ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਐੱਚਪੀਸੀਐੱਲ ਮੁੰਬਈ ਅਤੇ ਵਿਸ਼ਾਖਾਪਟਨਮ ਰਿਫਾਇਨਰੀਜ਼ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਪ੍ਰਸੰਨਤਾ ਵਿਅਕਤ ਕੀਤੀ
Posted On:
16 MAY 2023 9:40AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਚਪੀਸੀਐੱਲ ਮੁੰਬਈ ਅਤੇ ਵਿਸ਼ਾਖਾਪਟਨਮ ਰਿਫਾਇਨਰੀਜ਼ ਦੇ ਸ਼ਾਨਦਾਰ ਕੰਮਕਾਜ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਟਵੀਟ ਵਿੱਚ ਦੱਸਿਆ ਕਿ ਸਾਡੇ ਦੇਸ਼ਵਾਸੀਆਂ ਨੂੰ ਸਸਤੀ ਊਰਜਾ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਐੱਚਪੀਸੀਐੱਲ ਨੇ ਨਿਰਧਾਰਿਤ ਕਰਤੱਵਾਂ ਤੋਂ ਅੱਗੇ ਵਧ ਕੇ ਕੰਮ ਕੀਤਾ ਹੈ।
ਐੱਚਪੀਸੀਐੱਲ ਮੁੰਬਈ ਅਤੇ ਵਿਸ਼ਾਖਾਪਟਨਮ ਰਿਫਾਇਨਰੀਜ਼ ਨੇ 113 ਪ੍ਰਤੀਸ਼ਤ ਸੋਧਨ ਸਮਰੱਥਾ ਨਾਲ ਕੰਮ ਕੀਤਾ। ਇਸ ਕ੍ਰਮ ਵਿੱਚ, ਜਨਵਰੀ-ਮਾਰਚ 2023 ਦੌਰਾਨ 4.96 ਐੱਮਐੱਮਟੀ ਕੱਚੇ ਤੇਲ ਨੂੰ ਸੋਧਿਆ ਗਿਆ, ਜੋ ਕਿ ਕਿਸੇ ਵੀ ਤਿਮਾਹੀ ਵਿੱਚ ਸਭ ਤੋਂ ਵਧ ਹੈ।
‘‘ਕੇਂਦਰੀ ਮੰਤਰੀ ਦੇ ਟਵੀਟ ਦਾ ਉੱਤਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਊਰਜਾ ਖੇਤਰ ਲਈ ਚੰਗੀ ਖਬਰ।’’
*****
ਡੀਐੱਸ/ਐੱਸਟੀ
(Release ID: 1924502)
Visitor Counter : 131
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam