ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਡਾ: ਮਨਸੁਖ ਮਾਂਡਵੀਯਾ ਨੇ ਡਿਜੀਟਲ ਹੈਲਥ ਵਿਸ਼ੇ ’ਤੇ ‘ਆਖਰੀ ਨਾਗਰਿਕ ਤੱਕ ਯੂਨੀਵਰਸਲ ਹੈਲਥ ਕਵਰੇਜ ਲੈ ਕੇ ਜਾਣਾ’’ਤੇ ਗਲੋਬਲ ਕਾਨਫਰੰਸ ਨੂੰ ਸੰਬੋਧਨ ਕੀਤਾ“ਡਿਜੀਟਲ ਹੱਲ ਹੈਲਥਕੇਅਰ ਡਿਲੀਵਰੀ ਪ੍ਰਣਾਲੀਆਂ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦੇ ਹਨ। ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਹੇਠ, ਭਾਰਤ ਦਾ ਉਦੇਸ਼ ਇੱਕ ਸੰਸਥਾਗਤ ਢਾਂਚੇ ਦੇ ਰੂਪ ਵਿੱਚ ਡਿਜੀਟਲ ਸਿਹਤ ’ਤੇ ਇੱਕ ਗਲੋਬਲ ਪਹਿਲਕਦਮੀ ਸ਼ੁਰੂ ਕਰਨਾ ਹੈ

ਵਸੁਧੈਵ ਕੁਟੁੰਬਕਮ ਦੇ ਸਿਧਾਂਤਾਂ ਨਾਲ ਜੁੜੇ ਹੋਏ, ਭਾਰਤ ਨੇ ਡਿਜੀਟਲ ਪਬਲਿਕ ਵਸਤਾਂ ਦੇ ਰੂਪ ਵਿੱਚ ਕੋ-ਵਿਨ, ਈ-ਸੰਜੀਵਨੀ ਅਤੇ ਅਰੋਗਿਆ ਸੇਤੂ ਪ੍ਰਦਾਨ ਕੀਤੇ ਜੋ ਵਿਸ਼ਵ ਸਿਹਤ ਪ੍ਰਤੀ ਸਾਡੀ ਵਚਨਬੱਧਤਾ ਅਤੇ ਗੰਭੀਰ ਸਿਹਤ ਹੱਲਾਂ ਤੱਕ ਬਰਾਬਰ ਪਹੁੰਚ ਵਿੱਚ ਸਾਡੀ ਭੂਮਿਕਾ ਦੀ ਮਿਸਾਲ ਦਿੰਦੇ ਹਨ: ਡਾ. ਮਨਸੁਖ ਮਾਂਡਵੀਯਾ

“ਭਾਰਤ ਟੈਕਨਾਲੋਜੀ ਦੇ ਕਸਟਮਾਈਜ਼ੇਸ਼ਨ ਅਤੇ ਲੋਕਤੰਤਰੀਕਰਨ ਦੁਆਰਾ ਵਿਸ਼ਵਵਿਆਪੀ ਸਿਹਤ ਕਵਰੇਜ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਮੁੱਖ ਸਮਰਥਕ ਵਜੋਂ ਡਿਜੀਟਲ ਪਬਲਿਕ ਵਸਤਾਂ ਦੇ ਪ੍ਰਚਾਰ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ”

ਸਮੁੱਚੇ ਵਿਸ਼ਵਵਿਆਪੀ ਸਿਹਤ ਕਵਰੇਜ ਟੀਚਿਆਂ ਦਾ ਸਮਰਥਨ ਕਰਨ ਦੀ ਸਮਰੱਥਾ ਦੇ ਨਾਲ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਡਿਜੀਟਲ ਹੈਲਥ ਇੱਕ ਮਹਾਨ ਸਮਰਥਕ ਹੈ: ਡਾ. ਮਨਸੁਖ ਮਾਂਡਵੀਯਾ

“ਇਹ ਸਿਹਤ ਸੰਭਾਲ ਸੇਵਾਵਾਂ ਦੀ ਵਧੇਰੇ ਕਵਰੇਜ ਅਤੇ ਗੁਣਵੱਤਾ ਲਈ ਸਾਰੇ ਦੇਸ਼ਾਂ ਦੇ ਸਹਿਯੋਗ ਨਾਲ ‘ਸਾਈਲੋਸ ਤੋਂ ਸਿਸਟਮਜ਼’ਵੱਲ ਜਾਣ ਦਾ ਸਮਾਂ ਹੈ”

Posted On: 20 MAR 2023 1:50PM by PIB Chandigarh

“ਡਿਜੀਟਲ ਹੱਲ ਹੈਲਥਕੇਅਰ ਡਿਲੀਵਰੀ ਪ੍ਰਣਾਲੀਆਂ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦੇ ਹਨ। ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਹੇਠ, ਭਾਰਤ ਦਾ ਉਦੇਸ਼ ਇੱਕ ਸੰਸਥਾਗਤ ਢਾਂਚੇ ਦੇ ਰੂਪ ਵਿੱਚ ਡਿਜੀਟਲ ਸਿਹਤ ’ਤੇ ਇੱਕ ਗਲੋਬਲ ਪਹਿਲਕਦਮੀ ਸ਼ੁਰੂ ਕਰਨਾ ਹੈ। ਇਸ ਫਰੇਮਵਰਕ ਦਾ ਉਦੇਸ਼ ਡਿਜੀਟਲ ਸਿਹਤ ਲਈ ਵਿਸ਼ਵਵਿਆਪੀ ਯਤਨਾਂ ਨੂੰ ਇਕੱਠਾ ਕਰਨਾ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਨਾਲ ਡਿਜੀਟਲ ਹੱਲਾਂ ਨੂੰ ਵਧਾਉਣਾ ਹੈ। ਇਹ ਸਿਹਤ ਸੰਭਾਲ ਸੇਵਾਵਾਂ ਦੀ ਵਧੇਰੇ ਕਵਰੇਜ ਅਤੇ ਗੁਣਵੱਤਾ ਲਈ ਸਾਰੇ ਦੇਸ਼ਾਂ ਦੇ ਸਹਿਯੋਗ ਨਾਲ ‘ਸਾਈਲੋਸ ਤੋਂ ਸਿਸਟਮਜ਼’ਵੱਲ ਜਾਣ ਦਾ ਸਮਾਂ ਹੈ। ਇਹ ਗੱਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਮਨਸੁਖ ਮਾਂਡਵੀਯਾ ਨੇ ਉਦੋਂ ਕਹੀ ਜਦੋਂ ਉਨ੍ਹਾਂ ਨੇ ਭਾਰਤ ਦੀ ਜੀ-20ਪ੍ਰਧਾਨਗੀ ਦੇ ਅਧੀਨ ਇੱਕ ਸਹਿ-ਬ੍ਰਾਂਡਡ ਈਵੈਂਟ “ਡਿਜੀਟਲ ਹੈਲਥ - ਆਖਰੀ ਨਾਗਰਿਕ ਤੱਕ ਯੂਨੀਵਰਸਲ ਹੈਲਥ ਕਵਰੇਜ ਲੈ ਕੇ ਜਾਣਾ” ਬਾਰੇ ਵਿਸ਼ਵਵਿਆਪੀ ਕਾਨਫਰੰਸ ਨੂੰ ਸੰਬੋਧਿਤ ਕੀਤਾ।ਇਹ ਡਬਲਿਊਐੱਚਓ - ਦੱਖਣ-ਪੂਰਬੀ ਏਸ਼ੀਆ ਖੇਤਰ ਦੁਆਰਾ ਭਾਰਤ ਸਰਕਾਰ ਦੇਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।

ਡਿਜੀਟਲ ਹੈਲਥ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਡਾ: ਮਾਂਡਵੀਆ ਨੇ ਕਿਹਾ, “ਡਿਜੀਟਲ ਹੈਲਥ ਸਿਹਤ ਸੰਭਾਲ ਸੇਵਾਵਾਂ ਦੀ ਡਿਲਿਵਰੀ ਵਿੱਚ ਇੱਕ ਵਧੀਆ ਸਮਰਥਕ ਹੈ ਅਤੇ ਇਸ ਵਿੱਚ ਸਮੁੱਚੇ ਵਿਸ਼ਵਵਿਆਪੀ ਸਿਹਤ ਕਵਰੇਜ ਟੀਚਿਆਂ ਦਾ ਸਮਰਥਨ ਕਰਨ ਦੀ ਸਮਰੱਥਾ ਹੈ।”ਉਨ੍ਹਾਂ ਨੇ ਅੱਗੇ ਕਿਹਾ ਕਿ ਰਾਸ਼ਟਰੀ ਸਿਹਤ ਨੀਤੀਆਂ ਸਿਹਤ ਸੇਵਾਵਾਂ ਦੀ ਉਪਲਬਧਤਾ, ਪਹੁੰਚਯੋਗਤਾ ਅਤੇ ਕਿਫਾਇਤੀਪਣੇ ਅਤੇ ਸਿਹਤ ਸੇਵਾਵਾਂ ਦੀ ਇਕੁਇਟੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨਵੇਕਲੀਆਂ ਡਿਜੀਟਲ ਸਿਹਤ ਦਖਲਅੰਦਾਜ਼ੀਆਂ ਲਈ ਸਹਾਇਕ ਸਾਬਤ ਹੋਈਆਂ ਹਨ।

ਡਾ: ਮਾਂਡਵੀਯਾ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਪਹਿਲਕਦਮੀ ਦੇ ਜ਼ਰੀਏ, “ਅਸੀਂ ਤਕਨਾਲੋਜੀ ਦੇ ਕਸਟਮਾਈਜ਼ੇਸ਼ਨ ਅਤੇ ਲੋਕਤੰਤਰੀਕਰਨ ਦੁਆਰਾ ਵਿਸ਼ਵਵਿਆਪੀ ਸਿਹਤ ਕਵਰੇਜ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਮੁੱਖ ਸਮਰਥਕ ਵਜੋਂ ਡਿਜੀਟਲ ਪਬਲਿਕ ਵਸਤਾਂ ਦੇ ਪ੍ਰਚਾਰ ’ਤੇ ਸਹਿਮਤੀ ਬਣਾ ਰਹੇ ਹਾਂ।”

ਡਿਜੀਟਲ ਹੈਲਥ ਦੇ ਸਰਵਵਿਆਪਕੀਕਰਨ ਵਿੱਚ ਚੁਣੌਤੀਆਂ ਨੂੰ ਸੰਬੋਧਿਤ ਕਰਨਾ ਅਤੇ ਵਿਸ਼ਵ ਭਰ ਵਿੱਚ, ਖਾਸ ਤੌਰ ’ਤੇ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਲਈ ਸਿਹਤ ਸੰਭਾਲ ਸੇਵਾਵਾਂ ਤੱਕ ਬਰਾਬਰ ਪਹੁੰਚ ਨੂੰ ਸਮਰੱਥ ਬਣਾਉਣ ਬਾਰੇ ਗੱਲ ਕਰਦੇ ਹੋਏ ਸਿਹਤ ਮੰਤਰੀ ਨੇ ਅੱਗੇ ਕਿਹਾ ਕਿ “ਵਸੁਧੈਵ ਕੁਟੁੰਬਕਮ ਦੇ ਸਿਧਾਂਤਾਂ ਨਾਲ ਜੁੜੇ ਹੋਏ, ਭਾਰਤ ਨੇ ਕੋ-ਵਿਨ, ਈ-ਸੰਜੀਵਨੀ, ਅਤੇ ਆਰੋਗਿਆ ਸੇਤੂ ਐਪਲੀਕੇਸ਼ਨਾਂ ਨੂੰ ਡਿਜੀਟਲ ਪਬਲਿਕ ਵਸਤਾਂ ਦੇ ਰੂਪ ਵਿੱਚ ਪ੍ਰਦਾਨ ਕੀਤਾ ਹੈ ਜੋ ਵਿਸ਼ਵ ਸਿਹਤ ਪ੍ਰਤੀ ਸਾਡੀ ਵਚਨਬੱਧਤਾ ਅਤੇ ਗੰਭੀਰ ਸਿਹਤ ਹੱਲਾਂ ਤੱਕ ਬਰਾਬਰ ਪਹੁੰਚ ਪ੍ਰਦਾਨ ਕਰਨ ਵਿੱਚ ਸਾਡੀ ਭੂਮਿਕਾ ਨੂੰ ਦਰਸਾਉਂਦਾ ਹੈ।”

ਯੂਨੀਵਰਸਲ ਹੈਲਥ ਕਵਰੇਜ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਡਿਜੀਟਲ ਦਖਲਅੰਦਾਜ਼ੀ ਬਹੁਤ ਸਾਰੇ ਮਹੱਤਵਪੂਰਨ ਸਿਹਤ ਪ੍ਰੋਗਰਾਮਾਂ ਜਿਵੇਂ ਕਿ ਪ੍ਰਜਨਨ ਬਾਲ ਸਿਹਤ ਸੰਭਾਲ, ਨੀ-ਕਸ਼ੈ, ਟੀਬੀ ਕੰਟਰੋਲ ਪ੍ਰੋਗਰਾਮ, ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰਣਾਲੀ, ਹਸਪਤਾਲ ਸੂਚਨਾ ਪ੍ਰਣਾਲੀ ਆਦਿ ਦੀ ਨੀਂਹ ਬਣ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਇੱਕ ਮਹੱਤਵਪੂਰਨ ਦਖਲ ਵਜੋਂ ਭਾਰਤ ਵੱਲੋਂ ਡਿਜੀਟਲ ਸਿਹਤ ਨੂੰ ਅਪਣਾਇਆ ਜਾਣਾ ਇੱਕ ਪਰਿਭਾਸ਼ਿਤ ਮੋੜ ਬਣ ਗਿਆ ਹੈ ਕਿਉਂਕਿ ਇਸਨੇ ਸਿਹਤ ਸੇਵਾਵਾਂ ਨੂੰ ਦੇਸ਼ ਦੇ ਸਭ ਤੋਂ ਅੰਦਰੂਨੀ ਖੇਤਰਾਂ ਤੱਕ ਆਸਾਨੀ ਨਾਲ ਇੱਕ ਵਿਸ਼ਾਲ ਸ਼੍ਰੇਣੀ ਤੱਕ ਪਹੁੰਚਾਉਣ ਦੇ ਯੋਗ ਬਣਾਇਆ ਹੈ। ਈ-ਸੰਜੀਵਨੀ, ਇੱਕ ਟੈਲੀ-ਕੰਸਲਟੇਸ਼ਨ ਪਲੇਟਫਾਰਮ ਜਿਸ ਨੇ 100 ਮਿਲੀਅਨ ਟੈਲੀ-ਕੰਸਲਟੇਸ਼ਨ ਨੂੰ ਪਾਰ ਕਰ ਲਿਆ ਹੈ, 2.2 ਬਿਲੀਅਨ ਤੋਂ ਵੱਧ ਖੁਰਾਕਾਂ ਦੇ ਪ੍ਰਬੰਧਨ ਨੂੰ ਹਾਸਲ ਕਰਨ ਵਾਲੀ ਵੈਕਸੀਨ ਪ੍ਰਬੰਧਨ ਮੁਹਿੰਮ, ਅਤੇ ਪ੍ਰਧਾਨ ਮੰਤਰੀ ਅਰੋਗਿਆ ਯੋਜਨਾ (ਪੀਐੱਮਜੇਏਵਾਈ), ਜੋ 500 ਮਿਲੀਅਨ ਨਾਗਰਿਕਾਂ ਨੂੰ ਨਕਦੀ-ਰਹਿਤ ਅਤੇ ਕਾਗਜ਼-ਰਹਿਤ ਢੰਗ ਨਾਲ ਮੁਫ਼ਤ ਸਿਹਤ ਬੀਮਾ ਪ੍ਰਦਾਨ ਕਰਦੀ ਹੈ,ਇਨ੍ਹਾਂਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਡਾ: ਮਾਂਡਵੀਯਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ “ਡਿਜ਼ੀਟਲ ਤਕਨਾਲੋਜੀ ਦੇ ਲਾਗੂ ਕਰਨ ਨੇ ਹਮੇਸ਼ਾ ਲਈ ਹੈਲਥਕੇਅਰ ਡਿਲੀਵਰੀ ਦੀ ਗਤੀਸ਼ੀਲਤਾ ਨੂੰ ਬਦਲ ਦਿੱਤਾ ਹੈ।”

“ਜਦੋਂ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਸਫ਼ਲਤਾਪੂਰਵਕ ਤਕਨਾਲੋਜੀ ਦਾ ਲਾਭ ਉਠਾਉਣ ਲਈ ਪਹਿਲਾਂ ਹੀ ਮਹੱਤਵਪੂਰਨ ਨਿਵੇਸ਼ ਕਰ ਰਹੀਆਂ ਹਨ, ਟਿਕਾਊ ਅਤੇ ਪੈਮਾਨੇਯੋਗ ਨਤੀਜਿਆਂ ਨੂੰ ਹਾਸਲ ਕਰਨ ਲਈ ਹਾਲੇ ਵੀ ਲੰਬਾ ਰਸਤਾ ਤੈਅ ਕਰਨਾ ਬਾਕੀਹੈ। ਇਸਦੇ ਅਨੁਸਾਰ ਭਾਰਤ ਨੇ ਆਪਣੀ ਜੀ-20 ਪ੍ਰਧਾਨਗੀ ਦੇ ਅਧੀਨ ਆਪਣੇ ਸਿਹਤ ਕਾਰਜ ਸਮੂਹ ਵਿੱਚ ਇੱਕ ਵਿਸ਼ੇਸ਼ ਤਰਜੀਹ ਦੇ ਤੌਰ ’ਤੇ ਡਿਜੀਟਲ ਸਿਹਤ ਨੂੰ ਤਰਜੀਹ ਦਿੱਤੀ ਹੈ –“ਯੂਐੱਚਸੀ ਦੀ ਸਹਾਇਤਾ ਲਈ ਡਿਜੀਟਲ ਹੈਲਥ ਇਨੋਵੇਸ਼ਨ ਅਤੇ ਹੱਲ; ਅਤੇ ਸਿਹਤ ਸੰਭਾਲ ਸੇਵਾਵਾਂ ਦੀ ਡਿਲੀਵਰੀ ਵਿੱਚ ਸੁਧਾਰ ਕਰਨਾ।”ਉਨ੍ਹਾਂ ਨੇ ਅੱਗੇ ਕਿਹਾ, “ਇਸ ਦਾ ਉਦੇਸ਼ ਯੂਨੀਵਰਸਲ ਹੈਲਥ ਕਵਰੇਜ ਦੀ ਸਹਾਇਤਾ ਲਈ ਯਤਨਾਂ, ਨਿਵੇਸ਼ਾਂ ਨੂੰ ਇਕਸਾਰ ਕਰਨਾ, ਸਮਰਥਨ ਕਰਨਾ ਅਤੇ ਕੇਂਦਰਿਤ ਕਰਨਾ ਹੈ ਅਤੇ ਡਿਜੀਟਲ ਪਬਲਿਕ ਸਿਹਤ ਵਸਤਾਂ ਦੀ ਧਾਰਨਾ ਨੂੰ ਉਤਸ਼ਾਹਿਤ ਕਰਨਾ ਹੈ।”

ਕੇਂਦਰੀ ਸਿਹਤ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਣ ਨੇ ਅਰੋਗਿਆ ਸੇਤੂ, ਈ-ਸੰਜੀਵਨੀ, ਆਈਗੌਟ ਡਿਜੀਟਲ ਪਲੇਟਫਾਰਮ ਅਤੇ ਕੋ-ਵਿਨ ਵਰਗੇ ਵੱਖ-ਵੱਖ ਡਿਜੀਟਲ ਸਿਹਤ ਹੱਲਾਂ ਦੀ ਵਿਆਖਿਆ ਕੀਤੀ, ਜਿਨ੍ਹਾਂ ਨੂੰ ਭਾਰਤ ਨੇ ਮਹਾਮਾਰੀ ਦੌਰਾਨ ਅਪਣਾਇਆ ਹੈ। ਉਨ੍ਹਾਂ ਨੇ ਨੋਟ ਕੀਤਾ ਕਿ ਡਿਜੀਟਲ ਹੈਲਥ ਆਪਣੀ ਪਰਿਵਰਤਨਸ਼ੀਲ ਸਮਰੱਥਾ ਦੇ ਨਾਲ ਨਾ ਸਿਰਫ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰ ਸਕਦੀ ਹੈ ਬਲਕਿ ਨਾਗਰਿਕਾਂ ਦੇ ਲੰਬੇ ਇਲੈਕਟ੍ਰਾਨਿਕ ਸਿਹਤ ਰਿਕਾਰਡ ਦੀ ਸਿਰਜਣਾ ਦੁਆਰਾ ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੇ ਪੱਧਰਾਂ ਵਿੱਚ ਦੇਖਭਾਲ ਦੀ ਨਿਰੰਤਰਤਾ ਵਿੱਚ ਵੀ ਮਦਦ ਕਰ ਸਕਦੀ ਹੈ। ਉਨ੍ਹਾਂ ਨੇ ਅੱਗੇ ਕਿਹਾ,“ਡਿਜੀਟਲ ਹੈਲਥ ਦਖਲਅੰਦਾਜ਼ੀ ਸਿਹਤ ਪਰਿਵਰਤਨ ਦੇ ਪ੍ਰਵੇਗ ਦਾ ਸਮਰਥਨ ਕਰ ਰਹੀ ਹੈ ਅਤੇ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਦਾ ਸਮਰਥਨ ਕਰਨ ਦੀ ਵੱਡੀ ਸੰਭਾਵਨਾ ਹੈ। ਸਿਹਤ ਵਿੱਚ ਡਿਜੀਟਲ ਟੈਕਨਾਲੋਜੀ ਦਾ ਪ੍ਰਭਾਵੀ ਅਮਲ ਕੁਸ਼ਲ, ਬਿਹਤਰ ਸਿਹਤ ਪ੍ਰਣਾਲੀਆਂ ਦੀ ਸਥਾਪਨਾ ਅਤੇ ਮਰੀਜ਼ਾਂ ਦੇ ਸਸ਼ਕਤੀਕਰਨ ਵਿੱਚ ਸਹਾਇਤਾ ਕਰ ਸਕਦਾ ਹੈ।”

ਗਲੋਬਲ ਡਿਜੀਟਲ ਹੈਲਥ ਏਜੰਡੇ ਵਿੱਚ ਭਾਰਤ ਦੀ ਮੋਹਰੀਭੂਮਿਕਾ ’ਤੇ ਜ਼ੋਰ ਦਿੰਦੇ ਹੋਏ, ਵਧੀਕ ਸਕੱਤਰਸ਼੍ਰੀ ਲਵ ਅਗਰਵਾਲ ਨੇ ਦੱਸਿਆ ਕਿ ਭਾਰਤ ਨੇ ਜਨੇਵਾ ਵਿੱਚ ਆਪਣੇ 71ਵੇਂ ਸੈਸ਼ਨ ਵਿੱਚ ਡਿਜੀਟਲ ਹੈਲਥ ਬਾਰੇ ਵਿਸ਼ਵ ਸਿਹਤ ਅਸੈਂਬਲੀ ਮਤਾ ਪੇਸ਼ ਕੀਤਾ, ਜਿਸ ਨੂੰ ਬਾਕੀ ਦੇਸ਼ਾਂ ਦੁਆਰਾ ਸਫ਼ਲਤਾਪੂਰਵਕ ਅਪਣਾਇਆ ਗਿਆ ਅਤੇ ਡਿਜੀਟਲ ਹੈਲਥ ਦੇ ਏਜੰਡੇ ’ਤੇ ਵਿਸ਼ਵਵਿਆਪੀ ਕਾਰਵਾਈ ਨੂੰ ਉਤਸ਼ਾਹਿਤ ਕੀਤਾ ਗਿਆ।ਉਨ੍ਹਾਂ ਨੇ ਦੱਸਿਆ ਕਿ ਡਬਲਯੂਐੱਚਓ ਵਿਖੇ ਡਿਜੀਟਲ ਹੈਲਥ ਐਂਡ ਇਨੋਵੇਸ਼ਨ ਵਿਭਾਗ ਦੀ ਸਿਰਜਣਾ ਤੋਂ ਬਾਅਦ, ਟਿਕਾਊ ਵਿਕਾਸ ਲਈ 2030 ਦੇ ਏਜੰਡੇ ਦੇ ਅਨੁਸਾਰ ਡਿਜੀਟਲ ਹੈਲਥ 2020-25 ’ਤੇ ਇੱਕ ਗਲੋਬਲ ਰਣਨੀਤੀ ਵੀ ਤਿਆਰ ਕੀਤੀ ਗਈ ਹੈ।

ਡਬਲਿਊਐੱਚਓ –ਐੱਸਈਏਆਰਓਦੇ ਖੇਤਰੀ ਡਾਇਰੈਕਟਰਡਾ. ਪੂਨਮ ਖੇਤ੍ਰਪਾਲ ਸਿੰਘਨੇ ਭਾਰਤ ਦੇ ਈ-ਸੰਜੀਵਨੀ, ਡਿਜੀਟਲ ਹੈਲਥ ਹੱਲ ਦੀ ਸ਼ਲਾਘਾ ਕੀਤੀ ਜਿਸ ਨੇ 100 ਮਿਲੀਅਨ ਤੋਂ ਵੱਧ ਟੈਲੀ-ਕੰਸਲਟੇਸ਼ਨਾਂ ਵਿੱਚ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਹੈਲਥ ਹੱਲ ਘੱਟ ਅਤੇ ਘੱਟ-ਮੱਧ ਆਮਦਨ ਵਾਲੇ ਦੇਸ਼ਾਂ (ਐੱਲਐੱਮਆਈਸੀ) ਵੱਲ ਵਿਸ਼ੇਸ਼ ਧਿਆਨ ਦੇ ਨਾਲ ਸਿਹਤ ਸੇਵਾਵਾਂ ਅਤੇ ਨਵੀਨਤਾਵਾਂ ਦੇ ਲੋਕਤੰਤਰੀਕਰਨ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਨੇ ਸੰਸਥਾਗਤ ਪਲੇਟਫਾਰਮ ’ਤੇਡਿਜੀਟਲ ਸਿਹਤ ਬੁਨਿਆਦੀ ਢਾਂਚੇ ਦਾ ਨਿਰਮਾਣ ਅਤੇ ਸਥਾਪਨਾ ਕਰਨ ਅਤੇ ਨਾਗਰਿਕਾਂ ਦੁਆਰਾ ਸੰਚਾਲਿਤ ਡਿਜੀਟਲ ਹੈਲਥ ਈਕੋਸਿਸਟਮ ਬਣਾਉਣ ਦਾ ਸੁਝਾਅ ਵੀ ਦਿੱਤਾ।

ਡਬਲਯੂਐੱਚਓਦੇ ਡਿਜੀਟਲ ਹੈਲਥ ਐਂਡ ਇਨੋਵੇਸ਼ਨ ਦੇ ਡਾਇਰੈਕਟਰਪ੍ਰੋਫੈਸਰ ਐਲੇਨ ਲੈਬਰਿਕਨੇ ਹਾਸ਼ੀਏ ’ਤੇ ਰਹਿ ਰਹੇ ਭਾਈਚਾਰੇ ਅਤੇ ਡਿਜੀਟਲ ਵੰਡ ਲਈ ਬਰਾਬਰਤਾ ਅਤੇ ਸ਼ਮੂਲੀਅਤ ਦਾ ਧਿਆਨ ਰੱਖਦੇ ਹੋਏ ਲੋਕਾਂ ’ਤੇ ਕੇਂਦਰਿਤ ਡਿਜੀਟਲ ਹੱਲ ਦੀ ਜ਼ਰੂਰਤ ਵੱਲ ਧਿਆਨ ਕੇਂਦਰਿਤ ਕੀਤਾ।

ਕਾਨਫਰੰਸ ਵਿੱਚ ਵਿਸ਼ਵ ਭਰ ਦੇ ਵਿਸ਼ਵ ਨੇਤਾ ਅਤੇ ਸਿਹਤ ਵਿਕਾਸ ਭਾਈਵਾਲ, ਸਿਹਤ ਨੀਤੀ ਨਿਰਮਾਤਾ, ਡਿਜੀਟਲ ਹੈਲਥ ਇਨੋਵੇਟਰਸ ਅਤੇ ਪ੍ਰਭਾਵਕ, ਅਕਾਦਮਿਕ ਅਤੇ ਹੋਰ ਭਾਈਵਾਲ ਵੀ ਮੌਜੂਦ ਸਨ।

********

ਐੱਮਵੀ(Release ID: 1908855) Visitor Counter : 75