ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੇਹਰਾਦੂਨ ਤੋਂ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਦੀ ਪਹਿਲੀ ਯਾਤਰਾ ਨੂੰ ਝੰਡੀ ਦਿਖਾਈ


ਨਵੇਂ ਇਲੈਕਟ੍ਰੀਫਾਈਡ ਰੇਲਵੇ ਸੈਕਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉੱਤਰਾਖੰਡ ਨੂੰ 100% ਇਲੈਕਟ੍ਰਿਕ ਟ੍ਰੈਕਸ਼ਨ ਵਾਲਾ ਰਾਜ ਘੋਸ਼ਿਤ ਕੀਤਾ

“ਦਿੱਲੀ-ਦੇਹਰਾਦੂਨ ਵੰਦੇ ਭਾਰਤ ਐਕਸਪ੍ਰੈੱਸ ਯਾਤਰਾ ਵਿੱਚ ਸੌਖ ਦੇ ਨਾਲ-ਨਾਲ ਨਾਗਰਿਕਾਂ ਲਈ ਵਧੇਰੇ ਆਰਾਮ ਨੂੰ ਯਕੀਨੀ ਬਣਾਏਗੀ”

“ਭਾਰਤ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਗਰੀਬੀ ਨਾਲ ਲੜਨ ਲਈ ਦੁਨੀਆ ਲਈ ਉਮੀਦ ਦੀ ਕਿਰਨ ਬਣ ਗਿਆ ਹੈ”

"ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਬਣਨ ਜਾ ਰਿਹਾ ਹੈ"

"ਦੇਵਭੂਮੀ ਵਿਸ਼ਵ ਦੀ ਅਧਿਆਤਮਿਕ ਚੇਤਨਾ ਦਾ ਕੇਂਦਰ ਹੋਵੇਗੀ"

"ਸਰਕਾਰ ਦਾ ਫੋਕਸ ਉੱਤਰਾਖੰਡ ਦੇ ਵਿਕਾਸ ਦੇ ਨਵਰਤਨਾਂ 'ਤੇ ਹੈ"

"ਡਬਲ ਇੰਜਣ ਦੀ ਸਰਕਾਰ, ਡਬਲ ਪਾਵਰ ਅਤੇ ਡਬਲ ਸਪੀਡ ਨਾਲ ਕੰਮ ਕਰ ਰਹੀ ਹੈ"

"21ਵੀਂ ਸਦੀ ਦਾ ਭਾਰਤ ਬੁਨਿਆਦੀ ਢਾਂਚੇ ਦੀ ਸੰਭਾਵਨਾ ਨੂੰ ਵੱਧ ਤੋਂ ਵੱਧ ਵਧਾ ਕੇ ਵਿਕਾਸ ਦੀਆਂ ਉਚਾਈਆਂ ਨੂੰ ਛੂਹ ਸਕਦਾ ਹੈ"

"ਪਰਵਤਮਾਲਾ ਪ੍ਰੋਜੈਕਟ ਆਉਣ ਵਾਲੇ ਦਿਨਾਂ ਵਿੱਚ ਰਾਜ ਦੀ ਕਿਸਮਤ ਬਦਲਣ ਜਾ ਰਿਹਾ ਹੈ"

"ਸਹੀ ਨੀਯਤ, ਨੀਤੀ ਅਤੇ ਸਮਰਪਣ ਵਿਕਾਸ ਨੂੰ ਪ੍ਰਰਿਤ ਕਰ ਰਿਹਾ ਹੈ"

"ਦੇਸ਼ ਹੁਣ ਰੁਕਣ ਵਾਲਾ ਨਹੀਂ ਹੈ, ਦੇਸ਼ ਨੇ ਹੁਣ ਆਪਣੀ ਗਤੀ ਫੜ ਲਈ ਹੈ, ਪੂਰਾ ਦੇਸ਼ ਵੰਦੇ ਭਾਰਤ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਅੱਗੇ ਵਧਦਾ ਰਹੇਗਾ"

Posted On: 25 MAY 2023 12:21PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਹਰਾਦੂਨ ਤੋਂ ਦਿੱਲੀ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਦੇ ਉਦਘਾਟਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਨਵੇਂ ਇਲੈਕਟ੍ਰੀਫਾਈਡ ਰੇਲਵੇ ਸੈਕਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉੱਤਰਾਖੰਡ ਨੂੰ 100 ਪ੍ਰਤੀਸ਼ਤ ਇਲੈਕਟ੍ਰਿਕ ਟ੍ਰੈਕਸ਼ਨ ਵਾਲਾ ਰਾਜ ਘੋਸ਼ਿਤ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਹਰਾਦੂਨ ਅਤੇ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈੱਸ ਦੇ ਉਦਘਾਟਨ ਲਈ ਉੱਤਰਾਖੰਡ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਰੇਲਗੱਡੀ ਦੇਸ਼ ਦੀ ਰਾਜਧਾਨੀ ਨੂੰ ਉੱਤਰਾਖੰਡ ਦੀ ਦੇਵਭੂਮੀ ਨਾਲ ਜੋੜੇਗੀ। ਉਨ੍ਹਾਂ ਦੱਸਿਆ ਕਿ ਦੋਵਾਂ ਸ਼ਹਿਰਾਂ ਵਿਚਕਾਰ ਯਾਤਰਾ ਦਾ ਸਮਾਂ ਹੋਰ ਵੀ ਘੱਟ ਜਾਵੇਗਾ ਅਤੇ ਟ੍ਰੇਨ   'ਚ ਮਿਲਣ ਵਾਲੀਆਂ ਸੁਵਿਧਾਵਾਂ ਸੁਖਦ ਯਾਤਰਾ ਦਾ ਅਨੁਭਵ ਕਰਾਉਣਗੀਆਂ।

ਪ੍ਰਧਾਨ ਮੰਤਰੀ ਨੇ ਜਪਾਨਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਦੀ ਆਪਣੀ ਫੇਰੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਦੁਨੀਆ ਭਾਰਤ ਵੱਲ ਵੱਡੀਆਂ ਉਮੀਦਾਂ ਨਾਲ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਜਦ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਗਰੀਬੀ ਨਾਲ ਲੜਨ ਦੀ ਗੱਲ ਆਉਂਦੀ ਹੈ ਤਾਂ ਭਾਰਤ ਦੁਨੀਆ ਲਈ ਉਮੀਦ ਦੀ ਕਿਰਨ ਬਣ ਗਿਆ ਹੈ।" ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਭਾਰਤ ਦੇ ਤਰੀਕੇ ਅਤੇ ਦੇਸ਼ ਵਿੱਚ ਚਲਾਈ ਗਈ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਤਰਾਖੰਡ ਵਰਗੇ ਸੁੰਦਰ ਰਾਜਾਂ ਨੂੰ ਅੱਜ ਸਥਿਤੀ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਜਦੋਂ ਦੁਨੀਆ ਭਰ ਦੇ ਲੋਕ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਵੰਦੇ ਭਾਰਤ ਟ੍ਰੇਨ ਵੀ ਉੱਤਰਾਖੰਡ ਨੂੰ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣ ਵਿੱਚ ਮਦਦ ਕਰਨ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕੇਦਾਰਨਾਥ ਦੀ ਆਪਣੀ ਯਾਤਰਾ ਨੂੰ ਯਾਦ ਕੀਤਾ ਅਤੇ ਆਪਣੇ ਬਿਆਨ ਨੂੰ ਯਾਦ ਕੀਤਾ ਕਿ "ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਬਣਨ ਜਾ ਰਿਹਾ ਹੈ"। ਉਨ੍ਹਾਂ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਦੇ ਹੋਏ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ 'ਦੇਵ ਭੂਮੀਵਿਸ਼ਵ ਦੀ ਅਧਿਆਤਮਿਕ ਚੇਤਨਾ ਦਾ ਕੇਂਦਰ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸੰਭਾਵਨਾ ਨੂੰ ਮਹਿਸੂਸ ਕਰਨ ਲਈ ਕੰਮ ਕਰਨਾ ਹੋਵੇਗਾ । ਉਨ੍ਹਾਂ ਕਿਹਾ ਕਿ ਚਾਰਧਾਮ ਯਾਤਰਾ ਲਈ ਸ਼ਰਧਾਲੂਆਂ ਦੀ ਗਿਣਤੀ ਪੁਰਾਣੇ ਰਿਕਾਰਡ ਤੋੜਦੀ ਰਹਿੰਦੀ ਹੈ। ਉਨ੍ਹਾਂ ਨੇ ਬਾਬਾ ਕੇਦਾਰ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂਹਰਿਦੁਆਰ ਵਿੱਚ ਕੁੰਭ/ਅਰਧ ਕੁੰਭ ਅਤੇ ਕੰਵਰ ਯਾਤਰਾ ਦੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਈ ਰਾਜਾਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਹੀਂ ਆਉਂਦੇ ਅਤੇ ਇਹ ਇੱਕ ਤੋਹਫ਼ਾ ਹੋਣ ਦੇ ਨਾਲ-ਨਾਲ ਇੱਕ ਵੱਡਾ ਕਾਰਜ ਵੀ ਹੈ। ਉਨ੍ਹਾਂ ਕਿਹਾ ਕਿ ਇਸ ਭਗੀਰਥ’ ਦੇ ਕੰਮ ਨੂੰ ਆਸਾਨ ਬਣਾਉਣ ਲਈ ਡਬਲ ਇੰਜਣ ਵਾਲੀ ਸਰਕਾਰ ਡਬਲ ਪਾਵਰ (ਡਬਲ ਪਾਵਰ) ਅਤੇ ਡਬਲ ਸਪੀਡ (ਡਬਲ ਸਪੀਡ) ਨਾਲ ਕੰਮ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਜ਼ੋਰ 'ਨਵਰਤਨ” ਵਿਕਾਸ ਦੇ ਨੌਂ ਰਤਨ  'ਤੇ ਹੈ। ਉਨ੍ਹਾਂ ਕਿਹਾ ਕਿ ਪਹਿਲਾ ਰਤਨ ਕੇਦਾਰਨਾਥ-ਬਦਰੀਨਾਥ ਧਾਮ ਵਿੱਚ 1300 ਕਰੋੜ ਰੁਪਏ ਦਾ ਕਾਇਅਕਲਪ ਦਾ ਕੰਮ ਹੈ। ਦੂਜਾਗੌਰੀਕੁੰਡ-ਕੇਦਾਰਨਾਥ ਅਤੇ ਗੋਬਿੰਦ ਘਾਟ-ਹੇਮਕੁੰਟ ਸਾਹਿਬ ਵਿੱਚ 2500 ਕਰੋੜ ਰੁਪਏ ਦਾ ਰੋਪਵੇਅ ਪ੍ਰੋਜੈਕਟ। ਤੀਜਾ ਮਾਨਸ ਖੰਡ ਮੰਦਿਰ ਮਾਲਾ ਪ੍ਰੋਗਰਾਮ ਦੇ ਤਹਿਤ ਕੁਮਾਊ ਦੇ ਪ੍ਰਾਚੀਨ ਮੰਦਿਰਾਂ ਦਾ ਨਵੀਨੀਕਰਨ ਹੈ। ਚੌਥਾਸੂਬੇ ਭਰ ਵਿੱਚ ਹੋਮਸਟੇ ਨੂੰ ਉਤਸ਼ਾਹਿਤ ਕਰਨਾ ਜਿੱਥੇ ਸੂਬੇ ਵਿੱਚ 4000 ਤੋਂ ਵੱਧ ਹੋਮਸਟੇਜ਼ ਰਜਿਸਟਰਡ ਹਨ। ਪੰਜਵਾਂ, 16 ਈਕੋਟੂਰਿਜ਼ਮ ਸਾਈਟਾਂ ਦਾ ਵਿਕਾਸ। ਛੇਵਾਂਉੱਤਰਾਖੰਡ ਵਿੱਚ ਸਿਹਤ ਸੇਵਾਵਾਂ ਦਾ ਵਿਸਤਾਰ। ਊਧਮ ਸਿੰਘ ਨਗਰ ਵਿੱਚ ਏਮਜ਼ ਦਾ ਸਬ-ਸੈਂਟਰ ਬਣ ਰਿਹਾ ਹੈ। ਸੱਤਵਾਂ, 2000 ਕਰੋੜ ਰੁਪਏ ਦਾ ਟਿਹਰੀ ਝੀਲ ਵਿਕਾਸ ਪ੍ਰੋਜੈਕਟ। ਅੱਠਵਾਂਹਰਿਦੁਆਰ ਰਿਸ਼ੀਕੇਸ਼ ਨੂੰ ਯੋਗਾ ਅਤੇ ਸਾਹਸੀ ਸੈਰ-ਸਪਾਟੇ ਦੀ ਰਾਜਧਾਨੀ ਵਜੋਂ ਵਿਕਸਤ ਕਰਨਾ ਅਤੇ ਅੰਤ ਵਿੱਚਟਨਕਪੁਰ ਬਾਗੇਸ਼ਵਰ ਰੇਲ ਲਾਈਨ।

 

ਉਨ੍ਹਾਂ ਕਿਹਾ ਕਿ ਇਨ੍ਹਾਂ ਨਵਰਤਨਾਂ ਨੂੰ ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਵੀਂ ਸ਼ੁਰੂਆਤ ਦੇ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 12,000 ਕਰੋੜ ਰੁਪਏ ਦੀ ਲਾਗਤ ਵਾਲੇ ਚਾਰਧਾਮ ਮੈਗਾ ਪ੍ਰੋਜੈਕਟ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਦਿੱਲੀ ਦੇਹਰਾਦੂਨ ਐਕਸਪ੍ਰੈੱਸਵੇਅ ਯਾਤਰਾ ਨੂੰ ਤੇਜ਼ ਅਤੇ ਆਸਾਨ ਬਣਾ ਦੇਵੇਗਾ। ਉਨ੍ਹਾਂ ਉੱਤਰਾਖੰਡ ਵਿੱਚ ਰੋਪਵੇਅ ਕਨੈਕਟੀਵਿਟੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਰਵਤਮਾਲਾ ਪ੍ਰੋਜੈਕਟ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਕਿਸਮਤ ਬਦਲਣ ਵਾਲਾ ਹੈ। ਉਨ੍ਹਾਂ ਕਿਹਾ ਕਿ 16,000 ਕਰੋੜ ਰੁਪਏ ਦਾ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਪ੍ਰੋਜੈਕਟ 2-3 ਸਾਲਾਂ ਵਿੱਚ ਪੂਰਾ ਹੋ ਜਾਵੇਗਾ। ਇਹ ਪ੍ਰੋਜੈਕਟ ਉੱਤਰਾਖੰਡ ਦੇ ਇੱਕ ਵੱਡੇ ਹਿੱਸੇ ਨੂੰ ਪਹੁੰਚਯੋਗ ਬਣਾਵੇਗਾ ਅਤੇ ਨਿਵੇਸ਼ਉਦਯੋਗ ਅਤੇ ਰੋਜ਼ਗਾਰ  ਨੂੰ ਹੁਲਾਰਾ ਦੇਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਉੱਤਰਾਖੰਡ ਟੂਰਿਜ਼ਮਸਾਹਸੀ ਟੂਰਿਜ਼ਮਫਿਲਮ ਸ਼ੂਟਿੰਗ ਸਥਾਨ ਅਤੇ ਵੈਡਿੰਗ ਡੈਸਟੀਨੇਸ਼ਨ ਦੇ ਤੌਰ 'ਤੇ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਟੂਰਿਜ਼ਮ ਸਥਾਨ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ ਅਤੇ ਵੰਦੇ ਭਾਰਤ ਐਕਸਪ੍ਰੈੱਸ ਦਾ ਉਨ੍ਹਾਂ ਨੂੰ ਬਹੁਤ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲ ਰਾਹੀਂ ਯਾਤਰਾ ਕਰਨਾ ਉਨ੍ਹਾਂ ਲੋਕਾਂ ਦੀ ਪਹਿਲੀ ਪਸੰਦ ਹੈ ਜੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹਨ ਅਤੇ ਵੰਦੇ ਭਾਰਤ ਹੌਲੀ-ਹੌਲੀ ਆਵਾਜਾਈ ਦਾ ਸਾਧਨ ਬਣ ਰਿਹਾ ਹੈ।

 

 “ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਬੁਨਿਆਦੀ ਢਾਂਚੇ ਦੀ ਸਮਰੱਥਾ ਨੂੰ ਵੱਧ ਤੋਂ ਵੱਧ ਵਧਾ ਕੇ ਵਿਕਾਸ ਦੀਆਂ ਉਚਾਈਆਂ ਨੂੰ ਛੂਹ ਸਕਦਾ ਹੈ” ਅਤੇ ਇਹ ਕਿ ਪਿਛਲੀਆਂ ਸਰਕਾਰਾਂ ਭ੍ਰਿਸ਼ਟਾਚਾਰ ਅਤੇ ਵੰਸ਼ਵਾਦ ਦੀ ਰਾਜਨੀਤੀ ਵਿੱਚ ਰੁੱਝੇ ਹੋਏ ਬੁਨਿਆਦੀ ਢਾਂਚੇ ਦੇ ਮਹੱਤਵ ਨੂੰ ਨਹੀਂ ਸਮਝ ਸਕੀਆਂ।  ਭਾਵੇਂ ਪਿਛਲੀਆਂ ਸਰਕਾਰਾਂ ਵੱਲੋਂ ਭਾਰਤ ਵਿੱਚ ਹਾਈ-ਸਪੀਡ ਰੇਲ ਗੱਡੀਆਂ ਬਾਰੇ ਵੱਡੇ ਵਾਅਦੇ ਕੀਤੇ ਗਏ ਸਨਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮਾਨਵ ਰਹਿਤ ਲੈਵਲ ਕਰਾਸਿੰਗਾਂ ਦੇ ਰੇਲ ਨੈੱਟਵਰਕ ਤੋਂ ਛੁਟਕਾਰਾ ਪਾਉਣ ਵਿੱਚ ਵੀ ਅਸਫਲ ਰਹੇ ਹਨਜਦੋਂ ਕਿ ਰੇਲ ਲਾਈਨਾਂ ਦਾ ਬਿਜਲੀਕਰਣ  ਹੋਰ ਵੀ ਮਾੜਾ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੱਕ ਦੇਸ਼ ਦੇ ਰੇਲ ਨੈੱਟਵਰਕ ਦਾ ਸਿਰਫ ਇੱਕ ਤਿਹਾਈ ਹਿੱਸਾ ਇਲੈਕਟ੍ਰੀਫਾਈਡ ਕੀਤਾ ਗਿਆ ਸੀਜਿਸ ਨਾਲ ਤੇਜ਼ ਰੇਲਗੱਡੀ ਬਾਰੇ ਸੋਚਣਾ ਅਸੰਭਵ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, "ਰੇਲਵੇ ਦੀ ਕਾਇਆ-ਕਲਪ ਕਰਨ ਦਾ ਕੰਮ 2014 ਤੋਂ ਬਾਅਦ ਸ਼ੁਰੂ ਹੋਇਆ।" ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦੇਸ਼ ਦੀ ਪਹਿਲੀ ਹਾਈ-ਸਪੀਡ ਰੇਲਗੱਡੀ ਦੇ ਸੁਪਨੇ ਨੂੰ ਲਾਗੂ ਕਰਨ ਦੇ ਨਾਲ-ਨਾਲ ਅਰਧ-ਹਾਈ-ਸਪੀਡ ਰੇਲ ਗੱਡੀਆਂ ਲਈ ਪੂਰੇ ਨੈਟਵਰਕ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ 2014 ਤੋਂ ਪਹਿਲਾਂਔਸਤਨਹਰ ਸਾਲ 600 ਕਿਲੋਮੀਟਰ ਰੇਲ ਲਾਈਨਾਂ ਦਾ ਬਿਜਲੀਕਰਣ  ਕੀਤਾ ਜਾਂਦਾ ਸੀਜਦੋਂ ਕਿ ਅੱਜ ਹਰ ਸਾਲ ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਦਾ ਬਿਜਲੀਕਰਣ  ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ''ਅੱਜ ਦੇਸ਼ ਦੇ 90 ਫੀਸਦੀ ਤੋਂ ਵੱਧ ਰੇਲਵੇ ਨੈੱਟਵਰਕ ਦਾ ਬਿਜਲੀਕਰਣ  ਹੋ ਗਿਆ ਹੈ। ਉੱਤਰਾਖੰਡ ਦਾ 100 ਫੀਸਦੀ ਬਿਜਲੀਕਰਣ ਵਿੱਚ ਪੂਰਾ ਰੇਲ ਨੈੱਟਵਰਕ ਪੂਰਾ ਹੋ ਗਿਆ ਹੈ

 

ਪ੍ਰਧਾਨ ਮੰਤਰੀ ਨੇ ਵਿਕਾਸ ਕਾਰਜਾਂ ਦਾ ਸਿਹਰਾ ਸਹੀ ਨੀਅਤਨੀਤੀ ਅਤੇ ਸਮਰਪਣ ਨੂੰ ਦਿੱਤਾ। ਉੱਤਰਾਖੰਡ ਨੂੰ ਸਾਲ 2014 ਦੇ ਮੁਕਾਬਲੇ ਰੇਲ ਬਜਟ ਵਿੱਚ ਕੀਤੇ ਵਾਧੇ ਦਾ ਸਿੱਧਾ ਫਾਇਦਾ ਹੋਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪੰਜ ਸਾਲ ਪਹਿਲਾਂ ਰਾਜ ਦਾ ਔਸਤ ਬਜਟ 200 ਕਰੋੜ ਰੁਪਏ ਤੋਂ ਵੀ ਘੱਟ ਸੀਜਦਕਿ ਵਿਜ ਰੇਲ ਬਜਟ 5 ਹਜ਼ਾਰ ਕਰੋੜ ਰੁਪਏ ਹੈ, ਜੋ 25 ਗੁਣਾਂ ਵਾਧਾ ਹੈ। ਪ੍ਰਧਾਨ ਮੰਤਰੀ ਨੇ ਪਹਾੜੀ ਰਾਜ ਵਿੱਚ ਕਨੈਕਟੀਵਿਟੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜਿੱਥੇ ਪਿੰਡਾਂ ਦੇ ਲੋਕ ਕਨੈਕਟੀਵਿਟੀ ਦੀ ਘਾਟ ਕਾਰਨ ਪਰਵਾਸ ਕਰ ਗਏ ਹਨ ਅਤੇ ਕਿਹਾ ਕਿ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਦੁੱਖ ਨੂੰ ਰੋਕਣਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀਆਂ ਸਰਹੱਦਾਂ ਤੱਕ ਆਸਾਨ ਪਹੁੰਚ ਵਿੱਚ ਆਧੁਨਿਕ ਕਨੈਕਟੀਵਿਟੀ ਵੀ ਬਹੁਤ ਲਾਭਦਾਇਕ ਹੋਵੇਗੀ ਅਤੇ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਹੀਂ ਹੋਣੀ ਚਾਹੀਦੀ।

 

ਪ੍ਰਧਾਨ ਮੰਤਰੀ ਨੇ ਸੰਬੋਧਨ ਦੀ ਸਮਾਪਤੀ ਕਰਦਿਆਂ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਉੱਤਰਾਖੰਡ ਦੇ ਵਿਕਾਸ ਲਈ ਵਚਨਬੱਧ ਹੈਉਤਰਾਖੰਡ ਦਾ ਤੇਜ਼ ਵਿਕਾਸ ਭਾਰਤ ਦੇ ਤੇਜ਼ ਵਿਕਾਸ ਵਿੱਚ ਵੀ ਸਹਾਈ ਹੋਵੇਗਾ। ਉਨ੍ਹਾਂ ਕਿਹਾ, ''ਦੇਸ਼ ਹੁਣ ਰੁਕਣ ਵਾਲਾ ਨਹੀਂ ਹੈਦੇਸ਼ ਨੇ ਹੁਣ ਆਪਣੀ ਗਤੀ ਫੜ ਲਈ ਹੈ। ਪੂਰਾ ਦੇਸ਼ ਵੰਦੇ ਭਾਰਤ ਦੀ ਗਤੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਅੱਗੇ ਵਧਦਾ ਰਹੇਗਾ।

ਪਿਛੋਕੜ

ਉੱਤਰਾਖੰਡ ਵਿੱਚ ਸ਼ੁਰੂ ਹੋਣ ਵਾਲੀ ਇਹ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਹੋਵੇਗੀ। ਵਿਸ਼ਵ ਪੱਧਰੀ ਸੁਵਿਧਾਵਾਂ ਦੇ ਨਾਲਇਹ ਖਾਸ ਕਰਕੇ ਰਾਜ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਆਰਾਮਦਾਇਕ ਯਾਤਰਾ ਅਨੁਭਵਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ । ਟ੍ਰੇਨ ਸਵਦੇਸ਼ੀ ਹੈ ਅਤੇ ਕਵਚ ਟੈਕਨੋਲੋਜੀ ਸਮੇਤ ਉੱਨਤ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਹੈ। ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੇਹਰਾਦੂਨ ਅਤੇ ਦਿੱਲੀ ਵਿਚਕਾਰ ਦੀ ਦੂਰੀ 4.5 ਘੰਟਿਆਂ ਵਿੱਚ ਤੈਅ ਕਰੇਗੀ।

 

ਜਨਤਕ ਆਵਾਜਾਈ ਦਾ ਇੱਕ ਸਵੱਛ ਸਾਧਨ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਨਿਰਦੇਸ਼ਿਤਭਾਰਤੀ ਰੇਲਵੇ ਦੇਸ਼ ਵਿੱਚ ਰੇਲ ਮਾਰਗਾਂ ਨੂੰ ਪੂਰੀ ਤਰ੍ਹਾਂ ਨਾਲ ਬਿਜਲੀਕਰਣ  ਕਰਨ ਦੀ ਕੋਸ਼ਿਸ਼  ਹੈ। ਇਸ ਦਿਸ਼ਾ ਵਿੱਚ ਅੱਗੇ ਵਧਦੇ ਹੋਏਪ੍ਰਧਾਨ ਮੰਤਰੀ ਨੇ ਉੱਤਰਾਖੰਡ ਵਿੱਚ ਨਵੇਂ ਇਲੈਕਟ੍ਰੀਫਾਈਡ ਰੇਲ ਲਾਈਨ ਸੈਕਸ਼ਨਾਂ ਨੂੰ ਸਮਰਪਿਤ ਕੀਤਾ। ਇਸ ਨਾਲ ਰਾਜ ਆਪਣੇ ਪੂਰੇ ਰੇਲਵੇ ਮਾਰਗ ਦਾ 100 ਫੀਸਦੀ ਬਿਜਲੀਕਰਣ ਕਰ ਦੇਵੇਗਾ। ਇਲੈਕਟ੍ਰੀਫਾਈਡ ਸੈਕਸ਼ਨਾਂ 'ਤੇ ਇਲੈਕਟ੍ਰਿਕ ਟ੍ਰੈਕਸ਼ਨ ਦੁਆਰਾ ਚਲਾਈਆਂ ਜਾਣ ਵਾਲੀਆਂ ਟ੍ਰੇਨਾਂ  ਦੇ ਨਤੀਜੇ ਵਜੋਂ ਟ੍ਰੇਨਾਂ  ਦੀ ਗਤੀ ਵਧੇਗੀ ਅਤੇ ਢੁਆਈ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ 

*****

ਡੀਐੱਸ/ਟੀਐੱਸ(Release ID: 1928104) Visitor Counter : 118