ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਅੰਤਰਰਾਸ਼ਟਰੀ ਜ਼ੀਰੋ ਵੇਸਟ ਦਿਵਸ ‘ਤੇ ਕਚਰਾ ਮੁਕਤ ਸ਼ਹਿਰਾਂ ਦੇ ਲਈ ਰੈਲੀ ਦਾ ਆਯੋਜਨ

Posted On: 28 MAR 2023 12:58PM by PIB Chandigarh

 

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਜ਼ੀਰੋ ਵੇਸਟ ਦਿਵਸ 2023 ਦੇ ਵਿਸ਼ੇ – ‘ਕਚਰੇ ਨੂੰ ਘੱਟ ਕਰਨ ਅਤੇ ਉਸ ਦੇ ਪ੍ਰਬੰਧਨ ਦੇ ਲਈ ਟਿਕਾਊ ਅਤੇ ਵਾਤਾਵਰਣਿਕ ਤੌਰ ‘ਤੇ ਮਜ਼ਬੂਤ ਪ੍ਰਥਾਵਾਂ ਨੂੰ ਪ੍ਰਾਪਤ ਕਰਨਾ’ ਦੇ ਅਨੁਰੂਪ ਸਵਛੋਤਸਵ- ਅੰਤਰਰਾਸ਼ਟਰੀ ਜ਼ੀਰੋ ਵੇਸਟ ਦਿਵਸ: ਕਚਰਾ ਮੁਕਤ ਸ਼ਹਿਰਾਂ ਦੇ ਲਈ ਰੈਲੀ ਦਾ ਆਯੋਜਨ ਕਰ ਰਿਹਾ ਹੈ। ਮਾਣਯੋਗ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਸ਼੍ਰੀ ਸ਼ੋਂਬੀ ਸ਼ਾਰਪ, ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋ-ਔਰਡੀਨੇਟਰ ਦੀ ਮੌਜੂਦਗੀ ਵਿੱਚ, 350 ਤੋਂ ਅਧਿਕ ਪ੍ਰਤੀਨਿਧੀਆਂ ਦੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਆਸ਼ਾ ਹੈ। ਇਨ੍ਹਾਂ ਵਿੱਚ ਮੇਅਰ, ਕਮਿਸ਼ਨਰ, ਮਿਸ਼ਨ ਡਾਇਰੈਕਟਰ, ਬਿਜ਼ਨਸ ਅਤੇ ਤਕਨੀਕੀ ਮਾਹਿਰ, ਮਹਿਲਾ ਅਤੇ ਯੁਵਾ ਸਵੱਛਤਾ ਦੇ ਮੋਹਰੀ ਭਾਗੀਦਾਰ, ਤਕਨੀਕੀ ਸੰਸਥਾਵਾਂ, ਵਿਕਾਸ ਭਾਗੀਦਾਰਾਂ ਆਦਿ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਉਮੀਦ ਹੈ।

 

 

ਸਵੱਛ ਮਸ਼ਾਲ ਮਾਰਚ ‘ਮਹਿਲਾ-ਅਗਵਾਈ ਸਵਛੋਤਸਵ’ ਦੇ ਲਈ ਮਾਹੌਲ ਤਿਆਰ ਕਰੇਗੀ, ਜਿੱਥੇ ਨਾਗਰਿਕ 29, 30, 31 ਮਾਰਚ, 2023 ਨੂੰ ਕਚਰਾ ਮੁਕਤ ਸ਼ਹਿਰਾਂ ਦੇ ਲਈ ਰੈਲੀ ਕਰਨਗੇ। ਇਸ ਦੇ ਬਾਅਦ ਹਿੱਸਾ ਲੈਣ ਵਾਲੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਦੇ ਹਰੇਕ ਵਾਰਡ ਵਿੱਚ ਜਲ ਸੰਸਥਾ, ਰੇਲਵੇ ਟ੍ਰੈਕ, ਜਨਤਕ ਪਖਾਨੇ, ਜਨਤਕ ਥਾਵਾਂ, ਖੁੱਲੀਆਂ ਥਾਵਾਂ ‘ਤੇ ਸਵੱਛਤਾ ਅਭਿਯਾਨ ਚਲਾਏ ਜਾਣਗੇ। ਮਸ਼ਾਲ ਮਾਰਚ ਦੇ ਲਈ 2000 ਤੋਂ ਅਧਿਕ ਸ਼ਹਿਰ ਪਹਿਲਾਂ ਹੀ ਆਪਣੀ ਸਹਿਮਤੀ ਦੇ ਚੁੱਕੇ ਹਨ।

 

ਸਵਛੋਤਸਵ – ਅੰਤਰਰਾਸ਼ਟਰੀ ਜ਼ੀਰੋ ਵੇਸਟ ਦਿਵਸ: ਕਚਰਾ ਮੁਕਤ ਸ਼ਹਿਰਾਂ ਦੇ ਲਈ ਰੈਲੀ ਵਿੱਚ ਕਚਰਾ ਮੁਕਤ ਸ਼ਹਿਰਾਂ ਵਿੱਚ ਸਰਕੁਲਾਰਿਟੀ, ਕਚਰਾ ਮੁਕਤ ਸ਼ਹਿਰਾਂ ਦੇ ਲਈ ਮਹਿਲਾ ਅਤੇ ਯੁਵਾ, ਕਚਰਾ ਮੁਕਤ ਸ਼ਹਿਰਾਂ ਦੇ ਲਈ ਬਿਜ਼ਨਸ ਅਤੇ ਤਕਨੀਕੀ ਅਤੇ ਮਹਾਪੌਰ ਦੇ ਨਾਲ ਫਾਇਰਸਾਈਡ ਚੈਟ ‘ਤੇ ਚਰਚਾ ਅਤੇ ਸਰਵੋਤਮ ਅਭਿਯਾਸ ਪੇਸ਼ਕਾਰੀਆਂ ਦਿਖਾਈ ਦੇਣਗੀਆਂ। ਇਸ ਪ੍ਰੋਗਰਾਮ ਦਾ ਆਯੋਜਨ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੁਆਰਾ ਜੀਆਈਜ਼ੈੱਡ, ਸੰਘ ਵਾਤਾਵਰਣ ਮੰਤਰਾਲਾ, ਕੁਦਰਤ ਸੰਭਾਲ਼, ਪਰਮਾਣੂ ਸੁਰੱਖਿਆ ਅਤੇ ਉਪਭੋਗਤਾ ਸੰਭਾਲ਼, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਦੇ ਸਹਿਯੋਗ ਨਾਲ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੱਛਤਾ ਕਵਰੇਜ ਅਤੇ ਪਹਿਲ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ, ਸਵੱਛਤਾ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਵਿਵਹਾਰ ਪਰਿਵਰਤਨ ਪ੍ਰੋਗਰਾਮ ਦੇ ਰੂਪ ਵਿੱਚ 2 ਅਕਤੂਬਰ, 2014 ਨੂੰ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। 1 ਅਕਤੂਬਰ, 2021 ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ -  ਸ਼ਹਿਰੀ 2.0 ਦੁਆਰਾ ਵਿਗਿਆਨਿਕ ਸੋਲਿਡ ਵੇਸਟ ਮੈਨੇਜਮੈਂਟ ਦੇ ਉਦੇਸ਼ ਨਾਲ ‘ਕਚਰਾ ਮੁਕਤ ਸ਼ਹਿਰਾਂ’ ਦੀ ਦ੍ਰਿਸ਼ਟੀ ਨਾਲ ਅੰਦੋਲਨ ਨੂੰ ਬਲ ਮਿਲਿਆ। ‘ਲਾਈਫਸਟਾਈਲ ਫੋਰ ਦ ਐਨਵਾਇਰਮੈਂਟ (ਐੱਲਆਈਐੱਫਈ)’ ਯਾਨੀ ਵਾਤਾਵਰਣਿਕ ਅਨੁਕੂਲ ਜੀਵਨ ਸ਼ੈਲੀ ਦੀ ਧਾਰਣਾ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਦੇ ਟਿਕਾਊ ਵਿਕਾਸ ਲਕਸ਼ਾਂ ਦੇ ਅਨੁਰੂਪ 1 ਨਵੰਬਰ, 2021 ਨੂੰ ਗਲਾਸਗੋ ਵਿੱਚ ਸੀਓਪੀ 26 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਗਲੋਬਲ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਉਹ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ਼ ਦੇ ਲਈ “ਬਿਨਾ ਸੋਚੇ-ਸਮਝੇ ਅਤੇ ਵਿਨਾਸ਼ਕਾਰੀ ਉਪਭੋਗ ਦੀ ਬਜਾਏ ਸੁਚੇਤ ਅਤੇ ਸਮਝ ਬੁੱਝ ਕੇ ਉਪਯੋਗ” ਦੀ ਦਿਸ਼ਾ ਵਿੱਚ ਇੱਕ ਅੰਤਰਰਾਸ਼ਟਰੀ ਜਨ ਅੰਦੋਲਨ ਦੇ ਰੂਪ ਵਿੱਚ ਐੱਲਆਈਐੱਫਈ ਯਾਨੀ ਵਾਤਾਵਰਣ ਅਨੁਕੂਲ ਜੀਵਨ ਸ਼ੈਲੀ ਨੂੰ ਅਪਣਾਓ।

 

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ 08 ਮਾਰਚ, 2023 ਤੋਂ 3-ਸਪਤਾਹ ਦਾ ਮਹਿਲਾ-ਅਗਵਾਈ ਵਾਲਾ ਸਵੱਛਤਾ ਅਭਿਯਾਨ-ਸਵਛੋਤਸਵ ਸ਼ੁਰੂ ਕੀਤਾ ਸੀ। ਕਚਰਾ ਮੁਕਤ ਸ਼ਹਿਰ ਦੇ ਮਿਸ਼ਨ ਨੂੰ ਸਫ਼ਲ ਬਣਾਉਣ ਵਿੱਚ ਅਗਵਾਈ ਪ੍ਰਦਾਨ ਕਰਨ ਵਾਲੇ ਸਾਰੇ ਖੇਤਰਾਂ ਦੀਆਂ ਮਹਿਲਾਵਾਂ ਦਾ ਇਹ ਉਤਸਵ ਮਣਾਉਣ ਦੇ ਲਈ ਸ਼ਹਿਰਾਂ ਵਿੱਚ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦੀ ਇੱਕ ਲੜੀ ਆਯੋਜਿਤ ਕੀਤੀ ਗਈ। 3-ਸਪਤਾਹ ਦਾ ਇਹ ਅਭਿਯਾਨ 29 ਮਾਰਚ, 2023 ਨੂੰ ਇੱਕ ਸਵਛੋਤਸਵ ਪ੍ਰੋਗਰਾਮ ਦੇ ਰਨ-ਅਪ ਦੇ ਰੂਪ ਵਿੱਚ, ਅਤੇ 30 ਮਾਰਚ, 2023 ਨੂੰ ਅੰਤਰਰਾਸ਼ਟਰੀ ਜ਼ੀਰੋ ਵੇਸਟ ਦਿਵਸ ਦੇ ਅਵਸਰ ‘ਤੇ ਸਮਾਪਤ ਹੋਵੇਗਾ।

 

  

 

ਅਭਿਯਾਨ ਦੇ ਤਹਿਤ, ਸ਼ਹਿਰੀ ਸਵਛਤਾ ਦੇ ਲਈ ਕੰਮ ਕਰਨ ਵਾਲੀਆਂ ਮਹਿਲਾ ਉੱਦਮੀਆਂ ਜਾਂ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਮਾਣਤਾ ਦੇਣ ਦੇ ਲਈ ਅਗਵਾਈ ਕਰਨ ਵਾਲੀਆਂ ਮਹਿਲਾ ਹਸਤੀਆਂ (ਡਬਲਿਊਆਈਐੱਨਐੱਸ) ਦੇ ਲਈ ਸਵੱਛਤਾ ਪੁਰਸਕਾਰ 2023 ਦੇ ਪਹਿਲੇ ਸੰਸਕਰਣ ਦਾ ਐਲਾਨ ਕੀਤਾ ਗਿਆ ਸੀ। ਇੱਕ ਅਨੂਠੀ ਸਹਿਕਰਮੀ ਸਿੱਖਿਆ ਪਹਿਲ, ਸਵੱਛਤਾ ਯਾਤਰਾ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਵੇਸਟ ਉੱਦਮੀਆਂ ਦੇ ਰੂਪ ਵਿੱਚ ਲਗੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਅੰਤਰ-ਰਾਜ ਯਾਤਰਾ ਦਾ ਰੋਮਾਂਚਕ ਅਵਸਰ ਮਿਲ ਰਿਹਾ ਹੈ। ਸਵੱਛਤਾ ਦੂਤ ਦੇ ਰੂਪ ਵਿੱਚ ਕੰਮ ਕਰਦੇ ਹੋਏ, ਇਨ੍ਹਾਂ ਵਿੱਚੋਂ ਕਈ ਮਹਿਲਾਵਾਂ ਪਹਿਲੀ ਵਾਰ ਯਾਤਰਾ ਕਰ ਰਹੀਆਂ ਹਨ ਅਤੇ ਇਹ ਸਮ੍ਰਿੱਧ ਅਨੁਭਵ ਉਨ੍ਹਾਂ ਨੂੰ ਦੇਖਣ, ਗੱਲਬਾਤ ਕਰਨ ਅਤੇ ਸਿੱਖਣ ਦੇ ਲਈ ਇੱਕ ਮੰਚ ਪ੍ਰਦਾਨ ਕਰ ਰਿਹਾ ਹੈ।

*******

ਆਰਜੇ



(Release ID: 1911511) Visitor Counter : 78