ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ “ਇੱਕ ਸਿਹਤ: ਉੱਤਮ ਸਿਹਤ ਦੇ ਲਈ ਏਕੀਕ੍ਰਿਤ, ਸਹਿਯੋਗਾਤਮਕ ਅਤੇ ਬਹੁ-ਖੇਤਰੀ ਦ੍ਰਿਸ਼ਟੀਕੋਣ” ‘ਤੇ ਸੀਆਈਆਈ ਸਾਂਝੇਦਾਰੀ ਸਮਿਟ 2023 ਨੂੰ ਸੰਬੋਧਿਤ ਕੀਤਾ
“ਭਾਰਤ ਇੱਕ ਸਮੁੱਚੇ ਅਤੇ ਏਕੀਕ੍ਰਿਤ ਵਾਤਾਵਰਣ ਤੇ ਕੁਦਰਤੀ ਅਨੁਕੂਲ ਨੀਤੀ-ਨਿਰਮਾਣ ਵਾਤਾਵਰਣ ਦੇ ਨਾਲ” ਇੱਕ ਧਰਤੀ, ਇੱਕ ਸਿਹਤ” ਦ੍ਰਿਸ਼ਟੀਕੋਣ ਦੀ ਅਗਵਾਈ ਕਰ ਸਕਦਾ ਹੈ ਅਤੇ ਇਸ ਨੂੰ ਆਲਮੀ ਸਿਹਤ ਅਤੇ ਭਲਾਈ ਦੇ ਲਈ ਵਸੂਧੈਵ ਕੁਟੁੰਬਕਮ ਦੇ ਸਾਡੇ ਦਰਸ਼ਨ ਦੇ ਨਾਲ ਸਮਾਯੋਜਿਤ ਕਰ ਸਕਦਾ ਹੈ”
“ਇੱਕ ਧਰਤੀ, ਇੱਕ ਸਿਹਤ” ਦੀ ਅਵਧਾਰਨਾ ਸਿਰਫ਼ ਸਕ੍ਰਿਅ ਆਲਮੀ ਸਹਿਯੋਗ ਨਾਲ ਹੀ ਸਾਕਾਰ ਹੋ ਸਕਦੀ ਹੈ, ਜਿੱਥੇ ਦੇਸ਼ ਸਿਰਫ਼ ਆਪਣੇ ਬਾਰੇ ਨਹੀਂ, ਬਲਕਿ ਸਮੂਹਿਕ ਆਲਮੀ ਨਤੀਜਿਆਂ ਦੇ ਬਾਰੇ ਵਿੱਚ ਸੋਚਦੇ ਹਨ - ਡਾ. ਮਨਸੁਖ ਮਾਂਡਵੀਯਾ
“ਭਾਰਤ ਨਵੀਨਤਾਕਾਰੀ ਖੋਜ ਅਤੇ ਟੈਕਨੋਲੋਜੀ (ਇਨੋਵੇਟਿਵ ਰਿਸਰਚ ਐਂਡ ਟੈਕਨੋਲੋਜੀ) ਸਮਰਥਿਤ ਸਮਾਧਾਨਾਂ ਦੀ ਅਗਵਾਈ ਕਰ ਸਕਦਾ ਹੈ ਜੋ ਕਿ ਸਰਬਵਿਆਪਕਤਾ ਸਵੀਕਾਰਤਾ ਦੇ ਨਾਲ ਵਪਾਰਕ ਤੌਰ ‘ਤੇ ਵਿਵਹਾਰਕ ਹਨ”
Posted On:
15 MAR 2023 2:33PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ‘ਇੱਕ ਸਿਹਤ: ਉੱਤਮ ਸਿਹਤ ਦੇ ਏਕੀਕ੍ਰਿਤ, ਸਹਿਯੋਗਾਤਮਕ ਅਤੇ ਬਹੁ-ਖੇਤਰੀ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਸਾਂਝੇਦਾਰੀ ਸਮਿਟ 2023 ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਦੇ ਲਈ ਇਹ ਇੱਕ ਸਮੁੱਚੇ ਅਤੇ ਏਕੀਕ੍ਰਿਤ ਵਾਤਾਵਰਣ ਨਾਲ ਪ੍ਰਕ੍ਰਿਤੀ ਦੇ ਅਨੁਕੂਲ ਨੀਤੀ-ਨਿਰਮਾਣ ਵਾਤਾਵਰਣ ਦੇ ਨਾਲ “ਇੱਕ ਧਰਤੀ, ਇੱਕ ਸਿਹਤ” ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਅਗਵਾਈ ਅਤੇ ਇਸ ਨੂੰ ਆਲਮੀ ਸਿਹਤ ਅਤੇ ਭਲਾਈ ਦੇ ਲਈ ਵਸੂਧੈਵ ਕੁਟੁੰਬਕਮ ਦੇ ਸਾਡੇ ਦਰਸ਼ਨ ਦੇ ਨਾਲ ਸਮਾਯੋਜਿਤ ਕਰਨ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੇ ਕੋਲ ਨਵੀਨ ਖੋਜ ਅਤੇ ਟੈਕਨੋਲੋਜੀ ਸਮਰਥਿਤ ਸਮਾਧਾਨਾਂ ਦੀ ਅਗਵਾਈ ਕਰਨ ਦੇ ਲਈ ਇੱਕ ਮਜ਼ਬੂਤ ਰਾਜਨੀਤਿਕ ਇੱਛਾਸ਼ਕਤੀ ਹੈ ਜੋ ਕਿ ਸਰਬਵਿਆਪਕ ਸਵੀਕਾਰਤਾ ਦੇ ਨਾਲ ਵਪਾਰਕ ਰੂਪ ਨਾਲ ਵਿਵਹਾਰਕ ਵੀ ਹਨ।
ਉਨ੍ਹਾਂ ਨੇ ਕਿਹਾ ਕਿ ਇੱਕ ਧਰਤੀ, ਇੱਕ ਸਿਹਤ ਦੀ ਅਵਧਾਰਨਾ ਨੂੰ ਸਿਰਫ਼ ਸਕ੍ਰਿਅ ਆਲਮੀ ਸਹਿਯੋਗ ਦੇ ਨਾਲ ਹੀ ਵਾਸਤਵਿਕਤਾ ਦਾ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ, ਜਿੱਥੇ ਦੇਸ਼ ਸਿਰਫ਼ ਆਪਣੇ ਬਾਰੇ ਵਿੱਚ ਨਹੀਂ ਬਲਕਿ ਸਾਮੂਹਿਕ ਆਲਮੀ ਨਤੀਜਿਆਂ ਦੇ ਬਾਰੇ ਵਿੱਚ ਸੋਚਦੇ ਹਨ। ਡਾ. ਮਾਂਡਵੀਯਾ ਨੇ ਜ਼ਿਕਰ ਕੀਤਾ ਕਿ ਸਿਹਤ ਖੇਤਰ ਨੂੰ ਇੱਕ ਦੇਸ਼ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਕ ਦੇਸ਼ ਦੀ ਸਿਹਤ ਅਤੇ ਭਲਾਈ, ਦੂਸਰੇ ਦੇਸ਼ ਨੂੰ ਪ੍ਰਭਾਵਿਤ ਕਰਦੀ ਹੈ। ਅਸੀਂ ਪਰਸਪਰ ਨਿਰਭਰ ਦੁਨੀਆ ਵਿੱਚ ਰਹਿੰਦੇ ਹਾਂ, ਜਿਸ ਵਿੱਚ ਨਾ ਸਿਰਫ਼ ਦੇਸ਼ ਬਲਕਿ ਮਨੁੱਖੀ ਅਬਾਦੀ ਦੀ ਸਿਹਤ ਵੀ ਆਲੇ-ਦੁਆਲੇ ਦੇ ਵਾਤਾਵਰਣ ਅਤੇ ਪਸ਼ੂਆਂ ਦੀ ਸਿਹਤ ਨਾਲ ਸਮਾਨ ਰੂਪ ਨਾਲ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਲਮੀ ਮਹਾਮਾਰੀ ਨੇ ਇਹ ਦਿਖਾ ਦਿੱਤਾ ਹੈ ਕਿ ਕੋਈ ਵੀ ਦੇਸ਼ ਕਿਸੇ ਵੀ ਦੇਸ਼ ਦੇ ਪ੍ਰਤੀਕੂਲ ਵਿਕਾਸ ਨਾਲ ਸੁਰੱਖਿਤ ਨਹੀਂ ਹੈ ਅਤੇ ਇਹ ਵੀ ਮਹਿਸੂਸ ਕਰਵਾਇਆ ਹੈ ਕਿ ਸਾਡੇ ਕੰਮ ਸਾਡੇ ਈਕੋਸਿਸਟਮ ਦੀ ਸਿਹਤ ਅਤੇ ਭਲਾਈ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਇਹ ਇੱਕ ਮਨੁੱਖ ਜਾਤੀ ਦੇ ਰੂਪ ਵਿੱਚ ਸਾਡੀ ਸਾਮੂਹਿਕ ਜਿੰਮੇਦਾਰੀ ਹੈ ਕਿ ਅਸੀਂ ਨਾ ਸਿਰਫ਼ ਆਪਣੀ ਰੱਖਿਆ ਕਰੀਏ ਬਲਕਿ ਇਹ ਵੀ ਸੁਨਿਸ਼ਚਿਤ ਕਰੀਏ ਕਿ ਸਾਡੇ ਕੰਮਾਂ ਦਾ ਨਤੀਜਾ ਉਸ ਵਾਤਾਵਰਣ ਦੀ ਰੱਖਿਆ ਵਿੱਚ ਹੋਵੇ ਜਿਸ ਵਿੱਚ ਅਸੀਂ ਸਹਿ-ਹੋਂਦ ਵਿੱਚ ਹਾਂ। ਡਾ. ਮਾਂਡਵੀਯਾ ਨੇ ਕਿਹਾ ਕਿ ਇੱਕ ਧਰਤੀ, ਇੱਕ ਸਿਹਤ ਦਾ ਦ੍ਰਿਸ਼ਟੀਕੋਣ ਸਾਡੇ ਕੰਮਾਂ ਅਤੇ ਵਾਤਾਵਰਣ ਦੇ ਅਨੁਕੂਲ ਨੀਤੀਆਂ ਦੀ ਮਹੱਤਤਾ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ।
ਸਵਦੇਸ਼ੀ ਖੋਜ ਅਤੇ ਰਵਾਇਤੀ ਚਿਕਿਤਸਾ ਦੇ ਖੇਤਰ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ, ਡਾ. ਮਾਂਡਵੀਯਾ ਨੇ ਇਸ ਗੱਲ ‘ਤੇ ਚਾਨਣ ਪਾਇਆ ਕਿ ਹਰੇਕ ਦੇਸ਼ ਦੇ ਕੋਲ “ਇੱਕ ਧਰਤੀ, ਇੱਕ ਸਿਹਤ” ਸੁਨਿਸ਼ਚਿਤ ਕਰਨ ਦਾ ਆਪਣਾ ਮਾਡਲ ਹੋ ਸਕਦਾ ਹੈ। ਹਾਲਾਂਕਿ, ਆਪਣੇ ਮਾਡਲਾਂ ਨੂੰ ਸਮ੍ਰਿੱਧ ਕਰਨ ਅਤੇ ਇੱਕ ਦੂਸਰੇ ਦੇ ਨਾਲ ਤਾਲਮੇਲ ਨਾਲ ਕੰਮ ਕਰਨ ਦੇ ਲਈ ਇੱਕ-ਦੂਸਰੇ ਦੀ ਸਰਵੋਤਮ ਪ੍ਰਥਾਵਾਂ ਤੋਂ ਸਿੱਖਣਾ ਮਹੱਤਵਪੂਰਣ ਹੈ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਦੁਨੀਆ ਵਿੱਚ ਸਾਡੇ ਸਾਮੂਹਿਕ ਕੰਮ ਨਾਲ ਇੱਕ ਸਿਹਤਮੰਦ ਵਿਸ਼ਵ ਦਾ ਮਾਰਗ ਤਿਆਰ ਕੀਤਾ ਜਾ ਸਕੇ। ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਦੀ ਏਕੀਕ੍ਰਿਤ ਮੈਡੀਕਲ ਦਾ ਮਾਡਲ ਇਸ ਦਾ ਇੱਕ ਉਦਾਹਰਣ ਹੈ, ਜਿੱਥੇ ਇਸ ਨੂੰ ਭਾਰਤ ਵਿੱਚ ਆਯੁਰਵੇਦ ਦੇ ਰਵਾਇਤੀ ਸਿਧਾਂਤਾਂ ਨੂੰ ਸ਼ਾਮਲ ਕਰਦੇ ਹੋਏ ਭਲਾਈ ‘ਤੇ ਧਿਆਨ ਦੇਣ ਦੇ ਨਾਲ-ਨਾਲ ਆਧੁਨਿਕ ਚਿਕਿਤਸਾ ਦਾ ਵੀ ਤਾਲਮੇਲ ਕਰਦਾ ਹੈ।
ਆਯੁਸ਼ਮਾਨ ਭਾਰਤ ਯੋਜਨਾ ਜਿਹੀਆਂ ਪਹਿਲਾਂ ਦੀ ਤਰੱਕੀ ਅਤੇ ਕੋ-ਵਿਨ ਪਲੈਟਫਾਰਮ ਦੀ ਸਫ਼ਲਤਾ ਦੀ ਸ਼ਲਾਘਾ ਕਰਦੇ ਹੋਏ, ਜਿਸ ਨੂੰ ਹੁਣ ਇੱਕ ਜਨਤਕ ਡਿਜੀਟਲ ਸੇਵਾ ਦੇ ਰੂਪ ਵਿੱਚ ਸਾਂਝਾ ਕੀਤਾ ਜਾਂਦਾ ਹੈ, ਡਾ. ਮਾਂਡਵੀਯਾ ਨੇ ਕਿਹਾ ਕਿ ਸਿਹਤ ਨੂੰ ‘ਸੇਵਾ’ ਯਾਨੀ ਦੂਸਰਿਆਂ ਦੀ ਸੇਵਾ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਸਿਹਤ ਮੰਤਰੀ ਨੇ ਰਾਸ਼ਟਰ ਦੇ ਖੋਜ ਸੰਸਥਾਵਾਂ ਦੇ ਪ੍ਰਤੀ ਪੂਰਨ ਵਿਸ਼ਵਾਸ ਪ੍ਰਗਟਾਉਂਦੇ ਹੋਏ ਖੋਜ ਵਿੱਚ ਯੋਗਦਾਨ ਦੇਣ ਦੇ ਲਈ ਅਕਾਦਮਿਕ ਅਤੇ ਨਿਜੀ ਖੇਤਰ ਨਾਲ ਸਾਂਝੇਦਾਰੀ ਦੀ ਵੀ ਅਪੀਲ ਕੀਤੀ।
ਸਮਿਟ ਵਿੱਚ ਮੌਜੂਦ ਪੈਨਲਲਿਸਟਾਂ ਨੇ ਜਨ ਔਸ਼ਧੀ ਕੇਂਦਰਾਂ, ਆਯੁਸ਼ਮਾਨ ਭਾਰਤ ਦੇ ਮਾਧਿਅਮ ਨਾਲ ਯੂਐੱਚਸੀ ਅਤੇ ਮੈਡੀਕਲ ਕਾਲਜਾਂ ਦੇ ਨਾਲ ਨਰਸਿੰਗ ਕਾਲਜਾਂ ਦੇ ਸਹਿ-ਸਥਲ ਜਿਹੀਆਂ ਪਹਿਲਾਂ ਦੇ ਜ਼ਰੀਏ ਸਸਤੀਆਂ ਦਵਾਈਆਂ ਉਪਲਬਧ ਕਰਕੇ ਦੇਸ਼ ਵਿੱਚ ਸਿਹਤ ਸੇਵਾ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਪਹਿਲਾਂ ਦੀ ਸ਼ਲਾਘਾ ਕੀਤੀ। ਬੈੱਡਸਾਈਡ (bed side)
ਟੀਚਿੰਗ ਦੇ ਮੌਕਿਆਂ ਜਿਵੇਂ ਉਪਲਬਧ ਸੰਸਾਧਨਾਂ ਦੀ ਮਾਤਰਾ ਅਤੇ ਪ੍ਰਭਾਵਸ਼ਾਲੀ ਚੇਨ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਭਾਰਤ ਵਿੱਚ ਨਰਸਿੰਗ ਸਮੁਦਾਇ ਨੂੰ ਹੁਲਾਰਾ ਦੇਵੇਗਾ। ਪੈਨਲਲਿਸਟਾਂ ਨੇ ‘ਵੰਨ ਅਰਥ, ਵੰਨ ਹੈਲਥ’ ਦੇ ਦ੍ਰਿਸ਼ਟੀਕੋਣ ਦੀ ਪ੍ਰਸੰਸਾ ਕੀਤੀ, ਜੋ ਕਿ ਗਿਆਨ ਅਤੇ ਜ਼ਿੰਮੇਦਾਰੀ ਦੇ ਗਿਆਨ ਦਾ ਸੁਮੇਲ ਕਰਦਾ ਹੈ, ਜਿਸ ਵਿੱਚ ਖੋਜ ਅਤੇ ਵਿਕਾਸ ਤੇ ਈਕੋਸਿਸਟਮ ਵਿੱਚ ਹਰੇਕ ਹਿਤਧਾਰਕ ਆਪਣੇ ਨਤੀਜਿਆਂ ਦੀ ਜ਼ਿੰਮੇਦਾਰੀ ਲੈਂਦਾ ਹੈ। ਉਨ੍ਹਾਂ ਨੇ ਦੇਸ਼ ਦੇ ਵਿਗਿਆਨਿਕ ਗਿਆਨ ਅਤੇ ਸਮਰੱਥਾਵਾਂ ਵਿੱਚ ਸਰਕਾਰ ਦੁਆਰਾ ਦਿਖਾਏ ਗਏ ਵਿਸ਼ਵਾਸ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ‘ਤੇ ਡਾ. ਨਰੇਸ਼ ਤ੍ਰੇਹਨ, ਸੀਆਈਆਈ ਹੈਲਥਕੇਅਰ ਕੌਂਸਲ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਗਲੋਬਲ ਹੈਲਥ ਪ੍ਰਾਈਵੇਟ ਲਿਮਿਟਿਡ, ਇੰਡੀਆ, ਡਾ. ਰਾਜੇਸ਼ ਜੈਨ, ਮੈਨੇਜਿੰਗ ਡਾਇਰੈਕਟਰ, ਸੀਆਈਆਈ ਨੈਸ਼ਨਲ ਕਮੇਟੀ ਆਨ ਬਾਇਓਟੈਕਨੋਲੋਜੀ, ਪੈਨੇਸ਼ੀਆ ਬਾਇਓਟੈੱਕ ਲਿਮਿਟਿਡ, ਡਾ. ਸੁਚਿੱਤਰਾ ਐੱਲਾ, ਡਾਇਰੈਕਟਰ ਸੀਆਈਆਈ ਦੱਖਣੀ ਖੇਤਰ ਅਤੇ ਇਸ ਪ੍ਰੋਗਰਾਮ ਵਿੱਚ ਭਾਰਤ ਬਾਇਓਟੈੱਕ ਦੇ ਸਹਿ—ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਪੈਨਲਲਿਸਟ ਦੇ ਰੂਪ ਵਿੱਚ ਮੌਜੂਦ ਸਨ।
************
ਐੱਮਵੀ
ਐੱਚਐੱਫਡਬਲਿਊ/ਐੱਚਐੱਫਐੱਮ/ਸੀਆਈਆਈ ਪਾਰਟਨਰਸ਼ਿਪ ਸਮਿਟ 2023/15 ਮਾਰਚ 2023
(Release ID: 1907563)
Visitor Counter : 109