ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ


ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ-ਨਿਯੁਕਤ ਕਰਮੀਆਂ ਨੂੰ ਲਗਭਗ 71,000 ਨਿਯੁਕਤੀ ਪੱਤਰ ਵੰਡੇ

“ਰੋਜ਼ਗਾਰ ਮੇਲੇ, ਨੌਜਵਾਨਾਂ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਰਸਾਉਂਦੇ ਹਨ”

“ਪਿਛਲੇ 9 ਵਰ੍ਹਿਆਂ ਵਿੱਚ, ਸਰਕਾਰ ਨੇ ਭਰਤੀ ਪ੍ਰਕਿਰਿਆ ਨੂੰ ਪ੍ਰਾਥਮਿਕਤਾ ਦਿੱਤੀ ਹੈ ਅਤੇ ਇਸ ਨੂੰ ਤੇਜ਼, ਪਾਰਦਰਸ਼ੀ ਤੇ ਨਿਰਪੱਖ ਬਣਾਇਆ ਹੈ”

“ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੀਆਂ ਨੀਤੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ”

“ਸਰਕਾਰ ਨੇ 9 ਸਾਲ ਵਿੱਚ ਪੂੰਜੀਗਤ ਖਰਚ ‘ਤੇ ਲਗਭਗ 34 ਲੱਖ ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਸ ਸਾਲ ਵੀ ਪੂੰਜੀਗਤ ਖਰਚ ਦੇ ਲਈ 10 ਲੱਖ ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ”

“ਆਤਮਨਿਰਭਰ ਭਾਰਤ ਮੁਹਿੰਮ, ਦੇਸ਼ ਵਿੱਚ ਮੈਨੂਫੈਕਚਰਿੰਗ ਜ਼ਰੀਏ ਰੋਜ਼ਗਾਰ ਸਿਰਜਣਾ ‘ਤੇ ਅਧਾਰਿਤ ਹੈ”

Posted On: 16 MAY 2023 11:54AM by PIB Chandigarh

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ ਤੇ ਵਿਭਿੰਨ ਸਰਕਾਰੀ ਵਿਭਾਗਾਂ ਵਿੱਚ ਨਵ-ਨਿਯੁਕਤ ਕਰਮੀਆਂ ਨੂੰ ਲਗਭਗ 71,00 ਨਿਯੁਕਤੀ ਪੱਤਰ ਵੰਡੇ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਨਵ-ਨਿਯੁਕਤ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਗੁਜਰਾਤ ਜਿਹੇ ਰਾਜਾਂ ਵਿੱਚ ਹਾਲ ਦੇ ਰੋਜ਼ਗਾਰ ਮੇਲਿਆਂ ਅਤੇ ਅਸਾਮ ਦੇ ਆਗਾਮੀ ਮੇਲੇ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਭਾਜਪਾ ਸ਼ਾਸਿਤ ਰਾਜਾਂ ਵਿੱਚ ਇਨ੍ਹਾਂ ਮੇਲਿਆਂ ਦੇ ਆਯੋਜਨ, ਨੌਜਵਾਨਾਂ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦਰਸਾਉਂਦੇ ਹਨ।

 

ਪ੍ਰਧਾਨ ਮੰਤਰੀ ਨੇ ਇਸ ਬਾਤ ਤੇ ਜ਼ੋਰ ਦਿੱਤਾ ਕਿ ਪਿਛਲੇ 9 ਵਰ੍ਹਿਆਂ ਵਿੱਚ, ਸਰਕਾਰ ਨੇ ਭਰਤੀ ਪ੍ਰਕਿਰਿਆ ਨੂੰ ਪ੍ਰਾਥਮਿਕਤਾ ਦਿੱਤੀ ਹੈ ਅਤੇ ਇਸ ਨੂੰ ਤੇਜ਼, ਪਾਰਦਰਸ਼ੀ ਤੇ ਨਿਰਪੱਖ ਬਣਾਇਆ ਹੈ। ਭਰਤੀ ਪ੍ਰਕਿਰਿਆ ਵਿੱਚ ਆਉਣ ਵਾਲੀਆਂ ਕਠਿਨਾਈਆਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟਾਫ ਸਿਲੈਕਸ਼ਨ ਬੋਰਡ, ਨਵੀਆਂ ਭਰਤੀਆਂ ਨੂੰ ਸ਼ਾਮਲ ਕਰਨ ਵਿੱਚ ਖਾਸ ਤੌਰ ਤੇ 15-18 ਮਹੀਨੇ ਦਾ ਸਮਾਂ ਲੈਂਦੇ ਸਨ, ਜਦਕਿ ਅੱਜ ਇਸ ਵਿੱਚ ਸਿਰਫ਼ 6-8 ਮਹੀਨੇ ਲਗਦੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਪਹਿਲਾਂ ਦੀ ਕਠਿਨ ਭਰਤੀ ਪ੍ਰਕਿਰਿਆ ਵਿੱਚ ਆਵੇਦਨ ਪੱਤਰ ਪ੍ਰਾਪਤ ਕੀਤੇ ਜਾਂਦੇ ਸਨ ਅਤੇ ਫਿਰ ਇਨ੍ਹਾਂ ਨੂੰ ਡਾਕ ਦੇ ਜ਼ਰੀਏ ਜਮ੍ਹਾਂ ਕੀਤਾ ਜਾਂਦਾ ਸੀ, ਲੇਕਿਨ ਹੁਣ ਇਸ ਨੂੰ ਔਨਲਾਈਨ ਪ੍ਰਕਿਰਿਆ ਦੇ ਜ਼ਰੀਏ ਸਰਲ ਬਣਾਇਆ ਗਿਆ ਹੈ, ਜਿਸ ਦੇ ਲਈ ਦਸਤਾਵੇਜ਼ਾਂ ਦੀ ਸੈਲਫ-ਅਟੈਸਟੇਸ਼ਨ ਦਾ ਪ੍ਰਾਵਧਾਨ ਵੀ ਪੇਸ਼ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਮੂਹ ਸੀ ਅਤੇ ਸਮੂਹ ਡੀ ਦੇ ਲਈ ਇੰਟਰਵਿਊਜ਼ ਵੀ ਸਮਾਪਤ ਕਰ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਸਭ ਤੋਂ ਬੜਾ ਫਾਇਦਾ ਪੂਰੀ ਪ੍ਰਕਿਰਿਆ ਨਾਲ ਭਾਈ-ਭਤੀਜਾਵਾਦ ਦੀ ਸਮਾਪਤੀ ਹੈ।

 

 ਪ੍ਰਧਾਨ ਮੰਤਰੀ ਨੇ ਅੱਜ ਦੀ ਤਾਰੀਖ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਕਿਉਂਕਿ 9 ਸਾਲ ਪਹਿਲਾਂ ਇਸੇ ਦਿਨ, ਅਰਥਾਤ, 16 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ। ਪ੍ਰਧਾਨ ਮੰਤਰੀ ਨੇ ਉਸ ਦਿਨ ਦੇ ਉਤਸ਼ਾਹ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ ਦੀ ਭਾਵਨਾ ਦੇ ਨਾਲ ਸ਼ੁਰੂ ਹੋਈ ਇਹ ਯਾਤਰਾ, ਇੱਕ ਵਿਕਸਿਤ ਭਾਰਤ ਦੇ ਲਈ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਸਿੱਕਿਮ ਦਾ ਸਥਾਪਨਾ ਦਿਵਸ ਵੀ ਹੈ।

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ 9 ਵਰ੍ਹਿਆਂ ਦੇ ਦੌਰਾਨ, ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਨੀਤੀਆਂ ਦਾ ਨਿਰਮਾਣ ਕੀਤਾ ਹੈ। ਆਧੁਨਿਕ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਪਹਿਲਾਂ ਹੋਣ, ਗ੍ਰਾਮੀਣ ਵਿਕਾਸ ਹੋਵੇ ਜਾਂ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਦਾ ਵਿਸਤਾਰ ਹੋਵੇ, ਭਾਰਤ ਸਰਕਾਰ ਦੀ ਹਰੇਕ ਨੀਤੀ ਨੌਜਵਾਨਾਂ ਦੇ ਲਈ ਨਵੇਂ ਅਵਸਰ ਪੈਦਾ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਸਾਲ ਵਿੱਚ ਸਰਕਾਰ ਨੇ ਪੂੰਜੀਗਤ ਖਰਚ ਅਤੇ ਬੁਨਿਆਦੀ ਸੁਵਿਧਾਵਾਂ ਤੇ ਕਰੀਬ 34 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਇਸ ਸਾਲ ਦੇ ਬਜਟ ਵਿੱਚ ਵੀ ਪੂੰਜੀਗਤ ਖਰਚ ਦੇ ਲਈ 10 ਲੱਖ ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ। ਇਸ ਧਨਰਾਸ਼ੀ (ਰਕਮ) ਦੇ ਸਦਕਾ ਨਵੇਂ ਰਾਜਮਾਰਗਾਂ, ਨਵੇਂ ਹਵਾਈ ਅੱਡਿਆਂ, ਨਵੇਂ ਰੇਲ ਮਾਰਗਾਂ, ਪੁਲ਼ਾਂ ਜਿਹੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ। ਇਸ ਨਾਲ ਦੇਸ਼ ਵਿੱਚ ਰੋਜ਼ਗਾਰ ਦੇ ਵਿਭਿੰਨ ਨਵੇਂ ਅਵਸਰਾਂ ਦੀ ਸਿਰਜਣਾ ਹੋ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਅੱਗੇ ਵਧਣ ਦੀ ਗਤੀ ਅਤੇ ਇਸ ਦਾ ਪੈਮਾਨਾ ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਅਭੂਤਪੂਰਵ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ 40 ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਦਾ ਬਿਜਲੀਕਰਣ ਹੋਇਆ, ਜਦਕਿ ਪਹਿਲਾਂ ਦੇ 7 ਦਹਾਕਿਆਂ ਵਿੱਚ 20 ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਦਾ ਬਿਜਲੀਕਰਣ ਹੋਇਆ ਸੀ। ਦੇਸ਼ ਵਿੱਚ ਮੈਟਰੋ ਰੇਲ ਨੈੱਟਵਰਕ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਸਿਰਫ਼ 600 ਮੀਟਰ ਮੈਟਰੋ ਲਾਈਨਾਂ ਵਿਛਾਈਆਂ ਗਈਆਂ ਸਨ, ਜਦਕਿ ਕਰੀਬ 6 ਕਿਲੋਮੀਟਰ ਮੈਟਰੋ ਰੇਲ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ।

 2014 ਤੋਂ ਪਹਿਲਾਂ ਗ੍ਰਾਮੀਣ ਸੜਕਾਂ ਦੀ ਕੁੱਲ ਲੰਬਾਈ 4 ਲੱਖ ਕਿਲੋਮੀਟਰ ਤੋਂ ਵੀ ਘੱਟ ਸੀ, ਅੱਜ ਇਹ ਲੰਬਾਈ 7.25 ਲੱਖ ਕਿਲੋਮੀਟਰ ਹੋ ਗਈ ਹੈ। ਹਵਾਈ ਅੱਡਿਆਂ ਦੀ ਸੰਖਿਆ 2014 ਦੇ 74 ਤੋਂ ਵਧ ਕੇ ਅੱਜ ਲਗਭਗ 150 ਹੋ ਗਈ ਹੈ। ਇਸੇ ਤਰ੍ਹਾਂ, ਪਿਛਲੇ 9 ਵਰ੍ਹਿਆਂ ਵਿੱਚ ਗ਼ਰੀਬਾਂ ਦੇ ਲਈ ਬਣਾਏ ਗਏ 4 ਕਰੋੜ ਘਰਾਂ ਨੇ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਕੀਤੀ ਹੈ। ਪਿੰਡਾਂ ਵਿੱਚ 5 ਲੱਖ ਕੌਮਨ ਸਰਵਿਸ ਸੈਂਟਰ, ਗ੍ਰਾਮੀਣ ਇਲਾਕਿਆਂ ਵਿੱਚ ਰੋਜ਼ਗਾਰ ਮੁਹੱਈਆ ਕਰਵਾ ਰਹੇ ਹਨ। ਪਿੰਡਾਂ ਵਿੱਚ 30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨਾਂ ਦਾ ਨਿਰਮਾਣ ਹੋਇਆ ਹੈ ਅਤੇ ਕਰੀਬ 9 ਕਰੋੜ ਘਰਾਂ ਨੂੰ ਪਾਈਪ ਨਾਲ ਪੇਅਜਲ ਦੀ ਸਪਲਾਈ ਦੇ ਲਈ ਜੋੜਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰੇ ਕਾਰਜ ਬੜੇ ਪੈਮਾਨੇ ਤੇ ਰੋਜ਼ਗਾਰ ਸਿਰਜ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇ ਵਿਦੇਸ਼ੀ ਨਿਵੇਸ਼ ਹੋਵੇ ਜਾਂ ਭਾਰਤ ਦਾ ਨਿਰਯਾਤ ਖੇਤਰ, ਇਹ ਦੇਸ਼ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਵਿਭਿੰਨ ਅਵਸਰ ਪੈਦਾ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ, ਨੌਕਰੀਆਂ ਦੀ ਪ੍ਰਕ੍ਰਿਤੀ ਵਿੱਚ ਅਤਿਅਧਿਕ ਬਦਲਾਅ ਦੇਖਿਆ ਗਿਆ ਹੈ, ਜਿੱਥੇ ਦੇਸ਼ ਦੇ ਨੌਜਵਾਨਾਂ ਦੇ ਲਈ ਨਵੇਂ ਖੇਤਰ ਉੱਭਰ ਕੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਇਨ੍ਹਾਂ ਨਵੇਂ ਖੇਤਰਾਂ ਨੂੰ ਨਿਰੰਤਰ ਸਮਰਥਨ ਪ੍ਰਦਾਨ ਕਰ ਰਹੀ ਹੈ ਅਤੇ ਉਸ ਸਟਾਰਟਅੱਪ ਕ੍ਰਾਂਤੀ ਨੂੰ ਰੇਖਾਂਕਿਤ ਕੀਤਾ, ਜਿਸ ਨੂੰ ਦੇਸ਼ ਨੇ ਦੇਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਸਟਾਰਟਅੱਪਸ ਦੀ ਸੰਖਿਆ 2014 ਦੇ ਪਹਿਲਾਂ ਦੇ 100 ਤੋਂ ਵਧ ਕੇ ਅੱਜ 1 ਲੱਖ ਤੋਂ ਅਧਿਕ ਹੋ ਗਈ ਹੈ, ਜਿਨ੍ਹਾਂ ਨਾਲ 10 ਲੱਖ ਤੋਂ ਅਧਿਕ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ।

 

ਪਹਿਲਾਂ ਦੀ ਤੁਲਨਾ ਵਿੱਚ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਾਲੇ ਤਕਨੀਕੀ ਵਿਕਾਸ ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਐਪ-ਅਧਾਰਿਤ ਟੈਕਸੀ ਸੇਵਾਵਾਂ ਦੀ ਉਦਾਹਰਣ ਦਿੱਤੀ, ਜੋ ਸ਼ਹਿਰਾਂ ਦੇ ਲਈ ਜੀਵਨ ਰੇਖਾ ਬਣ ਗਈ ਹੈਕੁਸ਼ਲ ਔਨਲਾਈਨ ਡਿਲਿਵਰੀ ਸਿਸਟਮਾਂ, ਜਿਨ੍ਹਾਂ ਨੇ ਰੋਜ਼ਗਾਰ ਵਧਾਇਆ ਹੈਡ੍ਰੋਨ ਖੇਤਰ ਨੂੰ ਹੁਲਾਰਾ ਦਿੱਤਾ ਗਿਆ ਹੈ, ਜਿਸ ਨਾਲ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਲੈ ਕੇ ਦਵਾਈਆਂ ਦੀ ਡਿਲਿਵਰੀ ਤੱਕ ਵਿੱਚ ਮਦਦ ਮਿਲੀ ਹੈ ਤੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਸਿਸਟਮ ਦਾ ਵਿਸਤਾਰ ਹੋਇਆ ਹੈ, ਜਿਸ ਦਾ ਦਾਇਰਾ 60 ਸ਼ਹਿਰਾਂ ਤੋਂ ਵਧ ਕੇ 600 ਸ਼ਹਿਰਾਂ ਤੱਕ ਪਹੁੰਚ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ, ਸਰਕਾਰ ਨੇ ਮੁਦਰਾ ਯੋਜਨਾ ਦੇ ਤਹਿਤ 23 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਲੋਨ ਡਿਸਬਰਸ ਕੀਤੇ ਹਨ, ਜਿਸ ਨਾਲ ਨਾਗਰਿਕਾਂ ਨੂੰ ਨਵੇਂ ਬਿਜ਼ਨਸ ਸਥਾਪਿਤ ਕਰਨ, ਟੈਕਸੀਆਂ ਖਰੀਦਣ ਜਾਂ ਆਪਣੇ ਮੌਜੂਦ ਪ੍ਰਤਿਸ਼ਠਾਨਾਂ ਦਾ ਵਿਸਤਾਰ ਕਰਨ ਵਿੱਚ ਮਦਦ ਮਿਲੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਮੁਦਰਾ ਯੋਜਨਾ ਦੇ ਤਹਿਤ ਲੋਨ ਪ੍ਰਾਪਤੀ ਦੇ ਬਾਅਦ ਲਗਭਗ 8-9 ਕਰੋੜ ਨਾਗਰਿਕ ਪਹਿਲੀ ਵਾਰ ਉੱਦਮੀ ਬਣੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਆਤਮਨਿਰਭਰ ਭਾਰਤ ਮੁਹਿੰਮ ਦੇਸ਼ ਵਿੱਚ ਮੈਨੂਫੈਕਚਰਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਸਿਰਜਣ ਤੇ ਅਧਾਰਿਤ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਪੀਐੱਲਆਈ ਸਕੀਮ ਦੇ ਤਹਿਤ ਮੈਨੂਫੈਕਚਰਿੰਗ  ਦੇ ਲਈ ਲਗਭਗ 2 ਲੱਖ ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ।

 

 ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਉੱਚ ਸਿੱਖਿਆ ਸੰਸਥਾਨਾਂ ਅਤੇ ਕੌਸ਼ਲ ਵਿਕਾਸ ਸੰਸਥਾਨਾਂ ਦਾ ਤੇਜ਼ੀ ਨਾਲ ਵਿਕਾਸ ਕੀਤਾ ਜਾ ਰਿਹਾ ਹੈ। ਸਾਲ 2014 ਅਤੇ 2022 ਦੇ ਦਰਮਿਆਨ, ਹਰ ਵਰ੍ਹੇ ਇੱਕ ਨਵੇਂ ਆਈਆਈਟੀ ਅਤੇ ਇੱਕ ਨਵੇਂ ਆਈਆਈਐੱਮ ਦੀ ਸਥਾਪਨਾ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਪ੍ਰਤੀ ਸਪਤਾਹ, ਇੱਕ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਔਸਤਨ ਹਰ ਦਿਨ ਦੋ ਕਾਲਜਾਂ ਦਾ ਸੰਚਾਲਨ ਸ਼ੁਰੂ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿੱਚ ਲਗਭਗ 720 ਯੂਨੀਵਰਸਿਟੀਆਂ ਸਨ, ਜਦਕਿ ਅੱਜ ਇਹ ਸੰਖਿਆ ਵਧ ਕੇ 1100 ਤੋਂ ਅਧਿਕ ਹੋ ਗਈ ਹੈ। ਦੇਸ਼ ਦੀ ਮੈਡੀਕਲ ਸਿੱਖਿਆ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 7 ਦਹਾਕਿਆਂ ਵਿੱਚ ਕੇਵਲ 7 ਏਮਸ ਬਣਾਏ ਗਏ, ਜਦਕਿ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਨੇ 15 ਨਵੇਂ ਏਮਸ ਵਿਕਸਿਤ ਕੀਤੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ 400 ਤੋਂ ਵਧ ਕੇ 700 ਹੋ ਗਈ ਹੈ, ਜਿਨ੍ਹਾਂ ਵਿੱਚ ਐੱਮਬੀਬੀਐੱਸ ਅਤੇ ਐੱਮਡੀ ਦੀਆਂ ਸੀਟਾਂ ਦੀ ਸੰਖਿਆ ਲਗਭਗ 80 ਹਜ਼ਾਰ ਤੋਂ ਵਧ ਕੇ 1 ਲੱਖ 70 ਹਜ਼ਾਰ ਤੋਂ ਅਧਿਕ ਹੋ ਗਈ ਹੈ।

 

ਪ੍ਰਧਾਨ ਮੰਤਰੀ ਨੇ ਵਿਕਾਸ ਵਿੱਚ ਆਈਟੀਆਈ ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ‘‘ਪਿਛਲੇ 9 ਵਰ੍ਹਿਆਂ ਵਿੱਚ, ਪ੍ਰਤੀ ਦਿਨ ਇੱਕ ਆਈਟੀਆਈ ਦੀ ਸਥਾਪਨਾ ਕੀਤੀ ਗਈ ਹੈ।’’ ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੀ ਜ਼ਰੂਰਤ ਦੇ ਅਨੁਸਾਰ, 15 ਹਜ਼ਾਰ ਆਈਟੀਆਈਜ਼ ਵਿੱਚ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਪੀਐਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸਵਾ ਕਰੋੜ ਤੋਂ ਅਧਿਕ ਨੌਜਵਾਨਾਂ ਨੂੰ ਕੌਸ਼ਲ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਈਪੀਐੱਫਓ ਦਾ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਈਪੀਐੱਫਓ ਨੈੱਟ ਪੇਰੋਲ ਦੇ ਅਨੁਸਾਰ 2018-19 ਤੋਂ ਬਾਅਦ 4.5 ਕਰੋੜ ਨਵੀਆਂ ਰਸਮੀ ਨੌਕਰੀਆਂ ਸਿਰਜੀਆਂ ਗਈਆਂ ਹਨ, ਜੋ ਰਸਮੀ ਨੌਕਰੀਆਂ ਵਿੱਚ ਲਗਾਤਾਰ ਵਾਧੇ ਦੇ ਸੰਕੇਤ ਦਿੰਦੀਆਂ ਹਨ। ਸਵੈ-ਰੋਜ਼ਗਾਰ ਦੇ ਅਵਸਰਾਂ ਵਿੱਚ ਵੀ ਨਿਰੰਤਰ ਵਾਧਾ ਹੋ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਪੱਧਰ ‘ਤੇ ਭਾਰਤ ਦੇ ਉਦਯੋਗ ਅਤੇ ਨਿਵੇਸ਼ ਦੇ ਪ੍ਰਤੀ ਅਭੂਤਪੂਰਵ ਸਕਾਰਤਮਕਤਾ ਹੈ। ਵਾਲਮਾਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਨਾਲ ਆਪਣੇ ਹਾਲ ਦੀ ਮੁਲਾਕਾਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਤੋਂ 80 ਹਜ਼ਾਰ ਕਰੋੜ ਰੁਪਏ ਦੇ ਸਮਾਨ ਦੇ ਨਿਰਯਾਤ ਦੇ ਸੰਦਰਭ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਭਾਰਤ ਦੇ ਪ੍ਰਤੀ ਵਿਸ਼ਵਾਸ ਬਾਰੇ ਜਾਣਕਾਰੀ ਦਿੱਤੀ। ਲੌਜਿਸਟਿਕਸ ਅਤੇ ਸਪਲਾਈ ਚੇਨ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਨੌਜਵਾਨਾਂ ਲਈ ਇਹ ਬੜੀ ਖ਼ਬਰ ਹੈ। ਉਨ੍ਹਾਂ ਨੇ ਸਿਸਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਨਾਲ ਆਪਣੀ ਮੁਲਾਕਾਤ ਨੂੰ ਵੀ ਯਾਦ ਕੀਤਾ, ਜਿਸ ਦਾ ਲਕਸ਼ ਭਾਰਤ ਤੋਂ 8 ਹਜ਼ਾਰ ਕਰੋੜ ਰੁਪਏ ਦੇ ਉਤਪਾਦਾਂ ਦਾ ਨਿਰਯਾਤ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਾਕਾਤ ਦੇ ਦੌਰਾਨ, ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਭਾਰਤ ਵਿੱਚ ਮੋਬਾਈਲ ਮੈਨੂਫੈਕਚਰਿੰਗ ਇੰਡਸਟ੍ਰੀ ਬਾਰੇ ਵਿਸ਼ਵਾਸ ਵਿਅਕਤ ਕੀਤਾ ਸੀ, ਜਦਕਿ ਸੈਮੀਕੰਡਕਟਰਸ ਕੰਪਨੀ ਐੱਨਐਕਸਪੀ ਦੇ ਟੌਪ ਕਾਰਜਕਾਰੀ ਨੇ ਵੀ ਸੈਮੀਕੰਡਕਟਰਸ ਈਕੋਸਿਸਟਮ ਬਣਾਉਣ ਦੀ ਭਾਰਤ ਦੀ ਸਮਰੱਥਾ ਦੇ ਪ੍ਰਤੀ ਸਕਾਰਾਤਮਕ ਬਾਤ ਕਹੀ ਸੀ। ਉਨ੍ਹਾਂ ਨੇ ਕਿਹਾ ਕਿ ਫੌਕਸਕੌਨ ਨੇ ਵੀ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਦੀ ਸ਼ੁਰੂਆਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਅਗਲੇ ਸਪਤਾਹ ਦੁਨੀਆ ਦੀਆਂ ਮੋਹਰੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਨਾਲ ਆਪਣੀਆਂ ਨਿਰਧਾਰਿਤ ਬੈਠਕਾਂ  ਦੀ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਵੀ ਸਾਰੇ ਭਾਰਤ ਵਿੱਚ ਨਿਵੇਸ਼ ਕਰਨ ਪ੍ਰਤੀ ਉਤਸ਼ਾਹ ਨਾਲ ਭਰੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯਾਸ, ਭਾਰਤ ਦੇ ਵਿਭਿੰਨ ਖੇਤਰਾਂ ਵਿੱਚ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਨੂੰ ਰੇਖਾਂਕਿਤ ਕਰਦੇ ਹਨ।

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਚਲ ਰਹੇ ਵਿਕਾਸ ਦੇ ਮਹਾਯੱਗ ਵਿੱਚ ਨਵ-ਨਿਯੁਕਤ ਕਰਮੀਆਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ, ਜਿਸ ਦੇ ਤਹਿਤ ਅਗਲੇ 25 ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਸਾਕਾਰ ਕੀਤਾ ਜਾਣਾ ਹੈ। ਪ੍ਰਧਾਨ ਮੰਤਰੀ ਨੇ ਨਵ-ਨਿਯੁਕਤ ਕਰਮੀਆਂ ਨੂੰ ਇਸ ਅਵਸਰ ਦਾ ਪੂਰਾ ਉਪਯੋਗ ਕਰਨ ਦੀ ਤਾਕੀਦ ਕੀਤੀ ਅਤੇ ਆਈਜੀਓਟੀ ਕਰਮਯੋਗੀ ਮਾਡਿਊਲ, ਜੋ ਇੱਕ ਔਨਲਾਈਨ ਲਰਨਿੰਗ ਪਲੈਟਫਾਰਮ ਹੈ, ਦੇ ਜ਼ਰੀਏ ਆਪਣੇ ਕਰਮਚਾਰੀਆਂ ਦੇ ਕੌਸ਼ਲ ਵਿਕਾਸ ‘ਤੇ ਸਰਕਾਰ ਦੇ ਜ਼ੋਰ ‘ਤੇ ਚਾਨਣ ਪਾਇਆ।

ਪਿਛੋਕੜ

ਰੋਜ਼ਗਾਰ ਮੇਲਾ, ਦੇਸ਼ ਭਰ ਵਿੱਚ 45 ਸਥਾਨਾਂ ‘ਤੇ ਆਯੋਜਿਤ ਕੀਤਾ ਗਿਆ, ਜਿੱਥੇ ਕੇਂਦਰ ਸਰਕਾਰ ਦੇ ਵਿਭਾਗਾਂ ਅਤੇ ਇਸ ਪਹਿਲ ਦਾ ਸਮਰਥਨ ਕਰਨ ਵਾਲੀਆਂ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਭਰਤੀਆਂ ਕੀਤੀ ਗਈ। ਦੇਸ਼ ਭਰ ਤੋਂ ਚੁਣੇ ਹੋਏ ਨਵ-ਨਿਯੁਕਤ ਕਰਮੀ; ਗ੍ਰਾਮੀਣ ਡਾਕ ਸੇਵਕ, ਡਾਕ ਨਿਰੀਖਕ, ਕਮਰਸ਼ੀਅਲ-ਕਮ-ਟਿਕਟ ਕਲਰਕਜੂਨੀਅਰ ਕਲਰਕ-ਕਮ-ਟਾਇਪਿਸਟਜੂਨੀਅਰ ਅਕਾਊਂਟਸ ਕਲਰਕ, ਟ੍ਰੈਕ ਮੇਂਟੇਨਰ, ਅਸਿਸਟੈਂਟ ਸੈਕਸ਼ਨ ਅਫ਼ਸਰਲੋਅਰ ਡਿਵੀਜ਼ਨ ਕਲਰਕਸਬ ਡਿਵੀਜ਼ਨ ਅਫ਼ਸਰਟੈਕਸ ਅਸਿਸਟੈਂਟਾਂਅਸਿਸਟੈਂਟ ਇਨਫੋਰਸਮੈਂਟ ਅਫ਼ਸਰਇੰਸਪੈਕਟਰਨਰਸਿੰਗ ਅਫ਼ਸਰਅਸਿਸਟੈਂਟ ਸਕਿਓਰਿਟੀ ਅਫ਼ਸਰਫਾਇਰਮੈਨਅਸਿਸਟੈਂਟ ਅਕਾਊਂਟਸ ਅਫ਼ਸਰਅਸਿਸਟੈਂਟ ਆਡਿਟ ਅਫ਼ਸਰ, ਡਿਵੀਜ਼ਨਲ ਅਕਾਊਂਟੈਂਟ, ਆਡਿਟਰ, ਕਾਂਸਟੇਬਲ, ਹੈੱਡ ਕਾਂਸਟੇਬਲ, ਅਸਿਸਟੈਂਟ ਕਮਾਂਡੈਂਟ, ਪ੍ਰਿੰਸੀਪਲਟ੍ਰੇਂਡ ਗ੍ਰੈਜੂਏਟ ਟੀਚਰਅਸਿਸਟੈਂਟ ਰਜਿਸਟਰਾਰਅਸਿਸਟੈਂਟ ਪ੍ਰੋਫੈਸਰ ਜਿਹੀਆਂ ਵਿਭਿੰਨ ਅਸਾਮੀਆਂ 'ਤੇ ਨਿਯੁਕਤੀ ਕੀਤੀ ਜਾਵੇਗੀ।

 

ਰੋਜ਼ਗਾਰ ਮੇਲਾ; ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਉਮੀਦ ਹੈ ਕਿ ਰੋਜ਼ਗਾਰ ਮੇਲਾ, ਰੋਜ਼ਗਾਰ ਸਿਰਜਣਾ ਵਿੱਚ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਲਈ ਸਾਰਥਕ ਅਵਸਰ ਪ੍ਰਦਾਨ ਕਰੇਗਾ।

 

 ਨਵ-ਨਿਯੁਕਤ ਕਰਮੀਆਂ ਨੂੰ ‘ਕਰਮਯੋਗੀ ਪ੍ਰਾਰੰਭ’, ਜੋ ਵਿਭਿੰਨ ਸਰਕਾਰੀ ਵਿਭਾਗਾਂ ਵਿੱਚ ਸਾਰੇ ਨਵ-ਨਿਯੁਕਤ ਵਿਅਕਤੀਆਂ ਲਈ ਇੱਕ ਔਨਲਾਈਨ ਓਰੀਐਂਟੇਸ਼ਨ ਕੋਰਸ ਹੈ, ਦੇ ਮਾਧਿਅਮ ਨਾਲ ਖ਼ੁਦ ਨੂੰ ਟ੍ਰੇਂਡ ਕਰਨ ਦਾ ਅਵਸਰ ਵੀ ਪ੍ਰਾਪਤ ਹੋਵੇਗਾ।

 

*****

ਡੀਐੱਸ/ਟੀਐੱਸ 



(Release ID: 1924640) Visitor Counter : 137