ਪ੍ਰਧਾਨ ਮੰਤਰੀ ਦਫਤਰ

ਫਿਪਿਕ III (FIPIC III) ਸਮਿਟ ਵਿੱਚ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

Posted On: 22 MAY 2023 12:58PM by PIB Chandigarh

ਮਹਾਮਹਿਮ, 

ਤੀਸਰੇ ਫਿਪਿਕ ਸਮਿਟ ਵਿੱਚ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ। ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਜੇਮਸ ਮੈਰਾਪੇ ਮੇਰੇ ਨਾਲ ਇਸ ਸਮਿਟ ਨੂੰ co-host ਕਰ ਰਹੇ ਹਨ। ਇੱਥੇ ਪੋਰਟ ਮੋਰੇਸਬੀ ਵਿੱਚ ਸਮਿਟ ਦੇ ਸਾਰੇ arrangements ਦੇ ਲਈ ਮੈਂ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਾ ਹਾਂ।

ਮਹਾਮਹਿਮ, 

ਇਸ ਵਾਰ ਅਸੀਂ ਲੰਬੇ ਸਮੇਂ ਦੇ ਬਾਅਦ ਮਿਲ ਰਹੇ ਹਾਂ। ਇਸ ਦੌਰਾਨ, ਵਿਸ਼ਵ Covid ਮਹਾਮਾਰੀ ਅਤੇ ਹੋਰ ਕਈ ਚੁਣੌਤੀਆਂ ਦੇ ਕਠਿਨ ਦੌਰ ਵਿੱਚੋਂ ਗੁਜ਼ਰਿਆ ਹੈ। ਇਨ੍ਹਾਂ ਚੁਣੌਤੀਆਂ ਦਾ ਪ੍ਰਭਾਵ ਗਲੋਬਲ ਸਾਊਥ ਦੇ ਦੇਸ਼ਾਂ ‘ਤੇ ਸਭ ਤੋਂ ਅਧਿਕ ਪਿਆ ਹੈ।  Climate change, ਕੁਦਰਤੀ ਆਪਦਾਵਾਂ, ਭੁੱਖਮਰੀ, ਗ਼ਰੀਬੀ, ਸਿਹਤ ਨਾਲ ਜੁੜੀਆਂ ਕਈ ਚੁਣੌਤੀਆਂ ਪਹਿਲਾਂ ਤੋਂ ਹੀ ਸਨ। ਹੁਣ, ਨਵੀਂਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।  Food, Fuel, Fertilizer  ਅਤੇ pharma  ਦੀ ਸਪਲਾਈ chain ਵਿੱਚ ਰੁਕਾਵਟਾਂ ਆ ਰਹੀਆਂ ਹਨ। ਜਿਨ੍ਹਾਂ ਨੂੰ ਅਸੀਂ ਆਪਣਾ  ਭਰੋਸੇਯੋਗ ਮੰਨਦੇ ਸੀ, ਪਤਾ ਚਲਿਆ ਕਿ ਜ਼ਰੂਰਤ ਦੇ ਸਮੇਂ ਉਹ ਸਾਡੇ ਨਾਲ ਨਹੀਂ ਖੜ੍ਹੇ ਸਨ। ਇਸ ਮੁਸ਼ਕਲ ਦੇ ਸਮੇਂ ਵਿੱਚ ਪੁਰਾਣਾ ਵਾਕ ਸਿੱਧ ਹੋਇਆ : A Friend in need is friend indeed।

 

ਮੈਨੂੰ ਖੁਸ਼ੀ ਹੈ ਕਿ ਭਾਰਤ ਇਸ ਚੁਣੌਤੀਪੂਰਣ ਸਮੇਂ ਵਿੱਚ ਆਪਣੇ ਪੈਸੀਫਿਕ ਆਈਲੈਂਡ ਦੋਸਤਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਰਿਹਾ। ਭਾਰਤ ਵਿੱਚ ਬਣੀ vaccine ਹੋਵੇ ਜਾਂ ਜ਼ਰੂਰਤ ਦੀਆਂ ਦਵਾਈਆਂ; ਕਣਕ ਹੋਵੇ ਜਾਂ ਚੀਨੀ, ਭਾਰਤ ਆਪਣੀਆਂ ਸਮਰੱਥਾਵਾਂ ਦੇ ਅਨੁਰੂਪ ਸਾਰੇ ਸਾਥੀ ਦੇਸ਼ਾਂ ਦੀ ਮਦਦ ਕਰਦਾ ਰਿਹਾ। 

ਮਹਾਮਹਿਮ,

ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ, ਮੇਰੇ ਲਈ ਤੁਸੀਂ Large Ocean Countries ਹੋ, Small Island States ਨਹੀਂ। ਤੁਹਾਡਾ ਇਹ ਮਹਾਸਾਗਰ ਹੀ ਭਾਰਤ ਨੂੰ ਤੁਹਾਡੇ ਨਾਲ ਜੋੜਦਾ ਹੈ। ਭਾਰਤੀ ਵਿਚਾਰਧਾਰਾ ਵਿੱਚ ਸੰਪੂਰਣ ਵਿਸ਼ਵ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਦੇਖਿਆ ਗਿਆ ਹੈ। ਇਸ ਸਾਲ ਚੱਲ ਰਹੀ ਸਾਡੀ G-20 Presidency  ਦੀ ਥੀਮ -'One Earth, One Family, One Future'- ਵੀ  ਇਸੇ ਵਿਚਾਰਧਾਰਾ ‘ਤੇ ਅਧਾਰਿਤ ਹੈ। ਇਸ ਵਰ੍ਹੇ ਜਨਵਰੀ ਵਿੱਚ ਅਸੀਂ  Voice of Global South ਸਮਿਟ ਦਾ ਆਯੋਜਨ ਕੀਤਾ। ਤੁਹਾਡੇ ਪ੍ਰਤੀਨਿਧੀਆਂ ਨੇ ਇਸ ਵਿੱਚ ਹਿੱਸਾ ਲਿਆ। ਆਪਣੇ ਵਿਚਾਰ ਸਾਂਝਾ ਕੀਤੇ। ਇਸ ਦੇ ਲਈ ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ। ਭਾਰਤ Global South ਦੀਆਂ ਚਿੰਤਾਵਾਂ, ਉਨ੍ਹਾਂ ਦੀਆਂ ਉਪੇਖਿਆਵਾਂ ਅਤੇ ਉਨ੍ਹਾਂ ਦੀਆਂ ਅਕਾਂਖਿਆਵਾਂ ਨੂੰ   G-20 ਦੇ ਜ਼ਰੀਏ ਵਿਸ਼ਵ ਦੇ ਸਾਹਮਣੇ ਪਹੁੰਚਾਉਣਾ ਆਪਣੀ ਜ਼ਿੰਮੇਵਾਰੀ ਮੰਨਦਾ ਹਾਂ।

ਮਹਾਮਹਿਮ, 

ਪਿਛਲੇ ਦੋ ਦਿਨਾਂ ਵਿੱਚ,  G-7 outreach ਸਮਿਟ ਵਿੱਚ ਵੀ ਮੇਰਾ ਇਹੀ ਪ੍ਰਯਤਨ ਰਿਹਾ।  His Excellency ਮਾਰਕ ਬ੍ਰਾਉਨ, ਜੋ ਉੱਥੇ ਪੈਸੀਫਿਕ ਆਈਲੈਂਡ ਫੋਰਮ ਦੀ ਅਗਵਾਈ ਕਰ ਰਹੇ ਸਨ, ਇਸ ਦੇ ਗਵਾਹ ਹਨ।

 
ਮਹਾਮਹਿਮ,  

Climate change ਦੇ ਮੁੱਦੇ 'ਤੇ ਭਾਰਤ ਨੇ ਅਭਿਲਾਸ਼ੀ ਲਕਸ਼ ਸਾਹਮਣੇ ਰੱਖੇ ਹਨ।  ਮੈਨੂੰ ਖੁਸ਼ੀ ਹੈ ਕਿ ਅਸੀਂ ਇਨ੍ਹਾਂ 'ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਪਿਛਲੇ ਸਾਲ, UN Secretary General ਦੇ ਨਾਲ, ਮੈਂ ਮਿਸ਼ਨ LiFE – Lifestyle For Environment, ਲਾਂਚ ਕੀਤਾ ਸੀ। ਮੈਂ ਚਾਹਾਂਗਾ ਕਿ ਤੁਸੀਂ ਵੀ ਇਸ movement ਨਾਲ ਜੁੜੋ। ਭਾਰਤ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ ਅਤੇ CDRI ਜਿਹੇ initiatives ਲਏ ਹਨ। ਮੈਂ ਸਮਝਦਾ ਹਾਂ ਕਿ ਸੋਲਰ ਅਲਾਇੰਸ ਦੇ ਨਾਲ ਤੁਹਾਡੇ ਵਿੱਚੋਂ ਜ਼ਿਆਦਾਤਰ ਦੇਸ਼ ਜੁੜੇ ਹੋਏ ਹਨ। ਮੈਨੂੰ ਵਿਸ਼ਵਾਸ ਹੈ ਕਿ CDRI ਦੇ programs ਨੂੰ ਵੀ ਤੁਸੀਂ useful ਪਾਓਗੇ। ਮੈਂ ਇਸ ਅਵਸਰ ‘ਤੇ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ initiatives  ਨਾਲ ਜੁੜਣ ਲਈ ਸੱਦਾ ਦਿੰਦਾ ਹਾਂ।

Food security को प्राथमिकता देते हुए, हमने nutrition और वातावरण संरक्षण को भी ध्यान में रखा है। वर्ष 2023 को UN ने अंतरराष्ट्रीय मिलेट वर्ष घोषित किया है। भारत ने इस superfood को श्री अन्न का दर्जा दिया है। इनकी खेती में कम पानी लगता है, और इनमें नुट्रीशन भी अधिक है। मेरा विश्वास है कि मिलेट आपके देशों में भी sustainable food security सुनिश्चित करने मे बड़ा योगदान दे सकता है।

ਮਹਾਮਹਿਮ, 

Food security ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਅਸੀਂ nutrition ਅਤੇ ਵਾਤਾਵਰਨ ਸੁਰੱਖਿਆ ਨੂੰ ਵੀ ਧਿਆਨ ਵਿੱਚ ਰਖਿਆ ਹੈ। ਸਾਲ 2023 ਨੂੰ UN ਅੰਤਰਰਾਸ਼ਟਰੀ ਮਿਲਟਸ ਵਰ੍ਹਾ ਘੋਸ਼ਿਤ ਕੀਤਾ ਹੈ। ਭਾਰਤ ਨੇ ਇਸ superfood ਨੂੰ ਸ਼੍ਰੀ ਅੰਨ ਦਾ ਦਰਜਾ ਦਿੱਤਾ ਹੈ। ਇਨ੍ਹਾਂ ਦੀ ਖੇਤੀ ਵਿੱਚ ਘੱਟ ਪਾਣੀ ਲਗਦਾ ਹੈ, ਅਤੇ ਇਨ੍ਹਾਂ ਵਿੱਚ ਪੋਸ਼ਣ ਵੀ ਅਧਿਕ ਹੈ। ਮੇਰਾ ਵਿਸ਼ਵਾਸ ਹੈ ਕਿ ਮਿਲਟਸ ਤੁਹਾਡੇ ਦੇਸ਼ਾਂ ਵਿੱਚ ਵੀ sustainable food security ਸੁਨਿਸ਼ਚਿਤ ਕਰਨ ਵਿੱਚ ਬੜਾ ਯੋਗਦਾਨ ਦੇ ਸਕਦਾ ਹੈ।

ਮਹਾਮਹਿਮ, 

ਭਾਰਤ ਤੁਹਾਡੀਆਂ ਪ੍ਰਾਥਮਿਕਤਾਵਾਂ ਦਾ ਸਨਮਾਨ ਕਰਦਾ ਹੈ। ਤੁਹਾਡਾ development  ਪਾਰਟਨਰ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ। ਮਾਨਵੀ ਸਹਾਇਤਾ ਹੋਵੇ ਜਾਂ ਫਿਰ ਤੁਹਾਡਾ ਵਿਕਾਸ; ਭਾਰਤ ਨੂੰ ਤੁਸੀਂ ਭਰੋਸੇਮੰਦ ਪਾਰਟਨਰ ਦੇ ਰੂਪ ਵਿੱਚ ਦੇਖ ਸਕਦੇ ਹੋ। ਸਾਡਾ ਦ੍ਰਿਸ਼ਟੀਕੋਣ ਮਨੁੱਖੀ ਕਦਰਾਂ-ਕੀਮਤਾਂ 'ਤੇ ਆਧਾਰਿਤ ਹੈ। ਪਲਾਊ ਦਾ Convention Center;  ਨਾਓਰੂ ਦਾ waste management ਪ੍ਰੋਜੈਕਟ;  Fiji  ਦੇ cyclone ਪ੍ਰਭਾਵਿਤ ਕਿਸਾਨਾਂ ਦੇ ਲਈ ਬੀਜ; ਅਤੇ ਕਿਰੀਬਾਤੀ ਦਾ ਸੋਲਰ ਲਾਈਟ ਪ੍ਰੋਜੈਕਟ। ਇਹ ਸਭ ਇਸੇ ਭਾਵਨਾ 'ਤੇ ਅਧਾਰਿਤ ਹਨ। ਅਸੀਂ ਬਿਨਾ ਕਿਸੇ ਝਿਜਕ ਦੇ, ਆਪਣੀਆਂ ਸਮਰੱਥਾਵਾਂ ਅਤੇ experiences ਤੁਹਾਡੇ ਨਾਲ ਸਾਂਝੇ ਕਰਨ ਲਈ ਤਿਆਰ ਹਾਂ। ਡਿਜੀਟਲ technology ਹੋਵੇ ਜਾਂ ਸਪੇਸ ਟੈਕਨੋਲੋਜੀ; ਹੈਲਥ security ਹੋਵੇ ਜਾਂ food security; climate change ਹੋਵੇ ਜਾਂ ਵਾਤਾਵਰਨ ਸੁਰੱਖਿਆ; ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ।

ਮਹਾਮਹਿਮ,

ਤੁਹਾਡੀ ਤਰ੍ਹਾਂ ਅਸੀਂ Multilateralism ਵਿੱਚ ਵਿਸ਼ਵਾਸ ਰੱਖਦੇ ਹਾਂ। Free, open ਅਤੇ inclusive Indo-Pacific ਦਾ ਸਮਰਥਨ ਕਰਦੇ ਹਾਂ। ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਨਮਾਨ ਕਰਦੇ ਹਾਂ। ਗਲੋਬਲ ਸਾਊਥ ਦੀ ਆਵਾਜ਼ ਵੀ  UN ਸੁਰੱਖਿਆ ਪਰਿਸ਼ਦ ਵਿੱਚ ਬੁਲੰਦੀ ਨਾਲ ਉਠਣੀ ਚਾਹੀਦੀ ਹੈ।  ਇਸ ਦੇ ਲਈ ਅੰਤਰਰਾਸ਼ਟਰੀ ਸੰਸਥਾਵਾਂ ਦਾ ਸੁਧਾਰ-ਸਾਡੀ ਸਾਂਝੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਹੀਰੋਸ਼ਿਮਾ ਵਿੱਚ, ਆਸਟ੍ਰੇਲੀਆ, ਅਮਰੀਕਾ ਅਤੇ ਜਪਾਨ ਦੇ ਨਾਲ QUAD  ਵਿੱਚ ਮੇਰੀ ਬਾਤ ਹੋਈ। ਇਸ ਬਾਤਚੀਤ ਵਿੱਚ ਇੰਡੋ-ਪੈਸੀਫਿਕ ਖੇਤਰ ‘ਤੇ ਵਿਸ਼ੇਸ਼ ਫੋਕਸ ਦਿੱਤਾ ਜਾ ਰਿਹਾ ਹੈ। QUAD ਦੀ ਮੀਟਿੰਗ ਵਿੱਚ ਅਸੀਂ ਪਲਾਊ ਵਿੱਚ ਰੇਡੀਓ ਐਕਸੈੱਸ ਨੈੱਟਵਰਕ (RAN) ਲਗਾਉਣ ਦਾ ਫੈਸਲਾ ਲਿਆ ਹੈ। ਅਸੀਂ plurilateral ਫਾਰਮੈੱਟ ਵਿੱਚ, ਪੈਸੀਫਿਕ ਆਈਲੈਂਡ ਦੇਸ਼ਾਂ ਦੇ ਨਾਲ ਸਹਿਭਾਗੀਦਾਰੀ ਵਧਾਵਾਂਗੇ। 

ਮਹਾਮਹਿਮ,
ਮੈਨੂੰ ਖੁਸ਼ੀ ਹੈ ਕਿ ਫਿਜੀ ਦੀ University of South Pacific ਵਿੱਚ Sustainable Coastal and Ocean Research Institute  (ਸਕੋਰੀ),  ਦੀ ਸਥਾਪਨਾ ਹੋਈ ਹੈ। ਇਹ institute, ਸਸਟੇਨੇਬਲ development ਵਿੱਚ ਭਾਰਤ ਦੇ ਅਨੁਭਵਾਂ ਨੂੰ ਪੈਸੀਫਿਕ ਆਈਲੈਂਡ ਦੇਸ਼ਾਂ ਦੇ ਵਿਜ਼ਨ ਨਾਲ ਜੋੜਦਾ ਹੈ। R & D ਦੇ ਨਾਲ-ਨਾਲ, ਇਹ climate change ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਵੀ ਉਪਯੋਗੀ ਹੋਵੇਗਾ। ਅੱਜ ਸਕੋਰੀ ਨੂੰ 14 ਦੇਸ਼ਾਂ ਦੇ ਨਾਗਰਿਕਾਂ ਦੀ ਭਲਾਈ, ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਸਮਰਪਿਤ ਕਰਨ ਵਿੱਚ ਮੈਨੂੰ ਖੁਸ਼ੀ ਹੈ। ਉਸੇ ਤਰ੍ਹਾਂ ਮੈਨੂੰ ਖੁਸ਼ੀ ਹੈ ਕਿ ਸਪੇਸ ਟੈਕਨੋਲੋਜੀ ਦਾ ਰਾਸ਼ਟਰੀ ਅਤੇ ਮਾਨਵੀ ਵਿਕਾਸ ਵਿੱਚ ਉਪਯੋਗ ਲਈ, ਵੈੱਬਸਾਈਟ ਦਾ launch ਹੋ ਰਿਹਾ ਹੈ। ਇਸ ਦੇ ਜ਼ਰੀਏ, ਤੁਸੀਂ ਇੰਡੀਅਨ satellite ਨੈੱਟਵਰਕ ਨਾਲ ਆਪਣੇ ਦੇਸ਼ ਦਾ ਰਿਮੋਟ ਸੈਂਸਿੰਗ ਡਾਟਾ ਡਾਊਨਲੋਡ ਕਰ ਸਕਣਗੇ। ਆਪਣੀਆਂ-ਆਪਣੀਆਂ ਰਾਸ਼ਟਰੀ ਵਿਕਾਸ ਯੋਜਨਾਵਾਂ ਵਿੱਚ ਇਸ ਦਾ ਉਪਯੋਗ ਕਰ ਸਕਣਗੇ। 

ਮਹਾਮਹਿਮ,
ਹੁਣ ਮੈਂ ਤੁਹਾਡੇ ਸਾਰਿਆਂ ਦੇ ਵਿਚਾਰ ਜਾਣਨ ਲਈ ਉਤਸੁਕ ਹਾਂ। ਇੱਕ ਵਾਰ ਫਿਰ, ਅੱਜ ਇਸ ਸਮਿਟ ਵਿੱਚ ਹਿੱਸਾ ਲੈਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।

 

ਬੇਦਾਅਵਾ- ਇਹ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਟਿੱਪਣੀਆਂ ਹਿੰਦੀ ਵਿੱਚ ਦਿੱਤੀਆਂ ਗਈਆਂ ਸਨ।

****

ਡੀਐੱਸ/ਟੀਐੱਸ



(Release ID: 1926368) Visitor Counter : 90