ਮੰਤਰੀ ਮੰਡਲ

ਕੈਬਨਿਟ ਨੇ ਕੁਆਂਟਮ ਟੈਕਨੋਲੋਜੀਆਂ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਅਤੇ ਵਿਕਾਸ ਨੂੰ ਵਧਾਉਣ ਲਈ ਰਾਸ਼ਟਰੀ ਕੁਆਂਟਮ ਮਿਸ਼ਨ ਨੂੰ ਪ੍ਰਵਾਨਗੀ ਦਿੱਤੀ


ਰਾਸ਼ਟਰੀ ਕੁਆਂਟਮ ਮਿਸ਼ਨ ਨੂੰ 6003.65 ਕਰੋੜ ਰੁਪਏ ਦੀ ਕੁੱਲ ਲਾਗਤ 'ਤੇ ਕੈਬਨਿਟ ਦੀ ਮਨਜ਼ੂਰੀ ਮਿਲੀ, ਇਹ ਕੁਆਂਟਮ ਟੈਕਨੋਲੋਜੀ ਦੀ ਅਗਵਾਈ ਵਾਲੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਅਤੇ ਇਸ ਖੇਤਰ ਵਿੱਚ ਭਾਰਤ ਨੂੰ ਇੱਕ ਮੋਹਰੀ ਰਾਸ਼ਟਰ ਬਣਾਉਣ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਅਤੇ ਵਿਕਾਸ ਨੂੰ ਵਧਾਏਗਾ

Posted On: 19 APR 2023 4:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 2023-24 ਤੋਂ 2030-31 ਤੱਕ ਕੁੱਲ 6003.65 ਕਰੋੜ ਰੁਪਏ ਦੀ ਲਾਗਤ ਵਾਲੇ ਰਾਸ਼ਟਰੀ ਕੁਆਂਟਮ ਮਿਸ਼ਨ (ਐੱਨਕਿਊਐੱਮਨੂੰ ਮਨਜ਼ੂਰੀ ਦੇ ਦਿੱਤੀ ਹੈਜਿਸ ਦਾ ਲਕਸ਼ ਕੁਆਂਟਮ ਟੈਕਨੋਲੋਜੀ (ਕਿਊਟੀਵਿੱਚ ਸੀਡਪੋਸ਼ਣ ਅਤੇ ਸਕੇਲ ਨੂੰ ਵਧਾਉਣਾ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਅਤੇ ਵਿਕਾਸ ਅਤੇ ਇੱਕ ਜੀਵੰਤ ਅਤੇ ਇਨੋਵੇਟਿਵ ਈਕੋਸਿਸਟਮ ਬਣਾਉਣਾ ਹੈ। ਇਹ ਕਿਊਟੀ (QT) ਦੀ ਅਗਵਾਈ ਵਾਲੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾਦੇਸ਼ ਵਿੱਚ ਈਕੋਸਿਸਟਮ ਦਾ ਪੋਸ਼ਣ ਕਰੇਗਾ ਅਤੇ ਭਾਰਤ ਨੂੰ ਕੁਆਂਟਮ ਟੈਕਨੋਲੋਜੀ ਅਤੇ ਐਪਲੀਕੇਸ਼ਨ (ਕਿਊਟੀਏਦੇ ਵਿਕਾਸ ਵਿੱਚ ਮੋਹਰੀ ਦੇਸ਼ਾਂ ਵਿੱਚੋਂ ਇੱਕ ਬਣਾ ਦੇਵੇਗਾ।

 

ਨਵੇਂ ਮਿਸ਼ਨ ਦਾ ਲਕਸ਼ ਸੁਪਰਕੰਡਕਟਿੰਗ ਅਤੇ ਫੋਟੋਨਿਕ ਟੈਕਨੋਲੋਜੀ ਜਿਹੇ ਵਿਭਿੰਨ ਪਲੈਟਫਾਰਮਾਂ ਵਿੱਚ 8 ਸਾਲਾਂ ਵਿੱਚ 50-1000 ਭੌਤਿਕ ਕਿਊਬਿਟ ਵਾਲੇ ਇੰਟਰਮੀਡੀਏਟ ਸਕੇਲ ਕੁਆਂਟਮ ਕੰਪਿਊਟਰਾਂ ਨੂੰ ਵਿਕਸਿਤ ਕਰਨਾ ਹੈ। ਭਾਰਤ ਦੇ ਅੰਦਰ 2000 ਕਿਲੋਮੀਟਰ ਤੋਂ ਵੱਧ ਦੇ ਜ਼ਮੀਨੀ ਸਟੇਸ਼ਨਾਂ ਦਰਮਿਆਨ ਸੈਟੇਲਾਈਟ ਅਧਾਰਿਤ ਸੁਰੱਖਿਅਤ ਕੁਆਂਟਮ ਕਮਿਊਨੀਕੇਸ਼ਨਦੂਸਰੇ ਦੇਸ਼ਾਂ ਨਾਲ ਲੰਬੀ ਦੂਰੀ ਦੇ ਸੁਰੱਖਿਅਤ ਕੁਆਂਟਮ ਸੰਚਾਰ, 2000 ਕਿਲੋਮੀਟਰ ਤੋਂ ਵੱਧ ਇੰਟਰ-ਸਿੱਟੀ ਕੁਆਂਟਮ ਕੁੰਜੀ ਵੰਡ (key distribution) ਦੇ ਨਾਲ-ਨਾਲ ਕੁਆਂਟਮ ਮੈਮੋਰੀਜ਼ ਵਾਲਾ ਮਲਟੀ-ਨੋਡ ਕੁਆਂਟਮ ਨੈੱਟਵਰਕ ਵੀ ਮਿਸ਼ਨ ਦੇ ਕੁਝ ਡਿਲੀਵਰੇਬਲਸ ਹਨ।

 

ਇਹ ਮਿਸ਼ਨ ਅਟੌਮਿਕ ਸਿਸਟਮਾਂ ਵਿੱਚ ਉੱਚ ਸੰਵੇਦਨਸ਼ੀਲਤਾ ਵਾਲੇ ਮੈਗਨੇਟੋਮੀਟਰਾਂ ਅਤੇ ਸਹੀ ਸਮੇਂਸੰਚਾਰ ਅਤੇ ਨੈਵੀਗੇਸ਼ਨ ਲਈ ਅਟੌਮਿਕ ਘੜੀਆਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ।  ਇਹ ਕੁਆਂਟਮ ਯੰਤਰਾਂ ਦੇ ਨਿਰਮਾਣ ਲਈ ਕੁਆਂਟਮ ਸਮੱਗਰੀ ਜਿਵੇਂ ਕਿ ਸੁਪਰਕੰਡਕਟਰਨੋਵਲ ਸੈਮੀਕੰਡਕਟਰ ਬਣਤਰ ਅਤੇ ਟੌਪੋਲੋਜੀਕਲ ਸਮੱਗਰੀ ਦੇ ਡਿਜ਼ਾਈਨ ਅਤੇ ਸੰਸਲੇਸ਼ਣ ਦਾ ਵੀ ਸਮਰਥਨ ਕਰੇਗਾ। ਕੁਆਂਟਮ ਕਮਿਊਨੀਕੇਸ਼ਨਸੈਂਸਿੰਗ ਅਤੇ ਮੈਟਰੋਲੋਜੀਕਲ ਐਪਲੀਕੇਸ਼ਨਾਂ ਲਈ ਸਿੰਗਲ ਫੋਟੌਨ ਸਰੋਤ/ਡਿਟੈਕਟਰਇਨਟੈਂਗਲਡ ਫੋਟੋਨ ਸੋਰਸਿਸ ਨੂੰ ਵੀ ਵਿਕਸਿਤ ਕੀਤਾ ਜਾਵੇਗਾ।

 

ਕੁਆਂਟਮ ਕੰਪਿਊਟਿੰਗਕੁਆਂਟਮ ਕਮਿਊਨੀਕੇਸ਼ਨਕੁਆਂਟਮ ਸੈਂਸਿੰਗ ਅਤੇ ਮੈਟਰੋਲੋਜੀ ਅਤੇ ਕੁਆਂਟਮ ਸਮੱਗਰੀ ਅਤੇ ਉਪਕਰਣਾਂ 'ਤੇ ਚੋਟੀ ਦੀਆਂ ਅਕਾਦਮਿਕ ਅਤੇ ਰਾਸ਼ਟਰੀ ਖੋਜ ਅਤੇ ਵਿਕਾਸ ਸੰਸਥਾਵਾਂ ਵਿੱਚ ਚਾਰ ਥੀਮੈਟਿਕ ਹੱਬ (ਟੀ-ਹੱਬਸਥਾਪਿਤ ਕੀਤੇ ਜਾਣਗੇ। ਇਹ ਹੱਬ ਬੁਨਿਆਦੀ ਅਤੇ ਲਾਗੂ ਖੋਜ ਦੁਆਰਾ ਨਵੇਂ ਗਿਆਨ ਦੇ ਉਤਪਾਦਨ 'ਤੇ ਧਿਆਨ ਕੇਂਦਰਿਤ ਕਰਨਗੇ ਅਤੇ ਨਾਲ ਹੀ ਉਨ੍ਹਾਂ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਗੇ ਜੋ ਉਨ੍ਹਾਂ ਲਈ ਲਾਜ਼ਮੀ ਹਨ।

 

ਐੱਨਕਿਊਐੱਮ (NQM) ਦੇਸ਼ ਵਿੱਚ ਟੈਕਨੋਲੋਜੀ ਵਿਕਾਸ ਈਕੋ-ਸਿਸਟਮ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਪੱਧਰ 'ਤੇ ਲੈ ਜਾ ਸਕਦਾ ਹੈ। ਇਸ ਮਿਸ਼ਨ ਨਾਲ ਸੰਚਾਰਸਿਹਤਵਿੱਤੀ ਅਤੇ ਊਰਜਾ ਖੇਤਰਾਂ ਦੇ ਨਾਲ-ਨਾਲ ਡਰੱਗ ਡਿਜ਼ਾਈਨ ਅਤੇ ਸਪੇਸ ਐਪਲੀਕੇਸ਼ਨਾਂ ਨੂੰ ਬਹੁਤ ਲਾਭ ਹੋਵੇਗਾ। ਇਹ ਡਿਜੀਟਲ ਇੰਡੀਆਮੇਕ ਇਨ ਇੰਡੀਆਸਕਿੱਲ ਇੰਡੀਆ ਅਤੇ ਸਟੈਂਡ-ਅੱਪ ਇੰਡੀਆਸਟਾਰਟ-ਅੱਪ ਇੰਡੀਆਸਵੈ-ਨਿਰਭਰ ਭਾਰਤ ਅਤੇ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜਿਹੀਆਂ ਰਾਸ਼ਟਰੀ ਤਰਜੀਹਾਂ ਨੂੰ ਵੱਡਾ ਹੁਲਾਰਾ ਪ੍ਰਦਾਨ ਕਰੇਗਾ।

 

 *********

 

ਡੀਐੱਸ



(Release ID: 1917956) Visitor Counter : 118