ਪ੍ਰਧਾਨ ਮੰਤਰੀ ਦਫਤਰ

ਖਾਦੀ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ: ਪ੍ਰਧਾਨ ਮੰਤਰੀ

Posted On: 09 MAY 2023 9:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਖਾਦੀ ਦੇ ਨਾਲ ਦੇਸ਼ਵਾਸੀਆਂ ਦਾ ਜੁੜਾਵ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ ਅਤੇ ਇਸ ਦੇ ਨਾਲ ਰੋਜ਼ਗਾਰ ਨੂੰ ਵੀ ਪ੍ਰੋਤਸਾਹਨ ਮਿਲ ਰਿਹਾ ਹੈ।

 

ਇੱਕ ਟਵੀਟ ਵਿੱਚ, ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਾਰਾਇਣ ਰਾਣੇ ਨੇ ਸੂਚਿਤ ਕੀਤਾ ਹੈ ਕਿ ਖਾਦੀ ਗ੍ਰਾਮਉਦਯੋਗ ਸ਼ਿਲਪਕਾਰਾਂ ਦੇ ਕੌਸ਼ਲ ਨੂੰ ਵਧਾ ਕੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

 

ਉਨ੍ਹਾਂ ਨੇ ਅੱਗੇ ਦੱਸਿਆ ਕਿ ਇੱਕ ਅਪ੍ਰੈਲ, 2022 ਤੋਂ 31 ਜਨਵਰੀ, 2023 ਤੱਕ, ਖਾਦੀ ਅਤੇ ਗ੍ਰਾਮਉਦਯੋਗ ਆਯੋਗ ਨੇ 77887.97 ਕਰੋੜ ਰੁਪਏ ਦਾ ਉਤਪਾਦਨ ਕੀਤਾ, 108571.84 ਕਰੋੜ ਰੁਪਏ ਦੀ ਵਿਕਰੀ ਕੀਤੀ ਅਤੇ 1.72 ਕਰੋੜ ਰੋਜ਼ਗਾਰ ਪੈਦਾ ਕੀਤੇ।

 

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

 ‘‘ਇਹ ਉਪਲਬਧੀਆਂ ਉਤਸ਼ਾਹਿਤ ਕਰਦੀਆਂ ਹਨ! ਖਾਦੀ ਨਾਲ ਦੇਸ਼ਵਾਸੀਆਂ ਦਾ ਇਹ ਜੁੜਾਵ ਰੋਜ਼ਗਾਰ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ।’’

 

**********

ਡੀਐੱਸ/ਐੱਸਟੀ



(Release ID: 1923212) Visitor Counter : 96