ਪ੍ਰਧਾਨ ਮੰਤਰੀ ਦਫਤਰ
ਸੰਸਦ ਦਾ ਨਵਾਂ ਭਵਨ ਸਾਨੂੰ ਸਭ ਨੂੰ ਮਾਣ ਅਤੇ ਉਮੀਦਾਂ ਨਾਲ ਭਰ ਦੇਣ ਵਾਲਾ ਹੈ: ਪ੍ਰਧਾਨ ਮੰਤਰੀ
प्रविष्टि तिथि:
28 MAY 2023 12:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸੰਸਦ ਦਾ ਨਵਾਂ ਭਵਨ ਸਾਨੂੰ ਸਭ ਨੂੰ ਮਾਣ ਅਤੇ ਉਮੀਦਾਂ ਨਾਲ ਭਰ ਦੇਣ ਵਾਲਾ ਹੈ। ਸ਼੍ਰੀ ਮੋਦੀ ਨੇ ਫ਼ਿਜ਼ਿਕਲੀ ਤਖ਼ਤੀ ਤੋਂ ਪਰਦਾ ਹਟਾ ਕੇ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ’ਤੇ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਅਤੇ ਕਿਹਾ ਕਿ;
“ਅੱਜ ਦਾ ਦਿਨ ਸਾਡੇ ਸਾਰੇ ਦੇਸ਼ਵਾਸੀਆਂ ਦੇ ਲਈ ਅਭੁੱਲ ਹੈ। ਸੰਸਦ ਦਾ ਨਵਾਂ ਭਵਨ ਸਾਨੂੰ ਸਭ ਨੂੰ ਮਾਣ ਅਤੇ ਉਮੀਦਾਂ ਨਾਲ ਭਰ ਦੇਣ ਵਾਲਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਦਿੱਬ ਅਤੇ ਸ਼ਾਨਦਾਰ ਇਮਾਰਤ ਜਨ-ਜਨ ਦੇ ਸਸ਼ਕਤੀਕਰਣ ਦੇ ਨਾਲ ਹੀ, ਰਾਸ਼ਟਰ ਦੀ ਸਮ੍ਰਿੱਧੀ ਅਤੇ ਸਮਰੱਥਾ ਨੂੰ ਨਵੀਂ ਗਤੀ ਅਤੇ ਸ਼ਕਤੀ ਪ੍ਰਦਾਨ ਕਰੇਗੀ।”
“ਜਿਵੇਂ ਕਿ ਭਾਰਤ ਦੀ ਸੰਸਦ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ ਗਿਆ ਹੈ, ਸਾਡੇ ਦਿਲ ਅਤੇ ਦਿਮਾਗ਼ ਮਾਣ, ਉਮੀਦਾਂ ਅਤੇ ਸੰਕਲਪਾਂ ਨਾਲ ਭਰੇ ਹੋਏ ਹਨ। ਇਹ ਪ੍ਰਤਿਸ਼ਠਿਤ ਇਮਾਰਤ ਸ਼ਸਕਤੀਕਰਣ, ਸੁਪਨਿਆਂ ਨੂੰ ਜਗਾਉਣ ਅਤੇ ਉਨ੍ਹਾਂ ਨੂੰ ਅਸਲੀਅਤ ਵਿੱਚ ਬਦਲਣ ਦਾ ਉਦਗਮ ਸਥਲ ਹੋਵੇ ਇਹ ਸਾਡੇ ਮਹਾਨ ਰਾਸ਼ਟਰ ਨੂੰ ਪ੍ਰਗਤੀ ਦੀਆਂ ਨਵੀਆਂ ਉਚਾਈਆਂ ਤੱਕ ਲੈ ਜਾਵੇ।”
*******
ਡੀਐੱਸ/ਐੱਸਟੀ
(रिलीज़ आईडी: 1927988)
आगंतुक पटल : 174
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam