ਪ੍ਰਧਾਨ ਮੰਤਰੀ ਦਫਤਰ

ਅਸੀਂ ਆਪਣੀਆਂ ਕੀਮਤੀ ਧਰੋਹਰਾਂ ਨੂੰ ਦੇਸ਼ ਵਾਪਿਸ ਲਿਆਉਣ ਦੇ ਲਈ ਲਗਾਤਾਰ ਕੰਮ ਰਹੇ ਹਾਂ:

Posted On: 25 APR 2023 9:30AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਦੇਸ਼ਾਂ ਤੋਂ ਰਾਸ਼ਟਰੀ ਧਰੋਹਰਾਂ ਨੂੰ ਵਾਪਿਸ ਲਿਆਉਣ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ ਹੈ। ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਸ਼੍ਰੀ ਜੀ.ਕਿਸ਼ਨ ਰੈੱਡੀ ਦੇ ਉਸ ਟਵੀਟ ਦਾ ਜਵਾਬ ਦਿੱਤਾ ਹੈ, ਜਿਸ ਵਿੱਚ ਸ਼੍ਰੀ ਰੈੱਡੀ ਨੇ ਜਾਣਕਾਰੀ ਦਿੱਤੀ ਹੈ ਕਿ ਚੋਲ ਕਾਲਖੰਡ (14ਵੀਂ-15ਵੀਂ ਸ਼ਤਾਬਦੀ) ਵਿੱਚ ਸ਼੍ਰੀ ਵਰਤਰਾਜ ਪੇਰੂਮਲ, ਪੋੱਟਾਵੇਲੀ ਵੇੱਲੁਰ, ਅਰਿਆਲੁਰ ਜ਼ਿਲ੍ਹੇ ਵਿੱਚ ਸਥਿਤ ਵਿਸ਼ਣੂ ਮੰਦਿਰ ਤੋਂ ਭਗਵਾਨ ਹਨੂੰਮਾਨ ਦੀ ਜੋ ਪ੍ਰਤਿਭਾ ਚੋਰੀ ਹੋ ਗਈ ਸੀ, ਉਹ ਆਸਟ੍ਰੇਲੀਆ ਵਿੱਚ ਭਾਰਤੀ ਦੂਤਾਵਾਸ ਨੂੰ ਸੌਂਪ ਦਿੱਤੀ ਗਈ ਹੈ।

ਹੁਣ ਤੱਕ ਵਿਭਿੰਨ ਦੇਸ਼ਾਂ ਤੋਂ 251 ਪ੍ਰਾਚੀਨ ਕਾਲੀਨ ਵਸਤਾਂ ਨੂੰ ਵਾਪਿਸ ਪ੍ਰਾਪਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 238 ਅਤੇ ਪ੍ਰਾਚੀਨ ਵਸਤਾਂ ਨੂੰ 2014 ਦੇ ਬਾਅਦ ਵਾਪਿਸ ਲਿਆ ਗਿਆ ਹੈ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ:

 “ਅਸੀਂ ਆਪਣੀਆਂ ਕੀਮਤੀ ਧਰੋਹਰਾਂ ਨੂੰ ਦੇਸ਼ ਵਾਪਿਸ ਲਿਆਉਣ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ।”

************

ਡੀਐੱਸ



(Release ID: 1919640) Visitor Counter : 103