ਵਿੱਤ ਮੰਤਰਾਲਾ
ਡੀਐੱਫਐੱਸ ਸਕੱਤਰ ਨੇ 3 ਮਹੀਨਿਆਂ ਦੀ ਮੁਹਿੰਮ ਦੇ ਦੌਰਾਨ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੇ ਤਹਿਤ ਨਾਮਾਂਕਣ ਵਧਾਉਣ ਲਈ ਮੁੱਖ ਸਕੱਤਰਾਂ ਦੇ ਨਾਲ ਬੈਠਕ ਦੀ ਪ੍ਰਧਾਨਗੀ ਕੀਤੀ
Posted On:
11 APR 2023 11:28AM by PIB Chandigarh
ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ ਡਾ. ਵਿਵੇਕ ਜੋਸ਼ੀ ਨੇ ਕੱਲ੍ਹ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ/ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਵੀਡੀਓ ਕਾਨਫ੍ਰੈਂਸਿੰਗ ਮੀਟਿੰਗ ਦੀ ਪ੍ਰਧਾਨਗੀ ਕੀਤੀ, ਤਾਕਿ ਗ੍ਰਾਮ ਪੰਚਾਇਤ ਪੱਧਰ ‘ਤੇ ਮਾਈਕ੍ਰੋ-ਬੀਮਾ ਯੋਜਨਾਵਾਂ-ਪ੍ਰਧਾਨ ਮੰਤਰੀ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) –ਦੀ ਕਵਰੇਜ਼ ਨੂੰ ਹੁਲਾਰਾ ਦੇਣ ਲਈ ਤਿੰਨ ਮਹੀਨਿਆਂ ਤੱਕ ਚੱਲਣ ਵਾਲੀ ਇਸ ਗਹਿਣ ਮੁਹਿੰਮ ਦੀ ਮੁੱਖ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਉਨ੍ਹਾਂ ਨੂੰ ਜਾਣੂ ਅਤੇ ਜਾਗਰੂਕ ਕੀਤਾ ਜਾ ਸਕੇ। ਤਿੰਨ ਮਹੀਨਿਆਂ ਦੀ ਇਹ ਮੁਹਿੰਮ 01.04.2023 ਤੋਂ 30.06.2023 ਤੱਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰੇਗਾ।
ਮੀਟਿੰਗ ਦੌਰਾਨ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਰਾਜਾਂ ਵਿੱਚ ਜਨਸੰਖਿਆ ਦੇ ਦਾਇਰੇ ਅਤੇ ਆਕਾਰ ਨੂੰ ਦੇਖਦੇ ਹੋਏ, ਮਾਈਕ੍ਰੋ-ਬੀਮਾ ਯੋਜਨਾਵਾਂ (micro-insurance Schemes) ਦੇ ਤਹਿਤ ਨਾਮਾਂਕਣ ਵਧਾਉਣ ਦੀ ਬੇਨਤੀ ਕੀਤੀ ਗਈ। ਵਰਤਮਾਨ ਵਿੱਚ, ਪੀਐੱਮਜੇਜੇਬੀਵਾਈ ਦੇ ਤਹਿਤ ਸਰਗਰਮ ਨਾਮਾਂਕਣ 8.3 ਕਰੋੜ ਅਤੇ ਪੀਐੱਮਐੱਸਬੀਵਾਈ ਦੇ ਤਹਿਤ ਸਰਗਰਮ ਨਾਮਾਂਕਣ 23.9 ਕਰੋੜ ਹਨ ਅਤੇ ਇਨ੍ਹਾਂ ਯੋਜਨਾਵਾਂ ਦੇ ਤਹਿਤ ਲਗਭਗ 15,500 ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਗਿਆ ਹੈ।
ਡਾ. ਜੋਸ਼ੀ ਨੇ ਮੁਹਿੰਮ ਦੇ ਪ੍ਰਭਾਵੀ ਲਾਗੂਕਰਨ ਅਤੇ ਨਿਗਰਾਨੀ ਨੂੰ ਸੁਨਿਸ਼ਚਿਤ ਕਰਨ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਦਾ ਸਮਰਥਨ ਮੰਗਿਆ। ਬੜੇ ਕਦਮ ਦੇ ਰੂਪ ਵਿੱਚ, ਸਕੱਤਰ, ਡੀਐੱਫਐੱਸ, 13 ਅਪ੍ਰੈਲ 2023 ਨੂੰ ਸਾਰੇ ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਮੁੱਖਾਂ ਨਾਲ ਮੀਟਿੰਗ ਵੀ ਕਰਨਗੇ, ਤਾਕਿ ਪੂਰਨ ਤੌਰ ‘ਤੇ ਮੁਹਿੰਮ ਵਿੱਚ ਪਾਤਰ ਲਾਭਾਰਥੀਆਂ ਦੀ ਅਧਿਕਤਮ ਸੰਖਿਆ ਨੂੰ ਸ਼ਾਮਲ ਕਰਨਾ ਸੁਨਿਸ਼ਚਿਤ ਕੀਤਾ ਜਾ ਸਕੇ।
ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੇ ਬਾਰੇ ਵਿੱਚ
ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦਾ ਟੀਚਾ ਸਮਾਜਿਕ ਸੁਰੱਖਿਆ ਕਵਰ ਦੇ ਹਿੱਸੇ ਦੇ ਰੂਪ ਵਿੱਚ ਨਾਗਰਿਕਾਂ, ਵਿਸ਼ੇਸ਼ ਰੂਪ ਨਾਲ ਸਮਾਜ ਦੇ ਸੀਮਾਂਤ ਸਮੁਦਾਇਆਂ ਨੂੰ ਜੀਵਨ ਅਤੇ ਦੁਰਘਟਨਾ ਬੀਮਾ ਕਵਰ ਪ੍ਰਦਾਨ ਕਰਨਾ ਹੈ। ਪੀਐੱਮਜੇਜੇਬੀਵਾਈ, ਕਿਸੇ ਵੀ ਕਾਰਨ ਦੇਹਾਂਤ ਦੀ ਸਥਿਤੀ ਵਿੱਚ 2 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਦਾ ਹੈ, ਜਦੋਂ ਕਿ ਪੀਐੱਮਐੱਸਬੀਵਾਈ, ਮੌਤ ਜਾਂ ਪੂਰਨ ਸਥਾਈ ਦਿਵਿਯਾਂਗਤਾ ਲਈ 2 ਲੱਖ ਅਤੇ ਅੰਸ਼ਿਕ ਸਥਾਈ ਦਿਵਿਯਾਂਗਤਾ ਦੇ ਮਾਮਲੇ ਵਿੱਚ 1 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਪ੍ਰਦਾਨ ਕਰਦਾ ਹੈ। ਇਹ ਦੋਵੇਂ ਯੋਜਨਾਵਾਂ ਗ੍ਰਾਹਕਾਂ ਅਤੇ/ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਇਨ੍ਹਾ ਸੰਭਾਵਿਤ ਘਟਨਾਵਾਂ ਵਿੱਚ ਜ਼ਰੂਰੀ ਵਿੱਤੀ ਸਹਾਇਤਾ ਪ੍ਰਦਾਨ ਕਰਦੀਆਂ ਹਨ।
*************
ਪੀਪੀਜੇ/ਜੇਐੱਮਐੱਨ/ ਐੱਚਐੱਨ
(Release ID: 1915643)
Visitor Counter : 113