ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
76ਵੀਂ ਵਿਸ਼ਵ ਸਿਹਤ ਅਸੈਂਬਲੀ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਹੀਲ ਇਨ ਇੰਡੀਆ ਅਤੇ ਹੀਲ ਬਾਈ ਇੰਡੀਆ ਵਿਸ਼ੇ 'ਤੇ ਮੁੱਖ ਭਾਸ਼ਣ ਦਿੱਤਾ
ਹੀਲ ਇਨ ਇੰਡੀਆ ਅਤੇ ਹੀਲ ਬਾਈ ਇੰਡੀਆ 'ਵੰਨ ਅਰਥ, ਵੰਨ ਹੈਲਥ' ਅਤੇ ਵਿਸ਼ਵ ਭਾਈਚਾਰੇ ਦੀ ਸੇਵਾ ਕਰਨ ਦੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਹਨ: ਡਾ. ਮਨਸੁਖ ਮਾਂਡਵੀਯਾ
“ਭਾਰਤ ਦੁਨੀਆ ਦੀ ਸਭ ਤੋਂ ਪੁਰਾਣੀ ਮੈਡੀਕਲ ਪ੍ਰਣਾਲੀ, ਆਯੁਰਵੇਦ ਦਾ ਘਰ ਹੈ। ਇਸ ਦੀਆਂ ਵਿਲੱਖਣ ਸ਼ਕਤੀਆਂ ਦੇ ਸਾਹਮਣੇ ਆਉਣ ਨਾਲ, ਦੁਨੀਆ ਭਰ ਵਿੱਚ ਆਯੁਸ਼ ਇਲਾਜਾਂ ਦੀ ਮੰਗ ਵਧ ਗਈ ਹੈ"
Posted On:
24 MAY 2023 11:44AM by PIB Chandigarh
“ਭਾਰਤ ਨੇ ਕੋਵਿਡ ਟੀਕਾਕਰਨ ਦੀ ਇੱਕ ਕਲਪਨਾਯੋਗ ਗਤੀ ਪ੍ਰਾਪਤ ਕੀਤੀ ਹੈ ਅਤੇ ਹੁਣ ਤੱਕ ਭਾਰਤ ਵਿੱਚ 2.20 ਬਿਲੀਅਨ ਤੋਂ ਵੱਧ ਡੋਜ਼ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। 'ਵੈਕਸੀਨ ਮੈਤਰੀ' ਪਹਿਲਕਦਮੀ ਰਾਹੀਂ ਦੁਨੀਆ ਨਾਲ ਲੱਖਾਂ ਟੀਕੇ ਸਾਂਝੇ ਕੀਤੇ ਗਏ ਸਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਜਿਨੇਵਾ ਵਿੱਚ 76ਵੀਂ ਵਿਸ਼ਵ ਸਿਹਤ ਅਸੈਂਬਲੀ ਵਿੱਚ " ਹੀਲ ਇਨ ਇੰਡੀਆ ਅਤੇ ਹੀਲ ਬਾਈ ਇੰਡੀਆ " ਵਿਸ਼ੇ 'ਤੇ ਇੱਕ ਸਾਈਡ ਈਵੈਂਟ ਸੈਸ਼ਨ ਵਿੱਚ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨਾਲ ਸਿਹਤ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਐੱਸ ਗੋਪਾਲਕ੍ਰਿਸ਼ਣਨ ਵੀ ਸ਼ਾਮਲ ਹੋਏ।
ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਡਾ: ਮਾਂਡਵੀਯਾ ਨੇ ਕਿਹਾ ਕਿ "ਵੰਨ ਅਰਥ-ਵੰਨ ਹੈਲਥ ਦੇ ਦ੍ਰਿਸ਼ਟੀਕੋਣ ਅਤੇ ਵਿਸ਼ਵ ਭਾਈਚਾਰੇ ਦੀ ਸੇਵਾ ਕਰਨ ਲਈ, ਭਾਰਤ ਸਰਕਾਰ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਹੈਲਥ ਵਰਕਫੋਰਸ ਮੋਬਿਲਿਟੀ ਅਤੇ ਮਰੀਜ਼ਾਂ ਦੀ ਗਤੀਸ਼ੀਲਤਾ ਦੁਆਰਾ ਸਮਰਥਿਤ ਵੈਲਿਯੂ-ਬੇਸਿਡ ਸਿਹਤ ਸੰਭਾਲ ਲਈ ਪਹਿਲਕਦਮੀਆਂ ਕੀਤੀਆਂ ਹਨ । ਉਨ੍ਹਾਂ ਨੇ ਕਿਹਾ "'ਹੀਲ ਬਾਈ ਇੰਡੀਆ' ਪਹਿਲਕਦਮੀ 'ਵਸੁਧੈਵ ਕੁਟੁੰਬਕਮ' ਦੇ ਭਾਰਤੀ ਦਰਸ਼ਨ ਦੇ ਅਨੁਸਾਰ ਵਿਸ਼ਵ ਦੀ ਸੇਵਾ ਕਰਨ ਲਈ ਭਾਰਤ ਤੋਂ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿਹਤ ਕਰਮਚਾਰੀਆਂ ਦੀ ਗਤੀਸ਼ੀਲਤਾ ਨੂੰ ਵਧਾਉਣ ਦੇ ਇਰਾਦੇ ਨਾਲ ਤਿਆਰ ਕੀਤਾ ਗਿਆ ਹੈ, ਜਦਕਿ 'ਹੀਲ ਇਨ ਇੰਡੀਆ' ਪਹਿਲਕਦਮੀ ਭਾਰਤ ਵਿੱਚ ਦੁਨੀਆ ਨੂੰ "ਏਕੀਕ੍ਰਿਤ ਅਤੇ ਸੰਪੂਰਨ ਇਲਾਜ" ਪ੍ਰਦਾਨ ਕਰਨ ਅਤੇ ਵਿਸ਼ਵ ਪੱਧਰੀ, ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਲਈ ਮਰੀਜ਼ਾਂ ਦੀ ਗਤੀਸ਼ੀਲਤਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀ ਹੈ"।
ਡਾ: ਮਾਂਡਵੀਯਾ ਨੇ ਦੱਸਿਆ ਕਿ "ਭਾਰਤ ਦੁਨੀਆ ਦੀ ਸਭ ਤੋਂ ਪੁਰਾਣੀ ਮੈਡੀਕਲ ਪ੍ਰਣਾਲੀ, ਆਯੁਰਵੇਦ ਦਾ ਘਰ ਹੈ। ਇਸ ਦੀਆਂ ਵਿਲੱਖਣ ਸ਼ਕਤੀਆਂ ਦੇ ਸਾਹਮਣੇ ਆਉਣ ਨਾਲ, ਆਯੁਰਵੇਦ, ਯੋਗਾ, ਸਿੱਧ, ਯੂਨਾਨੀ ਅਤੇ ਹੋਮਿਓਪੈਥੀ ਵਰਗੇ ਆਯੁਸ਼ ਇਲਾਜਾਂ ਦੀ ਮੰਗ ਦੁਨੀਆ ਭਰ ਵਿੱਚ ਵਧੀ ਹੈ ਅਤੇ ਇਸ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
"ਵੰਨ ਅਰਥ,ਵੰਨ ਫੀਮਲੀ,ਵੰਨ ਫਿਊਚਰ" ਦੇ ਭਾਰਤ ਦੇ ਜੀ20 ਪ੍ਰੈਜ਼ੀਡੈਂਸੀ ਦੇ ਫਲਸਫੇ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਦੁਹਰਾਇਆ ਕਿ "ਜੀ20 ਹੈਲਥ ਟ੍ਰੈਕ ਦੇ ਤਹਿਤ, ਭਾਰਤ ਨੇ ਇੱਕ ਸਿਹਤ ਅਤੇ ਐਂਟੀ-ਮਾਈਕਰੋਬਾਇਲ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਿਹਤ ਐਮਰਜੈਂਸੀ, ਰੋਕਥਾਮ, ਤਿਆਰੀ ਅਤੇ ਜਵਾਬ ਨੂੰ ਤਰਜੀਹ ਦਿੱਤੀ ਹੈ ; ਰਜਿਸਟੈਂਸ (ਏਐੱਮਆਰ); ਵਿਸ਼ਵ ਪੱਧਰ 'ਤੇ ਫਾਰਮਾਸਿਊਟੀਕਲ ਸੈਕਟਰ ਦੇ ਅੰਦਰ ਸੁਰੱਖਿਅਤ, ਪ੍ਰਭਾਵੀ, ਗੁਣਵੱਤਾ ਅਤੇ ਕਿਫਾਇਤੀ ਮੈਡੀਕਲ ਕਾਊਂਟਰ ਉਪਾਵਾਂ, ਯਾਨੀ ਟੀਕੇ, ਇਲਾਜ ਅਤੇ ਡਾਇਗਨੌਸਟਿਕਸ ਅਤੇ ਡਿਜੀਟਲ ਹੈਲਥ ਇਨੋਵੇਸ਼ਨਾਂ ਅਤੇ ਯੂਨੀਵਰਸਲ ਹੈਲਥ ਕਵਰੇਜ ਦੀ ਸਹਾਇਤਾ ਲਈ ਡਿਜੀਟਲ ਹੈਲਥ ਇਨੋਵੇਸ਼ਨਾਂ ਅਤੇ ਹੇਠਲੇ ਪੱਧਰ 'ਤੇ ਹੈਲਥਕੇਅਰ ਸਰਵਿਸ ਡਿਲੀਵਰੀ ਨੂੰ ਬਿਹਤਰ ਬਣਾਉਣ ਲਈ ਸਹਿਯੋਗ ਨੂੰ ਮਜ਼ਬੂਤ ਕਰਨਾ।
ਭਾਰਤ ਵਿੱਚ ਹੈਲਥਕੇਅਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਉਪਾਵਾਂ 'ਤੇ ਜ਼ੋਰ ਦਿੰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ ਕਿ "ਭਾਰਤ ਨੇ ਕੋਵਿਡ ਟੀਕਾਕਰਨ ਦੀ ਇੱਕ ਕਲਪਨਾਯੋਗ ਗਤੀ ਪ੍ਰਾਪਤ ਕੀਤੀ ਹੈ ਅਤੇ ਭਾਰਤ ਵਿੱਚ ਹੁਣ ਤੱਕ 2.20 ਬਿਲੀਅਨ ਤੋਂ ਵੱਧ ਡੋਜ਼ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। 'ਵੈਕਸੀਨ ਮੈਤਰੀ' ਪਹਿਲਕਦਮੀ ਦੁਆਰਾ ਦੁਨੀਆ ਨਾਲ ਲੱਖਾਂ ਟੀਕੇ ਸਾਂਝੇ ਕੀਤੇ ਗਏ ਸਨ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇੱਕ ਲਚਕੀਲਾ ਸਿਹਤ ਸੰਭਾਲ ਈਕੋਸਿਸਟਮ ਬਣਾਉਣ ਲਈ, ਭਾਰਤ ਨੇ ਸਿਹਤ ਸੰਭਾਲ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਨ ਲਈ ਆਯੁਸ਼ਮਾਨ ਭਾਰਤ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। "ਵਿਸ਼ਵ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਪ੍ਰਾਪਤ ਸਿਹਤ ਬੀਮਾ ਯੋਜਨਾ - ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ ਪੀਐੱਮ-ਜੇਏਵਾਈAB PM- JAY) 2018 ਵਿੱਚ ਸ਼ੁਰੂ ਕੀਤੀ ਗਈ ਸੀ। 1,50,000 ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰ (ਏਬੀ-ਐੱਚਡਬਲਿਯੂਸੀਜ਼) ਭਾਰਤ ਵਿੱਚ ਸੇਵਾਵਾਂ ਦੀ ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ ਦੀ ਡਿਲੀਵਰੀ ਨੂੰ ਟਰਾਂਸਫੌਰਮਿੰਗ ਰਹੇ ਹਨ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦਾ ਉਦੇਸ਼ ਹੈਲਥਕੇਅਰ ਈਕੋਸਿਸਟਮ ਦੇ ਵੱਖ-ਵੱਖ ਹਿੱਤਧਾਰਕਾਂ ਵਿਚਕਾਰ ਟੈਕਨੋਲੌਜੀ ਦੀ ਵਰਤੋਂ ਰਾਹੀਂ ਪਾੜੇ ਨੂੰ ਪੂਰਾ ਕਰਨਾ ਹੈ ਅਤੇ ਪੀਐੱਮ-ਆਯੂਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਦਾ ਉਦੇਸ਼ ਬਿਮਾਰੀ ਨਿਗਰਾਨੀ ਪ੍ਰਣਾਲੀ, ਪ੍ਰਯੋਗਸ਼ਾਲਾ ਨੈਟਵਰਕ, ਦੇਸ਼ ਭਰ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਬਲਾਕਾਂ ਦਾ ਨਿਰਮਾਣ ਅਤੇ ਇੱਕ ਸਿਹਤ ਪਹੁੰਚ 'ਤੇ ਜ਼ੋਰ ਦੇ ਕੇ ਖੋਜ ਸਮਰੱਥਾ ਨੂੰ ਵਧਾਉਣਾ ਹੈ।
ਦੁਨੀਆ ਭਰ ਦੇ ਸਿਹਤ ਸੰਭਾਲ ਪ੍ਰਣਾਲੀਆਂ 'ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਦਰਸਾਉਂਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ ਕਿ "ਮਹਾਮਾਰੀ ਨੇ ਦਿਖਾਇਆ ਹੈ ਕਿ ਸਿਹਤ ਦੇ ਖਤਰੇ ਰਾਸ਼ਟਰੀ ਸਰਹੱਦਾਂ ਤੱਕ ਸੀਮਤ ਨਹੀਂ ਹਨ ਅਤੇ ਇੱਕ ਤਾਲਮੇਲ ਵਾਲੀ ਵਿਸ਼ਵ ਪ੍ਰਤੀਕਿਰਿਆ ਦੀ ਲੋੜ ਹੈ। ਇਹ ਇਸ ਸੰਦਰਭ ਵਿੱਚ ਭਾਰਤ ਸਿਹਤ ਸੰਭਾਲ ਕਰਮਚਾਰੀਆਂ ਦੀ ਸਮਰੱਥਾ ਨਿਰਮਾਣ ਦੇ ਨਾਲ-ਨਾਲ ਡਿਜੀਟਲ ਟੈਕਨੋਲੌਜੀ ਨੂੰ ਅੱਗੇ ਵਧਾਉਣ ਦੇ ਰਾਹ ਵਿੱਚ ਸਹਾਇਤਾ ਕਰ ਰਿਹਾ ਹੈ।
ਡਾ: ਮਾਂਡਵੀਯਾ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਾਰੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਦੁਹਰਾਉਂਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ "'ਸਭ ਲਈ ਸਿਹਤ ਸੰਭਾਲ' ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ "ਸਬਕਾ ਸਾਥ, ਸਬਕਾ ਵਿਕਾਸ ਔਰ ਸਬਕਾ ਪ੍ਰਯਾਸ" ਦੇ ਰੂਪ ਵਿੱਚ ਦਰਸਾਏ ਗਏ ਭਾਰਤ ਦੇ ਮਾਰਗਦਰਸ਼ਕ ਦਰਸ਼ਨ ਨਾਲ ਮੇਲ ਖਾਂਦਾ ਹੈ, ਜਿਸ ਦਾ ਅਰਥ ਹੈ ''ਇੱਕ ਸਮਾਵੇਸ਼ੀ ਵਿਕਾਸ ਵੱਲ ਸਮੂਹਿਕ ਯਤਨਾਂ ਰਾਹੀਂ, ਮਿਲ ਕੇ ਯਤਨ ਕਰਨਾ'' ।
****
ਐੱਮਵੀ
(Release ID: 1927217)
Visitor Counter : 134