ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉਡਾਨ ਯੋਜਨਾ ਦੇ ਛੇ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਮਾਣਿਤ ਕੀਤਾ

Posted On: 28 APR 2023 10:18AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਟਵੀਟ ਦਾ ਜਵਾਬ ਦਿੱਤਾ, ਜਿਸ ਵਿੱਚ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ 6 ਸਾਲ ਪਹਿਲਾਂ, ਖੇਤਰੀ ਸੰਪਰਕ ਯੋਜਨਾ (ਆਰਸੀਐੱਸ) ਉਡਾਨ ਨੇ ਸ਼ਿਮਲਾ ਨੂੰ ਦਿੱਲੀ ਨਾਲ ਜੋੜਦੇ ਹੋਏ ਉਡਾਣ ਭਰੀ ਸੀ। ਅੱਜ 473 ਰੂਟ ਅਤੇ 74 ਸੰਚਾਲਿਤ ਹਵਾਈ ਅੱਡੇ, ਹੈਲੀਪੋਰਟ ਅਤੇ ਵਾਟਰ ਐਰੋਡ੍ਰੋਮ ਭਾਰਤੀ ਹਵਾਬਾਜ਼ੀ ਖੇਤਰ ਲਈ ਗੇਮ-ਚੇਂਜਰ ਬਣ ਗਏ ਹਨ।

ਟਵੀਟ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 9 ਸਾਲ ਭਾਰਤ ਦੇ ਹਵਾਬਾਜ਼ੀ ਖੇਤਰ ਲਈ ਤਬਦੀਲੀ ਵਾਲੇ ਰਹੇ ਹਨ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਮੌਜੂਦਾ ਹਵਾਈ ਅੱਡਿਆਂ ਦਾ ਆਧੁਨਿਕੀਕਰਣ ਕੀਤਾ ਗਿਆ ਹੈ, ਨਵੇਂ ਹਵਾਈ ਅੱਡੇ ਤੇਜ਼ ਰਫਤਾਰ ਨਾਲ ਬਣਾਏ ਗਏ ਹਨ ਅਤੇ ਰਿਕਾਰਡ ਗਿਣਤੀ ਵਿੱਚ ਲੋਕ ਉਡਾਣ ਭਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਪਿਛਲੇ 9 ਸਾਲ ਭਾਰਤ ਦੇ ਹਵਾਬਾਜ਼ੀ ਖੇਤਰ ਲਈ ਤਬਦੀਲੀ ਵਾਲੇ ਰਹੇ ਹਨ। ਮੌਜੂਦਾ ਹਵਾਈ ਅੱਡਿਆਂ ਦਾ ਆਧੁਨਿਕੀਕਰਣ ਕੀਤਾ ਗਿਆ ਹੈ, ਨਵੇਂ ਹਵਾਈ ਅੱਡੇ ਤੇਜ਼ ਰਫ਼ਤਾਰ ਨਾਲ ਬਣਾਏ ਗਏ ਹਨ ਅਤੇ ਰਿਕਾਰਡ ਗਿਣਤੀ ਵਿੱਚ ਲੋਕ ਉਡਾਣ ਭਰ ਰਹੇ ਹਨ। ਇਸ ਵਧੀ ਹੋਈ ਕਨੈਕਟੀਵਿਟੀ ਨੇ ਵਣਜ ਅਤੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਦਿੱਤਾ ਹੈ। #UDANat6”

 

*****

ਡੀਐੱਸ/ਐੱਸਟੀ 



(Release ID: 1920549) Visitor Counter : 68