗੀ। ਵੰਦੇ ਭਾਰਤ ਐਕਸਪ੍ਰੈੱਸ ਨਾਲ ਯਾਤਰਾ ਵਿੱਚ 5 ਘੰਟੇ 30 ਮਿੰਟ ਦਾ ਸਮਾਂ ਲਗੇਗਾ ਜਦਕਿ ਇਹੀ ਯਾਤਰਾ ਇਸ ਸਮੇਂ ਚਲਣ ਵਾਲੀ ਸਭ ਤੋਂ ਤੇਜ਼ ਗਤੀ ਦੀ ਟ੍ਰੇਨ ਰਾਹੀਂ 6 ਘੰਟੇ 30 ਮਿੰਟ ਦੇ ਸਮੇਂ ਵਿੱਚ ਪੂਰੀ ਹੁੰਦੀ ਹੈ।

 

 

 

ਪ੍ਰਧਾਨ ਮੰਤਰੀ ਨੇ ਨਵੇਂ ਇਲੈਕਟ੍ਰੀਫਾਈਡ ਸੈਕਸ਼ਨ ਦੇ 182 ਕਿਲੋਮੀਟਰ ਮਾਰਗ ਨੂੰ ਸਮਰਪਿਤ ਕੀਤਾ। ਇਸ ਨਾਲ ਪ੍ਰਦੂਸ਼ਣ ਰਹਿਤ ਪਰਿਵਹਨ (ਟ੍ਰਾਂਸਪੋਰਟ) ਦੀ ਸੁਵਿਧਾ ਅਤੇ ਸਮੇਂ ਦੀ ਬਚੱਤ ਹੋਵੇਗੀ। ਇਹ ਮੇਘਾਲਯ ਵਿੱਚ ਪ੍ਰਵੇਸ਼ ਕਰਨ ਲਈ ਇਲੈਕਟ੍ਰਿਕ ਟ੍ਰੈਕਸ਼ਨ ਨਾਲ ਚਲਣ ਵਾਲੀ ਟ੍ਰੇਨਾਂ ਲਈ ਰਾਹ ਪੱਧਰਾ ਕਰੇਗੀ।

 

 

 

ਪ੍ਰਧਾਨ ਮੰਤਰੀ ਨੇ ਅਸਾਮ ਦੇ ਲੁਮਡਿੰਗ ਵਿਖੇ ਇੱਕ ਨਵੇਂ ਬਣੇ ਡੇਮੂ/ਮੇਮੂ ਸ਼ੈੱਡ ਦਾ ਵੀ ਉਦਘਾਟਨ ਕੀਤਾ। ਇਹ ਨਵੀਂ ਸੁਵਿਧਾ ਇਸ ਖੇਤਰ ਵਿੱਚ ਪਰਿਚਾਲਿਤ ਡੇਮੂ ਰੇਕ ਦੀ ਦੇਖ-ਰੇਖ ਵਿੱਚ ਮਦਦ ਕਰੇਗੀ ਇਸ ਨਾਲ ਬਿਹਤਰ ਪਰਿਚਾਲਨ ਸਮਰੱਥਾ ਨੂੰ ਹੁਲਾਰਾ ਮਿਲੇਗਾ।

 

 

 

https://twitter.com/narendramodi/status/1663076219053547520

 

https://twitter.com/PMOIndia/status/1663076883607719936

 

https://twitter.com/PMOIndia/status/1663077454364409856

 

https://twitter.com/PMOIndia/status/1663077819113701377

 

https://twitter.com/PMOIndia/status/1663078123628560386

 

https://twitter.com/PMOIndia/status/1663080365203013633

 

https://www.youtube.com/watch?v=U9yBl_uLMz4

 

 

 

 

 

*****

 

ਡੀਐੱਸ/ਟੀਐੱਸ    


(Release ID: 1928358) Visitor Counter : 125