ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਮਾਂਡਯਾ, ਕਰਨਾਟਕ ਵਿੱਚ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ


ਬੰਗਲੁਰੂ-ਮੈਸੂਰੂ ਐਕਸਪ੍ਰੈੱਸਵੇਅ ਰਾਸ਼ਟਰ ਨੂੰ ਸਮਰਪਿਤ ਕੀਤਾ

ਮੈਸੂਰੂ-ਕੁਸ਼ਲਨਗਰ 4-ਲੇਨ ਰਾਜਮਾਰਗ ਦਾ ਨੀਂਹ ਪੱਥਰ ਰੱਖਿਆ

“ਕਰਨਾਟਕ ਵਿੱਚ ਅੱਜ ਸ਼ੁਰੂ ਕੀਤੇ ਜਾ ਰਹੇ ਅਤਿ-ਆਧੁਨਿਕ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਪੂਰੇ ਰਾਜ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣਗੇ ਅਤੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨਗੇ”

“‘ਭਾਰਤਮਾਲਾ’ ਅਤੇ ‘ਸਾਗਰਮਾਲਾ’ ਜਿਹੀਆਂ ਪਹਿਲਾਂ ਭਾਰਤ ਦੇ ਪਰਿਦ੍ਰਿਸ਼ ਨੂੰ ਬਦਲ ਰਹੀਆਂ ਹਨ”

“ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਵਿਕਾਸ ਦੇ ਲਈ ਇਸ ਸਾਲ ਦੇ ਬਜਟ ਵਿੱਚ 10 ਲੱਖ ਕਰੋੜ ਰੁਪਏ ਤੋਂ ਅਧਿਕ ਐਲੋਕੇਟ ਕੀਤੇ ਗਏ ਹਨ”

“ਚੰਗੀ ਇਨਫ੍ਰਾਸਟ੍ਰਕਚਰ ‘ਈਜ਼ ਆਵ੍ ਲਿਵਿੰਗ’ ਦੇ ਲਈ ਸੁਵਿਧਾਵਾਂ ਵਧਾਉਂਦੇ ਹੈ: ਪ੍ਰਗਤੀ ਦੇ ਨਵੇਂ ਅਵਸਰ ਪੈਦਾ ਕਰਦੀਆਂ ਹਨ”

“ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਕੇਂਦਰ ਸਰਕਾਰ ਦੁਆਰਾ ਮੰਡਯਾ ਖੇਤਰ ਦੇ 2.75 ਲੱਖ ਤੋਂ ਅਧਿਕ ਕਿਸਾਨਾਂ ਨੂੰ 600 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ”

“ਦੇਸ਼ ਵਿੱਚ ਦਹਾਕਿਆਂ ਤੋਂ ਲਟਕ ਰਹੇ ਸਿੰਚਾਈ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ”

“ਈਥੇਨੌਲ ‘ਤੇ ਵਿਸ਼ੇਸ਼ ਧਿਆਨ ਦੇਣ ਨਾਲ ਗੰਨਾ ਕਿਸਾਨਾਂ ਨੂੰ ਮਦਦ ਮਿਲੇਗੀ”

Posted On: 12 MAR 2023 2:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮਾਂਡਯਾ ਵਿੱਚ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਬੰਗਲੁਰੂ-ਮੈਸੂਰੂ ਐਕਸਪ੍ਰੈੱਸਵੇਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ ਅਤੇ ਮੈਸੂਰੂ-ਕੁਸ਼ਲਨਗਰ 4-ਲੇਨ ਰਾਜਮਾਰਗ ਦੇ ਲਈ ਨੀਂਹ ਪੱਥਰ ਰੱਖਣਾ ਸ਼ਾਮਲ ਹਨ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਵੀ ਭੁਵਨੇਸ਼ਵਰੀ ਅਤੇ ਆਦਿਚੁਨਚਨਾਗਿਰੀ ਤੇ ਮੇਲੁਕੋਟੇ ਦੇ ਗੁਰੂਆਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਰਾਜ ਦੇ ਵਿਭਿੰਨ ਹਿੱਸਿਆਂ ਵਿੱਚ ਕਰਨਾਟਕ ਦੇ ਲੋਕਾਂ ਦਰਮਿਆਨ ਉਪਸਥਿਤ ਹੋਣ ਦਾ ਅਵਸਰ ਮਿਲਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਮਾਂਡਯਾ ਦੇ ਲੋਕਾਂ ਦੁਆਰਾ ਕੀਤੇ ਗਏ ਸੁਆਗਤ ‘ਤੇ ਵਿਸ਼ੇਸ਼ ਤੌਰ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਅਸ਼ੀਰਵਾਦ ਮਧੁਰਤਾ ਨਾਲ ਸਰਾਬੋਰ ਹੈ। ਰਾਜ ਦੇ ਲੋਕਾਂ ਦੇ ਪਿਆਰ ਅਤੇ ਸਨੇਹ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਡਬਲ ਇੰਜਣ ਸਰਕਾਰ ਤੇਜ਼ੀ ਨਾਲ ਵਿਕਾਸ ਦੇ ਨਾਲ ਹਰ ਨਾਗਰਿਕ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਪ੍ਰਯਤਨ ਕਰਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਚਾਨਣਾ ਪਾਇਆ ਕਿ ਹਜ਼ਾਰਾਂ ਕਰੋੜ ਰੁਪਏ ਦੇ ਅੱਜ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟ, ਕਰਨਾਟਕ ਦੇ ਲੋਕਾਂ ਦੇ ਪ੍ਰਤੀ ਡਬਲ ਇੰਜਣ ਸਰਕਾਰ ਦੇ ਅਜਿਹੇ ਪ੍ਰਯਤਨਾਂ ਦਾ ਹਿੱਸਾ ਹਨ।

 

ਬੰਗਲੁਰੂ-ਮੈਸੂਰੂ ਐਕਸਪ੍ਰੈੱਸਵੇਅ ‘ਤੇ ਹੋ ਰਹੀ ਰਾਸ਼ਟਰੀ ਚਰਚਾ ਬਾਰੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਯੁਵਾ ਅਜਿਹੇ ਆਧੁਨਿਕ ਅਤੇ ਉੱਚ ਗੁਣਵੱਤਾ ਵਾਲੇ ਐਕਸਪ੍ਰੈੱਸਵੇਅ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਐਕਸਪ੍ਰੈੱਸਵੇਅ ਨਾਲ ਮੈਸੂਰੂ ਅਤੇ ਬੰਗਲੁਰੂ ਦਰਮਿਆਨ ਯਾਤਰਾ ਦਾ ਸਮਾਂ ਅੱਧਾ ਰਹਿ ਗਿਆ ਹੈ। ਉਨ੍ਹਾਂ ਨੇ ਮੈਸੂਰੂ-ਕੁਸ਼ਲਨਗਰ 4-ਲੇਨ ਰਾਜਮਾਰਗ ਦਾ ਨੀਂਹ ਪੱਥਰ ਰੱਖਣ ‘ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਪ੍ਰੋਜੈਕਟ ‘ਸਬਕਾ ਵਿਕਾਸ’ ਦੀ ਭਾਵਨਾ ਨੂੰ ਅੱਗੇ ਵਧਾਉਣਗੀਆਂ ਅਤੇ ਸਮ੍ਰਿੱਧੀ ਦੇ ਦੁਆਰ ਖੋਲ੍ਹਣਗੀਆਂ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਕਰਨਾਟਕ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਵਿਕਾਸ ਦੇ ਸੰਦਰਭ ਵਿੱਚ ਦੋ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕੀਤਾ। “ਕਰਨਾਟਕ ਦੇ ਮਹਾਨ ਸਪੂਤਾਂ, ਕ੍ਰਿਸ਼ਣਰਾਜ ਵਾਡਿਯਾਰ ਅਤੇ ਸਰ ਐੱਮ. ਵਿਸਵੇਸਵਰੈਯਾ ਨੇ ਦੇਸ਼ ਨੂੰ ਇੱਕ ਨਵੀਂ ਦ੍ਰਿਸ਼ਟੀ ਅਤੇ ਸ਼ਕਤੀ ਦਿੱਤੀ। ਇਨ੍ਹਾਂ ਪਤਵੰਤਿਆਂ ਨੇ ਆਪਦਾ ਨੂੰ ਅਵਸਰ ਵਿੱਚ ਬਦਲ ਦਿੱਤਾ, ਇਨਫ੍ਰਾਸਟ੍ਰਕਚਰ ਦੇ ਮਹੱਤਵ ਨੂੰ ਸਮਝਿਆ ਅਤੇ ਵਰਤਮਾਨ ਪੀੜ੍ਹੀ ਭਾਗਸ਼ਾਲੀ ਹੈ ਕਿ ਉਹ ਉਨ੍ਹਾਂ ਦੇ ਪ੍ਰਯਤਨਾਂ ਦਾ ਲਾਭ ਉਠਾ ਰਹੀ ਹੈ।” ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚਲਦੇ ਹੋਏ ਦੇਸ਼ ਵਿੱਚ ਉੱਨਤ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਵਿਕਾਸ ਹੋ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤਮਾਲਾ ਅਤੇ ਸਾਗਰਮਾਲਾ ਯੋਜਨਾਵਾਂ, ਅੱਜ ਭਾਰਤ ਅਤੇ ਕਰਨਾਟਕ ਦੇ ਦ੍ਰਿਸ਼ ਨੂੰ ਬਦਲ ਰਹੀਆਂ ਹਨ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਸੀ, ਤਦ ਵੀ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਬਜਟ ਨੂੰ ਕਈ ਗੁਣਾ ਵਧਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਇਸ ਸਾਲ ਦੇ ਬਜਟ ਵਿੱਚ 10 ਲੱਖ ਕਰੋੜ ਰੁਪਏ ਤੋਂ ਅਧਿਕ ਐਲੋਕੇਟ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਨਫ੍ਰਾਸਟ੍ਰਕਚਰ, ਸੁਵਿਧਾ ਦੇ ਇਲਾਵਾ, ਨੌਕਰੀਆਂ, ਨਿਵੇਸ਼ ਅਤੇ ਆਮਦਨ-ਪ੍ਰਾਪਤੀ ਦੇ ਅਵਸਰਾਂ ਨੂੰ ਨਾਲ ਲਿਆਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਹਾਲ ਦੇ ਵਰ੍ਹਿਆਂ ਵਿੱਚ ਇਕੱਲੇ ਕਰਨਾਟਕ ਵਿੱਚ ਰਾਜਮਾਰਗ ਨਾਲ ਜੁੜੇ ਪ੍ਰੋਜੈਕਟਾਂ ਦੇ ਲਈ 1 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਕੀਤਾ ਹੈ।

 

ਕਰਨਾਟਕ ਦੇ ਪ੍ਰਮੁੱਖ ਸ਼ਹਿਰਾਂ ਦੇ ਰੂਪ ਵਿੱਚ ਬੰਗਲੁਰੂ ਅਤੇ ਮੈਸੂਰੂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਅਤੇ ਪਰੰਪਰਾ ਦੇ ਇਨ੍ਹਾਂ ਦੋ ਕੇਂਦਰਾਂ ਦੇ ਦਰਮਿਆਨ ਸੜਕ-ਸੰਪਰਕ (ਕਨੈਕਟੀਵਿਟੀ) ਕਈ ਦ੍ਰਿਸ਼ਟੀਆਂ ਤੋਂ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਅਕਸਰ ਦੋਨਾਂ ਸ਼ਹਿਰਾਂ ਦੇ ਦਰਮਿਆਨ ਯਾਤਰਾ ਕਰਦੇ ਸਮੇਂ ਭਾਰੀ ਟ੍ਰੈਫਿਕ ਦੀ ਸ਼ਿਕਾਇਤ ਕਰਦੇ ਸਨ, ਐਕਸਪ੍ਰੈੱਸਵੇਅ ਦੋਨੋਂ ਸ਼ਹਿਰਾਂ ਦਰਮਿਆਨ ਦੀ ਯਾਤਰਾ-ਅਵਧੀ ਨੂੰ ਘਟਾ ਕੇ ਡੇਢ ਘੰਟੇ ਕਰ ਦੇਵੇਗਾ ਅਤੇ ਇਸ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ।

 

ਇਸ ਬਾਤ ਨੂੰ ਰੇਖਾਂਕਿਤ ਕਰਦੇ ਹੋਏ ਕਿ ਬੰਗਲੁਰੂ-ਮੈਸੂਰੂ ਐਕਸਪ੍ਰੈੱਸਵੇਅ ਰਾਮਨਗਰ ਅਤੇ ਮਾਂਡਯਾ ਜਿਹੇ ਵਿਰਾਸਤ ਸ਼ਹਿਰਾਂ ਤੋਂ ਹੋ ਕੇ ਗੁਜਰਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਟੂਰਿਜ਼ਮ ਸਮਰੱਥਾ ਨੂੰ ਹੁਲਾਰਾ ਮਿਲੇਗਾ, ਬਲਕਿ ਮਾਂ ਕਾਵੇਰੀ ਦੀ ਜਨਮਸਥਲੀ ਤੱਕ ਪਹੁੰਚਣਾ ਵੀ ਸੰਭਵ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੁਰੂ-ਮੰਗਲੁਰੂ ਰਾਜਮਾਰਗ, ਜੋ ਮਾਨਸੂਨ ਦੇ ਦੌਰਾਨ ਹਮੇਸ਼ਾ ਢਿਗਾਂ ਗਿਰਨ (ਲੈਂਡਸਲਾਈਡਸ) ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ, ਇਸ ਖੇਤਰ ਵਿੱਚ ਬੰਦਰਗਾਹ ਸੰਪਰਕ ਨੂੰ ਪ੍ਰਭਾਵਿਤ ਕਰਦਾ ਹੈ, ਬੰਗਲੁਰੂ-ਮੰਗਲੁਰੂ ਰਾਜਮਾਰਗ ਨੂੰ ਚੌੜਾ ਕਰਕੇ ਇਸ ਦਾ ਸਮਾਧਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੜਕ-ਸੰਪਰਕ ਵਧਾਉਣ ਨਾਲ ਖੇਤਰ ਵਿੱਚ ਉਦਯੋਗ ਵੀ ਵਿਕਸਿਤ ਹੋਣ ਲਗਣਗੇ।

 

ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੇ ਸੰਵਦੇਨਹੀਣ ਰਵੱਈਏ  ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਗ਼ਰੀਬੀ ਦੇ ਵਿਕਾਸ ਦੇ ਲਈ ਵੰਡੇ ਐਲੋਕੇਟ ਕੀਤੇ  ਧਨ ਦੇ ਬੜੇ ਹਿੱਸੇ ਦੀ ਚੋਰੀ ਹੋ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ 2014 ਵਿੱਚ, ਗ਼ਰੀਬਾਂ ਦੇ ਪ੍ਰਤੀ ਇੱਕ ਸੰਵੇਦਨਸ਼ੀਲ ਸਰਕਾਰ, ਜੋ ਗ਼ਰੀਬ ਵਰਗਾਂ ਦੇ ਦਰਦ ਨੂੰ ਸਮਝਦੀ ਹੈ, ਸੱਤਾ ਵਿੱਚ ਆਈ। ਸਰਕਾਰ ਨੇ ਗ਼ਰੀਬਾਂ ਦੀ ਸੇਵਾ ਦੇ ਲਈ ਲਗਾਤਾਰ ਕੰਮ ਕੀਤਾ ਅਤੇ ਆਵਾਸ, ਪਾਈਪ ਨਾਲ ਪਾਣੀ, ਉੱਜਵਲਾ ਗੈਸ ਕਨੈਕਸ਼ਨ, ਬਿਜਲੀ, ਸੜਕ, ਹਸਪਤਾਲ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਗ਼ਰੀਬਾਂ ਦੇ ਲਈ ਉਨ੍ਹਾਂ ਦੇ ਇਲਾਜ ਦੀ ਚਿੰਤਾ ਨੂੰ ਘੱਟ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ, ਸਰਕਾਰ ਨੇ ਗ਼ਰੀਬ ਲੋਕਾਂ ਦੇ ਘਰ ‘ਤੇ ਜਾ ਕੇ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਇਆ ਹੈ ਅਤੇ ਮਿਸ਼ਨ ਮੋਡ ਵਿੱਚ ਪੂਰਨਤਾ ਪ੍ਰਾਪਤੀ ਦੇ ਲਕਸ਼ ਨੂੰ ਹਾਸਲ ਕੀਤਾ ਜਾ ਰਿਹਾ ਹੈ।

 

 

ਲੰਬੇ ਸਮੇਂ ਤੋਂ ਚਲੀ ਆ ਰਹੀਆਂ ਸਮੱਸਿਆਵਾਂ ਦੇ ਸਥਾਈ ਸਮਾਧਾਨ ਦੇ ਪ੍ਰਤੀ ਸਰਕਾਰਰ ਦੇ ਦ੍ਰਿਸ਼ਟੀਕੋਣ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ 3 ਕਰੋੜ ਤੋਂ ਅਧਿਕ  ਆਵਾਸਾਂ(ਮਕਾਨਾਂ) ਦਾ ਨਿਰਮਾਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਲੱਖਾਂ ਮਕਾਨ ਕਰਨਾਟਕ ਵਿੱਚ ਨਿਰਮਿਤ ਹੋਏ ਹਨ ਅਤੇ ਜਲ ਜੀਵਨ ਮਿਸ਼ਨ ਦੇ ਤਹਿਤ 40 ਲੱਖ ਨਵੇਂ ਪਰਿਵਾਰਾਂ ਨੂੰ ਪਾਈਪ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਵਰ੍ਹੇ ਦੇ ਬਜਟ ਵਿੱਚ ਉੱਪਰੀ ਭਦਰਾ ਪ੍ਰੋਜੈਕਟ ਦੇ ਲਈ 5,300 ਕਰੋੜ ਰੁਪਏ ਵੰਡੇ (ਐਲੋਕੇਟ ਕੀਤੇ) ਗਏ ਹਨ, ਜਦਕਿ ਦਹਾਕਿਆਂ ਤੋਂ ਲੰਬਿਤ ਸਿੰਚਾਈ ਪ੍ਰੋਜੈਕਟਾਂ ਨੂੰ ਵੀ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।

 

ਉਨ੍ਹਾਂ ਨੇ ਇਸ ਬਾਤ ‘ਤੇ ਚਾਨਣਾ ਪਾਇਆ ਕਿ ਇਸ ਨਾਲ ਖੇਤਰ ਦੇ ਲੋਕਾਂ ਦੀ ਸਿੰਚਾਈ ਸਬੰਧੀ ਸਮੱਸਿਆਵਾਂ ਦਾ ਸਮਾਧਾਨ ਹੋ ਜਾਵੇਗਾ। ਕਰਨਾਟਕ ਦੇ ਕਿਸਾਨਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਪੀਐੱਮ ਕਿਸਾਨ ਸਮਾਨ ਨਿਧੀ ਯੋਜਨਾ ਦੇ ਤਹਿਤ ਕਰਨਾਟਕ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 12,000 ਕਰੋੜ ਰੁਪਏ ਟਰਾਂਸਫਰ ਕੀਤੇ ਹਨ, ਜਿਸ ਵਿੱਚ ਮਾਂਡਯਾ ਖੇਤਰ ਦੇ 2.75 ਲੱਖ ਤੋਂ ਅਧਿਕ ਕਿਸਾਨਾਂ ਨੂੰ ਕੇਵਲ ਕੇਂਦਰ ਸਰਕਾਰ ਦੁਆਰਾ 600 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਦੀ 6000 ਰੁਪਏ ਦੀ ਕਿਸ਼ਤ ਵਿੱਚ 4000 ਰੁਪਏ ਜੋੜਨ ‘ਤੇ ਕਰਨਾਟਕ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ, “ਡਬਲ ਇੰਜਣ ਦੀ ਸਰਕਾਰ ਨਾਲ ਕਿਸਾਨਾਂ ਨੂੰ ਦੋਹਰਾ ਲਾਭ ਮਿਲ ਰਿਹਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਫਸਲਾਂ ਦੀ ਅਨਿਸ਼ਚਿਤਤਾ ਦੇ ਕਾਰਨ ਚੀਨੀ ਮਿੱਲਾਂ ਦੇ ਪਾਸ ਗੰਨਾ ਕਿਸਾਨਾਂ ਦਾ ਲੰਬੇ ਸਮੇਂ ਤੋਂ ਬਕਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਈਥੇਨੌਲ ਦੀ ਸ਼ੁਰੂਆਤ ਨਾਲ ਸਮੱਸਿਆ ਬਹੁਤ ਹੱਦ ਤੱਕ ਦੂਰ ਹੋ ਜਾਵੇਗੀ। ਬੰਪਰ ਫਸਲ ਦੇ ਮਾਮਲੇ ਵਿੱਚ, ਅਤਿਰਿਕਤ ਗੰਨੇ ਨਾਲ ਈਥੇਨੌਲ ਦਾ ਉਤਪਾਦਨ ਹੋਵੇਗਾ, ਜੋ ਕਿਸਾਨਾਂ ਦੇ ਲਈ ਸਥਿਰ ਆਮਦਨ ਸੁਨਿਸ਼ਚਿਤ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਦੇਸ਼ ਦੀਆਂ ਚੀਨੀ ਮਿੱਲਾਂ ਨੇ ਤੇਲ ਕੰਪਨੀਆਂ ਨੂੰ 20 ਹਜ਼ਾਰ ਕਰੋੜ ਰੁਪਏ ਦੇ ਇਥੇਨੌਲ ਦੀ ਵਿਕਰੀ ਕੀਤੀ ਹੈ, ਜਿਸ ਨਾਲ ਗੰਨਾ ਕਿਸਾਨਾਂ ਨੂੰ ਸਮੇਂ ‘ਤੇ ਭੁਗਤਾਨ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ 2013-14 ਤੋਂ ਹੁਣ ਤੱਕ ਚੀਨੀ ਮਿਲਾਂ ਤੋਂ 70 ਹਜ਼ਾਰ ਕਰੋੜ ਰੁਪਏ ਦਾ ਈਥੇਨੌਲ ਖਰੀਦਿਆ ਜਾ ਚੁੱਕਿਆ ਹੈ ਅਤੇ ਇਹ ਪੈਸਾ ਕਿਸਾਨਾਂ ਤੱਕ ਪਹੁੰਚ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਵੀ ਗੰਨਾ ਕਿਸਾਨਾਂ ਦੇ ਲਈ ਕਈ ਪ੍ਰਾਵਧਾਨ ਕੀਤੇ ਗਏ ਹਨ, ਜਿਵੇਂ ਚੀਨੀ ਸਹਿਕਾਰੀ ਸਭਾਵਾਂ (ਕੋਆਪ੍ਰੇਟਿਵਸ) ਦੇ ਲਈ 10 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਅਤੇ ਟੈਕਸ ਵਿੱਚ ਛੂਟ। ਇਨ੍ਹਾਂ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਅਵਸਰਾਂ ਦੀ ਭੂਮੀ ਹੈ ਅਤੇ ਦੁਨੀਆ ਭਰ ਦੇ ਲੋਕ ਦੇਸ਼ ਦੇ ਪ੍ਰਤੀ ਆਪਣੀ ਰੁਚੀ ਦਿਖਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ 2022 ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਪ੍ਰਾਪਤ ਕੀਤਾ ਅਤੇ ਸਭ ਤੋਂ ਬੜਾ ਲਾਭਾਰਥੀ ਹੋਣ ਦੇ ਨਾਤੇ, ਕਰਨਾਟਕ ਨੂੰ 4 ਲੱਖ ਕਰੋੜ ਤੋਂ ਅਧਿਕ ਦਾ ਨਿਵੇਸ਼ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਰਿਕਾਰਡ ਨਿਵੇਸ਼ ਡਬਲ ਇੰਜਣ ਸਰਕਾਰ ਦੇ ਪ੍ਰਯਤਨਾਂ ਨੂੰ ਦਰਸਾਉਂਦਾ ਹੈ।” ਆਈਟੀ ਦੇ ਇਲਾਵਾ, ਬਾਇਓਟੈਕਨੋਲੋਜੀ, ਰੱਖਿਆ ਨਿਰਮਾਣ ਅਤੇ ਈਵੀ ਮੈਨੂਫੈਕਚਰਿੰਗ ਜਿਹੇ ਉਦਯੋਗਾਂ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ, ਜਦਕਿ ਏਅਰੋਸਪੇਸ ਅਤੇ ਪੁਲਾੜ ਜਿਹੇ ਉਦਯੋਗਾਂ ਵਿੱਚ ਅਭੂਤਪੂਰਵ ਨਿਵੇਸ਼ ਦੇਖਿਆ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕੁਝ ਰਾਜਨੀਤਕ ਦਲਾਂ ਦੇ ਕਾਰਜਾਂ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਿੱਥੇ ਡਬਲ-ਇੰਜਣ ਸਰਕਾਰ ਦੇ ਪ੍ਰਯਤਨਾਂ ਨਾਲ ਅਭੂਤਪੂਰਵ ਵਿਕਾਸ ਹੋ ਰਿਹਾ ਹੈ, ਉੱਥੇ ਕੁਝ ਲੋਕ ਮੋਦੀ ਦੀ ਕਬਰ ਖੋਦਣ ਦੇ ਸੁਪਨੇ ਦੇਖਣ ਵਿੱਚ ਵਿਅਸਤ ਹਨ, ਜਦਕਿ ਮੋਦੀ ਬੰਗਲੁਰੂ-ਮੈਸੁਰੂ ਐਕਸਪ੍ਰੈੱਸਵੇਅ ਦੇ ਵਿਕਾਸ ਕਾਰਜਾਂ ਅਤੇ ਗ਼ਰੀਬਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ  ਵਿਅਸਤ ਹੈ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਆਗਾਹ ਕੀਤਾ ਕਿ ਕਰੋੜਾਂ ਮਾਤਾਵਾਂ, ਭੈਣਾਂ ਅਤੇ ਬੇਟੀਆਂ ਅਤੇ ਭਾਰਤ ਦੀ ਜਨਤਾ ਦਾ ਅਸ਼ੀਰਵਾਦ ਉਨ੍ਹਾਂ ਦੇ ਲਈ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ। ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਜੈਕਟਾਂ ਦੇ ਲਈ ਕਰਨਾਟਕ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ, “ਕਰਨਾਟਕ ਦੇ ਤੇਜ਼ੀ ਨਾਲ ਵਿਕਾਸ ਦੇ ਲਈ ਡਬਲ ਇੰਜਣ ਸਰਕਾਰ ਲਾਜ਼ਮੀ ਹੈ।”

 

ਇਸ ਅਵਸਰ ‘ਤੇ ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਸਵਰਜ ਬੋਮਈ, ਕੇਂਦਰੀ ਸੜਕ, ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਸੰਸਦੀ ਮਾਮਲੇ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ, ਮਾਂਡਯਾ ਤੋਂ ਸੰਸਦ ਮੈਂਬਰ, ਸ਼੍ਰੀਮਤੀ ਸੁਮਲਤਾ ਅੰਬਰੀਸ਼ ਅਤੇ ਕਰਨਾਟਕ ਸਰਕਾਰ ਦੇ ਮੰਤਰੀ ਉਪਸਥਿਤ ਸਨ। 

 

ਪਿਛੋਕੜ

ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿਕਾਸ ਦੀ ਤੇਜ਼ ਗਤੀ, ਦੇਸ਼ ਭਰ ਵਿੱਚ ਵਿਸ਼ਵ ਪੱਧਰੀ ਕਨੈਕਟੀਵਿਟੀ ਸੁਨਿਸ਼ਚਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਇਸ ਪ੍ਰਯਤਨ ਦੇ ਤਹਿਤ, ਪ੍ਰਧਾਨ ਮੰਤਰੀ ਨੇ ਬੰਗਲੁਰੂ-ਮੈਸੂਰੂ ਐਕਸਪ੍ਰੈੱਸਵੇਅ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਪ੍ਰੋਜੈਕਟ ਵਿੱਚ ਐੱਨਐੱਚ-275 ਦੇ ਬੰਗਲੁਰੂ-ਨਿਦਾਘੱਟਾ-ਮੈਸੂਰੂ ਖੰਡ(ਸੈਕਸ਼ਨ) ਨੂੰ 6 ਲੇਨ ਦਾ ਬਣਾਉਣਾ ਸ਼ਾਮਲ ਹੈ। 118 ਕਿਲੋਮੀਟਰ ਲੰਬੇ ਇਸ ਸੜਕ ਪ੍ਰੋਜੈਕਟ ਨੂੰ ਲਗਭਗ 8480 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਬੰਗਲੁਰੂ ਅਤੇ ਮੈਸੂਰੂ ਦੇ ਦਰਮਿਆਨ ਯਾਤਰਾ-ਅਵਧੀ ਨੂੰ 3 ਘੰਟੇ ਤੋਂ ਘਟਾ ਕੇ 75 ਮਿੰਟ ਕਰ ਦੇਵੇਗਾ। ਇਹ ਪ੍ਰੋਜੈਕਟ ਖੇਤਰ ਵਿੱਚ ਸਮਾਜਿਕ ਆਰਥਿਕ ਵਿਕਾਸ ਦੇ ਲਈ ਇੱਕ ਪ੍ਰੋਤਸਾਹਨ ਦੇ ਰੂਪ ਵਿੱਚ ਕਾਰਜ ਕਰੇਗਾ।

 

ਪ੍ਰਧਾਨ ਮੰਤਰੀ ਨੇ ਮੈਸੂਰੂ-ਕੁਸ਼ਲਨਗਰ 4-ਲੇਨ ਰਾਜਮਾਰਗ ਦਾ ਨੀਂਹ ਪੱਥਰ ਵੀ ਰੱਖਿਆ। 92 ਕਿਲੋਮੀਟਰ ਲੰਬਾ ਇਹ ਪ੍ਰੋਜੈਕਟ ਲਗਭਗ 1430 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੀ ਜਾਵੇਗਾ ਅਤੇ ਬੰਗਲੁਰੂ ਦੇ ਨਾਲ ਕੁਸ਼ਲਨਗਰ ਦੇ ਸੜਕ-ਸੰਪਰਕ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਯਾਤਰਾ-ਅਵਧੀ ਲਗਭਗ 5 ਘੰਟੇ ਤੋਂ ਘਟ ਕੇ ਕੇਵਲ 2.5 ਘੰਟੇ ਰਹਿ ਜਾਵੇਗੀ।

 

************

ਡੀਐੱਸ/ਟੀਐੱਸ


(Release ID: 1907552) Visitor Counter : 130