ਪ੍ਰਧਾਨ ਮੰਤਰੀ ਦਫਤਰ

ਧਾਰਵਾੜ ਸਥਿਤ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਕਲਸਟਰ ਨਾਲ ਧਾਰਵਾੜ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ: ਪ੍ਰਧਾਨ ਮੰਤਰੀ

Posted On: 25 MAR 2023 11:17AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਧਾਰਵਾੜ ਸਥਿਤ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਕਲਸਟਰ ਨਾਲ ਧਾਰਵਾੜ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮੈਨੂਫੈਕਚਰਿੰਗ ਅਤੇ ਇਨੋਵੇਸ਼ਨ ਦੀ ਦੁਨੀਆ ਵਿੱਚ ਕਰਨਾਟਕ ਦੀ ਪ੍ਰਗਤੀ ਨੂੰ ਵੀ ਹੁਲਾਰਾ ਦੇਵੇਗਾ।

ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਇੱਕ ਟਵੀਟ ਥ੍ਰੈੱਡ ਵਿੱਚ ਇਹ ਜਾਣਕਾਰੀ ਦਿੱਤੀ ਕਿ ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਨੂੰ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਕਲਸਟਰ ਮਿਲਿਆ ਹੈ। ਇਹ ਕਲਸਟਰ, 1,500 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰੇਗਾ ਅਤੇ 18,000 ਰੋਜ਼ਗਾਰ ਸਿਰਜੇਗਾ। ਇਸ ਨਾਲ ਧਾਰਵਾੜ ਜ਼ਿਲ੍ਹੇ ਦੇ ਨਾਲ-ਨਾਲ ਰਾਜ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ।

ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਇਸ ਨਾਲ ਧਾਰਵਾੜ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਇਹ ਮੈਨੂਫੈਕਚਰਿੰਗ ਅਤੇ ਇਨੋਵੇਸ਼ਨ  ਦੀ ਦੁਨੀਆ ਵਿੱਚ ਕਰਨਾਟਕ ਦੀ ਪ੍ਰਗਤੀ ਨੂੰ ਵੀ ਹੁਲਾਰਾ ਦੇਵੇਗਾ।”

*****

ਡੀਐੱਸ/ਐੱਸਟੀ



(Release ID: 1911155) Visitor Counter : 95