ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਯੋਜਨਾ ਦੀ ਲਾਭਾਰਥੀ ਐੱਨ. ਸੁੱਬੁਲਕਸ਼ਮੀ ਦਾ ਪੱਤਰ ਸਾਂਝਾ ਕੀਤਾ
Posted On:
12 APR 2023 8:33PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਨ. ਸੁੱਬੁਲਕਸ਼ਮੀ ਦਾ ਇੱਕ ਸਪਰਸ਼ ਪੱਤਰ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਪੀਐੱਮ ਆਵਾਸ ਯੋਜਨਾ ਦੇ ਤਹਿਤ ਘਰ ਮਿਲਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸਾਰ ਭਾਰਤੀ ਦੇ ਸਾਬਕਾ ਬੋਰਡ ਮੈਂਬਰ ਸੀ.ਆਰ ਕੇਸਵਨ ਨੂੰ ਉਨ੍ਹਾਂ ਦੇ ਨਵੀਂ ਦਿੱਲੀ ਸਥਿਤ ਆਵਾਸ ’ਤੇ ਮੁਲਾਕਾਤ ਕੀਤੀ। ਸ਼੍ਰੀ ਕੇਸਵਨ ਨੇ ਪ੍ਰਧਾਨ ਮੰਤਰੀ ਨੂੰ ਐੱਨ. ਸੁੱਬੁਲਕਸ਼ਮੀ ਨੇ ਇੱਕ ਪੱਤਰ ਸਾਂਝਾ ਕੀਤਾ। ਸ਼੍ਰੀਮਤੀ ਸੁੱਬੁਲਕਸ਼ਮੀ, ਸੀ.ਆਰ. ਕੇਸਵਨ ਦੇ ਘਰ ਵਿੱਚ ਰੋਸਈਏ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਮਦੁਰੈ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣੇ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਭਾਰ ਅਤੇ ਅਸ਼ੀਰਵਾਦ ਦਿੱਤਾ ਹੈ।
“ਅੱਜ ਮੈਂ @crkesavan ਨੂੰ ਮਿਲਿਆ, ਜਿਨ੍ਹਾਂ ਨੇ ਐੱਨ. ਸੁੱਬੁਲਕਸ਼ਮੀ ਜੀ ਦਾ ਇੱਕ ਬਹੁਤ ਹੀ ਸਪਰਸ਼ ਪੱਤਰ ਸਾਂਝਾ ਕੀਤਾ, ਜੋ ਉਨ੍ਹਾਂ ਦੇ ਘਰ ਵਿੱਚ ਰੋਸਈਏ ਦੇ ਰੂਪ ਵਿੱਚ ਕੰਮ ਕਰਦੇ ਹਨ। ਮਦੁਰੈ ਦੀ ਰਹਿਣ ਵਾਲੀ ਐੱਨ.ਸੁਬੁੱਲਕਸ਼ਮੀ ਜੀ ਨੂੰ ਵਿੱਤੀ ਸਮੱਸਿਆਵਾਂ ਸਹਿਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਪੀਐੱਮ ਆਵਾਸ ਯੋਜਨਾ ਦੇ ਤਹਿਤ ਘਰ ਦੇ ਲਈ ਸਫ਼ਲਤਾਪੂਰਵਕ ਆਵੇਦਨ ਕੀਤਾ ਸੀ।”
“ਆਪਣੇ ਪੱਤਰ, ਐੱਨ. ਸੁੱਬੁਲਕਸ਼ਮੀ ਜੀ ਨੇ ਇਹ ਵੀ ਸਾਂਝਾ ਕੀਤਾ ਕਿ ਕਿਵੇਂ ਇਹ ਉਨ੍ਹਾਂ ਦਾ ਪਹਿਲਾ ਘਰ ਹੈ ਅਤੇ ਇਸ ਘਰ ਨਾਲ ਉਨ੍ਹਾਂ ਦੇ ਜੀਵਨ ਨੂੰ ਸਨਮਾਨ ਦੇ ਨਾਲ-ਨਾਲ ਗਰਿਮਾ ਵੀ ਮਿਲੀ ਹੈ। ਉਨ੍ਹਾਂ ਨੇ ਘਰ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਭਾਰ ਅਤੇ ਅਸ਼ੀਰਵਾਦ ਵੀ ਦਿੱਤਾ ਹੈ। ਇਹ ਅਜਿਹਾ ਅਸ਼ੀਰਵਾਦ ਹੈ. ਜੋ ਅਪਾਰ ਸ਼ਕਤੀ ਦਾ ਸਰੋਤ ਹੈ।”
“ਐੱਨ. ਸੁਬੁੱਲਕਸ਼ਮੀ ਜੀ ਦੀ ਤਰ੍ਹਾਂ, ਅਣਗਿਣਤ ਲੋਕ ਹਨ, ਜਿਨ੍ਹਾਂ ਦਾ ਜੀਵਨ ਪੀਐੱਮ ਆਵਾਸ ਯੋਜਨਾ ਦੇ ਕਾਰਨ ਬਦਲਿਆ ਗਿਆ ਹੈ। ਕੇਵਲ ਇੱਕ ਘਰ ਤੋਂ ਉਨ੍ਹਾਂ ਦੇ ਜੀਵਨ ਵਿੱਚ ਗੁਣਾਤਮਕ ਅੰਤਰ ਆਇਆ ਹੈ। ਇਹ ਯੋਜਨਾ ਮਹਿਲਾ ਸਸ਼ਕਤੀਕਰਣ ਦੀ ਸ਼ੁਰੂਆਤ ਕਰਨ ਵਿੱਚ ਵੀ ਸਭ ਤੋਂ ਅੱਗੇ ਰਹੀ ਹੈ।”
*****
ਡੀਐੱਸ/ਐੱਸਟੀ
(Release ID: 1916202)
Visitor Counter : 146
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam