ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਕੇਂਦਰੀ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਨੇ ਇੰਡੀਗੋ ਦੀ ਦਿੱਲੀ-ਧਰਮਸ਼ਾਲਾ-ਦਿੱਲੀ ਦੀ ਪਹਿਲੀ ਉਡਾਨ ਨੂੰ ਝੰਡੀ ਦਿਖਾਈ


ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ-ਇੰਡੀਗੋ ਦੀ ਇਸ ਉਡਾਨ ਨਾਲ ਰਾਜ ਦੀ ਅੱਧੀ ਆਬਾਦੀ ਨੂੰ ਲਾਭ ਹੋਵੇਗਾ; ਉਨ੍ਹਾਂ ਨੇ ਪੂਰੇ ਦੇਸ਼ ਦੇ ਨਾਲ ਸਿੱਧੇ ਸੰਪਰਕ ਦੀ ਸੁਵਿਧਾ ਪ੍ਰਦਾਨ ਕਰਨ ਦਾ ਅਨੁਰੋਧ ਕੀਤਾ

ਅਗਲੇ 3 ਤੋਂ 4 ਸਾਲਾਂ ਵਿੱਚ 200 ਹਵਾਈ ਅੱਡਿਆਂ, ਵਾਟਰਡ੍ਰੋਮ ਅਤੇ ਹੈਲੀਪੋਰਟ ਦੇ ਨਿਰਮਾਣ ਦਾ ਲਕਸ਼: ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ

ਧਰਮਸ਼ਾਲਾ ਹਵਾਈ ਅੱਡੇ ਦੇ ਵਿਸਤਾਰ ਨਾਲ ਸਬੰਧਿਤ ਦੋ –ਫੇਜ਼ ਵਾਲੀ ਯੋਜਨਾ ਚੱਲ ਰਹੀ ਹੈ, ਇਸ ਹਵਾਈ ਅੱਡੇ ‘ਤੇ ਅੰਤ: ਏਅਰਬਸ ਏ320 ਨੂੰ ਉਤਾਰਣ ਦਾ ਲਕਸ਼ : ਸ਼੍ਰੀ ਸਿੰਧੀਆ

Posted On: 26 MAR 2023 11:20AM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ,  ਕੇਂਦਰੀ ਸਿਵਲ ਏਵੀਏਸ਼ਨ ਮੰਤਰੀ  ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਕੇਂਦਰੀ ਸਿਵਲ ਏਵੀਏਸ਼ਨ ਰਾਜ ਮੰਤਰੀ  ਜਨਰਲ ਵੀ.ਕੇ.  ਸਿੰਘ ਨੇ ਅੱਜ ਇੰਡੀਗੋ ਏਅਰਲਾਈਨ ਦੀ ਦਿੱਲੀ-ਧਰਮਸ਼ਾਲਾ-ਦਿੱਲੀ ਦੀ ਪਹਿਲੀ ਉਡਾਨ ਨੂੰ ਝੰਡੀ ਦਿਖਾਈ। 

ਇਸ ਮੌਕੇ ‘ਤੇ  ਬੋਲਦੇ ਹੋਏ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ  ਨੇ ਹਿਮਾਚਲ ਪ੍ਰਦੇਸ਼ ਵਿੱਚ ਇੰਡੀਗੋ ਦੀ ਕਨੈਕਟੀਵਿਟੀ ਦੀ ਸੁਵਿਧਾ ਪ੍ਰਦਾਨ ਕਰਨ ਲਈ ਸਿਵਲ ਏਵੀਏਸ਼ਨ ਮੰਤਰਾਲੇ  ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਕਿਹਾ ਕਿ ਇੰਡੀਗੋ ਇਸ ਪਹਾੜੀ ਰਾਜ ਵਿੱਚ ਉਡਾਨ ਭਰੇ ਬਿਨਾ ਠੀਕ ਮਾਅਨੇ ਵਿੱਚ ਨੈਸ਼ਨਲ ਏਅਰਲਾਈਨ ਨਹੀਂ ਬਣ ਸਕਦੀ ਸੀ। ਸ਼੍ਰੀ ਠਾਕੁਰ ਨੇ ਇੱਕ ਵੱਡੇ ਹਵਾਈ ਅੱਡੇ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਦੇਸ਼ਭਰ ਤੋਂ ਹਿਮਾਚਲ ਆਉਣ ਵਾਲੇ ਯਾਤਰੀਆਂ ਨੂੰ ਦਿੱਲੀ ਜਾਣਾ ਪੈਂਦਾ ਹੈ ਅਤੇ ਫਿਰ ਉੱਥੋਂ ਸਬੰਧਿਤ ਰਾਜ ਦੇ ਲਈ ਕਨੈਕਟਿੰਗ ਫਲਾਇਟ ਪਕੜਨੀ ਪੈਂਦੀ ਹੈ।  ਇੱਕ ਵੱਡਾ ਹਵਾਈ ਅੱਡਾ ਯਾਤਰੀਆਂ  ਨੂੰ ਸਿੱਧੀ ਨਿਰਵਿਘਨ ਕਨੈਕਟੀਵਿਟੀ ਦੀ ਸੁਵਿਧਾ ਪ੍ਰਦਾਨ ਕਰੇਗਾ । 

ਸ਼੍ਰੀ ਠਾਕੁਰ ਨੇ ਦੇਸ਼ ਵਿੱਚ ਹਵਾਈ ਅੱਡਿਆਂ ਨਾਲ ਸਬੰਧਿਤ  ਬੁਨਿਆਦੀ ਢਾਂਚੇ  ਦੇ ਤੇਜ਼ੀ ਨਾਲ ਵਿਸਤਾਰ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਘੱਟ ਸਮੇਂ ਵਿੱਚ ਹਵਾਈ ਅੱਡਿਆਂ ਦੀ ਸੰਖਿਆ 74 ਤੋਂ ਵਧ ਕੇ 140 ਤੋਂ ਅਧਿਕ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਡਾਨ ਯੋਜਨਾ ਦੇ ਕਾਰਨ ਹਵਾਈ ਚੱਪਲ ਪਹਿਨਣ ਵਾਲੇ ਲੋਕ ਹਵਾਈ ਜਹਾਜ਼ ਵਿੱਚ ਯਾਤਰਾ ਕਰ ਪਾ ਰਹੇ ਹਨ। 

ਇਸ ਹਵਾਈ ਅੱਡੇ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਮਹੱਤਵ ਬਾਰੇ ਬੋਲਦੇ ਹੋਏ,  ਸ਼੍ਰੀ ਠਾਕੁਰ ਨੇ ਕਿਹਾ ਕਿ ਧਰਮਸ਼ਾਲਾ ਹਵਾਈ ਅੱਡਾ ਕਨੈਕਟੀਵਿਟੀ ਨੂੰ ਅਸਾਨ ਬਣਾਉਂਦੇ ਹੋਏ ਪੰਜ ਜ਼ਿਲ੍ਹਿਆਂ ਨੂੰ ਜੋੜਦਾ ਹੈ ਅਤੇ ਇਸ ਨਾਲ ਰਾਜ ਦੀ ਅੱਧੀ ਆਬਾਦੀ ਨੂੰ ਸਿੱਧਾ ਲਾਭ ਹੁੰਦਾ ਹੈ।  ਇੰਡੀਗੋ ਦੀ ਇਹ ਉਡਾਨ ਇਸ ਰਾਜ ਦੇ ਅੱਧੇ ਹਿੱਸੇ ਅਤੇ ਪੰਜਾਬ  ਦੇ ਕੁਝ ਸਥਾਨਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਵੇਗੀ। 

ਕੇਂਦਰੀ ਰਾਜ ਮੰਤਰੀ ਜਨਰਲ ਵੀ.ਕੇ.  ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਰਮਸ਼ਾਲਾ ਹਵਾਈ ਅੱਡਾ 1990 ਵਿੱਚ ਆਪਣੀ ਪਹਿਲੀ ਉਡਾਨ ਦਾ ਸਾਖੀ ਬਣਿਆ ਸੀ।  ਅੱਗੇ ਚਲ ਕੇ ਇਸ ਦੇ ਕੰਮਕਾਜ ਦਾ ਵਿਸਤਾਰ ਹੋਇਆ ਅਤੇ ਹੁਣ ਇਸ ਦੇ ਕੋਲ 1376 ਮੀਟਰ ਲੰਬਾ ਰਨਵੇਅ ਹੈ।  ਕੇਂਦਰੀ ਰਾਜ ਮੰਤਰੀ  ਨੇ ਕਿਹਾ ਕਿ ਜਗ੍ਹਾ ਦੀ ਸੁਵਿਧਾ ਉਪਲਬਧ ਹੋਣ ‘ਤੇ ਇਸ ਰਨਵੇਅ ਦੀ ਲੰਬਾਈ ਨੂੰ ਹੋਰ ਵਧਾਇਆ ਜਾ ਸਕਦਾ ਹੈ ।  ਉਨ੍ਹਾਂ ਨੇ ਕਿਹਾ ਕਿ ਦਲਾਈ ਲਾਮਾ ਦੀ ਮੌਜੂਦਗੀ ਦੇ ਕਾਰਨ ਇਸ ਹਵਾਈ ਅੱਡੇ ‘ਤੇ ਬਹੁਤ ਅਧਿਕ ਟ੍ਰੈਫਿਕ ਦੇਖਿਆ ਜਾਂਦਾ ਹੈ ਅਤੇ ਇਹ ਹਵਾਈ ਅੱਡਾ ਪੂਰੇ ਉੱਤਰ-ਪੱਛਮੀ ਹਿਮਾਚਲ ਪ੍ਰਦੇਸ਼ ਨੂੰ ਹਵਾਈ ਸੰਪਰਕ ਪ੍ਰਦਾਨ ਕਰਦਾ ਹੈ। ਇੰਡੀਗੋ ਦੀ ਇਹ ਉਡਾਨ ਹੋਰ ਅਧਿਕ ਸੰਖਿਆ ਵਿੱਚ ਟੂਰਿਸਟਾਂ ਨੂੰ ਹਿਮਾਚਲ ਲੈ ਕੇ ਆਵੇਗੀ ਜਿਸ ਦੇ ਨਾਲ ਰਾਜ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ । 

ਇਕੱਠ ਨੂੰ ਸੰਬੋਧਨ ਕਰਦੇ ਹੋਏ,  ਕੇਂਦਰੀ ਸਿਵਲ ਏਵੀਏਸ਼ਨ ਮੰਤਰੀ  ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ  ਦੇ ਖੇਤਰ ਵਿੱਚ ਪਿਛਲੇ 65 ਵਰ੍ਹਿਆਂ ਵਿੱਚ ਜਿੰਨੀ ਸੁਵਿਧਾ ਹਾਸਲ ਨਹੀਂ ਹੋਈ,  ਓਨੀ ਸੁਵਿਧਾ ਪਿਛਲੇ 9 ਵਰ੍ਹਿਆਂ  ਦੇ ਦੌਰਾਨ 148 ਹਵਾਈ ਅੱਡਿਆਂ,  ਵਾਟਰਡ੍ਰੋਮ ਅਤੇ ਹੈਲੀਪੋਰਟ ਦੇ ਨਿਰਮਾਣ ਦੇ ਜ਼ਰੀਏ ਹਾਸਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਗਲੇ ਤਿੰਨ ਤੋਂ ਚਾਰ ਵਰ੍ਹਿਆਂ ਦੇ ਅੰਦਰ ਇਸ ਸੰਖਿਆ  ਨੂੰ ਵਧਾ ਕੇ 200 ਤੋਂ ਅਧਿਕ ਕਰਨ  ਦੇ ਲਕਸ਼ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।  ਇਹ ਕੋਸ਼ਿਸ਼ ਵੱਡੇ ਮੈਟ੍ਰੋ ਹਵਾਈ ਅੱਡਿਆਂ ਦੇ ਨਾਲ - ਨਾਲ ਦੇਸ਼ ਦੇ ਅੰਤਿਮ ਹਾਸ਼ੀਏ ਤੱਕ ਕਨੈਕਟੀਵਿਟੀ ਪ੍ਰਦਾਨ ਕਰਨ ਵਾਲੇ ਦੂਰ-ਦਰਾਡੇ ਦੇ ਹਵਾਈ ਅੱਡਿਆਂ ਨੂੰ ਸਮਾਨ ਮਹੱਤਵ ਪ੍ਰਦਾਨ ਕਰੇਗਾ। 

ਸ਼੍ਰੀ ਸਿੰਧੀਆ ਨੇ ਰਾਜ ਵਿੱਚ ਖੇਡ ਢਾਂਚੇ ਦੇ ਨਿਰਮਾਣ ਲਈ ਸ਼੍ਰੀ ਅਨੁਰਾਗ ਠਾਕੁਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਅਥਕ ਯਤਨਾਂ ਦੇ ਕਾਰਨ ਹੀ ਧਰਮਸ਼ਾਲਾ ਅੱਜ ਨਾ ਕੇਵਲ ਖੇਤਰੀ ਜਾਂ ਰਾਸ਼ਟਰੀ ਕ੍ਰਿਕਟ, ਬਲਕਿ ਅੰਤਰਰਾਸ਼ਟਰੀ ਕ੍ਰਿਕਟ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਨੇ ਧਰਮਸ਼ਾਲਾ ਦੇ ਸ਼ਾਨਦਾਰ ਸਟੇਡੀਅਮ ਦੀ ਤੁਲਣਾ ਦੁਨੀਆ  ਦੇ ਸਭ ਤੋਂ ਸਰਬਸ਼੍ਰੇਸ਼ਠ ਸਟੇਡੀਅਮ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਨਾਲ ਰਾਜ ਦੀਆਂ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ ਅਤੇ ਇਸ ਦਾ ਕ੍ਰੈਡਿਟ ਵੀ ਸ਼੍ਰੀ ਅਨੁਰਾਗ ਠਾਕੁਰ  ਨੂੰ ਜਾਂਦਾ ਹੈ। 

ਮੰਤਰੀ ਨੇ ਸ਼੍ਰੀ ਅਨੁਰਾਗ ਠਾਕੁਰ ਦੁਆਰਾ ਧਰਮਸ਼ਾਲਾ ਹਵਾਈ ਅੱਡੇ ਦੇ ਵਿਸਤਾਰ  ਦੇ ਅਨੁਰੋਧ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਦਾ ਮੰਤਰਾਲਾ ਪਹਿਲਾਂ ਤੋਂ ਹੀ ਦੋ ਫੇਜ਼ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ।  ਪਹਿਲੇ ਫੇਜ਼  ਵਿੱਚ ਵਰਤਮਾਨ ਰਨਵੇਅ ਨੂੰ 1900 ਮੀਟਰ ਤੱਕ ਲੰਬਾ ਕਰਨਾ  ਸ਼ਾਮਿਲ ਹੈ ਤਾਕਿ ਟਰਬੋਪ੍ਰੌਪ ਜਹਾਜ਼ ਜੋ ਹੁਣ ਲੋਡ ਪੈਨਲਟੀ ਦੇ ਨਾਲ ਉਤਰਦੇ ਹਨ,  ਉਨ੍ਹਾਂ ਨੂੰ ਬਿਨਾ ਲੋਡ ਪੈਨਲਟੀ ਦੇ ਉਤਰਣ ਦੇ ਲਈ ਸਮਰੱਥ ਬਣਾਇਆ ਜਾ ਸਕੇ। ਦੂਸਰੇ ਫੇਜ਼ ਵਿੱਚ ਰਨਵੇਅ ਨੂੰ 3110 ਮੀਟਰ ਤੱਕ ਹੋਰ ਲੰਬਾ ਕਰਨਾ  ਸ਼ਾਮਿਲ ਹੋਵੇਗਾ,  ਤਾਕਿ ਹਵਾਈ ਅੱਡੇ ‘ਤੇ  ਬੋਇੰਗ 737 ਅਤੇ ਏਅਰਬਸ ਏ320 ਨੂੰ ਉਤਾਰਣ ਦੇ ਵਿਜ਼ਨ ਨੂੰ ਸਾਕਾਰ ਕੀਤਾ ਜਾ ਸਕੇ । 

ਰਾਜ ਵਿੱਚ ਆਪਣੇ ਮੰਤਰਾਲੇ ਦੀਆਂ ਹੋਰ ਉਪਲੱਬਧੀਆਂ ਬਾਰੇ ਸ਼੍ਰੀ ਸਿੰਧੀਆ ਨੇ ਕਿਹਾ ਕਿ ਸ਼ਿਮਲਾ ਹਵਾਈ ਅੱਡੇ ‘ਤੇ ਰਨਵੇਅ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਮੰਡੀ ਵਿੱਚ ਗ੍ਰੀਨਫੀਲਡ ਹਵਾਈ ਅੱਡੇ ਦੇ ਲਈ ਸਥਲ - ਮਨਜੂਰੀ ਪ੍ਰਦਾਨ ਕੀਤੀ ਗਈ ਹੈ।  ਉਨ੍ਹਾਂ ਨੇ ਦੁਹਰਾਇਆ ਕਿ ਉਨ੍ਹਾਂ ਦਾ ਮੰਤਰਾਲਾ  ਰਾਜ ਵਿੱਚ ਸਿਵਲ ਏਵੀਏਸ਼ਨ ਢਾਂਚੇ ਦੇ ਵਿਕਾਸ ਲਈ ਪ੍ਰਤੀਬੱਧ ਹੈ। 

ਮੰਤਰੀ ਨੇ ਕਿਹਾ,  “ਸਿਵਲ ਏਵੀਏਸ਼ਨ ਉਡਾਨ ਖੇਤਰ ਦਾ ਸਾਰਾ ਲੋਕਤੰਤ੍ਰੀਕਰਣ ਹੋਇਆ ਹੈ ਅਤੇ ਜੋ ਲੋਕ ਹਵਾਈ ਜਹਾਜ਼ਾਂ ਨੂੰ ਕੇਵਲ ਉਡਦੇ ਹੋਏ ਦੇਖ ਸਕਦੇ ਸਨ,  ਉਹ ਅੱਜ ਇਨ੍ਹਾਂ ਵਿੱਚ ਉੱਡ ਰਹੇ ਹਨ।“ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਉਡਾਨ ਯੋਜਨਾ ਦੇ ਵਿਜ਼ਨ ਦੇ ਫਲਸਰੂਪ ਭਾਰਤ ਦੇ ਹਵਾਈ ਯਾਤਰੀਆਂ  ਦੀ ਸੰਖਿਆ  ਵਿੱਚ 1 ਕਰੋੜ 15 ਲੱਖ ਲੋਕ ਜੁੜ ਗਏ ਹਨ । 

ਉਡਾਨ ਦੇ ਤਹਿਤ ਹਿਮਾਚਲ ਰਾਜ ਨੂੰ 44 ਰੂਟ ਦਿੱਤੇ ਗਏ ਹਨ,  ਜਿਨ੍ਹਾਂ ਵਿਚੋਂ 22 ਪਹਿਲਾਂ ਤੋਂ ਹੀ ਸੰਚਾਲਨ ਵਿੱਚ ਹਨ। ਰਾਜ ਵਿੱਚ ਮੰਤਰਾਲੇ ਦੀਆਂ ਉਪਲਬਧੀਆਂ ‘ਤੇ  ਚਾਨਣਾ ਪਾਉਂਦੇ ਹੋਏ,  ਮੰਤਰੀ ਨੇ ਕਿਹਾ ਕਿ ਕਨੈਕਟੀਵਿਟੀ 2013-14 ਦੇ ਪ੍ਰਤੀ ਹਫ਼ਤੇ 40 ਏਅਰਕ੍ਰਾਫਟ ਤੋਂ ਵਧ ਕੇ 110 ਏਅਰਕ੍ਰਾਫਟ ਹੋ ਗਈ ਹੈ ਅਤੇ ਇਸ ਪ੍ਰਕਾਰ 9 ਵਰ੍ਹਿਆਂ ਵਿੱਚ 175%  ਦਾ ਵਾਧਾ ਹੋਇਆ ਹੈ।  ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਧਰਮਸ਼ਾਲਾ ਵਿੱਚ,  ਪਿਛਲੇ 9 ਵਰ੍ਹਿਆਂ ਵਿੱਚ ਏਅਰ ਟ੍ਰੈਫਿਕ ਦੀ ਸੰਖਿਆ ਵਿੱਚ 110%  ਦਾ ਵਾਧਾ ਹੋਇਆ ਹੈ,  ਜੋ 2013-14  ਦੇ 28 ਪ੍ਰਤੀ ਹਫ਼ਤੇ ਤੋਂ ਵਧ ਕੇ ਅੱਜ 50 ਹੋ ਗਈ ਹੈ । 

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਸੰਸਦ ਮੈਂਬਰ ਸ਼੍ਰੀ ਕਿਸ਼ਨ ਕਪੂਰ ਨੇ ਕਿਹਾ ਕਿ ਰਾਜ ਦੇ ਲੋਕਾਂ ਦੇ ਲਈ ਹਵਾਈ ਸੰਪਰਕ ਵਿੱਚ ਜਹਾਜ਼ ਦਾ ਬਹੁਤ ਵੱਡਾ ਯੋਗਦਾਨ ਹੈ ।  ਰਾਜ ਵਿੱਚ ਕੋਵਿਡ 19 ਮਹਾਮਾਰੀ  ਦੇ ਦੌਰਾਨ ਟੂਰਿਜ਼ਮ ਗਤੀਵਿਧੀ ਵਿੱਚ ਭਾਰੀ ਗਿਰਾਵਟ ਆਈ ਸੀ ਅਤੇ ਹੁਣ ਇਸ ਵਿੱਚ ਫਿਰ ਤੋਂ ਤੇਜ਼ੀ ਦੇਖੀ ਜਾ ਰਹੀ ਹੈ। ਸ਼੍ਰੀ ਕਪੂਰ ਨੇ ਸਿਵਲ ਏਵੀਏਸ਼ਨ ਮੰਤਰਾਲੇ ਨੂੰ ਧਰਮਸ਼ਾਲਾ ਲਈ ਉਡਾਨ ਭਰਨ ਵਾਲੇ ਜਹਾਜ਼ਾਂ ਦੀ ਸੰਖਿਆ  ਨੂੰ ਵਧਾਉਣ ‘ਤੇ  ਵਿਚਾਰ ਕਰਨ ਦਾ ਅਨੁਰੋਧ ਕੀਤਾ। 

ਇੰਡੀਗੋ ਏਅਰਲਾਈਨ ਦਿੱਲੀ ਤੋਂ ਧਰਮਸ਼ਾਲਾ ਦੇ ਲਈ ਪ੍ਰਤੀਦਿਨ ਉਡਾਨਾਂ ਸੰਚਾਲਿਤ ਕਰੇਗੀ। ਇਸ ਨਵੇਂ ਉਡਾਨ ਖੇਤਰ ਤੋਂ ਇੰਡੀਗੋ ਦੀਆਂ ਦੈਨਿਕ ਉਡਾਨਾਂ ਦੀ ਸੰਖਿਆ  1795 ਹੋ ਗਈ ਹੈ ਅਤੇ ਪ੍ਰਸਥਾਨ  ਦੇ ਮਾਮਲੇ ਵਿੱਚ ਇਹ ਦੁਨੀਆ ਦੀ ਸੱਤਵੀਂ ਸਭ ਤੋਂ ਵੱਡੀ ਏਅਰਲਾਈਨ ਬਣ ਗਈ ਹੈ ।

 

********

ਸੌਰਭ ਸਿੰਘ


(Release ID: 1910994) Visitor Counter : 183