ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਬਲਪੁਰ ਦੇ ਪ੍ਰਾਚੀਨ ਸੰਗ੍ਰਾਮ ਸਾਗਰ ਨੂੰ ਮੁੜ ਸੁਰਜੀਤ ਕਰਨ ਲਈ ਜਨਤਾ ਦੇ ਯਤਨਾਂ ਦੀ ਸ਼ਲਾਘਾ ਕੀਤੀ

प्रविष्टि तिथि: 24 APR 2023 10:52AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਬਲਪੁਰ ਦੇ ਪ੍ਰਾਚੀਨ ਸੰਗ੍ਰਾਮ ਸਾਗਰ ਨੂੰ ਮੁੜ ਸੁਰਜੀਤ ਕਰਨ ਲਈ ਲੋਕਾਂ ਦੁਆਰਾ ਕੀਤੇ ਜਾਣ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਬਲਪੁਰ ਦੇ ਪ੍ਰਾਚੀਨ ਸੰਗ੍ਰਾਮ ਸਾਗਰ ਦੇ ਕਾਇਆਕਲਪ ਲਈ ਲੋਕਾਂ ਦਾ ਸ਼੍ਰਮਦਾਨ ਸ਼ਲਾਘਾਯੋਗ ਹੈ। ਸ਼੍ਰੀ ਮੋਦੀ ਜਬਲਪੁਰ ਦੇ ਸਾਂਸਦ ਸ਼੍ਰੀ ਰਾਕੇਸ਼ ਸਿੰਘ ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਸ਼੍ਰੀ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ ਜਨ ਪ੍ਰਤੀਨਿਧੀਆਂ, ਜਬਲਪੁਰ ਦੇ ਕਲੈਕਟਰ ਅਤੇ ਨਗਰ ਨਿਗਮ ਦੇ ਕਮਿਸ਼ਨਰ  ਨਾਲ ਸੰਗ੍ਰਾਮ ਸਾਗਰ ਦੇ ਆਲੇ-ਦੁਆਲੇ ਦੇ ਇਲਾਕੇ ਦਾ ਸੁੰਦਰੀਕਰਣ ਕਰਨ ਲਈ ਸੰਗ੍ਰਾਮ ਸਾਗਰ ਦਾ ਨਿਰੀਖਣ ਕੀਤਾ ਸੀ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ;

‘‘ਜਬਲਪੁਰ ਦੇ ਪ੍ਰਾਚੀਨ ਸੰਗ੍ਰਾਮ ਸਾਗਰ ਨੂੰ ਮੁੜ ਸੁਰਜੀਤ ਕਰਨ ਲਈ ਲੋਕਾਂ ਦੇ ਸ਼੍ਰਮਦਾਨ ਦਾ ਇਹ ਪ੍ਰਯਾਸ ਬਹੁਤ ਹੀ ਸ਼ਲਾਘਾਯੋਗ ਹੈ।’’

 

 *************

ਡੀਐੱਸ/ਐੱਸਟੀ


(रिलीज़ आईडी: 1919100) आगंतुक पटल : 136
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Kannada , Malayalam