ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 6ਵੇਂ ਵੰਨ ਅਰਥ ਵੰਨ ਹੈਲਥ – ਐਡਵਾਂਟੇਜ ਹੈਲਥਕੇਅਰ ਇੰਡੀਆ 2023 ਦਾ ਉਦਘਾਟਨ ਕੀਤਾ


“ਜਦੋਂ ਕੋਈ ਆਲਮੀ ਮਹਾਮਾਰੀ ਨਹੀਂ ਸੀ ਤਦ ਵੀ ਸਿਹਤ ਦੇ ਲਈ ਭਾਰਤ ਦਾ ਦ੍ਰਿਸ਼ਟੀਕੋਣ ਸਭ ਤੋਂ ਉੱਪਰ ਸੀ”

“ਭਾਰਤ ਦਾ ਲਕਸ਼ ਸਰੀਰਕ, ਮਾਨਸਿਕ ਅਤੇ ਸਮਾਜਿਕ ਕਲਿਆਣ ਹੈ”

“ਭਾਰਤ ਵਿੱਚ ਸੱਭਿਆਚਾਰ, ਜਲਵਾਯੂ ਅਤੇ ਸਮਾਜਿਕ ਗਤੀਸ਼ੀਲਤਾ ਵਿੱਚ ਜ਼ਬਰਦਸਤ ਵਿਵਿਧਤਾ ਹੈ”

“ਸੱਚੀ ਪ੍ਰਗਤੀ ਜਨ-ਕੇਂਦ੍ਰਿਤ ਹੁੰਦੀ ਹੈ; ਮੈਡੀਕਲ ਸਾਇੰਸ ਵਿੱਚ ਚਾਹੇ ਕਿੰਨੀ ਵੀ ਤਰੱਕੀ ਹੋ ਜਾਵੇ, ਆਖਰੀ ਵਿਅਕਤੀ ਤੱਕ ਪਹੁੰਚ ਸੁਨਿਸ਼ਚਿਤ ਹੋਣੀ ਚਾਹੀਦੀ ਹੈ”

“ਯੋਗ ਅਤੇ ਧਿਆਨ ਆਧੁਨਿਕ ਦੁਨੀਆ ਦੇ ਲਈ ਪ੍ਰਾਚੀਨ ਭਾਰਤ ਦੇ ਉਪਹਾਰ ਹਨ ਜੋ ਹੁਣ ਆਲਮੀ ਅੰਦੋਲਨ ਬਣ ਗਏ ਹਨ”

“ਭਾਰਤ ਦੀ ਪਰੰਪਰਾਗਤ ਸਿਹਤ ਪ੍ਰਣਾਲੀ ਵਿੱਚ ਤਣਾਅ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੇ ਢੇਰ ਸਾਰੇ ਸਮਾਧਾਨ ਮੌਜੂਦ ਹਨ”

“ਭਾਰਤ ਦਾ ਲਕਸ਼ ਨਾ ਸਿਰਫ਼ ਸਾਡੇ ਨਾਗਰਿਕਾਂ ਦੇ ਲਈ ਬਲਕਿ ਪੂਰੀ ਦੁਨਿਆ ਦੇ ਲਈ ਸਿਹਤ ਸੇਵਾ ਨੂੰ ਸੁਲਭ ਅਤੇ ਸਸਤਾ ਬਣਾਉਣਾ ਹੈ”

Posted On: 26 APR 2023 3:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਵੰਨ ਅਰਥ ਵੰਨ ਹੈਲਥ – ਐਡਵਾਂਟੇਜ ਹੈਲਥਕੇਅਰ ਇੰਡੀਆ – 2023 ਦਾ ਉਦਘਾਟਨ ਕੀਤਾ ਅਤੇ ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਵੀ ਕੀਤਾ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਸਿਹਤ ਮੰਤਰੀਆਂ ਅਤੇ ਪੱਛਮੀ ਏਸ਼ੀਆ, ਸਾਰਕ, ਆਸਿਯਾਨ ਅਤੇ ਅਫਰੀਕੀ ਖੇਤਰਾਂ ਦੇ ਪ੍ਰਤੀਨਿਧੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਇੱਕ ਭਾਰਤੀ ਸ਼ਾਸਤਰ ਦਾ ਹਵਾਲਾ ਦਿੰਦੇ ਹੋਏ, ਜਿਸ ਦਾ ਅਨੁਵਾਦ ਹੈ ‘ਹਰ ਕੋਈ ਖੁਸ਼ ਰਹੇ, ਹਰ ਕੋਈ ਰੋਗ ਮੁਕਤ ਹੋਵੇ, ਸਭ ਦਾ ਭਲਾ ਹੋਵੇ ਅਤੇ ਕੋਈ ਵੀ ਦੁਖ ਨਾਲ ਗ੍ਰਸਤ ਨਾ ਹੋਵੇ’, ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਮਾਵੇਸ਼ੀ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਵੀ ਭਾਰਤ ਦੇ ਲਈ ਸਿਹਤ ਸਬੰਧੀ ਦ੍ਰਿਸ਼ਟੀਕੋਣ ਸਭ ਤੋਂ ਉੱਪਰ ਸੀ, ਜਦੋਂ ਕੋਈ ਆਲਮੀ ਮਹਾਮਾਰੀ ਨਹੀਂ ਸੀ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਵੰਨ ਅਰਥ ਵੰਨ ਹੈਲਥ ਸਮਾਨ ਵਿਸ਼ਵਾਸਾਂ ਦਾ ਪਾਲਨ ਕਰਦਾ ਹੈ ਅਤੇ ਕਾਰਵਾਈ ਵਿੱਚ ਸਮਾਨ ਵਿਚਾਰ ਦਾ ਇੱਕ ਉਦਾਹਰਣ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਦ੍ਰਿਸ਼ਟੀ ਸਿਰਫ਼ ਮਨੁੱਖਾਂ ਤੱਕ ਹੀ ਸੀਮਤ ਨਹੀਂ ਹੈ। ਇਹ ਸਾਡੇ ਪੂਰੇ ਈਕੋਸਿਸਟਮ ਤੱਕ ਫੈਲਿਆ ਹੋਇਆ ਹੈ। ਪੌਦਿਆਂ ਤੋਂ ਲੈ ਕੇ ਜੀਵ-ਜੰਤੂਆਂ ਤੱਕ, ਮਿੱਟੀ ਤੋਂ ਲੈ ਕੇ ਨਦੀਆਂ ਤੱਕ, ਜਦੋਂ ਸਾਡੇ ਆਸ-ਪਾਸ ਹੁਣ ਸਭ ਸੁਝ ਸਵਸਥ ਹੈ, ਤਾਂ ਅਸੀਂ ਸਵਸਥ ਹੋ ਸਕਦੇ ਹਾਂ।”

 

ਲੋਕਪ੍ਰਿਯ ਧਾਰਣਾ ਬਾਰੇ ਚਰਚਾ ਕਰਦੇ ਹੋਏ ਕਿ ਬਿਮਾਰੀ ਦੀ ਕਮੀ ਚੰਗੀ ਸਿਹਤ ਦੇ ਬਰਾਬਰ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਹਤ ਬਾਰੇ ਭਾਰਤ ਦਾ ਦ੍ਰਿਸ਼ਟੀਕੋਣ ਸਿਰਫ਼ ਬਿਮਾਰੀ ਦੀ ਕਮੀ ‘ਤੇ ਨਹੀਂ ਰੁਕਦਾ ਹੈ ਅਤੇ ਲਕਸ਼ ਸਾਰਿਆਂ ਦੇ ਲਈ ਕਲਿਆਣ ਅਤੇ ਖੁਸ਼ਹਾਲੀ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਕਿਹਾ, “ਸਾਡਾ ਲਕਸ਼ ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਕਲਿਆਣ ਹੈ।”

 

 ‘ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ’ ਥੀਮ ਦੇ ਨਾਲ ਭਾਰਤ ਦੀ ਪ੍ਰਧਾਨਗੀ ਵਿੱਚ ਜੀ20 ਯਾਤਰਾ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਦ੍ਰਿਸ਼ਟੀ ਨੂੰ ਪੂਰਾ ਕਰਨ ਵਿੱਚ ਸਸ਼ਕਤ ਆਲਮੀ ਸਿਹਤ ਪ੍ਰਣਾਲੀਆਂ ਦੇ ਮਹੱਤਵ ਨੂੰ ਮਹਿਸੂਸ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਵੈਲਿਊ ਟ੍ਰੈਵਲ ਅਤੇ ਸਿਹਤ ਕਾਰਜਬਲ ਦੀ ਗਤੀਸ਼ੀਲਤਾ ਇੱਕ ਸਵਸਥ ਪ੍ਰਿਥਵੀ ਦੇ ਲਈ ਮਹੱਤਵਪੂਰਨ ਕਾਰਕ ਹਨ ਅਤੇ ‘ਵੰਨ ਅਰਥ, ਵੰਨ ਹੈਲਥ – ਐਡਵਾਂਟੇਜ ਹੈਲਥਕੇਅਰ ਇੰਡੀਆ 2023’ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰਯਤਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਅਵਸਰ ਭਾਰਤ ਦੀ ਪ੍ਰਧਾਨਗੀ ਵਿੱਚ ਜੀ20 ਦੇ ਥੀਮ੍ਹ ਦੇ ਨਾਲ ਗੂੰਜਿਆ ਹੈ ਜਿਸ ਵੱਚ ਕਈ ਦੇਸ਼ਾਂ ਦੀ ਭਾਗੀਦਾਰੀ ਦੇਖੀ ਜਾ ਰਹੀ ਹੈ। ‘ਵਸੁਧੈਵ ਕੁਟੁੰਬਕਮ’ ਦੇ ਭਾਰਤੀ ਦਰਸ਼ਨ ‘ਤੇ ਚਾਨਣਾ ਪਾਉਂਦੇ ਹੋਏ, ਜਿਸ ਦਾ ਅਰਥ ਹੈ ਕਿ ਦੁਨੀਆ ਇੱਕ ਪਰਿਵਾਰ ਹੈ, ਪ੍ਰਧਾਨ ਮੰਤਰੀ ਨੇ ਜਨਤਕ ਅਤੇ ਨਿਜੀ ਖੇਤਰਾਂ ਦੇ ਨਾਲ-ਨਾਲ ਪੇਸ਼ੇਵਰ ਅਤੇ ਅਕਾਦਮਿਕ ਖੇਤਰਾਂ ਦੇ ਹਿਤਧਾਰਕਾਂ ਦੀ ਮੌਜੂਦਗੀ ‘ਤੇ ਪ੍ਰਸੰਨਤਾ ਵਿਅਕਤ ਕੀਤੀ।

 

 

ਜਦੋਂ ਸਮੁੱਚੀ ਸਿਹਤ ਸੇਵਾ ਦੀ ਗੱਲ ਆਉਂਦੀ ਹੈ ਤਾਂ ਭਾਰਤ ਦੀ ਤਾਕਤ ਬਾਰੇ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੀ ਪ੍ਰਤਿਭਾ, ਟੈਕਨੋਲੋਜੀ, ਟ੍ਰੈਕ ਰਿਕਾਰਡ ਅਤੇ ਪਰੰਪਰਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਦੁਨੀਆ ਨੇ ਭਾਰਤੀ ਡਾਕਟਰਾਂ, ਨਰਸਾਂ ਅਤੇ ਦੇਖਭਾਲ਼ ਕਰਨ ਵਾਲਿਆਂ ਦੇ ਪ੍ਰਭਾਵ ਨੂੰ ਦੇਖਿਆ ਹੈ ਅਤੇ ਉਨ੍ਹਾਂ ਦੀ ਸਮਰੱਥਾ ਅਤੇ ਪ੍ਰਤੀਬੱਧਤਾ ਤੇ ਪ੍ਰਤਿਭਾ ਦੇ ਲਈ ਉਨ੍ਹਾਂ ਦਾ ਵਿਆਪਕ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਕਈ ਹੈਲਥਕੇਅਰ ਸਿਸਟਮ ਭਾਰਤੀ ਪੇਸ਼ੇਵਰਾਂ ਦੀ ਪ੍ਰਤਿਭਾ ਨਾਲ ਲਾਭਵੰਦ ਹੋਏ ਹਨ। ਭਾਰਤ ਵਿੱਚ ਸਿਹਤ ਪੇਸ਼ੇਵਰਾਂ ਦੀ ਟ੍ਰੇਨਿੰਗ ਅਤੇ ਵਿਵਿਧ ਅਨੁਭਵਾਂ ਬਾਰੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਸੱਭਿਆਚਾਰ, ਜਲਵਾਯੂ ਤੇ ਸਮਾਜਿਕ ਗਤੀਸ਼ੀਲਤਾ ਵਿੱਚ ਜ਼ਬਰਦਸਤ ਵਿਵਿਧਤਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਸਿਹਤ ਸੇਵਾ ਨਾਲ ਜੁੜੀ ਪ੍ਰਤਿਭਾਵਾਂ ਨੇ ਆਪਣੇ ਅਸਾਧਾਰਣ ਕੌਸ਼ਲ ਦੇ ਕਾਰਨ ਦੁਨੀਆ ਦਾ ਭਰੋਸਾ ਜਿੱਤਿਆ ਹੈ ਜੋ ਵਿਭਿੰਨ ਸਥਿਤੀਆਂ ਦੀ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।

 

 

ਸਦੀ ਵਿੱਚ ਇੱਕ ਬਾਰ ਆਉਣ ਵਾਲੀ ਮਹਾਮਾਰੀ ‘ਤੇ ਚਾਨਣਾ ਪਾਉਂਦੇ ਹੋਏ, ਜਿਸ ਨੇ ਦੁਨੀਆ ਨੂੰ ਅਨੇਕ ਸੱਚਾਈ ਨੂੰ ਯਾਦ ਕਰਵਾਇਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗਹਿਰਾਈ ਨਾਲ ਜੁੜੀ ਦੁਨੀਆ ਵਿੱਚ ਦੇਸ਼ ਦੀਆਂ ਸੀਮਾਵਾਂ ਸਿਹਤ ਸਬੰਧੀ ਖਤਰਿਆਂ ਨੂੰ ਨਹੀਂ ਰੋਕ ਸਕਦੀਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗਲੋਬਲ ਸਾਉਥ ਦੇ ਦੇਸ਼ਾਂ ਨੂੰ ਸੰਸਾਧਨਾਂ ਤੋਂ ਵਾਂਝੇ ਕਰਨ ਸਮੇਤ ਵਿਭਿੰਨ ਕਠਿਨਾਈਆਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼੍ਰੀ ਮੋਦੀ ਨੇ ਸਿਹਤ ਸੇਵਾ ਖੇਤਰ ਵਿੱਚ ਇੱਕ ਭਰੋਸੇਯੋਗ ਭਾਗੀਦਾਰ ਦੇ ਲਈ ਕਈ ਦੇਸ਼ਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਿਹਾ, “ਸੱਚੀ ਪ੍ਰਗਤੀ ਜਨ-ਕੇਂਦ੍ਰਿਤ ਹੁੰਦੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਡੀਕਲ ਸਾਇੰਸ ਵਿੱਚ ਕਿੰਨੀ ਪ੍ਰਗਤੀ ਹੋਈ ਹੈ, ਅੰਤਿਮ ਮੀਲ ਤੱਕ ਅੰਤਿਮ ਵਿਅਕਤੀ ਤੱਕ ਪਹੁੰਚ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਟੀਕਿਆਂ ਅਤੇ ਦਵਾਈਆਂ ਦੇ ਮਾਧਿਅਮ ਨਾਲ ਜੀਵਨ ਬਚਾਉਣ ਦੇ ਮਹਾਨ ਮਿਸ਼ਨ ਵਿੱਚ ਕਈ ਦੇਸ਼ਾਂ ਦਾ ਭਾਗੀਦਾਰ ਹੋਣ ‘ਤੇ ਮਾਣ ਹੈ। ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ ਕੋਵਿਡ-19 ਟੀਕਾਕਰਣ ਅਭਿਯਾਨ, ਮੇਡ-ਇਨ-ਇੰਡੀਆ ਟੀਕਿਆਂ ਦਾ ਉਦਾਹਰਣ ਦਿੱਤਾ, ਅਤੇ 100 ਤੋਂ ਅਧਿਕ ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀ 300 ਮਿਲੀਅਨ ਖੁਰਾਕ ਭੇਜੇ ਜਾਣ ਦੇ ਬਾਰੇ ਦੱਸਿਆ। ਸ਼੍ਰੀ ਮੋਦੀ ਨੇ ਦੋਹਰਾਉਂਦੇ ਹੋਏ ਕਿਹਾ ਕਿ ਇਹ ਭਾਰਤ ਦੀ ਸਮਰੱਥਾ ਅਤੇ ਪ੍ਰਤੀਬਧਤਾ ਦੀ ਝਲਕ ਦਿਖਾਉਂਦਾ ਹੈ ਅਤੇ ਭਾਰਤ ਉਨ੍ਹਾਂ ਸਾਰੇ ਦੇਸ਼ਾਂ ਦਾ ਭਰੋਸੇਮੰਦ ਮਿੱਤਰ ਬਣਿਆ ਰਹੇਗਾ ਜੋ ਆਪਣੇ ਨਾਗਰਿਕਾਂ ਦੇ ਲਈ ਚੰਗੀ ਸਿਹਤ ਦੀ ਕਾਮਨਾ ਕਰਦੇ ਹਨ।

 

 

ਪ੍ਰਧਾਨ ਮੰਤਰੀ ਨੇ ਕਿਹਾ, “ਸਿਹਤ ਦੇ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਹਜ਼ਾਰਾਂ ਵਰ੍ਹਿਆਂ ਨਾਲ ਸਮੱਗਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਨਿਵਾਰਕ ਅਤੇ ਪ੍ਰੋਤਸਾਹਕ ਸਿਹਤ ਦੀ ਇੱਕ ਮਹਾਨ ਪਰੰਪਰਾ ਹੈ, ਯੋਗ ਅਤੇ ਧਿਆਨ ਜਿਹੀਆਂ ਪ੍ਰਣਾਲੀਆਂ ਆਧੁਨਿਕ ਦੁਨੀਆ ਦੇ ਲਈ ਪ੍ਰਾਚੀਨ ਭਾਰਤ ਦੇ ਉਪਹਾਰ ਹਨ ਜੋ ਹੁਣ ਆਲਮੀ ਅੰਦੋਲਨ ਬਣ ਗਏ ਹਨ। ਉਨ੍ਹਾਂ ਨੇ ਆਯੁਰਵੇਦ ਦਾ ਵੀ ਜ਼ਿਕਰ ਕੀਤਾ ਜੋ ਕਿ ਤੰਦਰੁਸਤੀ ਦਾ ਇੱਕ ਸੰਪੂਰਨ ਵਿਸ਼ਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਿਹਤ ਦੇ ਸਰੀਰਕ ਅਤੇ ਮਾਨਸਿਕ ਪਹਿਲੂਆਂ ਦਾ ਧਿਆਨ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਦੁਨੀਆ ਤਣਾਅ ਅਤੇ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੇ ਸਮਾਧਾਨ ਦੀ ਤਲਾਸ਼ ਕਰ ਰਹੀ ਹੈ। ਭਾਰਤ ਦੀ ਪਰੰਪਰਾਗਤ ਸਿਹਤ ਸੇਵਾ ਪ੍ਰਣਾਲੀ ਵਿੱਚ ਬਹੁਤ ਸਾਰੇ ਸਮਾਧਾਨ ਮੌਜੂਦ ਹਨ।” ਉਨ੍ਹਾਂ ਨੇ ਮਿਲਟਸ ਬਾਰੇ ਵੀ ਦੱਸਿਆ ਜੋ ਭਾਰਤ ਦੇ ਪਰੰਪਰਾਗਤ ਆਹਾਰ ਦਾ ਹਿੱਸਾ ਹਨ ਅਤੇ ਦੁਨੀਆ ਭਰ ਵਿੱਚ ਖੁਰਾਕ ਸੁਰੱਖਿਆ ਅਤੇ ਪੋਸ਼ਣ ਸਬੰਧੀ ਮੁੱਦਿਆਂ ਨਾਲ ਨਿਪਟਣ ਦੀ ਸਮਰੱਥਾ ਰੱਖਦਾ ਹੈ।

 

ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਯੋਜਨਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਵਿੱਤ ਪੋਸ਼ਿਤ ਸਿਹਤ ਬੀਮਾ ਕਵਰੇਜ ਯੋਜਨਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ 500 ਮਿਲੀਅਨ ਤੋਂ ਅਧਿਕ ਭਾਰਤੀ ਨਾਗਰਿਕਾਂ ਨੇ ਮੈਡੀਕਲ ਉਪਚਾਰ ਨੂੰ ਕਵਰ ਕਰਦਾ ਹੈ, ਜਿੱਥੇ 40 ਮਿਲੀਅਨ ਤੋਂ ਅਧਿਕ ਪਹਿਲਾਂ ਹੀ ਕੈਸ਼ਲੈੱਸ ਅਤੇ ਪੇਪਰਲੈੱਸ ਤਰੀਕੇ ਨਾਲ ਸੇਵਾਵਾਂ ਦਾ ਲਾਭ ਉਠਾ ਚੁੱਕੇ ਹਨ, ਜਿਸ ਦੇ ਨਤੀਜੇ ਸਦਕਾ ਨਾਗਰਿਕਾਂ ਨੇ ਲਗਭਗ 7 ਬਿਲੀਅਨ ਡਾਲਰ ਦੀ ਬਚਤ ਕੀਤੀ ਹੈ।

 

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤ ਸਬੰਧੀ ਚੁਣੌਤੀਆਂ ਦੇ ਲਈ ਗਲੋਬਲ ਰਿਸਪੋਂਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਹੈ ਅਤੇ ਹੁਣ ਇਹ ਇੱਕ ਏਕੀਕ੍ਰਿਤ, ਸਮਾਵੇਸ਼ੀ ਅਤੇ ਸੰਸਥਾਗਤ ਰਿਸਪੋਂਸ ਦਾ ਸਮਾਂ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜੀ20 ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਇਹ ਸਾਡੇ ਫੋਕਸ ਖੇਤਰਾਂ ਵਿੱਚੋਂ ਇੱਕ ਹੈ। ਸਾਡਾ ਲਕਸ਼ ਨਾ ਸਿਰਫ਼ ਸਾਡੇ ਨਾਗਰਿਕਾਂ ਦੇ ਲਈ ਬਲਕਿ ਪੂਰੀ ਦੁਨੀਆ ਦੇ ਲਈ ਸਿਹਤ ਸੇਵਾ ਨੂੰ ਸੁਲਭ ਅਤੇ ਕਿਫਾਇਤੀ ਬਣਾਉਣਾ ਹੈ।” ਪ੍ਰਧਾਨ ਮੰਤਰੀ ਨੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਇਕੱਠ ਇਸ ਦਿਸ਼ਾ ਵਿੱਚ ਆਲਮੀ ਸਾਂਝੇਦਾਰੀ ਨੂੰ ਮਜ਼ਬੂਤ ਕਰੇਗੀ, ਅਤੇ ਉਨ੍ਹਾਂ ਨੇ ‘ਵੰਨ ਅਰਥ – ਵੰਨ ਹੈਲਥ’  ਦੇ ਆਮ ਏਜੰਡੇ ‘ਤੇ ਹੋਰ ਦੇਸ਼ਾਂ ਦੀ ਸਾਂਝੇਦਾਰੀ ਦੀ ਮੰਗ ਕੀਤੀ।

 

ਪਿਛੋਕੜ

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕੌਮਰਸ ਐਂਡ ਇੰਡਸਟ੍ਰੀ (ਫਿੱਕੀ) ਦੇ ਸਹਿਯੋਗ ਨਾਲ 6ਵੇਂ ਵੰਨ ਅਰਥ, ਵੰਨ ਹੈਲਥ, ਐਡਵਾਂਟੇਜ ਹੈਲਥਕੇਅਰ ਇੰਡੀਆ 2023 ਨੂੰ ਭਾਰਤ ਦੀ ਪ੍ਰਧਾਨਗੀ ਵਿੱਚ ਜੀ-20 ਦੇ ਨਾਲ ਕੋ-ਬ੍ਰਾਂਡਿਡ ਕੀਤਾ ਹੈ ਅਤੇ 26 ਅਤੇ 27 ਅਪ੍ਰੈਲ 2023 ਨੂੰ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।

 

ਦੋ-ਦਿਨਾਂ ਪ੍ਰੋਗਰਾਮ ਸਸ਼ਕਤ ਆਲਮੀ ਸਿਹਤ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਆਲਮੀ ਸਹਿਯੋਗ ਅਤੇ ਸਾਂਝੇਦਾਰੀ ਦੇ ਮਹੱਤਵ ‘ਤੇ ਜ਼ੋਰ ਦਿੰਦਾ ਹੈ ਅਤੇ ਮੁੱਲ-ਅਧਾਰਿਤ ਸਿਹਤ ਸੇਵਾ ਦੇ ਮਾਧਿਅਮ ਨਾਲ ਸਭ ਤੋਂ ਉੱਪਰ ਸਿਹਤ ਕਵਰੇਜ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ। ਇਸ ਦਾ ਉਦੇਸ਼ ਵੈਲਿਊ-ਬੇਸਡ ਹੈਲਥਕੇਅਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਹੈਲਥਕੇਅਰ ਵਰਕਫੋਰਸ ਦੇ ਨਿਰਯਾਤਕ ਦੇ ਰੂਪ ਵਿੱਚ ਮੈਡੀਕਲ ਵੈਲਿਊ ਟੈਵਲ ਦੇ ਖੇਤਰ ਵਿੱਚ ਭਾਰਤ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਨਾ ਅਤੇ ਵਿਸ਼ਵ ਪੱਧਰੀ ਸਿਹਤ ਸੇਵਾ ਅਤੇ ਭਲਾਈ ਸੇਵਾਵਾਂ ਦੇ ਲਈ ਇੱਕ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਉਭਰਨਾ ਹੈ।

 

ਇਹ ਆਯੋਜਨ ਭਾਰਤ ਦੀ ਪ੍ਰਧਾਨਗੀ ਵਿੱਚ ਜੀ-20 ਦੀ ਥੀਮ ‘ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ’ ਦੇ ਅਨੁਰੂਪ ਹੈ ਅਤੇ ਇਸ ਦਾ ਉਚਿਤ ਨਾਮ ‘ਵੰਨ ਅਰਥ , ਵੰਨ ਹੈਲਥ- ਐਡਵਾਂਟੇਜ ਹੈਲਥਕੇਅਰ ਇੰਡੀਆ 2023’ ਰੱਖਿਆ ਗਿਆ ਹੈ। ਭਾਰਤ ਤੋਂ ਸੇਵਾਵਾਂ ਦੇ ਨਿਰਯਾਤ ਨੂੰ ਹੁਲਾਰਾ ਦੇਣ ਦੇ ਲਈ, ਇਹ ਅੰਤਰਰਾਸ਼ਟਰੀ ਸਮਿਟ ਗਿਆਨ, ਗਲੋਬਲ ਐੱਮਵੀਟੀ ਉਦਯੋਗ ਦੇ ਪ੍ਰਮੁੱਖਾਂ ਦੀ ਭਾਗੀਦਾਰੀ ਅਤੇ ਪ੍ਰਮੁੱਖ ਅਧਿਕਾਰੀਆਂ, ਫੈਸਲੇ ਨਿਰਮਾਤਾਵਾਂ, ਉਦਯੋਗ ਹਿਤਧਾਰਕਾਂ, ਮਾਹਿਰਾਂ ਦਰਮਿਆਨ ਮਾਹਿਰਤਾ, ਅਤੇ ਦੁਨੀਆ ਭਰ ਤੋਂ ਉਦਯੋਗ ਵਿੱਚ ਪੇਸ਼ੇਵਰ ਦੇ ਆਦਾਨ- ਪ੍ਰਦਾਨ ਦੇ ਲਈ ਇੱਕ ਆਦਰਸ਼ ਮੰਚ ਪ੍ਰਦਾਨ ਕਰੇਗਾ। ਇਹ ਪ੍ਰਤੀਭਾਗੀਆਂ ਨੂੰ ਦੁਨੀਆ ਭਰ ਵਿੱਚ ਸਾਥੀਆਂ ਦੇ ਨਾਲ ਨੈੱਟਵਰਕ ਬਣਾਉਣ, ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ, ਸੰਪਰਕ ਬਣਾਉਣ ਅਤੇ ਮਜ਼ਬੂਤ ਵਪਾਰਕ ਸਾਂਝੇਦਾਰੀ ਬਣਾਉਣ ਵਿੱਚ ਸਮਰੱਥ ਬਣਾਵੇਗਾ।

 

ਸਮਿਟ ਵਿੱਚ 70 ਦੇਸ਼ਾਂ ਦੇ 125 ਪ੍ਰਦਰਸ਼ਕ ਅਤੇ ਲਗਭਗ 500 ਮੇਜ਼ਬਾਨ ਵਿਦੇਸ਼ੀ ਪ੍ਰਤੀਨਿਧੀ ਹਿੱਸਾ ਲੈਣਗੇ। ਰਿਵਰਸ ਕ੍ਰੇਤਾ-ਵਿਕ੍ਰੇਤਾ ਬੈਠਕਾਂ ਅਤੇ ਅਫਰੀਕਾ, ਮੱਧ-ਪੂਰਵ, ਸੁਤੰਤਰ ਰਾਜਾਂ ਦੇ ਰਾਸ਼ਟਰਮੰਡਲ, ਸਾਰਕ ਅਤੇ ਆਸਿਯਾਨ ਦੇ ਖੇਤਰ ਵਿੱਚ 70 ਤੋਂ ਅਧਿਕ ਨਾਮਿਤ ਦੇਸ਼ਾਂ ਦੇ ਮੇਜ਼ਬਾਨ ਪ੍ਰਤੀਨਿਧੀਆਂ ਦੇ ਨਾਲ ਨਿਰਧਾਰਿਤ ਬੀ2ਬੀ ਬੈਠਕਾਂ ਭਾਰਤੀ ਸਿਹਤ ਸੇਵਾ ਪ੍ਰਦਾਤਾਵਾਂ ਅਤੇ ਵਿਦੇਸ਼ੀ ਪ੍ਰਤੀਭਾਗੀਆਂ ਨੂੰ ਇੱਕ ਮੰਚ ‘ਤੇ ਨਾਲ ਲਿਆਵੇਗੀ ਅਤੇ ਇਕੱਠੇ ਜੋੜੇਗੀ। ਇਸ ਸਮਿਟ ਵਿੱਚ ਸਿਹਤ ਤੇ ਪਰਿਵਾਰ ਕਲਿਆਮ ਮੰਤਰਾਲਾ, ਟੂਰਿਜ਼ਮ ਮੰਤਰਾਲਾ, ਵਿਦੇਸ਼ ਮੰਤਰਾਲਾ, ਵਣਜ ਤੇ ਉਦਯੋਗ ਮੰਤਰਾਲਾ, ਆਯੁਸ਼ ਮੰਤਰਾਲਾ, ਉਦਯੋਗ ਮੰਚਾਂ, ਸਟਾਰਟਅੱਪ ਆਦਿ ਦੇ ਪ੍ਰਮੁੱਖ ਸਪੀਕਰਾਂ ਅਤੇ ਮਾਹਿਰਾਂ ਦੇ ਨਾਲ ਚਰਚਾ ਦੇ ਨਾਲ-ਨਾਲ ਹਿਤਧਾਰਕਾਂ ਦੇ ਨਾਲ ਇੰਟਰੈਕਟਿਵ ਸੈਸ਼ਨ ਵੀ ਹੋਣਗੇ।

 

 

 

 

**********

 

ਡੀਐੱਸ/ਟੀਐੱਸ


(Release ID: 1920476) Visitor Counter : 102