ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅੱਜ ਸਿਵਲ ਸੇਵਾ ਪਰੀਖਿਆ ਪਾਸ ਕਰਨ ਵਾਲੇ ਵਾਲਿਆਂ ਨੂੰ ਵਧਾਈਆਂ ਦਿੱਤੀਆਂ

Posted On: 23 MAY 2023 7:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਵਲ ਸੇਵਾ ਪਰੀਖਿਆ ਵਿੱਚ ਸਫ਼ਲ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਉਨ੍ਹਾਂ ਪਰੀਖਿਆਰਥੀਆਂ ਨੂੰ ਵੀ ਸਲਾਹ ਦਿੱਤੀ, ਜੋ ਇਸ ਸਾਲ ਸਫ਼ਲ ਨਹੀਂ ਹੋ ਸਕੇ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਉਨ੍ਹਾਂ ਨੌਜਵਾਨਾਂ ਨੂੰ ਵਧਾਈਆਂ, ਜਿਨ੍ਹਾਂ ਨੇ ਸਿਵਲ ਸੇਵਾ ਪਰੀਖਿਆ ਪਾਸ ਕੀਤੀ ਹੈ। ਅੱਗੇ ਇੱਕ ਲਾਹੇਵੰਦ ਅਤੇ ਸੰਤੋਖਜਨਕ ਕਰੀਅਰ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ। ਇਹ ਦੇਸ਼ ਦੀ ਸੇਵਾ ਕਰਨ ਅਤੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦਾ ਇੱਕ ਬਹੁਤ ਹੀ ਰੋਮਾਂਚ ਭਰਿਆ ਸਮਾਂ ਹੈ।”

 “ਮੈਂ ਉਨ੍ਹਾਂ ਲੋਕਾਂ ਦੀ ਨਿਰਾਸ਼ਾ ਨੂੰ ਸਮਝ ਸਕਦਾ ਹਾਂ, ਜੋ ਸਿਵਲ ਸੇਵਾ ਪਰੀਖਿਆ ਵਿੱਚ ਸਫ਼ਲ ਨਹੀਂ ਹੋ ਸਕੇ ਹਨ। ਨਾ ਕੇਵਲ ਯਤਨ ਕਰਨ ਦੇ ਅਧਿਕ ਅਵਸਰ ਮੌਜੂਦ ਹਨ, ਬਲਕਿ ਭਾਰਤ ਤੁਹਾਡੇ ਕੌਸ਼ਲ ਅਤੇ ਤਾਕਤ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਕਈ ਵਿਵਿਧ ਵਿਕਲਪ ਪ੍ਰਦਾਨ ਕਰਦਾ ਹੈ। ਤੁਹਾਨੂੰ ਸ਼ੁਭਕਾਮਨਾਵਾਂ”

 

*****

ਡੀਐੱਸ/ਟੀਐੱਸ(Release ID: 1926920) Visitor Counter : 104