ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਵੀਅਤਨਾਮ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ

Posted On: 20 MAY 2023 12:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਰੋਸ਼ਿਮਾ ਵਿੱਚ ਜੀ-7 ਸਮਿਟ ਦੇ ਦੌਰਾਨ 20 ਮਈ, 2023 ਨੂੰ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਫਾਮ ਮਿਨ੍ਹ ਚਿਨ੍ਹ ਨਾਲ ਮੁਲਾਕਾਤ ਕੀਤੀ।


 

ਦੋਨਾਂ ਰਾਜਨੇਤਾਵਾਂ ਨੇ ਦੁਵੱਲੇ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਹਾਸਲ ਕੀਤੀ ਗਈ ਨਿਯਮਿਤ ਪ੍ਰਗਤੀ ਨੂੰ ਰੇਖਾਂਕਿਤ ਕੀਤਾ। ਉਹ ਉੱਚ ਪੱਧਰੀ ਅਦਾਨ-ਪ੍ਰਦਾਨ ਵਧਾਉਣ ਤੇ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਗਹਿਰੇ ਬਣਾਉਣ ‘ਤੇ ਸਹਿਮਤ ਹੋਏ।

ਰਾਜਨੇਤਾਵਾਂ ਨੇ ਰੱਖਿਆ ਖੇਤਰ ਦੇ ਅਵਸਰਾਂ, ਰੈਜ਼ਿਲਿਐਂਟ ਸਪਲਾਈ ਚੇਨਸ ਦੇ ਨਿਰਮਾਣ, ਊਰਜਾ , ਵਿਗਿਆਨ ਅਤੇ ਟੈਕਨੋਲੋਜੀ, ਮਾਨਵ ਸੰਸਾਧਨ ਵਿਕਾਸ, ਸੰਸਕ੍ਰਿਤੀ ਤੇ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ‘ਤੇ ਵੀ ਚਰਚਾ ਕੀਤੀ।


 

ਰਾਜਨੇਤਾਵਾਂ ਨੇ ਖੇਤਰੀ ਵਿਕਾਸ ‘ਤੇ ਵਿਚਾਰਾਂ ਦਾ ਸਕਾਰਾਤਮਕ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਆਸੀਆਨ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ‘ਤੇ ਵੀ ਚਰਚਾ ਕੀਤੀ।


 

ਪ੍ਰਧਾਨ ਮੰਤਰੀ ਨੇ ਮੋਦੀ ਨੇ ਪ੍ਰਧਾਨ ਮੰਤਰੀ ਚਿਨ੍ਹ ਨੂੰ ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਗਲੋਬਲ ਸਾਊਥ ਦੇ ਦ੍ਰਿਸ਼ਟੀਕੋਣ ਅਤੇ ਚਿੰਤਾਵਾਂ ਨੂੰ ਰੇਖਾਂਕਿਤ ਕਰਨ ਦੇ ਪ੍ਰਤੀ ਭਾਰਤ ਦੀ ਪ੍ਰਾਥਮਿਕਤਾ ਬਾਰੇ ਜਾਣਕਾਰੀ ਦਿੱਤੀ।

*****


ਡੀਐੱਸ/ਐੱਸਟੀ



(Release ID: 1926016) Visitor Counter : 93